Hukamnama Sahib from Harmandar Sahib ji 894/5 ang 14/9/14 - TopicsExpress



          

Hukamnama Sahib from Harmandar Sahib ji 894/5 ang 14/9/14 ਰਾਮਕਲੀ ਮਹਲਾ ੫ ॥ Raamakalee Mehalaa 5 || रामकली महला ५ ॥ Raamkalee, Fifth Mehl: ਰਾਖਨਹਾਰ ਦਇਆਲ ॥ Raakhanehaar Dhaeiaal || राखनहार दइआल ॥ The Savior Lord is merciful. ਰਾਖਨਹਾਰਦਇਆਲ॥ ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ। ਦਇਆਲ = ਦਇਆ ਦਾ ਘਰ। ਕੋਟਿ ਭਵ ਖੰਡੇ ਨਿਮਖ ਖਿਆਲ ॥ Kott Bhav Khanddae Nimakh Khiaal || कोटि भव खंडे निमख खिआल ॥ Millions of incarnations are eradicated in an instant, contemplating the Lord. ਕੋਟਿਭਵਖੰਡੇਨਿਮਖਖਿਆਲ॥ ਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕ੍ਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ। ਕੋਟਿ = ਕ੍ਰੋੜਾਂ। ਭਵ = ਜਨਮ, ਜਨਮਾਂ ਦੇ ਗੇੜ। ਖੰਡੇ = ਨਾਸ ਹੋ ਜਾਂਦੇ ਹਨ। ਨਿਮਖ = {निमेष} ਅੱਖ ਦੇ ਫਰਕਣ ਜਿਤਨਾ ਸਮਾ। ਖਿਆਲ = ਧਿਆਨ। ਸਗਲ ਅਰਾਧਹਿ ਜੰਤ ॥ Sagal Araadhhehi Janth || सगल अराधहि जंत ॥ All beings worship and adore Him. ਸਗਲਅਰਾਧਹਿਜੰਤ॥ ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ। ਸਗਲ ਜੰਤ = ਸਾਰੇ ਜੀਵ। ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥ Mileeai Prabh Gur Mil Manth ||1|| मिलीऐ प्रभ गुर मिलि मंत ॥१॥ Receiving the Gurus Mantra, one meets God. ||1|| ਮਿਲੀਐਪ੍ਰਭਗੁਰਮਿਲਿਮੰਤ॥੧॥ ਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ॥੧॥ ਮਿਲੀਐ ਪ੍ਰਭ = ਪ੍ਰਭੂ ਨੂੰ ਮਿਲ ਪਈਦਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਮੰਤ = ਗੁਰੂ ਦਾ ਉਪਦੇਸ਼ (ਲੈ ਕੇ) ॥੧॥ ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ। ਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕ੍ਰੋੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ। ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ। ਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ॥੧॥ ਜੀਅਨ ਕੋ ਦਾਤਾ ਮੇਰਾ ਪ੍ਰਭੁ ॥ Jeean Ko Dhaathaa Maeraa Prabh || जीअन को दाता मेरा प्रभु ॥ My God is the Giver of souls. ਜੀਅਨਕੋਦਾਤਾਮੇਰਾਪ੍ਰਭੁ॥ ਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਕੋ = ਦਾ। ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥ Pooran Paramaesur Suaamee Ghatt Ghatt Raathaa Maeraa Prabh ||1|| Rehaao || पूरन परमेसुर सुआमी घटि घटि राता मेरा प्रभु ॥१॥ रहाउ ॥ The Perfect Transcendent Lord Master, my God, imbues each and every heart. ||1||Pause|| ਪੂਰਨਪਰਮੇਸੁਰਸੁਆਮੀਘਟਿਘਟਿਰਾਤਾਮੇਰਾਪ੍ਰਭੁ॥੧॥ਰਹਾਉ॥ ਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ॥੧॥ ਰਹਾਉ ॥ ਪੂਰਨ = ਸਰਬ-ਵਿਆਪਕ। ਸੁਆਮੀ = ਮਾਲਕ। ਘਟਿ ਘਟਿ = ਹਰੇਕ ਸਰੀਰ ਵਿਚ। ਰਾਤਾ = ਰਮਿਆ ਹੋਇਆ ॥੧॥ ਰਹਾਉ ॥ ਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ॥੧॥ ਰਹਾਉ ॥ ਤਾ ਕੀ ਗਹੀ ਮਨ ਓਟ ॥ Thaa Kee Gehee Man Outt || ता की गही मन ओट ॥ My mind has grasped His Support. ਤਾਕੀਗਹੀਮਨਓਟ॥ ਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ, ਤਾ ਕੀ = ਉਸ (ਪ੍ਰਭੂ) ਦੀ। ਗਹੀ = ਫੜੀ। ਮਨ = ਹੇ ਮਨ! ਓਟ = ਆਸਰਾ। ਬੰਧਨ ਤੇ ਹੋਈ ਛੋਟ ॥ Bandhhan Thae Hoee Shhott || बंधन ते होई छोट ॥ My bonds have been shattered. ਬੰਧਨਤੇਹੋਈਛੋਟ॥ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ। ਤੇ = ਤੋਂ। ਛੋਟ = ਖ਼ਲਾਸੀ। ਹਿਰਦੇ ਵਿਚ। ਹਿਰਦੈ ਜਪਿ ਪਰਮਾਨੰਦ ॥ Hiradhai Jap Paramaanandh || हिरदै जपि परमानंद ॥ Within my heart, I meditate on the Lord, the embodiment of supreme bliss. ਹਿਰਦੈਜਪਿਪਰਮਾਨੰਦ॥ ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ- ਜਪਿ = ਜਪ ਕੇ। ਮਨ ਮਾਹਿ ਭਏ ਅਨੰਦ ॥