84 ਬਾਰੇ ਸਵਾਲ-ਜਵਾਬ (ਜੇ - TopicsExpress



          

84 ਬਾਰੇ ਸਵਾਲ-ਜਵਾਬ (ਜੇ ਜਾਣਕਾਰੀ ਚੰੱਗੀ ਲੱਗੇ ਤੇ ਸਾਂਝੀ(Share) ਜਰੂਰ ਕਰੇ 1) ਕੀ ਗੁਰਦੁਆਰਾ ਸਾਹਿਬ ਵਿੱਚ ਹਥਿਆਰ ਰੱਖੇ ਜਾ ਸਕਦੇ ਹਨ ? ਜਵਾਬ- ਜੀ ਹਾਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮੀਰੀ ਪੀਰੀ ਦੀਆਂ ਦੋ ਕਿਰਪਾਨਾ ਪਹਿਨ ਕੇ ਅਕਾਲ ਤਖਤ ਤੇ ਬਿਰਾਜਦੇ ਸਨ ਅਤੇ ਸਿੱਖਾਂ ਨੂੰ ਸ਼ਸਤਰ ਭੇਟ ਕਰਣ ਦੇ ਹੁਕਮ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਕੋਲ ਪਿਸਟਲ ਅਤੇ ਬੰਦੂਕ ਸੀ ਬਹੁਤ ਸਾਰੇ ਹਥਿਆਰ ਬਹੁਤ ਸਾਰੇ ਗੁਰਦੁਆਰੇਆਂ ਵਿੱਚ ਸੁਸ਼ੋਬਿਤ ਹਨ ਅਤੇ ਸਿੱਖ ਨੂੰ ਹਥਿਆਰ ਰਖਣ ਦਾ ਹੁਕਮ ਹੈ ਗੁਰੂ ਸਾਹਿਬ ਜੀ ਨੇ ਹਰ ਸਿੱਖ ਨੂੰ ਹਥਿਆਰ ਰਖਣਾ ਲਾਜ਼ਮੀਂ ਕੀਤਾ ਹੈ 2) ਦਰਬਾਰ ਸਾਹਿਬ ਸਮੂਹ ਓੱਤੇ ਹਮਲਾ ਕਰਣ ਲਈ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੀ ਕਿਓਂ ਚੁਣਿਆ ਗਿਆ ? ਜਵਾਬ- ਕਿਓਂਕਿ ਵੱਧ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀੱਤਾ ਜਾ ਸਕੇ 3) ਦਰਬਾਰ ਸਾਹਿਬ ਸਮੂਹ ਓੱਤੇ ਹਮਲਾ ਕਰਣ ਦੀ ਤਿਆਰੀ ਫੌਜ ਵੱਲੋਂ ਕਿੱਨੀ ਦੇਰ ਪਹਿਲਾਂ ਕਰ ਲਈ ਗਈ ਸੀ ? ਜਵਾਬ- 16 ਮਹੀਨੇ ਪਹਿਲਾਂ ਚਕਰਾਤਾ ਨਾਮਕ ਥਾਂ ਤੇ ਦਰਬਾਰ ਸਾਹਿਬ ਸਾ ਮਾਡਲ ਬਣਾਕੇ ਹਮਲੇ ਦੀ ਰਿਹਸਲ ਕੀਤੀ ਗਈ, ਜਿਕਰਯੋਗ ਹੈ ਕਿ 16 ਮਹੀਨੇ ਪਹਿਲਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਕਾਲ ਤਖਤ ਸਾਹਿਬ ਅੰਦਰ ਨਹੀਂ ਸਨ, ਇਸਤੋਂ ਇਹ ਸਿੱਧ ਹੁੰਦਾ ਹੈ ਕਿ ਹਿੰਦੂਸਤਾਨ ਦਾ ਮਨੋਰਥ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਸਗੋਂ ਅਕਾਲ ਤਖਤ ਸੀ 4) ਮੇਜਰ ਜਨਰਲ ਅਫਸੀਨ ਕਰੀਮ (Defense radio editor) ਨੇ ਹਥਿਆਰਾਂ ਦਾ ਕੀ ਭਰੋਸੇਯੋਗ ਵੇਰਵਾ ਦਿੱਤਾ ਸੀ ਜੋ ਸਿੱਖਾਂ ਵੱਲੋਂ ਵਰਤੇ ਗਏ ? ਜਵਾਬ- ਇਹ ਅਫਸਰ ਹਮਲੇ ਤੋਂ ਬਾਦ ਸਭਤੋਂ ਪਹਿਲਾਂ ਦਰਬਾਰ ਸਾਹਿਬ ਸਮੂਹ ਵਿੱਚ ਜਾਣ ਵਾਲੇ ਅਧਿਕਾਰੀਆਂ ਵਿੱਚੋਂ ਇੱਕ ਸੀ, ਜਿਸਨੇ ਦਸੇਆ ਕਿ ਸਿੱਖਾਂ ਕੋਲ ਸਿਰਫ 200 ਤੋਂ 250 ਹਥਿਆਰ ਸਨ, ਜਿੱਨਾ ਵਿੱਚੋਂ ਜਾਦਾਤਰ 12 ਬੋਰ, 3 ਨਟ 3 ਰਾਇਫਲਸ ਅਤੇ ਕੁਝ ਦੇਸੀ ਹੱਥਗੋਲੇ ਸਨ 5) ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇਆਂ ਓੱਤੇ ਕਿੱਨੇ ਕੇਸ ਦਰਜ ਸਨ ਅਤੇ ਓਨਾ ਨੂੰ ਕਿਸ ਅਦਾਲਤ ਵੱਲੌ ਅੱਤਵਾਦੀ ਐਲਾਨੇਆ ਗਿਆ ? ਜਵਾਬ- ਇੱਕ ਕੇਸ ਵੀ ਨਹੀਂ, ਅਤੇ ਨਾ ਹੀ ਕਦੇ ਕਿਸੇ ਕੋਰਟ ਵੱਲੋਂ ਓਨਾ ਨੂੰ ਕਦੇ ਅੱਤਵਾਦੀ ਕਿਹਾ ਗਿਆ 6) ਸਿੱਖਾਂ ਵੱਲੋਂ ਹਿੰਦੂਸਤਾਨੀ ਸਰਕਾਰ ਸਾਹਮਣੇ ਰੱਖੀ ਗਈ ਅਨੰਦਪੁਰ ਸਾਹਿਬ ਮਤੇ ਦੀ ਮੰਗ ਕੀ ਸੀ ? ਜਵਾਬ- i) ਅਨੰਦਪੁਰ ਸਾਹਿਬ ਮਤੇ ਵਿੱਚ Decentralisation ਦੀ ਮੰਗ ਸੀ, ਜਿਸਦਾ ਮਤਲਬ ਸੀ ਕਿ ਰਾਜਾਂ ਨੂੰ ਸਾਰੇ ਅਧਿਕਾਰ ਦਿੱਤੇ ਜਾਣ, ਜਿਵੇਂ ਕਿ ਅਮਰੀਕਾ, ਅਸਟਰੇਲਿਆ ਵਰਗੇ ਮੁਲਕਾਂ ਵਿੱਚ ਹੈ ii) ਪੰਜਾਬ ਦੇ ਪਾਣੀਆਂ ਤੇ ਪਹਿਲਾ ਹੱਕ ਪੰਜਾਬ ਦਾ ਹੋਵੇ iii) ਅਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ iv) ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ v) ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪਰਸਾਰਣ ਲਈ ਟਰਾਂਸਮੀਟਰ ਲਾਇਆ ਜਾਵੇ vi) ਪੰਜਾਬ ਵਿੱਚ ਪੰਜਾਬੀ ਨੂੰ ਪਹਿਲਾ ਸਥਾਨ ਦਿੱਤਾ ਜਾਵੇ (ਇਨਾ ਮੰਗਾਂ ਨੂੰ ਸਰਕਾਰ ਸਾਹਮਣੇ ਰਖਣ ਵਾਲੇਆਂ ਨੂੰ ਅੱਤਵਾਦੀ ਕਿਹਾ ਗਿਆ) 7) ਹਿੰਦੂਸਤਾਨੀ ਫੌਜ ਦਾ ਓਹ ਕਿਹੜਾ ਅਧੀਕਾਰੀ ਸੀ ਜਿਸਨੇ ਹਮਲਾ ਕਰਣ ਤੋਂ ਨਾਹ ਕਰ ਦਿੱਤੀ ਅਤੇ ਕਿਓਂ ? ਜਵਾਬ- ਜਨਰਲ S.K Sinha ਇਸਨੇ ਕਿਹਾ ਸੀ ਕਿ ਸਿੱਖ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਅਤੇ ਇਨਾ ਤੇ ਹਮਲਾ ਕਰਣਾ ਗੈਰ ਕਾਨੂਨੀ ਅਤੇ ਅਣਮਨੁਖੀ ਕਾਰਜ ਹੈ, ਇਨਾ ਕਹਿਣ ਕਰਕੇ ਸਰਕਾਰ ਨੇ ਇਸਨੂੰ ਇਸਦੇ ਅਹੁਦੇ ਤੋਂ ਰਿਟਾਇਰ ਕਰ ਦਿੱਤਾ ਅਤੇ ਬਾਦ ਵਿੱਚ ਹਮਲੇ ਦੀ ਕਮਾਂਡ ਜਨਰਲ ਅਰੁਨ ਵੈਦੇਆ ਨੂੰ ਦਿੱਤੀ (ਜਿਸਨੂੰ ਕਿ (ਜਨਰਲ ਅਰੁਨ ਵੈਦੇਆ ਨੂੰ) ਬਾਦ ਵਿੱਚ ਸਿੱਖਾਂ ਨੇ ਗੋਲੀ ਮਾਰਕੇ ਖਤਮ ਕਰ ਦਿੱਤਾ) 8) ਹਮਲੇ ਤੋਂ ਬਾਦ ਕਿਹੜੀਆਂ ਸਿੱਖ ਰੈਜਮੈਂਟਸ ਭਾਰਤੀ ਫੌਜ ਵਿੱਚੋਂ ਬਾਗੀ ਹੋ ਗਈਆਂ ਸਨ ? ਜਵਾਬ- 9 ਸਿੱਖ ਰੈਜਮੈਂਟ, 13 ਸਿੱਖ ਰੈਜਮੈਂਟ ਅਤੇ ਬਹੁਤ ਸਾਰੇ ਹੋਰ ਥਾਵਾਂ ਤੋਂ ਸਿੱਖ ਬਾਗੀ ਹੋ ਗਏ ਸਨ 9) ਹਮਲੇ ਵਿੱਚ ਭਾਰਤੀ ਫੌਜ ਨੇ ਕਿਹੜੇ ਅੰਤਰਰਾਸ਼ਟਰੀ ਕਾਨੂਨ ਦੀ ਓਲੰਗਣਾ ਕੀਤੀ ? ਜਵਾਬ- ਭਾਰਤ ਵੱਲੋਂ ਸਿੱਖਾਂ ਓੱਤੇ ਰਾਸਾਇਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ 10) Gen. S.K Sinha ਨੇ ਭਾਰਤ ਨੂੰ ਹਮਲੇ ਦੀ ਬਜਾਏ ਹੋਰ ਕਿਹੜਾ ਰਸਤਾ ਵਰਤਣ ਦੀ ਸਲਾਹ ਦਿੱਤੀ ਸੀ ? ਜਵਾਬ- ਓਸਨੇ ਸਲਾਹ ਦਿੱਤੀ ਸੀ ਕੇ ਹਮਲੇ ਦੀ ਬਜਾਏ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਾਸ਼ਨ ਅਤੇ ਹੋਰ ਸਮਗਰੀ ਰੋਕ ਦਿੱਤੀ ਜਾਵੇ ( ਰੋਕੀ ਜਾ ਸਕਦੀ ਹੈ) 11) ਹਮਲੇ ਤੋਂ ਬਾਦ ਸਿੱਖ ਰੈਫਰਂਸ ਲਾਇਬਰੇਰੀ ਕਿਓਂ ਸਾੜੀ ਗਈ ਅਤੇ ਕਿੱਨੀਆਂ ਕਿਤਾਬਾਂ ਅਤੇ ਗ੍ਰੰਥ ਭਾਰਤੀ ਫੋਜ ਲੈ ਗਈ ? ਜਵਾਬ- 23000 ਦੇ ਕਰੀਬ ਕਿਤਾਬਾਂ ਅਤੇ ਗ੍ਰੰਥ ਭਾਰਤੀ ਫੌਜ ਨੇ ਸਾੜ ਦਿੱਤੇ ਅਤੇ ਚੁੱਕ ਕੇ ਲੈ ਗਈ, ਇਬਰੇਰੀ ਸਾੜਨ ਦਾ ਕਾਰਣ ਸਿੱਖਾਂ ਨੂੰ ਓਨਾ ਦੇ ਅਮੀਰ ਵਿਰਸੇ ਤੋਂ ਵਾਂਝਾ ਕਰਣਾ ਸੀ 12) ਅਮ੍ਰਿਤਸਰ ਦੀ ਜੰਗ ਦੌਰਾਨ ਹਿੰਦੂਸਤਾਨੀ ਫੌਜ ਅਤੇ ਸਿੱਖਾਂ ਦੀ ਗਿਨਤੀ ਲਿਖੋ ਜਵਾਬ- ਸਿੱਖ 100 ਤੋਂ ਘੱਟ ਅਤੇ ਹਿੰਦੂਸਤਾਨੀ ਫੌਜ ਦੀ ਗਿਣਤੀ 100000 ਤੋਂ ਓੱਤੇ ਸੀ 13) ਓਸ ਦਿਨ ਹੋਰ ਕਿਨੇ ਗੁਰਦੁਆਰੇਆਂ ਤੇ ਹਮਲਾ ਕੀਤਾ ਗਿਆ ? ਜਵਾਬ- ਹੁਣ ਤੱਕ 37 ਗੁਰਦਾਆਰੇਆ ਓੱਤੇ ਹਮਲੇ ਦੀ ਪੁਸ਼ਟੀ ਹੋ ਚੁੱਕੀ ਹੈ 14) MK ਗਾਂਧੀ ਅਤੇ Indira Gandhi ਦੇ ਕਤਲ ਮਗਰੋਂ ਹਿੰਦੂਸਤਾਨੀ ਲੋੱਕਾਂ ਦੇ ਪਰਤੀਕਰਮ ਵਿੱਚ ਕੀ ਫਰਕ ਸੀ ? ਜਵਾਬ- ਜਦ ਦੇਸ਼ ਦਾ ਵੱਡਾ ਲੀਡਰ ਗਾਂਧੀ ਮਾਰਿਆ ਗਿਆ ਤਾਂ ਕੋਈ ਕਤਲੇਆਮ ਨਹੀਂ ਹੋਇਆ ਕਿਓਕਿ ਮਾਰਣ ਵਾਲਾ ਹਿੰਦੂ ਸੀ ਪਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਹਜਾਰਾਂ ਸਿੱਖਾਂ ਨੂੰ ਜਿਓਂਦੇ ਸਾੜ ਦਿੱਤਾ ਗਿਆ ਕਿਓਂਕਿ ਮਾਰਣ ਵਾਲੇ ਸਿੱਖ ਸਨ 15) ਪੰਜਾਬ ਅਤੇ ਹਿੰਦੂਸਤਾਨ ਕਿੰਨੀ ਕਿੰਨੀ ਦੇਰ ਇੰਗਲੈਂਡ ਦੇ ਗੁਲਾਮ ਰਹੇ ? ਜਵਾਬ- ਪੰਜਾਬ= 97 ਸਾਲ ਹਿੰਦੂਸਤਾਨ= 200 ਸਾਲ 16) ਸਿੱਖਾਂ ਦੀ Movement ਨੂੰ ਬਦਨਾਮ ਕਰਣ ਲਈ ਹਿੰਦੂਸਤਾਨ ਵੱਲੋਂ ਕਿਸ ਕਿਸਮ ਦੀ ਘੁਸਪੈਠ ਕੀੱਤੀ ਗਈ ? ਜਵਾਬ- ਸਰਕਾਰ ਨੇ ਪੁਲੀਸ ਵਿੱਚੋਂ ਕੁਝ ਨੌਜਵਾਨਾਂ ਨੂੰ ਚੁਣਕੇ ਇੱਕ ਬਲੈਕ ਕੈਟ ਨਾਮ ਦਾ ਸੰਗਠਨ ਬਣਾਇਆ ਅਤੇ ਓਨਾ ਦਾ ਸਿੱਖੀ ਭੇਸ ਬਣਾਕੇ ਓਨਾ ਨੂੰ ਸਿੱਖ ਲਹਿਰ ਦਾ ਹਿੱਸਾ ਬਨਣ ਲਈ ਭੇਜ ਦਿੱਤਾ, ਜਿੱਥੇ ਓਨਾ ਨੇ ਸਿੱਖੀ ਭੇਸ ਵਿੱਚ ਰਹਿੰਦੇ ਹੋਏ ਬਹੁਤ ਹੀ ਨੀਚ ਕੰਮ ਕੀਤੇ, ਓਦਾਹਰਣ ਦੇ ਤੌਰ ਤੇ ਕੁਝ ਹਿੰਦੂਆਂ ਨੂੰ ਬੱਸਾਂ ਚੋਂ ਕੱਡਕੇ ਮਾਰਣਾ ਅਤੇ ਓਹ ਸਿੰਘਾਂ ਦੇ ਮਿਸ਼ਨ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਓਂਦੇ ਸਨ 17) ਕਾਲੇ ਕੱਛੇ ਵਾਲੇਆਂ ਬਾਰੇ ਜਾਣਕਾਰੀ ਦਿਓ ਜਵਾਬ- ਜੁਝਾਰੂ ਸਿੰਘਾਂ ਦੀ ਆਵਾਜਾਈ ਰਾਤ ਵੇਲੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਰੋਕਣ ਲਈ ਕਾਲੇ ਕੱਛੇ ਵਾਲੇਆਂ ਦਾ ਡੱਰ ਲੋਕਾਂ ਵਿੱਚ ਪੈਦਾ ਕਰ ਦਿੱਤਾ, ਤਾਂ ਕਿ ਲੋਕ ਪਿਹਰੇਆਂ ਦੇ ਨਾਮ ਤੇ ਪਿੰਡਾ ਅਤੇ ਸ਼ਹਿਰਾਂ ਦੇ ਮੋੜਾ ਓੱਤੇ ਖੱੜ ਜਾਣ ਜਿਸ ਕਰਕੇ ਖਾੜਕੂ ਸਿੰਘਾਂ ਦੀ ਆਵਾਜਾਈ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਰੋਕੀ ਜਾ ਸਕੇ 18) ਕਨਿਸ਼ਕ ਹਵਾਈ ਜਹਾਜ ਬੰਬ ਕਾਂਡ (Canada) ਜਿਸ ਵਿੱਚ 329 ਲੋਕ ਮਾਰੇ ਗਏ, ਇਹ ਕਿਸਨੇ ਅਤੇ ਕਿਓਂ ਕਰਵਾਇਆ ? ਜਵਾਬ- ਇਹ ਕਾਂਡ ਹਿੰਦੂਸਤਾਨ ਦੀ Intelligence Agency ਨੇ ਸਿੱਖਾਂ ਨੂੰ ਅੰਤਰਰਾਸ਼ਟਰੀ ਪਧਰ ਤੇ ਮਿਲ ਰਹੀ ਹਮਦਰਦੀ ਨੁੰ ਰੋਕਣ ਲਈ 1985 ਵਿੱਚ ਕਰਵਾਇਆ ਪਰ ਓਹ 30 ਸਾਲ ਬਾਦ ਵੀ ਕਿਸੇ ਇੱਕ ਸਿੱਖ ਤੇ ਵੀ ਇਲਜ਼ਾਮ ਸਿਧ ਨਹੀਂ ਕਰ ਸਕੇ, ਇਸ ਗੱਲ ਦਾ ਖੁਲਾਸਾ IB (Indian Intelligence Bureau) ਦੇ joint Director MK Dhar ਨੇ ਵੀ ਕੀਤਾ ਹੈ, ਇਹ ਗੱਲ ਓਸਨੇ ਰਿਟਾਇਰ ਹੋਣ ਤੋਂ ਬਾਦ ਲਿਖੀ ਕਿਤਾਬ Open Secret ਵਿੱਚ ਵੀ ਮੱਨੀ ਹੈ 19) Nov. 