ਸਵਿਸ ਬੈਂਕਾਂ ਚ 4479 ਕਰੋੜ ਰੁਪਏ - TopicsExpress



          

ਸਵਿਸ ਬੈਂਕਾਂ ਚ 4479 ਕਰੋੜ ਰੁਪਏ ਭਾਰਤੀ ਦੇ ਦੋ ਨੰਬਰੀਆਂ ਦੇ ਜਮ੍ਹਾਂ ਅਤੇ ਆਮਦਨ ਕਰ ਵਿਭਾਗ ਨੇ ਕੀਤੀ ਕਾਰਵਾਈ ਸ਼ੁਰੂ ! 628 ਭਾਰਤੀਆਂ ਦੀ ਸੂਚੀ ਮਿਲੀ I ਦਿੱਲੀ / ਐਮ.ਐਸ.ਨਿਓਜ਼.ਬਿਓਰੋ. 12 ਦਸੰਬਰ / ਅੱਜ ਸਵਿਸ ਬੈਂਕਾਂ ਵਿਚ ਜਮ੍ਹਾਂ ਪੈਸੇ ਵਿਚ ਪਹਿਲਾ ਵੱਡਾ ਖੁਲਾਸਾ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਉਨ੍ਹਾਂ ਭਾਰਤੀਆਂ ਦੇ ਖਾਤਿਆਂ ਵਿਚ 4479 ਕਰੋੜ ਰੁਪਏ ਜਮ੍ਹਾਂ ਹਨ ਜਿਨ੍ਹਾਂ ਦਾ ਨਾਂਅ ਐਚ ਐਸ ਬੀ ਸੀ ਸੂਚੀ ਵਿਚ ਸ਼ਾਮਿਲ ਹੈ ਅਤੇ ਆਮਦਨ ਕਰ ਵਿਭਾਗ ਨੇ ਇਸ ਤਰ੍ਹਾਂ ਦੇ ਖਾਤਾਧਾਰਕਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ | ਇਸ ਤੋਂ ਇਲਾਵਾ ਅਮਦਨ ਕਰ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਸਮੇਤ ਦੂਸਰੀਆਂ ਏਜੰਸੀਆਂ ਭਾਰਤ ਅੰਦਰ ਕੁਲ 14957.95 ਕਰੋੜ ਰੁਪਏ ਦੀ ਬੇਹਿਸਾਬੀ ਪੂੰਜੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ | ਇਹ ਪ੍ਰਗਟਾਵਾ ਉਨ੍ਹਾਂ 628 ਭਾਰਤੀਆਂ ਦੀ ਸੂਚੀ ਨਾਲ ਸਬੰਧਤ ਹੈ ਜਿਹੜੇ ਐਚ. ਐਸ. ਬੀ. ਸੀ. ਦੀ ਜਨੇਵਾ ਬਰਾਂਚ ਵਿਚ ਖਾਤਾ ਧਾਰਕਾਂ ਦੀ ਸੂਚੀ ਵਿਚ ਸ਼ਾਮਿਲ ਹਨ ਅਤੇ ਇਹ ਸੂਚੀ ਭਾਰਤ ਨੇ ਫਰਾਂਸ ਸਰਕਾਰ ਤੋਂ ਹਾਸਲ ਕੀਤੀ ਸੀ | ਕਾਲੇ ਧਨ ਬਾਰੇ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਜਿਹੜੀ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਸੀ ਮੁਤਾਬਕ ਇਨ੍ਹਾਂ ਚੋਂ 289 ਖਾਤੇ ਖਾਲੀ ਨਿਕਲੇ | ਇਕ ਸਰਕਾਰੀ ਅਧਿਕਾਰੀ ਨੇ ਕਾਲੇ ਧਨ ਬਾਰੇ ਵਿਸ਼ੇਸ਼ ਜਾਂਚ ਟੀਮ ਦੀ ਦੂਸਰੀ ਰਿਪੋਰਟ ਦਾ ਕੁਝ ਹਿੱਸਾ ਰਿਲੀਜ਼ ਕਰਦਿਆਂ ਕਿਹਾ ਕਿ 628 ਵਿਅਕਤੀਆਂ ਵਿਚੋਂ 201 ਪ੍ਰਵਾਸੀ ਭਾਰਤੀ ਹਨ ਜਾਂ ਉਨ੍ਹਾਂ ਦਾ ਪਤਾ ਨਹੀਂ ਲੱਗਾ | ਸਿਰਫ 427 ਵਿਅਕਤੀ ਹੀ ਕਾਰਵਾਈਯੋਗ ਰਹਿ ਗਏ ਹਨ | ਇਨ੍ਹਾਂ ਮਾਮਲਿਆਂ ਵਿਚ 4479 ਕਰੋੜ ਦੀ ਰਾਸ਼ੀ ਸ਼ਾਮਿਲ ਹੈ | ਬਿਆਨ ਵਿਚ ਖਾਤਾਧਾਰਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ |
Posted on: Sat, 13 Dec 2014 02:42:20 +0000

Trending Topics




© 2015