ਟੋਰਾਂਟੋ, 5 ਜੁਲਾਈ - TopicsExpress



          

ਟੋਰਾਂਟੋ, 5 ਜੁਲਾਈ (ਅੰਮਿ੍ਤਪਾਲ ਸਿੰਘ ਸੈਣੀ)-ਬੀਤੇ ਦਿਨੀਂ ਪੰਜਾਬ ਤੋਂ ਟੋਰਾਂਟੋ ਪੁੱਜੇ ਸੰਤ ਅਮੀਰ ਸਿੰਘ ਜਵੱਦੀ ਕਲਾਂ (ਲੁਧਿਆਣਾ) ਦਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸ: ਜਸਬੀਰ ਸਿੰਘ ਬੋਪਾਰਾਏ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਤ ਅਮੀਰ ਸਿੰਘ ਗੁਰਦੁਆਰਾ ਸਿੱਖ ਸੰਗਤ ਰੀਗਨ ਰੋਡ ਬਰੈਂਪਟਨ ਵਿਖੇ 5 ਤੋਂ 10 ਜੁਲਾਈ ਤੱਕ ਸ਼ਾਮ ਦੇ ਦੀਵਾਨ ਵਿਚ 7 ਤੋਂ 8 ਵਜੇ ਤੱਕ ਗੁਰਬਾਣੀ ਕਥਾ ਕਰਨਗੇ |
Posted on: Sat, 06 Jul 2013 22:04:52 +0000

© 2015