1984 ਨੂੰ ਸਿੱਖਾਂ ਦਾ ਕਤਲੇਆਮ ਕਰਣ ਲਈ ਓਨਾ ਦੇ ਘਰਾਂ ਦੀ ਪਹਿਚਾਣ ਕਿਵੇਂ ਕੀਤੀ ਗਈ ? ਜਵਾਬ- ਸਰਕਾਰ ਨੇ ਹਿੰਦੂ ਲੋੱਕਾਂ ਨੂੰ ਵੋਟਰ ਲਿਸਟ ਜਾਰੀ ਕਰ ਦਿੱਤੀ ਸੀ, ਜਿਸਤੋਂ ਸਿੱਖਾਂ ਦੇ ਘਰ ਲਭਕੇ ਓਨਾ ਦੇ ਘਰਾਂ ਦੇ ਬਾਹਰ ਚਿੱਟੇ ਰੰਗ ਨਾਲ ਨਿਸ਼ਾਨ ਲਾ ਦਿੱਤੇ ਗਏ ਤਾਂਕਿ ਕਤਲੇਆਮ ਸਮੇਂ ਘਰ ਪਹਿਚਾਨਣ ਵਿੱਚ ਦੇਰ ਨਾ ਲੱਗੇ 20) ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਪਣੇ ਪੂਰੇ ਜੀਵਨਕਾਲ ਵਿੱਚ ਕਿੱਨੀ ਵਾਰ ਇੰਦਰਾ ਗਾਂਧੀ ਨੂੰ ਮਿਲੇ ? ਜਵਾਬ- ਇੱਕ ਵਾਰ ਵੀ ਨਹੀਂ 21) ਭਾਸ਼ਾ ਦੇ ਆਧਾਰ ਤੇ ਸਭਤੋਂ ਬਾਦ ਵਿੱਚ ਕਿਹੜਾ ਸੂਬਾ ਬਣਿਆ ਅਤੇ ਕਿਓਂ ? ਜਵਾਬ- ਪੰਜਾਬ ! ਕਿਓਂਕਿ ਹਿੰਦੂਸਤਾਨ ਇਹ ਨਹੀਂ ਚਾਹੂੰਦਾ ਸੀ ਕਿ ਸਿੱਖ ਇਕੱਠੇ ਹੋਕੇ ਅਾਪਣੀਆਂ ਮੰਗਾਂ ਮੁਤਾਬਿਕ ਆਪਣਾ ਲੀਡਰ ਚੁਣ ਸਕਣ, ਇਸੇ ਕਰਕੇ ਹਿੰਦੂਸਤਾਨ ਨੇ ਬਾਹਰਲੇ ਸੂਬੇਆਂ ਦੇ ਲੋਕ ਵੀ ਪੰਜਾਬ ਵਿੱਚ ਵਸਾ ਦਿੱਤੇ, ਤਾਂਕਿ ਸਿੱਖ ਵਸੋਂ ਸਾਂ ਅਨੁਪਾਤ (Ratio) ਘਟਾਇਆ ਜਾ ਸਕੇ 22) ਨਹਿਰੂ ਦੇ ਵਖਰੀ Sikh State ਬਾਰੇ ਬਿਆਨ ਲਿਖੋ ਜਵਾਬ- The Brave Sikhs of Panjab are entitled to Special Consideration, I See Nothing Wrong in an area and a set up in the North where in the Sikhs can also experience the glow of Freedom. (Statesman Calcutta 7 July 1946) ਪੰਜਾਬ ਦੇ ਸਿੱਖ ਵਿਸ਼ੇਸ਼ ਧਿਆਨ ਦਿੱਤੇ ਜਾਣ ਦੇ ਮੁਸਤਹਿਕ ਹਨ, ਮੈਨੂੰ ਇਹ ਗੱਲ ਗਲਤ ਨਹੀਂ ਜਾਪਦੀ ਕਿ ਦੇਸ਼ ਦੇ ਓਤਰ ਵਿੱਚ ਇੱਕ ਅਜਿਹਾ ਖਿੱਤਾ ਰਾਖਵਾਂ ਕਰਕੇ ਓਸਦਾ ਐਸਾ ਬੰਧਾਨ ਬੰਨ ਦਿੱਤਾ ਜਾਵੇ ਜਿਸ ਵਿੱਚ ਸਿੱਖ ਵੀ ਆਜ਼ਾਦੀ ਦੀ ਆਭਾ ਦਾ ਸੁਆਦ ਮਾਣ ਸਕਣ 23) MK Gandhi ਅਤੇ Congress ਵੱਲੋਂ ਸਿੱਖਾਂ ਦੇ ਵੱਖਰੇ ਰਾਜ ਬਾਰੇ ਦਿੱਤਾ ਗਿਆ ਬਿਆਨ ਲਿਖੋ ਜਵਾਬ- ਕਾਂਗਰਸ ਸਿੱਖਾਂ ਨੂੰ ਯਕੀਨ ਦਵੌਂਦੀ ਹੈ ਕਿ ਭਵਿਖ ਵਿੱਚ ਪਰਵਾਣ ਹੋਣ ਵਾਲਾ ਦੇਸ਼ ਦਾ ਕੋਈ ਵਿਧਾਨ (Constitution) ਕਾਂਗਰਸ ਸਰਕਾਰ ਨਹੀਂ ਕਰੇਗੀ ਜੋ ਸਿੱਖਾਂ ਲਈ ਪੂਰੇ ਤੌਰ ਤੇ ਤਸੱਲੀਬਖਸ਼ ਨਹੀਂ ਹੋਵੇਗਾ (Indian Constitution doc. vol (ii) By AC Banerjee). ਸਾੱਡਾ ਸਿੱਖ ਭਰਾਵਾਂ ਦਾ ਕੋਈ ਐਸਾ ਖਦਸ਼ਾ ਕਿ ਕਾਂਗਰਸ ਓਨਾ ਨਾਲ ਕੋਈ ਵਿਸ਼ਵਾਸਘਾਤ ਕਰੇਗੀ, ਓੱਕੀ ਹੀ ਗੁੰਜਾਇਸ਼ ਨਹੀਂ, ਕਿਓਂਕਿ ਅਜਿਹਾ ਕਰਣ ਵਾਲੀ ਘੜੀ ਨਾ ਕੇਵਲ ਕਾਂਗਰਸ ਦੇ ਆਪਣੇ ਲਈ ਸਗੋਂ ਸਾਰੇ ਦੇਸ਼ ਲਈ ਤਬਾਹੀ ਲਿਓਣ ਵਾਲੀ ਗੱਲ ਹੋਵੇਗੀ ਇਸਦੇ ਨਾਲ ਹੀ ਮੈਨੂੰ ਇਹ ਕਹਿਣ ਵਿੱਚ ਸੰਕੋਚ ਨਹੀਂ ਕਿ ਸਿੱਖ ਬਹਾਦਰ ਲੋਕ ਹਨ ਅਤੇ ਜੇ ਕਦੀਂ ਸਮਾਂ ਬਣ ਵੀ ਜਾਏ ਤਾਂ ਓਹ ਆਪਣੇ ਹੱਕਾਂ ਦੀ ਰਾਖੀ ਸ਼ਸਤਰ ਦੁਆਰਾ ਵੀ ਕਰ ਸਕਦੇ ਹਨ (Young India 19 March 1931) 24) ਮੈਂ ਦੇਸ਼ ਅੰਦਰ Civil War ਤਾਂ ਬਰਦਾਸ਼ ਕਰ ਸਕਦਾ ਹਾਂ ਪਰ ਪੰਜਾਬੀ ਸੂਬਾ ਨਹੀਂ ਇਹ ਗੱਲ ਕਿਸਨੇ ਕਹੀ ? ਜਵਾਬ- ਜਵਾਹਰ ਲਾਲ ਨਹਿਰੂ ਨੇ 2 ਅਕਤੂਬਰ 1962 ਨੂੰ ਇਹ ਗੱਲ ਕਹੀ 25) ਸ: ਦਰਸ਼ਨ ਸਿੰਘ ਫੇਰੂਮਨ ਦੀ ਸ਼ਹੀਦੀ ਬਾਰੇ ਲਿਖੋ ਜਵਾਬ- ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇੱਸੇ ਮੰਗ ਨੂੰ ਲੈਕੇ ਸ: ਦਰਸ਼ਨ ਸਿੰਘ ਫੇਰੂਮਨ 15 ਅਗਸਤ 1969 ਨੂੰ ਭੁਖ ਹੜਤਾਲ ਤੇ ਬਹਿ ਗਏ, ਇਹ ਭੁੱਖ ਹੜਤਾਲ ਓਨਾ ਦੇ ਆਖਰੀ ਸਾਹ ਤੱਕ ਚੱਲੀ, ਓਹ 74 ਦਿਨ ਭੁੱਖੇ ਰਹਿਣ ਤੋਂ ਬਾਦ 27 ਅਕਤੂਬਰ 1969 ਨੂੰ ਸ਼ਹੀਦੀ ਪ੍ਰਾਪਤ ਕਰ ਗਏ 26) ਹਮਲੇ ਤੋਂ ਕਿੱਨੀ ਦੇਰ ਬਾਦ ਲਾਸ਼ਾਂ ਚੁੱਕੀਆਂ ਗਈਆਂ ਅਤੇ ਕਿਵੇਂ ? ਜਵਾਬ- 3 ਦਿਨਾ ਬਾਦ, ਜਿਨਾ ਨੂੰ ਹਿੰਦੂ ਨੀਵੀਂ ਜਾਤ ਵਾਲਾ ਕਹਿੰਦੇ ਹਨ ਓਨਾ ਲੋੱਕਾਂ ਕੋਲੋਂ ਲਾਸ਼ਾਂ ਚੁੱਕਣ ਦਾ ਕੰਮ ਕਰਵਾਇਆ ਗਿਆ ਅਤੇ ਲਾਸ਼ਾਂ ਨੂੰ ਕੂੜੇ ਵਾਲੇ ਟਰਕਾਂ ਵਿੱਚ ਸੁੱਟਕੇ ਲਿਜਾਇਆ ਗਿਆ, 10-10, 15-15 ਲਾਸ਼ਾਂ ਦਾ ਡੇਰ ਲਾਕੇ ਸਾੜ ਦਿੱਤੀਆਂ ਗਈਆਂ 27) ਕੀ ਸਰਕਾਰ ਦੇ ਕਹਿਣ ਮੁਤਾਬਿਕ ਦਰਬਾਰ ਸਾਹਿਬ ਜਾਂ ਅਕਾਲ ਤਖਤ ਅੰਦਰੋਂ ਕੁੜੀਆਂ ਨਿਕਲੀਆਂ ? ਜੇ ਨਹੀਂ ਤਾਂ ਸਰਕਾਰ ਨੇ ਇਹ ਝੂਠ ਕਿਓਂ ਬੋਲਿਆ ? ਜਵਾਬ- ਸਿੱਖ ਸੰਘਰਸ਼ ਦਾ ਮੁਡਲਾ ਫਰਜ਼ ਲੋੱਕਾਂ ਦੇ ਹੱਕਾਂ ਲਈ ਲੜਨਾ, ਓਨਾ ਦੀ ਅਜ਼ਾਦੀ ਲਈ ਲੜਨਾ ਅਤੇ ਓਨਾ ਦੀ ਰਾੱਖੀ ਕਰਣਾ ਸੀ, ਓਨਾ ਦੀ ਇਜ਼ਤ ਨੂੰ ਹੱਥ ਪਓਣਾ ਨਹੀਂ, ਇਹ ਕੋਰਾ ਝੂਠ ਇਸ ਕਰਕੇ ਬੋਲਿਆ ਗਿਆ ਤਾਂਕਿ ਆਮ ਲੋਕਾਂ ਦਾ ਸਿੱਖ ਲਹਿਰ ਪ੍ਰਤੀ ਪਿਆਰ ਖਤਮ ਹੋ ਜਾਵੇ 28) Operation ਸ਼ੁਧੀਕਰਣ ਕੀ ਸੀ ? ਜਵਾਬ- SP ਗੋਬਿੰਦ ਰਾਮ ਨੇ ਪੁਲੀਸ ਨੂੰ ਸਿੱਖ ਬੀਬੀਆਂ ਦੀ ਇਜ਼ਤ ਨੂੰ ਹੱਥ ਪਾਓਣ ਦੀ ਪੂਰੀ ਖੁਲ ਦੇ ਦਿੱਤੀ ਸੀ, ਓਸਨੇ ਅਾਪਣੇ ਅਧੀਕਾਰੀਆਂ ਨੂੰ ਇਹ ਕਿਹਾ ਸੀ ਕਿ ਸਿੱਖ ਬੀਬੀਆਂ ਨਾਲ ਜਬਰ ਜਿਨਾਹ ਕਰਕੇ ਓਨਾ ਦੀ ਆਓਣ ਵਾਲੀ ਪੀੜੀ ਦੀ ਨਸਲ ਬਦਲ ਦਿਓ, ਇਸ ਕਰਕੇ ਓਸਨੇ ਇਸ ਕੰਮ ਨੂੰ ਸ਼ੁਧੀਕਰਨ ਦਾ ਨਾਮ ਦਿੱਤਾ (ਪਰ ਬਾਦ ਵਿੱਚ ਅਣਖੀ ਸਿੱਖਾਂ ਨੇ ਇਸਨੂੰ ਗੱਡੀ ਝੜਾ ਦਿੱਤਾ) 29) ਛੱਤੀਸਿੰਘਪੁਰਾ ਦੀ ਘਟਨਾ ਬਾਰੇ ਜਾਣਕਾਰੀ ਦਿਓ ਜਵਾਬ- ਮਾਰਚ 2000 ਵਿੱਚ ਜਦ ਅਮਰੀਕਾ ਦਾ President Bill Clinton ਹਿੰਦੂਸਤਾਨ ਆਇਆ ਤਾ ਓਸੇ ਦਿਨ ਹੀ ਭਾਰਤੀ ਖੂਫੀਆ ਏਜੰਸੀ ਨੇ ਜੰਮੂ-ਕਸ਼ੀਰ ਵਿੱਚ ਪੈਂਦੇ ਪਿੰਡ ਛੱਤੀਸਿੰਘਪੁਰਾ ਵਿੱਚ 36 ਸਿੱਖਾਂ ਦਾ ਹਿੰਦੂਆਂ ਵੱਲੋਂ ਕਤਲ ਕਰਵਾ ਦਿੱਤਾ ਅਤੇ ਨਾਮ ਮੁਸਲਮਾਨਾ ਦਾ ਲਾ ਦਿੱਤਾ ਤਾਂਕਿ ਅਮਰੀਕਾ ਨੂੰ ਦਸਿਆ ਜਾ ਸਕੇ ਕਿ ਕਸ਼ਮੀਰੀ ਮਸਲਮਾਨ ਅੱਤਵਾਦੀ ਹਨ ਪਰ Bill Clinton ਨੇ ਇਸਨੂੰ ਕੋਰਾ ਝੂਠ ਦਸਦੇ ਹੋਏ ਕਿਹਾ ਕਿ ਇਹ ਕੰੰਮ ਹਿੰਦੂ ਜਥੇਬੰਦੀ ਦਾ ਹੈ 30) ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇਆ ਨੇ ਅਕਾਲ ਤਖਤ ਤੇ ਮੋਰਚਾ ਕਿਓਂ ਲਾਇਆ ? ਕੀ ਗੁਰਦੁਆਰੇ ਜੰਗ ਲਈ ਵਰਤੇ ਜਾ ਸਕਦੇ ਹਨ ? ਜਵਾਬ- ਪਹਿਲੀ ਗੱਲ ਸਿੱਖ ਕਿਸੇ ਤੇ ਹਮਲਾ ਕਰਣ ਨਹੀਂ ਗਏ ਸਨ ਬਲਕੀ ਹਿੰਦੂਸਤਾਨ ਦਰਬਾਰ ਸਾਹਿਬ ਵਿੱਚ ਹਮਲਾ ਕਰਣ ਆਇਆ ਸੀ, ਦੂਸਰੀ ਗੱਲ ਗੁਰਦੁਆਰੇ ਜੰਗ ਸਮੇਂ ਮੋਰਚੇ ਲਈ ਵਰਤੇ ਜਾ ਸਕਦੇ ਹਨ ਜਿਵੇਂ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਨਾਮ ਪਿੱਛੇ ਗੜ ਲਗਦਾ ਹੈ, ਗੜ ਸ਼ਬਦ ਦਾ ਅਰਥ ਕਿਲਾ (Fort) ਹੁੰਦਾ ਹੈ ਜਿਵੇਂ ਕਿ ਲੋਹਗੜ, ਕੇਸਗੜ..., ਹਰਮੰਦਰ ਸਾਹਿਬ ਅਤੇ ਤਰਨਤਾਰਨ ਗੁਰਦੁਆਰਿਆਂ ਵਿੱਚ ਬੁੰਗੇ ਬਣੇ ਹੋਏ ਹਨ, ਬੁੰਗੇਆਂ ਤੇ ਚੜਕੇ ਦੁਸ਼ਮਨ ਦੀ ਗਤੀ ਵਿਧੀਆਂ ਤੇ ਨਿਗਾਹ ਰੱਖੀ ਜਾਂਦੀ ਸੀ, 1947 ਤੋਂ ਬਾਦ ਭਾਰਤੀ ਏਜੰਸੀਆਂ ਦੀ ਸੂਹ ਤੇ ਗੁਰਦੁਆਰੇ, ਕਿਲੇ, ਬੁੰਗੇ, ਮੋਰਚੇ ਢਾ ਦਿੱਤੇ ਗਏ (ਅਤੇ ਅਜੇ ਵੀ ਕੰਮ ਜਾਰੀ ਹੈ) ਤਾਂਕਿ ਇਨਾ ਚੀਜਾਂ ਤੋਂ ਸਿੱਖਾਂ ਨੂੰ ਜੰਗ ਦੀ ਪ੍ਰੇਰਣਾ ਨਾ ਮਿਲ ਸਕੇ 31) ਸਿੱਖਾਂ ਨੂੰ ਵਿਆਹ ਤੋਂ ਬਾਦ ਸਿੱਖ ਹੋਣ ਦਾ Certificate ਦਿੱਤਾ ਜਾਂਦਾ ਹੈ ਜਾਂ ਹਿੰਦੂ ਹੋਣ ਦਾ ? ਜਵਾਬ- ਹਿੰਦੂ ਹੋਣ ਦਾ, ਹਿੰਦੂ ਮੈਰਿਜ ਐਕਟ (ਧਾਰਾ 25 B) ਜਿਕਰਯੋਗ ਹੈ ਕਿ ਅੰਗਰੇਜੀ ਰਾਜ ਸਮੇਂ ਸਾਨੂੰ ਸਿੱਖ ਹੋਣ ਦਾ Certificate ਦਿੱਤਾ ਜਾਂਦਾ ਸੀ ਅਤੇ ਵਿਆਹ ਅਨੰਦ ਮੈਰਿਜ ਅੈਕਟ ਅਧੀਨ ਹੁੰਦਾ ਸੀ 32) ਕਿਸ਼ੋਰੀ ਲਾਲ ਨੂੰ ਹਿੰਦੂ ਹੋਣ ਦਾ ਕੀ ਫਾਇਦਾ ਹੈ ਦੱਸੋ ਜਵਾਬ- ਕਿਸ਼ੋਰੀ ਲਾਲ ਨੇ 38 ਸਿੱਖ ਮਾਰੇ ਸਨ, ਇਹ ਗੱਲ ਅਦਾਲਤ ਵਿੱਚ ਸਾਬਿਤ ਕਰ ਦਿੱਤੀ ਗਈ ਕਿ ਕਿਸ਼ੋਰੀ ਲਾਲ 38 ਬੇਕਸੂਰੇ ਸਿੱਖਾਂ ਦਾ ਕਾਤਿਲ ਹੈ, ਇਸਨੂੰ ਅਦਾਲਤ ਵੱਲੋਂ ਫਾਂਸੀ ਸੁਣਾਈ ਗਈ, ਫਿਰ ਥੋੜੀ ਦੇਰ ਬਾਦ ਫਾਂਸੀ ਨੂੰ ਓਮਰ ਕੈਦ ਵਿੱਚ ਬਦਲ ਦਿੱਤਾ ਗਿਆ, ਫਿਰ ਸਰਕਾਰ ਨੇ ਜੇਲ ਵਿੱਚ ਇਸਦਾ ਚੰਗਾ ਬਰਤਾਵ ਕਿਹਕੇ ਇਸਨੂੰ ਰਿਹਾ ਕਰ ਦਿੱਤਾ (ਕਿਓਂਕਿ ਇਹ ਸਿੱਖ ਨਹੀਂ ਹਿੰਦੂ ਸੀ) 33) 1984 ਦਾ ਸੱਚ ਆਮ ਲੋਕਾਂ ਤੱਕ ਕਿਓਂ ਨਹੀਂ ਪਹੁੰਚਿਆ ? ਜਵਾਬ- 1984 ਵਿੱਚ ਸਰਕਾਰ ਨੇ ਅਾਜ਼ਾਦ ਮੀਡੀਆ ਓੱਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਸੀ, ਸਾਰੇ ਪੰਜਾਬ ਵਿੱਚ ਆਵਾਜਾਵੀ ਠੱਪ ਕਰ ਦਿੱਤੀ ਗਈ, ਦੂਰਸੰਚਾਰ ਪਰਸਾਰਣ ਆਦਿ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਗਏ ਸਨ, ਹਿੰਦੂਸਤਾਨੀ ਸਰਕਾਰ ਦੇ ਕਹਿਣ ਤੇ ਹੀ ਸਾਰਾ ਕੁਝ ਅਖਬਾਰਾਂ ਵਿੱਚ ਛਪਦਾ ਸੀ, Bombay Based Market Agency Rediffusion (Rediffmail ) ਜਿਸਨੂੰ ਹਿੰਦੂਸਤਾਨ ਨੇ ਇੱਕ ਕਰੋੜ ਰੁਪਿਆ ਦਿੱਤਾ ਸੀ Dissemination Campaign ਚਲੌਣ ਲਈ, ਇਸ ਏਜਂਸੀ ਨੇ ਫਿਰ ਸਿੱਖਾਂ ਨੂੰ ਰੱਜਕੇ ਬਦਨਾਮ ਕੀੱਤਾ, ਜਿਹੜੇ ਸਾੱਡੇ ਲਈ ਜਾੱਨਾ ਵਾਰ ਗਏ ਏਸੇ ਲਈ ਅੱਜ ਅਸੀਂ ਓਨਾ ਨੂੰ ਅੱਤਵਾਦੀ ਕਹਿੰਦੇ ਹਾਂ 34) Operation Woodrose(ਸਰਕਾਰੀ ਨਾਮ) ਬਾਰੇ ਜਾਣਕਾਰੀ ਦਿਓ ਜਵਾਬ- Operation Woodrose ਹਿੰਦੂਸਤਾਨੀ ਫੌਜ, CRPF, ਅਤੇ ਪੁਲੀਸ ਵੱਲੋਂ ਚਲਾਈ ਗਈ ਇੱਕ ਜ਼ਾਲਮਾਨਾ ਕਾਰਵਾਹੀ ਸੀ ਜਿਸਦੇ ਤਹਿਤ ਪੰਜਾਬ ਵਿੱਚੋਂ ਖਾਸਕਰ ਪਿੰਡਾਂ ਵਿੱਚੋਂ ਸਿੱਖ ਨੌਜਵਾਨਾ ਦਾ ਸਫਾਯਾ ਕਰਨਾ ਸੀ, ਇਹ ਕਾਰਵਾਹੀ ਜੂਨ 1984 ਤੋਂ ਸਤੰਬਰ 1984 ਤੱਕ ਚੱਲੀ, ਜਿਸ ਵਿੱਚ ਕਈ ਹਜ਼ਾਰ ਨੌਜਵਾਨਾ ਨੂੰ ਚੁਕਕੇ ਮਾਰ ਦਿੱਤਾ ਗਿਆ, ਫੌਜ ਸਿੱਖਾਂ ਦੇ ਘਰਾਂ ਵਿੱਚ ਜਾਂਦੀ ਤੇ ਸਿੱਖਾਂ ਨੂੰ ਗਿਰਫਤਾਰ ਕਰਕੇ ਲੈ ਜਾਂਦੀ ਤੇ ਫੇਰ ਮਾਰ ਦੇਂਦੀ, ਅਮਿ੍ਤਧਾਰੀ ਸਿੱਖ ਨੂੰ ਅੱਤਵਾਦੀ ਹੀ ਕਿਹਾ ਜਾਂਦਾ ਸੀ 35) ਸਿੱਖ ਆਪਣੇ ਹੱਕਾਂ ਪਰਤੀ ਜਾਗਰੁਕ ਨਾ ਹੋ ਸਕਣ ਇਸ ਲਈ ਹਿੰਦੂਸਤਾਨ ਨੇ ਕਿਹੜੀਆਂ ਨੀਤੀਆਂ ਅਪਨਾਈਆਂ ? ਜਵਾਬ- ਸਿੱਖਾਂ ਨੂੰ ਹਰੇਖ ਪੱਖੋਂ ਮਾਰਿਆ ਜਾ ਰਿਹਾ ਹੈ ਪਰ ਹੇਠ ਲਿਖੇ ਮੁਖ/ਮੁਡਲੇ ਤਰੀਕੇ ਹਨ 1)ਨਸ਼ਾਂ- ਵੱਡੀ ਮਾਤਰਾ ਵਿੱਚ ਪੰਜਾਬ ਵਿੱਚ ਨਸ਼ਾ ਵੰਡਿਆ ਜਾ ਰਿਹਾ ਹੈ 2)ਡੇਰਾਵਾਦ- ਜੇਹੜੇ ਸਿੱਖ ਨਸ਼ਾ ਨਹੀਂ ਕਰਦੇ ਪਰ ਓਹ ਕਿਤੇ ਜਾਗਰੁਕ ਨਾ ਹੋ ਜਾਣ ਓਨਾ ਨੂੰ ਮਾਨਸਿਕ ਪਧਰ ਤੇ ਗੁਲਾਮ ਰਖਣ ਲਈ ਡੇਰੇ ਖੋਲ ਦਿੱਤੇ ਗੲੇ, ਕਿਓਂਕਿ ਕੋਈ ਵੀ ਡੇਰੇ ਦਾ ਬਾਬਾ ਸਰਕਾਰ ਵਿਰੁਧ ਲੜਨ ਦਾ ਓਪਦੇਸ਼ ਨਹੀਂ ਦੇਂਦਾ 3)ਗੁਰਦੁਆਰਿਆਂ ਤੇ ਰਾਜ- ਗੁਰਦੁਆਰਿਆਂ ਦੀ ਨੀਤੀ ਹਿਦੂਸਤਾਨੀ ਖੂਫੀਆ ਏਜਂਸੀ ਦੇ ਮੁਤਾਬਿਕ ਚਲਦੀ ਹੈ, ਏਜਂਸੀਆਂ ਦਾ ਪੂਰੀ ਤਰਾਂ ਨਾਲ ਗੁਰਦੁਆਰਿਆਂ ਦੇ ਕੰਟਰੋਲ ਹੈ 36) ਤੁਸੀਂ 84 ਭੁਲ ਜਾਓ ਹਿੰਦੂਸਤਾਨ ਦੇ ਇਹ ਸ਼ਬਦ ਸਿੱਖਾਂ ਪਰਤੀ ਦੋਹਰੀ ਨੀਤੀ ਕਿਵੇਂ ਅਖਵੌਂਦੇ ਹਨ ? ਜਵਾਬ- ਰਾਵਣ ਅਤੇ ਰਾਮ ਦੋਨੋ ਮਰ ਗਏ ਹਨ, ਰਾਮ, ਲਕਸ਼ਮਣ ਅਤੇ ਸੀਤਾ ਨੇ ਮਿਲਕੇ ਰਾਵਣ ਦੀ ਭੈਣ ਦਾ ਨੱਕ ਵੱਡੇਆ ਸੀ ਜਿਸ ਕਰਕੇ ਰਾਵਣ ਨੇ ਸੀਤਾ ਨੂੰ ਚੁਕ ਲਿਆ ਪਰ ਸੀਤਾ ਦੀ ਇਜ਼ਤ ਨੂੰ ਹੱਥ ਨਹੀਂ ਪਾਇਆ ਬਾਦ ਵਿੱਚ ਰਾਮ ਨੇ ਰਾਵਣ ਨੂੰ ਮਾਰ ਦਿੱਤਾ ਪਰ ਫਿਰ ਵੀ ਹਿੰਦੂਸਤਾਨ ਰਾਵਣ ਨੂੰ ਨਹੀਂ ਭੁਲ ਸਕੇਆ ਹਰ ਸਾਲ ਦਸ਼ਹਿਰਾ ਮਨਾਕੇ ਰਾਵਣ ਨੂੰ ਮਾਰਦਾ ਹੈ, ਪਰ 1984 ਨੂੰ ਤਾਂ ਅਜੇ 30 ਸਾਲ ਹੋਏ ਨੇ, ਹਿੰਦੂਸਤਾਨ ਨੇ ਸਾਡੀਆਂ ਹਜ਼ਾਰਾਂ ਭੈਣਾ ਦੀਆਂ ਇਜ਼ਤਾ ਨੂੰ ਹੱਥ ਪਾਇਆ ਹੈ, ਸਾੱਡੇ ਲੱਖਾਂ ਨੌਜਵਾਨ ਮਾਰੇ ਹਨ, ਦੋਸ਼ੀਆਂ ਨੂੰ ਲੀਡਰ ਬਣਾਇਆ ਗਿਆ ਹੈ, ਅਸੀਂ ਅਾਪਣੇ ਇਤਹਿਸ ਨੂੰ ਕਿਵੇਂ ਭੁਲ ਜਾਈਏ, ਕਿਸੇ ਨੇ ਰਾਮ ਅਤੇ ਰਾਵਣ ਨੂੰ ਨਹੀਂ ਵੇਖਿਆ ਪਰ 84 ਨੂੰ ਤਾਂ ਸਾਰਿਆ ਨੇ ਵੇਖਿਆ ਹੈ, ਇਸ ਲਈ ਸਿੱਖਾਂ ਨੂੰ ਆਪਣਾ ਇਤਿਹਾਸ ਨਹੀਂ ਭੁਲਣਾ ਚਾਹਿਦਾ ਅਸੀਂ ਕਿਸੇ ਦੀ ਭੈਣ ਦਾ ਨੱਕ ਨਹੀਂ ਵਡੇਆ ਅਸੀਂ ਤਾਂ ਇਜ਼ਤਾਂ ਬਚਾਈਆਂ ਹਨ, ਸਾਨੂੰ ਮਾਣ ਹੈ ਆਪਣੇ ਸੂਰਮਿਆਂ ਓੱਤੇ ਜਿਨਾ ਨੇ ਇਨਾ ਸੰਘਰਸ਼ ਕੀਤਾ ਅਤੇ ਕਰ ਰਹੇ ਹਨ 37) ਤੁਸੀਂ ਇਹ ਗੱਲ ਕਿਵੇਂ ਸਿਧ ਕਰ ਸਕਦੇ ਹੋ ਕੇ ਅਾਮ ਹਿੰਦੂਸਤਾਨੀ ਸਿੱਖ ਅਤੇ ਹੋਰ ਘੱਟ ਗਿਣਤੀਆਂ ਦੇ ਮਾਰੇ ਜਾਣ ਤੇ ਬਹੁਤ ਖੁਸ਼ੀ ਮਹਿਸੂਸ ਸਰਦੇ ਹਨ ? ਅਤੇ ਘੱਟ ਗਿੱਣਤੀਆਂ ਦਾ ਦੁਸ਼ਮਣ ਇਕੱਲਾ ਮੀਡੀਆ, ਲੀਡਰ ਜਾਂ ਕੋਈ ਹੋਰ ਤੰਤਰ ਨਹੀਂ ਸਗੋਂ ਸਾਰਾ ਹਿੰਦੂਸਤਾਨ ਹੈ ? ਜਵਾਬ- i)Nov-1984 ਵੱਡੀ ਗਿਣਤੀ ਵਿੱਚ ਸਿੱਖ ਕਤਲੇਆਮ Dec-1984, ਕਾਂਗਰਸ ਨੂੰ ਹਿੰਦੂਸਤਾਨੀ ਇਤਿਹਾਸ ਵਿੱਚ ਸਭਤੋਂ ਵੱਡੀ ਜਿੱਤ, ਕਾਂਗਰਸ ਨੂੰ 533 ਵਿੱਚੋਂ 414 ਸੀਟਾਂ ਤੇ ਜਿੱਤ.. ii)2000 ਵਿੱਚ ਵੱਡੀ ਗਿਣਤੀ ਵਿੱਚ ਮਸਲਮਾਨ ਕਤਲੇਆਮ,..... ਨਰੇਂਦਰ ਮੋਦੀ 4 ਵਾਰ ਮੁਖ ਮੰਤਰੀ, ਪੰਜਵੀਂ ਵਾਰ ਪਰਧਾਨ ਮੰਤਰੀ, ਨਰੇਂਦਰ ਮੋਦੀ ਨੇ 2014 ਵਿੱਚ 2 ਜਗਾਂ ਤੋਂ ਚੋਣਾ ਲੜੀਆਂ ਦੋਨਾ ਜਗਾ ਤੋਂ ਭਾਰੀ ਬਹੁਮਤ ਦੇ ਨਾਲ ਜੇਤੂ, BJP ਨੂੰ 336 ਸੀਟਾਂ ਐਸੀਆਂ ਹੋਰ ਬਹੁਤ ਵੱਡੀਆਂ ਵੱਡੀਆਂ ਮਿਸਾਲਾਂ ਹਨ ਜੋ ਸਾਰੀਆਂ ਏਥੇ ਨਹੀਂ ਲਿਖੀਆਂ ਜਾਂ ਸਕਦੀਆਂ (ਕਰੋੜਾਂ ਵਿੱਚੋਂ ਜੇਹੜੇ ਕੁਝ ਇਕ ਹਿੰਦੂ ਵੀਰਾਂ ਨੇ ਸਿੱਖਾਂ ਦੀ ਮਦਦ ਕੀਤੀ ਅਸੀਂ ਓਨਾ ਦੇ ਧੰਨਵਾਦੀ ਹਾਂ) 38) Indian Army ਦਾ ਓਹ ਕਿਹੜਾ ਰਿਹ ਚੁੱਕਾ General ਜਿਸਨੇ ਜੰਗ ਸਿੱਖਾਂ ਵੱਲੋਂ ਹਿੰਦੂਸਤਾਨ ਦੇ ਵਿਰੁਧ ਲੜੀ ਅਤੇ ਸਿੱਖਾਂ ਦੀ ਮੋਰਚਾਬੰਦੀ ਕੀਤੀ ? ਜਵਾਬ- General Shabeg Singh 39)) ਕੀ ਸਿੱਖਾਂ ਦਾ ਇਹ ਪਹਿਲਾ ਘੱਲੂਘਾਰਾ ਸੀ ? ਜਵਾਬ- ਨਹੀਂ ਇਸਤੋਂ ਪਹਿਲਾਂ ਵੀ ਸਿੱਖਾਂ ਤੇ ਦੋ ਘੱਲੂਘਾਰੇ ਹੋ ਚੁੱਕੇ ਹਨ, ਸਨ 1746 ਅਤੇ ਸਨ 1762 40)Raw ਦੇ ਕੰਮ 47 Railway Stations ਨੂੰ ਬੰਬ ਨਾਲ ਓਡੌਣ ਦੀ ਸਾਜਿਸ਼, ਹਰਿਮੰਦਿਰ ਸਾਹਿਬ ਵਿੱਚ ਬਹੁਤ ਜ਼ਾਦਾ ਹਥਿਆਰ ਦਿਖੌਣੇ ਏ ਸਬ RAW ਦਾ ਕੰਮ ਸੀ, ਏ ਸਬ R.N kao ਦੇ ਬੰਦਿਆਂ ਦਾ ਕੰਮ ਸੀ - (Suriya Magazine) R.N.Kao ਨੇ ਵੀ ਏਨਾ ਕੰਮਾ ਤੋਂ ਇਨਕਾਰ ਨਹੀਂ ਕੀਤਾ R.N.Kao ਹਿੰਦੂਸਤਾਨ ਦੀ ਖੂਫੀਆ ਏਜੰਸੀ RAW ਦਾ ਪਹਿਲਾ Head ਸੀ, ਕਿਹਾ ਜਾੰਦਾ ਹੈ ਕਿ ਏਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਸਿਰਫ 2 ਵਾਰ ਤਸਵੀਰ(Photo) ਖਿਚਵਾਈ.. 41) ਸਾਨੂੰ ਮਾਰਿਆ ਕਿਓਂ ਜਾਂਦਾ ਹੈ ? ਜਵਾਬ- ਕਿਓਂਕਿ ਅਸੀਂ ਸਿੱਖ ਹਾਂ, ਅਸੀਂ ਸਿੱਖ ਹੋਣਾ ਬੰਦ ਕਰ ਦਈਏ ਫਿਰ ਸਾੱਡਾ ਕਤਲੇਆਮ ਬੰਦ ਹੋ ਜਾਵੇਗਾ, ਪਹਿਲਾਂ ਬਹੁਤ ਸਿੱਖ ਸੰਘਰਸ਼ ਕਰਦੇ ਸਨ ਅਤੇ ਜੇਲਾਂ ਭਰ ਜਾਂਦੀਆਂ ਸਨ ਇਸ ਲਈ ਸਾੱਡੇ Fake Encounters ਹੁੰਦੇ ਸਨ, ਹੁਣ ਕੁੱਛ ਕੁ ਲੋਕ ਹੀ ਬੋਲਦੇ ਹਨ ਇਸ ਲਈ ਹੁਣ Fake FIR ਹੁੰਦੀ ਹੈ
Posted on: Sun, 27 Jul 2014 13:24:06 +0000

© 2015