Hukamnama Sahib Harmandar Sahib ton 569 ang 31/7/14 - TopicsExpress



          

Hukamnama Sahib Harmandar Sahib ton 569 ang 31/7/14 ਵਡਹੰਸੁ ਮਹਲਾ ੩ ॥ Vaddehans Mehalaa 3 || वडहंसु महला ३ ॥ Wadahans, Third Mehl: ਵਡਹੰਸੁਮਹਲਾ੩ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ Man Maeriaa Thoo Sadhaa Sach Samaal Jeeo || मन मेरिआ तू सदा सचु समालि जीउ ॥ O my mind, contemplate the True Lord forever. ਮਨਮੇਰਿਆਤੂਸਦਾਸਚੁਸਮਾਲਿਜੀਉ॥ ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, ਮਨ = ਹੇ ਮਨ! ਸਚੁ = ਸਦਾ-ਥਿਰ ਪ੍ਰਭੂ। ਸਮਾਲਿ = ਹਿਰਦੇ ਵਿਚ ਵਸਾਈ ਰੱਖ। ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ Aapanai Ghar Thoo Sukh Vasehi Pohi N Sakai Jamakaal Jeeo || आपणै घरि तू सुखि वसहि पोहि न सकै जमकालु जीउ ॥ Dwell in peace in the home of your own self, and the Messenger of Death shall not touch you. ਆਪਣੈਘਰਿਤੂਸੁਖਿਵਸਹਿਪੋਹਿਨਸਕੈਜਮਕਾਲੁਜੀਉ॥ ਇੰਜ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਘਰਿ = ਹਿਰਦੇ ਵਿਚ। ਸੁਖਿ = ਆਨੰਦ ਨਾਲ। ਜਮਕਾਲੁ = ਮੌਤ, ਆਤਮਕ ਮੌਤ। ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ Kaal Jaal Jam Johi N Saakai Saachai Sabadh Liv Laaeae || कालु जालु जमु जोहि न साकै साचै सबदि लिव लाए ॥ The noose of the Messenger of Death shall not touch you, when you embrace love for the True Word of the Shabad. ਕਾਲੁਜਾਲੁਜਮੁਜੋਹਿਨਸਾਕੈਸਾਚੈਸਬਦਿਲਿਵਲਾਏ॥ ਜੇਹੜਾ ਗੁਰੂ ਦੇ ਸਦਾ-ਥਿਰ ਪ੍ਰਭੂ ਵਾਲੇ ਸ਼ਬਦ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਵਲ ਮੌਤ (ਆਤਮਕ ਮੌਤ) ਤੱਕ ਭੀ ਨਹੀਂ ਸਕਦੀ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ। ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ Sadhaa Sach Rathaa Man Niramal Aavan Jaan Rehaaeae || सदा सचि रता मनु निरमलु आवणु जाणु रहाए ॥ Ever imbued with the True Lord, the mind becomes immaculate, and its coming and going is ended. ਸਦਾਸਚਿਰਤਾਮਨੁਨਿਰਮਲੁਆਵਣੁਜਾਣੁਰਹਾਏ॥ ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ। ਆਵਣੁ ਜਾਣੁ = ਜਨਮ ਮਰਨ ਦਾ ਗੇੜ। ਰਹਾਏ = ਮੁੱਕ ਜਾਂਦਾ ਹੈ। ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ Dhoojai Bhaae Bharam Viguthee Manamukh Mohee Jamakaal || दूजै भाइ भरमि विगुती मनमुखि मोही जमकालि ॥ The love of duality and doubt have ruined the self-willed manmukh, who is lured away by the Messenger of Death. ਦੂਜੈਭਾਇਭਰਮਿਵਿਗੁਤੀਮਨਮੁਖਿਮੋਹੀਜਮਕਾਲਿ॥ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਦੀ ਭਟਕਣਾ ਵਿਚ ਖ਼ੁਆਰ ਹੁੰਦਾ ਹੈ ਤੇ ਉਸ ਨੂੰ ਆਤਮਕ ਮੌਤ ਨੇ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਵਿਗੁਤੀ = ਖ਼ੁਆਰ ਹੋ ਰਹੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਮੋਹੀ = ਮੋਹ ਵਿਚ ਫਸਾ ਰੱਖੀ ਹੈ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ। ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥ Kehai Naanak Sun Man Maerae Thoo Sadhaa Sach Samaal ||1|| कहै नानकु सुणि मन मेरे तू सदा सचु समालि ॥१॥ Says Nanak, listen, O my mind: contemplate the True Lord forever. ||1|| ਕਹੈਨਾਨਕੁਸੁਣਿਮਨਮੇਰੇਤੂਸਦਾਸਚੁਸਮਾਲਿ॥੧॥ ਹੇ ਨਾਨਕ ਆਖਦਾ ਹੈ ਕਿ, ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥ ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥ ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥ Man Maeriaa Anthar Thaerai Nidhhaan Hai Baahar Vasath N Bhaal || मन मेरिआ अंतरि तेरै निधानु है बाहरि वसतु न भालि ॥ O my mind, the treasure is within you; do not search for it on the outside. ਮਨਮੇਰਿਆਅੰਤਰਿਤੇਰੈਨਿਧਾਨੁਹੈਬਾਹਰਿਵਸਤੁਨਭਾਲਿ॥ ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ ਨਾਹ ਢੂੰਢਦਾ ਫਿਰ। ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ। ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ Jo Bhaavai So Bhunch Thoo Guramukh Nadhar Nihaal || जो भावै सो भुंचि तू गुरमुखि नदरि निहालि ॥ Eat only that which is pleasing to the Lord, and as Gurmukh, receive the blessing of His Glance of Grace. ਜੋਭਾਵੈਸੋਭੁੰਚਿਤੂਗੁਰਮੁਖਿਨਦਰਿਨਿਹਾਲਿ॥ ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਜੋ ਭਾਵੈ = ਜੋ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਜੋ ਪ੍ਰਭੂ ਦੀ ਰਜ਼ਾ ਹੈ। ਸੋ ਭੁੰਚਿ = ਉਸ ਨੂੰ ਖਾਹ, ਉਸ ਨੂੰ ਆਪਣੀ ਖ਼ੁਰਾਕ ਬਣਾ। ਨਿਹਾਲਿ = ਵੇਖ। ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥ Guramukh Nadhar Nihaal Man Maerae Anthar Har Naam Sakhaaee || गुरमुखि नदरि निहालि मन मेरे अंतरि हरि नामु सखाई ॥ As Gurmukh, receive the blessing of His Glance of Grace, O my mind; the Name of the Lord, your help and support, is within you. ਗੁਰਮੁਖਿਨਦਰਿਨਿਹਾਲਿਮਨਮੇਰੇਅੰਤਰਿਹਰਿਨਾਮੁਸਖਾਈ॥ ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਗੁਰਮੁਖਿ ਨਦਰਿ ਨਿਹਾਲਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਸਖਾਈ = ਮਿੱਤਰ। ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥ Manamukh Andhhulae Giaan Vihoonae Dhoojai Bhaae Khuaaee || मनमुख अंधुले गिआन विहूणे दूजै भाइ खुआई ॥ The self-willed manmukhs are blind, and devoid of wisdom; they are ruined by the love of duality. ਮਨਮੁਖਅੰਧੁਲੇਗਿਆਨਵਿਹੂਣੇਦੂਜੈਭਾਇਖੁਆਈ॥ ਆਪਣੇ ਮਨ ਪਿਛੇ ਚਲਣ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਅਤੇ ਆਤਮਕ ਗਿਆਨ ਤੋਂ ਵਙੇ ਹੋਏ ਮਾਇਆ ਦੇ ਮੋਹ ਦੇ ਕਾਰਨ ਖ਼ੁਆਰ ਹੁੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੁਲੇ = ਅੰਨ੍ਹੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਈ = ਖ਼ੁਆਰੀ। ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥ Bin Naavai Ko Shhoottai Naahee Sabh Baadhhee Jamakaal || बिनु नावै को छूटै नाही सभ बाधी जमकालि ॥ Without the Name, no one is emancipated. All are bound by the Messenger of Death. ਬਿਨੁਨਾਵੈਕੋਛੂਟੈਨਾਹੀਸਭਬਾਧੀਜਮਕਾਲਿ॥ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖ਼ਲਾਸੀ ਨਹੀਂ ਪਾ ਸਕਦਾ; ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ। ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥ Naanak Anthar Thaerai Nidhhaan Hai Thoo Baahar Vasath N Bhaal ||2|| नानक अंतरि तेरै निधानु है तू बाहरि वसतु न भालि ॥२॥ O Nanak, the treasure is within you; do not search for it on the outside. ||2|| ਨਾਨਕਅੰਤਰਿਤੇਰੈਨਿਧਾਨੁਹੈਤੂਬਾਹਰਿਵਸਤੁਨਭਾਲਿ॥੨॥ ਹੇ ਨਾਨਕ! ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ ਨਾਹ ਢੂੰਢਦਾ ਫਿਰ ॥੨॥ ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ ॥੨॥ ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ। ਹੇ ਮਨ! ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ, ਤੇ, ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)। ਆਤਮਕ ਜੀਵਨ ਦੀ ਸੂਝ ਤੋਂ ਸੱਖਣੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਮਾਇਆ ਦੇ ਮੋਹ ਦੇ ਕਾਰਨ ਖ਼ੁਆਰੀ ਹੀ ਹੁੰਦੀ ਹੈ। ਹੇ ਨਾਨਕ! (ਆਖ-) ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ (ਇਸ ਜਾਲ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹੇ ਮਨ!) ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ ॥੨॥ ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥ Man Maeriaa Janam Padhaarathh Paae Kai Eik Sach Lagae Vaapaaraa || मन मेरिआ जनमु पदारथु पाइ कै इकि सचि लगे वापारा ॥ O my mind, obtaining the blessing of this human birth, some are engaged in the trade of Truth. ਮਨਮੇਰਿਆਜਨਮੁਪਦਾਰਥੁਪਾਇਕੈਇਕਿਸਚਿਲਗੇਵਾਪਾਰਾ॥ ਹੇ ਮੇਰੇ ਮਨ! ਕਈ ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ। ਪਾਇ ਕੈ = ਪ੍ਰਾਪਤ ਕਰ ਕੇ, ਪਾਇ ਕਰਿ। ਇਕਿ = {ਲਫ਼ਜ਼ ਇਕ ਤੋਂ ਬਹੁ-ਵਚਨ}। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥ Sathigur Saevan Aapanaa Anthar Sabadh Apaaraa || सतिगुरु सेवनि आपणा अंतरि सबदु अपारा ॥ They serve their True Guru, and the Infinite Word of the Shabad resounds within them. ਸਤਿਗੁਰੁਸੇਵਨਿਆਪਣਾਅੰਤਰਿਸਬਦੁਅਪਾਰਾ॥ ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ। ਸੇਵਨਿ = ਸੇਂਵਦੇ ਹਨ। ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥ Anthar Sabadh Apaaraa Har Naam Piaaraa Naamae No Nidhh Paaee || अंतरि सबदु अपारा हरि नामु पिआरा नामे नउ निधि पाई ॥ Within them is the Infinite Shabad, and the Beloved Naam, the Name of the Lord; through the Naam, the nine treasures are obtained. ਅੰਤਰਿਸਬਦੁਅਪਾਰਾਹਰਿਨਾਮੁਪਿਆਰਾਨਾਮੇਨਉਨਿਧਿਪਾਈ॥ ਉਹ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ। ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਨਉ-ਨਿਧਿ = ਨੌ ਖ਼ਜ਼ਾਨੇ। ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥ Manamukh Maaeiaa Moh Viaapae Dhookh Santhaapae Dhoojai Path Gavaaee || मनमुख माइआ मोह विआपे दूखि संतापे दूजै पति गवाई ॥ The self-willed manmukhs are engrossed in emotional attachment to Maya; they suffer in pain, and through duality, they lose their honor. ਮਨਮੁਖਮਾਇਆਮੋਹਵਿਆਪੇਦੂਖਿਸੰਤਾਪੇਦੂਜੈਪਤਿਗਵਾਈ॥ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ। ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਦੂਖਿ = ਦੁੱਖ ਵਿਚ। ਸੰਤਾਪੇ = ਵਿਆਕੁਲ। ਦੂਜੈ = ਮਾਇਆ (ਦੇ ਮੋਹ) ਵਿਚ। ਪਤਿ = ਇੱਜ਼ਤ। ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥ Houmai Maar Sach Sabadh Samaanae Sach Rathae Adhhikaaee || हउमै मारि सचि सबदि समाणे सचि रते अधिकाई ॥ But those who conquer their ego, and merge in the True Shabad, are totally imbued with Truth. ਹਉਮੈਮਾਰਿਸਚਿਸਬਦਿਸਮਾਣੇਸਚਿਰਤੇਅਧਿਕਾਈ॥ ਉਹ ਮਨੁੱਖ ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ; ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥ Naanak Maanas Janam Dhulanbh Hai Sathigur Boojh Bujhaaee ||3|| नानक माणस जनमु दुल्मभु है सतिगुरि बूझ बुझाई ॥३॥ O Nanak, it is so difficult to obtain this human life; the True Guru imparts this understanding. ||3|| ਨਾਨਕਮਾਣਸਜਨਮੁਦੁਲੰਭੁਹੈਸਤਿਗੁਰਿਬੂਝਬੁਝਾਈ॥੩॥ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਹੇ ਨਾਨਕ!॥੩॥ ਸਤਿਗੁਰਿ = ਗੁਰੂ ਨੇ। ਬੂਝ ਬੁਝਾਈ = ਸਮਝ ਬਖ਼ਸ਼ੀ ॥੩॥ ਹੇ ਮੇਰੇ ਮਨ! ਕਈ (ਵਡ-ਭਾਗੀ ਐਸੇ) ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ, ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤੇ, ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ। ਉਹ ਮਨੁੱਖ ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ, ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ ॥੩॥ ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥ Man Maerae Sathigur Saevan Aapanaa Sae Jan Vaddabhaagee Raam || मन मेरे सतिगुरु सेवनि आपणा से जन वडभागी राम ॥ O my mind, those who serve their True Guru are the most fortunate beings. ਮਨਮੇਰੇਸਤਿਗੁਰੁਸੇਵਨਿਆਪਣਾਸੇਜਨਵਡਭਾਗੀਰਾਮ॥ ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਸੇ ਜਨ = ਉਹ ਬੰਦੇ। ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥ Jo Man Maarehi Aapanaa Sae Purakh Bairaagee Raam || जो मनु मारहि आपणा से पुरख बैरागी राम ॥ Those who conquer their minds are beings of renunciation and detachment. ਜੋਮਨੁਮਾਰਹਿਆਪਣਾਸੇਪੁਰਖਬੈਰਾਗੀਰਾਮ॥ ਤੇ ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਤੇ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ। ਮਾਰਹਿ = ਮਾਰ ਲੈਂਦੇ ਹਨ, ਵੱਸ ਕਰ ਲੈਂਦੇ ਹਨ। ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥ Sae Jan Bairaagee Sach Liv Laagee Aapanaa Aap Pashhaaniaa || से जन बैरागी सचि लिव लागी आपणा आपु पछाणिआ ॥ They are beings of renunciation and detachment, who lovingly focus their consciousness on the True Lord; they realize and understand their own selves. ਸੇਜਨਬੈਰਾਗੀਸਚਿਲਿਵਲਾਗੀਆਪਣਾਆਪੁਪਛਾਣਿਆ॥ ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ। ਬੈਰਾਗੀ = ਨਿਰਮੋਹ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ। ਆਪਣਾ ਆਪੁ = ਆਪਣੇ ਆਤਮਕ ਜੀਵਨ ਨੂੰ। ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥ Math Nihachal Ath Goorree Guramukh Sehajae Naam Vakhaaniaa || मति निहचल अति गूड़ी गुरमुखि सहजे नामु वखाणिआ ॥ Their intellect is steady, deep and profound; as Gurmukh, they naturally chant the Naam, the Name of the Lord. ਮਤਿਨਿਹਚਲਅਤਿਗੂੜੀਗੁਰਮੁਖਿਸਹਜੇਨਾਮੁਵਖਾਣਿਆ॥ ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮੱਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। ਮਤਿ = ਅਕਲ। ਨਿਹਚਲ = ਅਡੋਲ। ਗੂੜੀ = (ਪ੍ਰੇਮ-ਰੰਗ ਵਿਚ) ਗੂੜ੍ਹੀ (ਰੰਗੀ ਹੋਈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਹਜੇ = ਆਤਮਕ ਅਡੋਲਤਾ ਵਿਚ। ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥ Eik Kaaman Hithakaaree Maaeiaa Mohi Piaaree Manamukh Soe Rehae Abhaagae || इक कामणि हितकारी माइआ मोहि पिआरी मनमुख सोइ रहे अभागे ॥ Some are lovers of beautiful young women; emotional attachment to Maya is very dear to them. The unfortunate self-willed manmukhs remain asleep. ਇਕਕਾਮਣਿਹਿਤਕਾਰੀਮਾਇਆਮੋਹਿਪਿਆਰੀਮਨਮੁਖਸੋਇਰਹੇਅਭਾਗੇ॥ ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ। ਇਕਿ = {ਲਫ਼ਜ਼ ਇਕ ਤੋਂ ਬਹੁ-ਵਚਨ}। ਕਾਮਣਿ = ਇਸਤ੍ਰੀ। ਹਿਤਕਾਰੀ = ਹਿਤ ਕਰਨ ਵਾਲੇ। ਮੋਹਿ = ਮੋਹ ਵਿਚ। ਪਿਆਰੀ = ਪਿਆਰ ਕਰਨ ਵਾਲੇ। ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥ Naanak Sehajae Saevehi Gur Apanaa Sae Poorae Vaddabhaagae ||4||3|| नानक सहजे सेवहि गुरु अपणा से पूरे वडभागे ॥४॥३॥ O Nanak, those who intuitively serve their Guru, have perfect destiny. ||4||3|| ਨਾਨਕਸਹਜੇਸੇਵਹਿਗੁਰੁਅਪਣਾਸੇਪੂਰੇਵਡਭਾਗੇ॥੪॥੩॥ ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥ ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ, ਉਹ ਮਨੁੱਖ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ, ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ, ਆਪਣੇ ਆਤਮਕ ਜੀਵਨ ਨੂੰ ਉਹ (ਸਦਾ) ਪੜਤਾਲਦੇ ਰਹਿੰਦੇ ਹਨ, ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਪਰ, ਹੇ ਮਨ!) ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ। ਹੇ ਨਾਨਕ! (ਆਖ-) ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥ Ih Gurdwara Sahib Sikim vich hai.
Posted on: Wed, 30 Jul 2014 23:32:20 +0000

Trending Topics



Recently Viewed Topics




© 2015