ਬਾਪ ਨੂੰ ਬੁੜਾ ਤੇ ਮਾਂ ਨੂੰ - TopicsExpress



          

ਬਾਪ ਨੂੰ ਬੁੜਾ ਤੇ ਮਾਂ ਨੂੰ ਬੁੜੀ ਕਹਿਣਾ ਅੱਜਕੱਲ ਦੇ ਬਹੁਤੇ ਨੌਜਵਾਨਾਂ ਦਾ Fashion ਬਣ ਗਿਆ ਹੈ, ਓਹ ਜੇ ਮੁੰਡਿਆਂ ਵਿੱਚ ਖੜੇ ਹੋ ਕੇ ਬਾਪ ਨੂੰ ਪਿਤਾ ਜੀ ਤੇ ਮਾਂ ਨੂੰ ਮਾਂ ਬੋਲਣ ਤਾਂ ਓਹਨਾਂ ਨੂੰ ਲੱਗਦਾ ਹੈ ਕੇ ਓਹ ਅਜੇ ਵੀ ਨਿਆਣੇ ਨੇ ਤੇ ਮੁੰਡੇ ਸੋਚਣਗੇ ਕੇ ਇਹ ਤਾਂ ਸਾਡੇ ਬਰਾਬਰ ਦਾ ਨਹੀਂ ਹੈ, ਬੱਚਿਆਂ ਵਾਂਗ Behave ਕਰਦਾ ਹੈ, ਇਹ ਮਰਦ ਨਹੀਂ ਹੈ ਤੇ ਨਾ ਹੀ ਕੁੱਝ ਕਰ ਸਕਦਾ ਹੈ... ਤੁਸੀਂ ਜਾਣਬੁੱਝ ਕੇ ਇਹੋ ਜਿਹੇ ਘਟੀਆ, ਨੀਚ ਤੇ ਬੇਇੱਜ਼ਤੀ ਵਾਲੇ ਸ਼ਬਦ ਆਪਣੇ ਮਾਤਾ ਪਿਤਾ ਲਈ ਬੋਲਦੇ ਹੋ ਤਾਂ ਜੋ ਤੁਹਾਡੀ 4 ਲਫ਼ੰਡਰ ਜਿਹੇ ਮੁੰਡਿਆਂ ਚ ਇੱਜ਼ਤ ਬਣੀ ਰਹੇ... ਇਹ ਨਵੀਂ ਗੱਲ ਨਹੀਂ ਹੈ, ਕਈ ਸਾਲਾਂ ਤੋਂ ਇਸੇ ਤਰਾਂ ਚੱਲਿਆ ਆ ਰਿਹਾ ਹੈ, ਫੋਕੀ ਇੱਜ਼ਤ ਬਣਾਉਣ ਖ਼ਾਤਿਰ ਇਨਸਾਨ ਕਈ ਦਾਅ ਪੈਚ ਖੇਡਦਾ ਆਇਆ ਹੈ, ਇਹ ਓਹਨਾਂ ਵਿਚੋਂ ਇੱਕ ਹੀ ਹੈ, ਜਿਸਨੂੰ ਪੀੜੀ ਦਰ ਪੀੜੀ ਸਾਡੀ Youth ਨੇ ਕਾਇਮ ਰੱਖਿਆ ਹੈ, ਪਰ ਇੱਕ ਗੱਲ ਨੂੰ ਭੁੱਲਕੇ ਕੇ ਕੱਲ ਓਹਨਾਂ ਦੇ ਬੱਚੇ ਵੀ ਆਉਣੇ ਨੇ ਤੇ ਓਹਨਾਂ ਦੀ ਇੱਜ਼ਤ ਦੀਆਂ ਵੀ ਧੱਜੀਆਂ ਉੱਡਣੀਆਂ ਨੇ ਇੱਕ ਬਾਪ ਸਾਰਾ ਦਿਨ ਰੁਜ਼ਗਾਰ ਕਰਦਾ ਹੈ, ਇੱਕ ਮਾਂ ਸਾਰਾ ਦਿਨ ਘਰ ਦਾ ਕੰਮ ਸਵਾਰਦੀ ਹੈ, ਕਈ ਹਲਾਤਾਂ ਚ ਦੋਵੇਂ Job ਕਰਦੇ ਨੇ ਘਰ ਦੀ ਆਮਦਨ ਵਾਸਤੇ, ਤੇ ਸਾਡੇ ਹਰ ਦਿਨ ਤਿਉਹਾਰ, ਵਿਆਹ ਸ਼ਾਦੀ, ਕੱਪੜੇ ਲੀੜੇ, ਘੁੰਮਣ ਫਿਰਨ ਦਾ ਖ਼ਰਚਾ ਕਰਦੇ ਨੇ ਆਪਣੇ ਸਿਰੋਂ ਤੇ, ਤਾਂ ਕੇ ਤੁਸੀਂ ਆਪਣੇ ਹਾਣਦਿਆਂ ਵਿੱਚ ਓਹਨਾਂ ਦੇ ਬਰਾਬਰ ਰਹੋ ਤੇ ਚੱਲੋ, ਤੁਹਾਨੂੰ ਨੀਵਾਂ Feel ਨਾ ਹੋਵੇ... ਪਰ ਅਸੀਂ ਓਹਨਾਂ ਹਾਣਦਿਆਂ ਵਿੱਚ ਆਪਣੇ ਮਾਂ ਬਾਪ ਪਰ੍ਤੀ ਕੀ ਇੱਜ਼ਤ ਦਿਖਾਉਂਦੇ ਹਾਂ ? ਸਭਨਾਂ ਦੇ ਵਿੱਚ ਜਾਂ ਸਭਨਾਂ ਸਾਹਮਣੇ ਬੁੜਾ ਜਾਂ ਬੁੜੀ ਬੁਲਾ ਨੀਵਾਂ ਦਿਖਾ ? ਓਹਨਾਂ ਨੂੰ ਦੱਸਦੇ ਹੋ ਕੇ ਤੁਹਾਡੇ ਮਾਤਾ ਪਿਤਾ ਦੀ ਘਰ ਵਿੱਚ ਕੀ ਤੇ ਕਿੰਨੀ ਇੱਜ਼ਤ ਹੈ ? ਅਕਿਰਤਘਣੀ ਬਣ ਜਾਣਾ ਆਸਾਨ ਹੈ, ਪਰ ਕਿਸੇ ਦੇ ਕੀਤੇ ਦਾ ਮੁੱਲ ਚੁਕਾਉਣਾ ਤਾਂ ਕੀ ਉਸਦੇ ਕੀਤੇ ਦੀ ਤੇ ਉਸਦੀ ਇੱਜ਼ਤ ਕਰਨਾ ਹੀ ਬਹੁਤ ਮੁਸ਼ਕਿਲ ਹੈ...
Posted on: Sun, 30 Nov 2014 02:30:13 +0000

Trending Topics



Recently Viewed Topics




© 2015