ISIS video claims beheading of US hostage Peter Kassig Watch - TopicsExpress



          

ISIS video claims beheading of US hostage Peter Kassig Watch VIDEO @ punjabhub.net/2014/11/2196 -ਇਸਲਾਮਿਕ ਸਟੇਟ ਜੇਹਾਦੀ ਗਰੁੱਪ ਨੇ ਅੱਜ ਅਮਰੀਕਾ ਨੂੰ ਚਿਤਾਵਨੀ ਦੇਣ ਲਈ ਲਈ ਉਸ ਦੇ ਇਕ ਸਹਾਇਤਾ ਕਰਮਚਾਰੀ ਪੀਟਰ ਕਾਸਿੰਗ ਜਿਸ ਨੂੰ ਸੀਰੀਆ ਤੋਂ ਅਗਵਾ ਕੀਤਾ ਸੀ, ਦਾ ਸਿਰ ਕਲਮ ਕਰਨ ਦਾ ਦਾਅਵਾ ਕੀਤਾ ਹੈ | ਇਸੇ ਹੀ ਵੀਡੀਓ \ਚ ਸੀਰੀਆ ਦੇ 18 ਵਿਅਕਤੀਆਂ ਜਿਨ੍ਹਾਂ ਨੂੰ ਸੀਰੀਆ ਦੇ ਫ਼ੌਜੀ ਦੱਸਿਆ ਗਿਆ ਹੈ ਦੇ ਵੀ ਸਿਰ ਕਲਮ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਵੀਡੀਓ ਵਿਚ ਇਕ ਅੱਤਵਾਦੀ ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਹੈ ਕਹਿੰਦਾ ਦਿਖਾਇਆ ਗਿਆ ਹੈ ਕਿ ਇਹ ਪੀਟਰ ਐਡਵਰਡ ਕਾਸਿੰਗ ਤੁਹਾਡੇ ਦੇਸ਼ ਦਾ ਨਾਗਰਿਕ ਹੈ | ਇਕ ਆਦਮੀ ਕਾਸਿੰਗ ਜੋ ਕਿ ਸਾਬਕਾ ਅਮਰੀਕੀ ਫ਼ੌਜੀ ਸੀ ਤੇ ਸੀਰੀਆ \ਚ ਚਲ ਰਹੇ ਗ੍ਰਹਿ ਯੁੱਧ \ਚ ਜ਼ਖ਼ਮੀਆਂ ਦਾ ਇਲਾਜ ਕਰਦਾ ਸੀ, ਦੇ ਸਿਰ ਕੋਲ ਖੜ੍ਹਾ ਦਿਖਾਇਆ ਗਿਆ ਹੈ | ਇਸ ਵੀਡੀਓ \ਚ ਅੱਤਵਾਦੀ ਕਹਿੰਦਾ ਹੈ ਕਿ ਅਸੀਂ ਦਾਬਿਕ \ਚ ਪਹਿਲੇ ਅਮਰੀਕੀ ਫ਼ੌਜੀ ਨੂੰ ਦਫ਼ਨਾ ਰਹੇ ਹਾਂ, ਜੋ ਕਿ ