Hukamnama Sahib From Harmandar Sahib ji 508/9 ang 4/12/14 - TopicsExpress



          

Hukamnama Sahib From Harmandar Sahib ji 508/9 ang 4/12/14 ਸਲੋਕੁ ਮਃ ੩ ॥ Salok Ma 3 || सलोकु मः ३ ॥ Shalok, Third Mehl: ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ Eihu Jagath Mamathaa Muaa Jeevan Kee Bidhh Naahi || इहु जगतु ममता मुआ जीवण की बिधि नाहि ॥ This world perishing in attachment and possessiveness; no one knows the way of life. ਇਹੁਜਗਤੁਮਮਤਾਮੁਆਜੀਵਣਕੀਬਿਧਿਨਾਹਿ॥ ਇਹ ਜਗਤ ਅਣਪੱਤ (ਇਹ ਚੀਜ਼ ਮੇਰੀ ਬਣ ਜਾਏ, ਇਹ ਚੀਜ਼ ਮੇਰੀ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਮਮ = ਮੇਰਾ। ਮਮਤਾ = (ਹਰੇਕ ਚੀਜ਼ ਨੂੰ) ਮੇਰੀ ਬਨਾਣ ਦਾ ਖ਼ਿਆਲ। ਬਿਧਿ = ਜਾਚ। ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ Gur Kai Bhaanai Jo Chalai Thaan Jeevan Padhavee Paahi || गुर कै भाणै जो चलै तां जीवण पदवी पाहि ॥ One who walks in harmony with the Gurus Will, obtains the supreme status of life. ਗੁਰਕੈਭਾਣੈਜੋਚਲੈਤਾਂਜੀਵਣਪਦਵੀਪਾਹਿ॥ ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਪਦਵੀ = ਦਰਜਾ। ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ Oue Sadhaa Sadhaa Jan Jeevathae Jo Har Charanee Chith Laahi || ओइ सदा सदा जन जीवते जो हरि चरणी चितु लाहि ॥ Those humble beings who focus their consciousness on the Lords Feet, live forever and ever. ਓਇਸਦਾਸਦਾਜਨਜੀਵਤੇਜੋਹਰਿਚਰਣੀਚਿਤੁਲਾਹਿ॥ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ Naanak Nadharee Man Vasai Guramukh Sehaj Samaahi ||1|| नानक नदरी मनि वसै गुरमुखि सहजि समाहि ॥१॥ O Nanak, by His Grace, the Lord abides in the minds of the Gurmukhs, who merge in celestial bliss. ||1|| ਨਾਨਕਨਦਰੀਮਨਿਵਸੈਗੁਰਮੁਖਿਸਹਜਿਸਮਾਹਿ॥੧॥ ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਨਦਰੀ = ਮਿਹਰ ਕਰਨ ਵਾਲਾ ਪ੍ਰਭੂ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ ॥੧॥ ਸਲੋਕ ਗੁਰੂ ਅਮਰਦਾਸ ਜੀ ਦਾ। ਇਹ ਜਗਤ (ਭਾਵ, ਹਰੇਕ ਜੀਵ) (ਇਹ ਚੀਜ਼ ਮੇਰੀ ਬਣ ਜਾਏ, ਇਹ ਚੀਜ਼ ਮੇਰੀ ਹੋ ਜਾਏ-ਇਸ) ਅਣਪੱਤ ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ, (ਕਿਉਂਕਿ) ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਮਃ ੩ ॥ Ma 3 || मः ३ ॥ Third Mehl: ਮਃ੩॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ Andhar Sehasaa Dhukh Hai Aapai Sir Dhhandhhai Maar || अंदरि सहसा दुखु है आपै सिरि धंधै मार ॥ Within the self is the pain of doubt; engrossed in worldly affairs, they are killing themselves. ਅੰਦਰਿਸਹਸਾਦੁਖੁਹੈਆਪੈਸਿਰਿਧੰਧੈਮਾਰ॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਸਹਸਾ = ਤੌਖਲਾ। ਆਪੈ = ਆਪ ਹੀ। ਧੰਧੈ ਮਾਰ = ਧੰਧਿਆਂ ਦੀ ਮਾਰ। ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ Dhoojai Bhaae Suthae Kabehi N Jaagehi Maaeiaa Moh Piaar || दूजै भाइ सुते कबहि न जागहि माइआ मोह पिआर ॥ Asleep in the love of duality, they never wake up; they are in love with, and attached to Maya. ਦੂਜੈਭਾਇਸੁਤੇਕਬਹਿਨਜਾਗਹਿਮਾਇਆਮੋਹਪਿਆਰ॥ ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ Naam N Chaethehi Sabadh N Veechaarehi Eihu Manamukh Kaa Aachaar || नामु न चेतहि सबदु न वीचारहि इहु मनमुख का आचारु ॥ They do not think of the Naam, the Name of the Lord, and they do not contemplate the Word of the Shabad. This is the conduct of the self-willed manmukhs. ਨਾਮੁਨਚੇਤਹਿਸਬਦੁਨਵੀਚਾਰਹਿਇਹੁਮਨਮੁਖਕਾਆਚਾਰੁ॥ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਆਚਾਰੁ = ਰਹਣੀ, ਵਰਤੋਂ। ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥ Har Naam N Paaeiaa Janam Birathhaa Gavaaeiaa Naanak Jam Maar Karae Khuaar ||2|| हरि नामु न पाइआ जनमु बिरथा गवाइआ नानक जमु मारि करे खुआर ॥२॥ They do not obtain the Lords Name, and they waste away their lives in vain; O Nanak, the Messenger of Death punishes and dishonors them. ||2|| ਹਰਿਨਾਮੁਨਪਾਇਆਜਨਮੁਬਿਰਥਾਗਵਾਇਆਨਾਨਕਜਮੁਮਾਰਿਕਰੇਖੁਆਰ॥੨॥ ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ, ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ। ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥ ਪਉੜੀ ॥ Pourree || पउड़ी ॥ Pauree: ਪਉੜੀ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ Aapanaa Aap Oupaaeioun Thadhahu Hor N Koee || आपणा आपु उपाइओनु तदहु होरु न कोई ॥ He created Himself - at that time, there was no other. ਆਪਣਾਆਪੁਉਪਾਇਓਨੁਤਦਹੁਹੋਰੁਨਕੋਈ॥ ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, ਉਪਾਇਓਨੁ = ਉਪਾਇਆ ਉਨਿ, ਪੈਦਾ ਕੀਤਾ ਉਸ ਨੇ। ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ Mathaa Masoorath Aap Karae Jo Karae S Hoee || मता मसूरति आपि करे जो करे सु होई ॥ He consulted Himself for advice, and what He did came to pass. ਮਤਾਮਸੂਰਤਿਆਪਿਕਰੇਜੋਕਰੇਸੁਹੋਈ॥ ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ। ਮਤਾ ਮਸੂਰਤਿ = ਸਾਲਾਹ ਮਸ਼ਵਰਾ। ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ Thadhahu Aakaas N Paathaal Hai Naa Thrai Loee || तदहु आकासु न पातालु है ना त्रै लोई ॥ At that time, there were no Akaashic Ethers, no nether regions, nor the three worlds. ਤਦਹੁਆਕਾਸੁਨਪਾਤਾਲੁਹੈਨਾਤ੍ਰੈਲੋਈ॥ ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ, ਤ੍ਰੈ ਲੋਈ = ਤ੍ਰੈ ਲੋਕ। ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ Thadhahu Aapae Aap Nirankaar Hai Naa Oupath Hoee || तदहु आपे आपि निरंकारु है ना ओपति होई ॥ At that time, only the Formless Lord Himself existed - there was no creation. ਤਦਹੁਆਪੇਆਪਿਨਿਰੰਕਾਰੁਹੈਨਾਓਪਤਿਹੋਈ॥ ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ। ਓਪਤਿ = ਉਤਪੱਤੀ, ਸ੍ਰਿਸ਼ਟੀ। ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥ Jio This Bhaavai Thivai Karae This Bin Avar N Koee ||1|| जिउ तिसु भावै तिवै करे तिसु बिनु अवरु न कोई ॥१॥ As it pleased Him, so did He act; without Him, there was no other. ||1|| ਜਿਉਤਿਸੁਭਾਵੈਤਿਵੈਕਰੇਤਿਸੁਬਿਨੁਅਵਰੁਨਕੋਈ॥੧॥ ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥ ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, ਸਲਾਹ ਮਸ਼ਵਰਾ ਭੀ ਆਪ ਹੀ ਕਰਦਾ ਸੀ, ਜੋ ਕਰਦਾ ਸੀ ਸੋ ਹੁੰਦਾ ਸੀ। ਉਸ ਵੇਲੇ ਨਾਹ ਆਕਾਸ਼ ਨਾਹ ਪਾਤਾਲ ਤੇ ਨਾਹ ਇਹ ਤ੍ਰੈਵੇ ਲੋਕ ਸਨ, ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ। ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥
Posted on: Thu, 04 Dec 2014 00:18:54 +0000

Trending Topics



Recently Viewed Topics




© 2015