Hukamnama Sri Harmandir Sahib Ji 10th Aug.,2014 Ang 742 [ - TopicsExpress



          

Hukamnama Sri Harmandir Sahib Ji 10th Aug.,2014 Ang 742 [ SUNDAY ], 26th Sawan (Samvat 546 Nanakshahi) ★ ★ ★ ★ ★ ★ ★ ★ ★ ★ ★ ★ ★ ਸੂਹੀ ਮਹਲਾ ੫ ॥ ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥ Soohee Mehalaa 5 || Anik Beenag Dhaas Kae Parehariaa || Kar Kirapaa Prabh Apanaa Kariaa ||1|| Thumehi Shhaddaae Leeou Jan Apanaa || Ourajh Pariou Jaal Jag Supanaa ||1|| Rehaao || Parabath Dhokh Mehaa Bikaraalaa || Khin Mehi Dhoor Keeeae Dhaeiaalaa ||2|| Sog Rog Bipath Ath Bhaaree || Dhoor Bhee Jap Naam Muraaree ||3|| Dhrisatt Dhhaar Leeno Larr Laae || Har Charan Gehae Naanak Saranaae ||4||22||28|| सूही महला ५ ॥ अनिक बींग दास के परहरिआ ॥ करि किरपा प्रभि अपना करिआ ॥१॥ तुमहि छडाइ लीओ जनु अपना ॥उरझि परिओ जालु जगु सुपना ॥१॥ रहाउ ॥परबत दोख महा बिकराला ॥खिन महि दूरि कीए दइआला ॥२॥ सोग रोग बिपति अति भारी ॥दूरि भई जपि नामु मुरारी ॥३॥द्रिसटि धारि लीनो लड़ि लाइ ॥ हरि चरण गहे नानक सरणाइ ॥४॥२२॥२८॥ ☬ENGLISH TRANSLATION :- ☬ Soohee, Fifth Mehl: God covers the many shortcomings of His slaves. Granting His Mercy, God makes them His own. ||1|| You emancipate Your humble servant, and rescue him from the noose of the world, which is just a dream. ||1||Pause|| Even huge mountains of sin and corruption are removed in an instant by the Merciful Lord. ||2|| Sorrow, disease and the most terrible calamities are removed by meditating on the Naam, the Name of the Lord. ||3|| Bestowing His Glance of Grace, He attaches us to the hem of His robe. Grasping the Lords Feet, O Nanak, we enter His Sanctuary. ||4||22||28|| ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ।੧। ਹੇ ਪ੍ਰਭੂ! ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ, ਪਰ ਤੂੰ ਆਪਣੇ ਸੇਵਕ ਨੂੰ (ਉਸ ਵਿਚੋਂ) ਆਪ ਕੱਢ ਲਿਆ।੧।ਰਹਾਉ। ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ।੨। ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ।੩। ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ, ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਨੂੰ ਆਪਣੇ ਲੜ ਲਾ ਲਿਆ।੪।੨੨।੨੮। ARTH :- ☬ Hey bhai prabhu ne apne sevak de aneka ving door kar dite te kirpa krke usnu apna bna lya,hey prabhu supne vrge jagat da moh jaal tere sevak de duale cheera ho gya c par tu apne sevak nu us vicho aap kad lya ||1|| Rehaao || Hey bhai! (saran Aye manuhk de) pahada jide vade te biankar aab dina ute daya karan wala Parmatma Ne Ik chin Vich dur kar dite ||2|| Hey bhai! (sevak de) aneka Gam te rog vadiya braiya musibta Parmatma Da Naam Jap ke durr ho gaiya |3| Hey Nanak! (Akh hey Bhai!) jis Manukh ne Parmatma De chanran fad laye, Jo manukh prabhu di sharan aa paya, Parmatma Ne mehar di nigha kar ke osnu Apne lard la Leya ||4||22||28|| अर्थ :- ☬ प्रभु ने अपने सेवकों के अनेकों विघन दूर कर दिए, और कृपा कर के उस को अपना बना लिया है॥१॥ हे प्रभु! तूं अपने सेवकों को (उस मोह जाल में से) आप निकल लिया, जो स्वपन जैसे जगत (का मोह) जाल (तेरे सेवक के चारो तरफ) बन गया था॥१॥रहाउ॥ (सरन आये मनुख के ) पहाड़ों जितने बड़े और भयानक कर्म-बुराइयाँ दीनो ऊपर दया करने वाले परमात्मा ने एक पल में दूर कर दिए॥२॥ (सेवकों के) अनेकों गम रोग, बड़ी भरी मुसीबतें-परमात्मा का नाम जप कर दूर हो गयी॥३॥ परमात्मा ने मेहर की नज़र कर के उस मनुख को अपने लड़ लगा लिया, हे नानक! जिस ने परमात्मा के चरण पकड़ लिए, जो मनुख प्रभु की सरन आ पड़ा॥४॥२२॥२८॥ ❃ ❃ ❃ ❃ ❃ ❃ ❃ ❃ ❃ ❃ ❃ ❃ ❃ ❃ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Sun, 10 Aug 2014 05:43:29 +0000

Trending Topics



Recently Viewed Topics




© 2015