Hukamnama from Shri Harmandir Sahib, Shri Amritsar Sahib - TopicsExpress



          

Hukamnama from Shri Harmandir Sahib, Shri Amritsar Sahib :- VIDEO HUKAMNAMA SRI DARBAR SAHIB Wednesday 30 October 2013 ਬੁੱਧਵਾਰ 14 ਕੱਤਕ (ਸੰਮਤ ੫੪੫ ਨਾਨਕਸ਼ਾਹੀ) (ਅੰਗ :680) ਧਨਾਸਰੀ ਮਹਲਾ ੫ ॥ ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥ ਜਨ ਕਉ ਨਾਮੁ ਵਡਾਈ ਸੋਭ ॥ ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥ ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥ ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥ ਪੰਜਾਬੀ ਵਿਆਖਿਆ : ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ । ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ।੧। ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ । ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ । ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ।੧।ਰਹਾਉ। ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ । ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ।੨।੬।੩੭। English Meaning :- Raag => Dhanasari, Fifth Mahalla (NANAK): My Guru gives the Naam, the Name of the Lord, to those who have such karma written on their foreheads. He implants the Naam, and inspires us to chant the Naam; this is Dharma, true religion, in this world. ||1|| The Naam is the glory and greatness of the Lords humble servant. The Naam is his salvation, and the Naam is his honor; he accepts whatever comes to pass. ||1||Pause|| That humble servant, who has the Naam as his wealth, is the perfect banker. The Naam is his occupation, O Nanak, and his only support; the Naam is the profit he earns. ||2||6||37|| Ang => 680 Dhanasari mahalla 5. Naam dioo hae apunae ja kae mastak karama. Naam drravae Naam japavae ta ka jug meh dharama.1. Jan kou Naam vadaei sobh. Namo gat Namo pat jan ki manae jo jo hog.1. Rahaou. Naam dhan jis jan kae pallae soei poora saha. Naam biouhara Nanak adhara Naam prapat laha.2.6.37. Arth :- Hey bhaei ! Jis manukh de mathe outte bhaag jaag paee ous nun piare Guru nen Prabhu da Naam de ditta. Ous manukh da fir sada da kamm he jagat vich ieh ban janda hae ke ouh horanan nun Har-Naam drir karaounda hae, japaounda hae, japan laei prerana karda hae.1. English Meaning :- Raag => Dhanasari, Fifth Mahalla (NANAK): My Guru gives the Naam, the Name of the Lord, to those who have such karma written on their foreheads. He implants the Naam, and inspires us to chant the Naam; this is Dharma, true religion, in this world. ||1|| The Naam is the glory and greatness of the Lords humble servant. The Naam is his salvation, and the Naam is his honor; he accepts whatever comes to pass. ||1||Pause|| That humble servant, who has the Naam as his wealth, is the perfect banker. The Naam is his occupation, O Nanak, and his only support; the Naam is the profit he earns. ||2||6||37|| WJKK WJKF
Posted on: Wed, 30 Oct 2013 03:44:00 +0000

Trending Topics




© 2015