ਮੋਹਾਲੀ ਪੁਲਿਸ ਨੇ ਪ੍ਰਦਰਸ਼ਨ - TopicsExpress



          

ਮੋਹਾਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ 600 ਦੇ ਕਰੀਬ ਕੰਪਿਉਟਰ ਟੀਚਰਾਂ ਨੂੰ ਹਿਰਾਸਤ ਵਿਚ ਲਿਆ ਹੈ.. 1 ਸਤੰਬਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੰਪਿਊਟਰ ਅਧਿਆਪਕ ਧਰਨਾ ਦੇ ਰਹੇ ਨੇ.... ਕੰਪਿਊਟਰ ਅਧਿਆਪਕ ਖੁਦ ਨੂੰ ਸਿੱਖਿਆ ਵਿਭਾਗ ਚ ਸ਼ਾਮਲ ਕੀਤੇ ਜਾਣ ਦੀ ਮੰਗ ਕਰ ਰਹੇ ਨੇ... ਮੌਜੂਦਾ ਸਮੇਂ ਚ ਇਹ ਅਧਿਆਪਕ ਸਿਵਲ ਸਰਵਿਸਜ਼ ਦੇ ਤਹਿਤ ਕੰਮ ਕਰ ਰਹੇ ਨੇ.... ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਅਧਿਆਪਕਾਂ ਦੀ ਹਮਾਇਤ ਲਈ ਪਹੁੰਚੇ..... 26 ਸਤੰਬਰ ਦੀ ਸ਼ਾਮ ਨੂੰ 70 ਦੇ ਕਰੀਬ ਅਧਿਆਪਕ ਗ੍ਰਿਫਤਾਰ ਵੀ ਕੀਤੇ ਗਏ ਸੀ..... ਗ੍ਰਿਫਤਾਰੀ ਦੇ ਰੋਸ ਚ ਅਧਿਆਪਕਾਂ ਨੇ ਮੋਹਾਲੀ ਦੇ ਪੁੱਡਾ ਗਰਾਊਂਡ ਚ ਧਰਨਾ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ.... 21 ਸਤੰਬਰ ਨੂੰ ਵੀ ਇਨ੍ਹਾਂ ਖਰੜ ਵਿੱਚ ਧਰਨਾ ਦਿੱਤਾ ਸੀ..... ਜਿਸ ਦੌਰਾਨ ਟ੍ਰੈਫਿਕ ਜਾਮ ਕੀਤਾ ਗਿਆ ਸੀ.... ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਵਾਉਣ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਗਿਆ ਸੀ.... ਪਰ ਬਾਅਦ ਵਿੱਚ ਸਿੱਖਿਆ ਮੰਤਰੀ ਨੇ ਹੀ ਨਾਂਹ ਕਰ ਦਿੱਤੀ ਸੀ... ਧਰਨਾ ਦੇ ਰਹੇ ਅਧਿਆਪਕਾਂ ਦੀ ਫੇਰ ਉਹੀ ਮੰਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇ.... youtube/watch?v=H_umuOK-yCU
Posted on: Mon, 29 Sep 2014 15:55:32 +0000

Trending Topics



Recently Viewed Topics




© 2015