ਰੱਜੇ ਪੁੱਜੇ ਪੰਜਾਬੀ ਮੁੰਡੇ - TopicsExpress



          

ਰੱਜੇ ਪੁੱਜੇ ਪੰਜਾਬੀ ਮੁੰਡੇ ਫੇਸਬੁੱਕ ਤੇ ਮੰਗਤੇ ਬਣੇ ਫਿਰਦੇ ਨੇ.... ਭਾਜੀ ਆਹ ਪੇਜ ਲਾਈਕ ਕਰਦੋ ਤੇ ਦੋਸਤਾਂ ਤੋਂ ਵੀ ਕਰਵਾ ਦੋ... ਪੇਜ਼ ਦਾ ਨਾਮ ਕਿਸੇ ਫਿਲਮੀ ਡਾਇਲੌਗ ਤੇ ਰੱਖ ਕੇ, ਫਿਰ ਫੋਟੋ ਪਾ ਦੇਣਗੇ ਕੋਈ ਧਾਰਮਿਕ ਜਿਹੀ..... ਅਖੇ ਦੇਖਦੇ ਹੀ ਲਾਈਕ ਕਰੋ, ਤੇ ਕੁਝ ਦੇਰ ਚ ਚੰਗੀ ਖਬਰ ਮਿਲੇਗੀ... ਪੁਛਣ ਆਲਾ ਹੋਵੇ ਪਰਧਾਨ, ਕਿ ਬਾਬਾ ਉੱਤੇ WiFi ਨਾਲ ਇੰਟਰਨੈਟ ਲਾਕੇ ਬੈਠਾ ਤੇ ਤੁਹਾਡੇ ਲਾਈਕ ਤੇ ਸ਼ੇਅਰ ਗਿਣ ਰਿਹਾ....? ਇਕ ਪੇਜ ਆ ਕਿਸੇ ਨੇ ਬਣਾਇਆ ਕੰਜਰ ਦਾ ਰੋਜ ਲਿਖੁਗਾ ਗੁਰੂ ਸਾਬ ਦੀ ਫੋਟੂ ਪਾ ਕੇ ... ਹੈ ਕਿਸੇ ਕੋਲ ਟਾਈਮ ਵਾਹਿਗੁਰੂ ਕਹਿਣ ਦਾ...?? . ਸਾਰੇ ਵਾਹਿਗੁਰੂ ਜਰੂਰ ਲਿਖੋ ਜੀ . ਸਾਰੇ ਫੋਟੋ ਸ਼ੇਅਰ ਕਰੌ ਜੀ . ਏਹਨੂ ਜਵਾਬ ਦਿਤਾ ਇਕ ਮੈ,,,,,,,, ਸਾਰੇ ਤੇਰੀ ਭੂਆ ਦੇ ਵਿਆਹ ਚ ਰੁਝੇ ਆ ਵੇਹਲੇ ਹੋ ਕੇ ਲਿਖਣਗੇ . ਆਹ ਪਿਛਲੇ ਦਿਨੀ ਕਿਸੇ ਨੇ ਕੋਈ ਜਮੀਨ ਖਿਸਕਣ ਦੀਆਂ 2-3 ਸਾਲ ਪੁਰਾਣੀਆਂ ਵੀਡੀਓਜ਼ ਕੱਢ ਕੇ ਗੋਬਿੰਦ ਘਾਟ ਦੇ ਨਾਮ ਨਾਲ ਪਾਤੀ...!! ਪੁਛਣ ਆਲਾ ਹੋਵੇ ਇਥੋ ਕਿ ਤੁਹਾਨੂੰ ਰੀਠੇ ਮਿਲਨੇ...? ਸਾਲਿਓ ਇੰਨੀ ਮਿਹਨਤ ਆਪਣੇ ਕੰਮਾਂ ਤੇ ਕਰ ਲਓ ਤਾ ਸ਼ਾਇਦ ਕੁਝ ਬਣਜੇ... ਹੋਰਾਂ ਤੇ ਨਿਰਭਰ ਤਾਂ ਨਹੀਂ ਰਹਿਣਾ ਪਉ...!! ਇਹੋ ਜਿਹਿਆਂ ਨੂੰ ਜਮਾਂ ਸ਼ਰਮ ਨੀਂ ਹੁੰਦੀ... ਜੇ ਚਾਰ ਲਾਈਕ ਲੈਣ ਲਈ ਪਿਉ ਵੀ ਬਦਲਣਾ ਪਵੇ ਉਵ ਵੀ ਬਦਲ ਲੈਣਗੇ........ ਗੁਸਤਾਖੀ ਮਾਫ਼ ਐਡਮਿਨ- Navdeep Singh
Posted on: Sat, 22 Jun 2013 06:24:19 +0000

Trending Topics



Recently Viewed Topics




© 2015