ਹੁਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀਅੱਜ ਦਾ ਮੁੱਖਵਾਕ 09.12. 2014, ਮੰਗਲਵਾਰ , 24 ਮੱਘਰ (ਸੰਮਤ ੫੪੬ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਮੋਹਿ ਮਸਕੀਨ, ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ, ਹਰਿ ਹਰਿ ਰੋਜਗਾਰੁ ॥ ਸੰਚਣ ਕਉ, ਹਰਿ ਏਕੋ ਨਾਮੁ ॥ ਹਲਤਿ ਪਲਤਿ, ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ, ਰੰਗਿ ਅਪਾਰ ॥ ਸਾਧ ਗਾਵਹਿ, ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ, ਅਤਿ ਮਸਕੀਨੀ ॥ ਸੰਤ ਵਡਾਈ, ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ, ਭਗਤਿ ਗੋਵਿੰਦ ॥ ਸੂਖੁ ਸੰਤਨ ਕੈ, ਬਿਨਸੀ ਚਿੰਦ ॥੨॥ ਜਹ ਸਾਧ ਸੰਤਨ, ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ, ਨਾਦ ਕਵਿਤ ॥ ਸਾਧ ਸਭਾ ਮਹਿ, ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ, ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ, ਕਰੀ ਅਰਦਾਸਿ ॥ ਚਰਨ ਪਖਾਰਿ, ਕਹਾਂ ਗੁਣਤਾਸ ॥ ਪ੍ਰਭ ਦਇਆਲ, ਕਿਰਪਾਲ ਹਜੂਰਿ ॥ ਨਾਨਕੁ ਜੀਵੈ, ਸੰਤਾ ਧੂਰਿ ॥੪॥੨॥੨੩॥ (ਅੰਗ 676) ☬ ਪੰਜਾਬੀ ਵਿਆਖਿਆ :- ☬ ਧਨਾਸਰੀ ਪੰਜਵੀਂ ਪਾਤਿਸ਼ਾਹੀ। ਸੁਆਮੀ ਦਾ ਨਾਮ ਹੀ ਮੈਂ ਆਜਿਜ਼ ਦਾ ਆਸਰਾ ਹੈ। ਮੇਰੇ ਲਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੀ ਰੋਜ਼ੀ ਕਮਾਉਣਾ ਹੈ। ਇਕੱਤਰ ਕਰਨ ਲਈ ਮੇਰੇ ਕੋਲ ਕੇਵਲ ਸਾਈਂ ਦਾ ਨਾਮ ਹੈ। ਇਹ ਇਸ ਲੋਕ ਅਤੇ ਪ੍ਰਲੋਕ ਵਿੱਚ ਸਾਡੇ ਕੰਮ ਆਉਂਦਾ ਹੈ। ਸਾਈਂ ਦੇ ਨਾਮ ਦੀ ਬੇਅੰਤ ਪ੍ਰੀਤ ਵਿੱਚ ਰੰਗੇ ਹੋਏ, ਸੰਤ ਇਕ ਸਰੂਪ ਰਹਿਤ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ। ਅਤਿਅੰਤ ਹਲੀਮੀ ਵਿੱਚ ਹੀ ਸੰਤਾਂ ਦੀ ਪ੍ਰਭਤਾ ਹੈ। ਸਾਧੂ ਆਪਣੀ ਵਿਸ਼ਾਲਤਾ, ਵਾਹਿਗੁਰੂ ਦੀ ਕੀਰਤੀ ਵਿੱਚ ਅਨੁਭਵ ਕਰਦੇ ਹਨ। ਪ੍ਰਭੂ ਭਗਤਾਂ ਦੀ ਖੁਸ਼ੀ ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਵਿੱਚ ਹਨ। ਇਸ ਅੰਦਰ ਸਾਧੂ ਸੁੱਖ ਪਾਉਂਦੇ ਹਨ, ਅਤੇ ਉਨ੍ਹਾਂ ਦੇ ਫਿਕਰ ਦੂਰ ਹੋ ਜਾਂਦੇ ਹਨ। ਜਿਥੇ ਗਿਆਨੀ ਅਤੇ ਰਿਸ਼ੀ ਜੁੜ ਬੈਠਦੇ ਹਨ, ਉਥੇ ਉਹ ਰਾਗ ਦੇ ਕਵਿਤਾ ਦੁਆਰਾ ਸਾਹਿਬ ਦੀ ਮਾਹਿਮਾ ਗਾਇਨ ਕਰਦੇ ਹਨ। ਸਤਿ ਸੰਗਤ ਅੰਦਰ ਖੁਸ਼ੀ ਅਤੇ ਆਰਾਮ ਹੈ। ਉਨ੍ਹਾਂ ਦੀ ਸੰਗਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ। ਆਪਣੇ ਦੋਨੋਂ ਹੱਥ ਬੰਨ੍ਹ ਕੇ ਮੈਂ ਸਾਈਂ ਅੱਗੇ ਬਿਨੈ ਕਰਦਾ ਹਾਂ। ਮੈਂ ਉਸ ਦੇ ਪੈਰ ਧੋਂਦਾ ਅਤੇ ਉਸ ਦੀ ਕੀਰਤੀ ਉਚਾਰਦਾ ਹਾਂ। ਹੇ ਦਇਆਵਾਨ ਤੇ ਮਿਹਰਬਾਨ ਸੁਆਮੀ! ਮੈਂ ਸਦੀਵ ਹੀ ਤੇਰੀ ਹਜ਼ੂਰੀ ਅੰਦਰ ਰਹਿੰਦਾ ਹਾਂ। ਹੇ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੇ ਆਸਰੇ ਜੀਉਂਦਾ ਹੈ। ☬ENGLISH TRANSLATION :- ☬ Dhanasri 5th Guru. For me, the meek one, the Lords Name is the prop. For me, the utterance of Gods Name is earning of livelihood. I have only the Lords Name amass. It avails then (human beings) in this world and the world beyond. Imbued with the infinite love of the Lords Name, the saints sing the praise of the one formless Gods. Pause. In Complete humility lies the glory of the saints. The saints realise their greatness in Gods praise. The saints happiness is in the meditation of the World-Lord. In it the saints find peace and their anxieties are dispelled. Where the saints and sages congregate, there, sing they, Lords praise with music and poetry. In the society of saints is bliss and peace. Their company is obtained by them, on whose forehead such destiny is written. Joining both my hands, I supplicate the Lord. I wash His feet and utter His praise. O Kind and compassionate Lord, I ever remain in thine presence. Nanak lives on the support of the dust of saints feet. WAHEGURU JI KA KHALSA WAHEGURU JI KI FATEH JI..
Posted on: Tue, 09 Dec 2014 02:12:20 +0000

Trending Topics




© 2015