੨॥ Man Maahi Bheae Anandh ||2|| मन माहि भए अनंद ॥२॥ My mind is filled with ecstasy. ||2|| ਮਨਮਾਹਿਭਏਅਨੰਦ॥੨॥ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ॥੨॥ ਮਾਹਿ = ਵਿਚ ॥੨॥ ਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ, (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ। ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ॥੨॥ ਤਾਰਣ ਤਰਣ ਹਰਿ ਸਰਣ ॥ Thaaran Tharan Har Saran || तारण तरण हरि सरण ॥ The Lords Sanctuary is the boat to carry us across. ਤਾਰਣਤਰਣਹਰਿਸਰਣ॥ ਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ। ਤਰਣ = ਜਹਾਜ਼। ਜੀਵਨ ਰੂਪ ਹਰਿ ਚਰਣ ॥ Jeevan Roop Har Charan || जीवन रूप हरि चरण ॥ The Lords Feet are the embodiment of life itself. ਜੀਵਨਰੂਪਹਰਿਚਰਣ॥ ਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ। ਸੰਤਨ ਕੇ ਪ੍ਰਾਣ ਅਧਾਰ ॥ Santhan Kae Praan Adhhaar || संतन के प्राण अधार ॥ They are the Support of the breath of life of the Saints. ਸੰਤਨਕੇਪ੍ਰਾਣਅਧਾਰ॥ ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ, ਪ੍ਰਾਣ ਅਧਾਰ = ਜਿੰਦ ਦਾ ਆਸਰਾ। ਊਚੇ ਤੇ ਊਚ ਅਪਾਰ ॥੩॥ Oochae Thae Ooch Apaar ||3|| ऊचे ते ऊच अपार ॥३॥ God is infinite, the highest of the high. ||3|| ਊਚੇਤੇਊਚਅਪਾਰ॥੩॥ ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ॥੩॥ ਊਚੇ ਤੇ ਊਚ = ਉੱਚੇ ਤੋਂ ਉੱਚਾ, ਸਭ ਤੋਂ ਉੱਚਾ। ਅਪਾਰ = {ਅ-ਪਾਰ} ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ ॥੩॥ ਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ। ਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ। ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ, ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ॥੩॥ ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥ S Math Saar Jith Har Simareejai || सु मति सारु जितु हरि सिमरीजै ॥ That mind is excellent and sublime, which meditates in remembrance on the Lord. ਸੁਮਤਿਸਾਰੁਜਿਤੁਹਰਿਸਿਮਰੀਜੈ॥ ਹੇ ਭਾਈ! ਉਹ ਮਤਿ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ, ਸਾਰੁ = ਸਾਂਭ, ਸੰਭਾਲ, ਗ੍ਰਹਿਣ ਕਰ। ਜਿਤੁ = ਜਿਸ (ਮਤਿ) ਦੀ ਰਾਹੀਂ। ਸਿਮਰੀਜੈ = ਸਿਮਰਿਆ ਜਾ ਸਕਦਾ ਹੈ। ਕਰਿ ਕਿਰਪਾ ਜਿਸੁ ਆਪੇ ਦੀਜੈ ॥ Kar Kirapaa Jis Aapae Dheejai || करि किरपा जिसु आपे दीजै ॥ In His Mercy, the Lord Himself bestows it. ਕਰਿਕਿਰਪਾਜਿਸੁਆਪੇਦੀਜੈ॥ (ਪਰ ਉਹੀ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ। ਕਰਿ = ਕਰ ਕੇ। ਸੂਖ ਸਹਜ ਆਨੰਦ ਹਰਿ ਨਾਉ ॥ Sookh Sehaj Aanandh Har Naao || सूख सहज आनंद हरि नाउ ॥ Peace, intuitive poise and bliss are found in the Lords Name. ਸੂਖਸਹਜਆਨੰਦਹਰਿਨਾਉ॥ ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ)। ਸਹਜ = ਆਤਮਕ ਅਡੋਲਤਾ। ਨਾਉ = ਨਾਮ। ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥ Naanak Japiaa Gur Mil Naao ||4||27||38|| नानक जपिआ गुर मिलि नाउ ॥४॥२७॥३८॥ Meeting with the Guru, Nanak chants the Name. ||4||27||38|| ਨਾਨਕਜਪਿਆਗੁਰਮਿਲਿਨਾਉ॥੪॥੨੭॥੩੮॥ ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ॥੪॥੨੭॥੩੮॥ ਹੇ ਭਾਈ! ਉਹ ਮਤ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ, (ਪਰ ਉਹੀ ਮਨੁੱਖ ਅਜਿਹੀ ਮਤ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ। ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ)। ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ॥੪॥੨੭॥੩੮॥
Posted on: Sat, 13 Sep 2014 23:49:14 +0000

Trending Topics



Recently Viewed Topics




© 2015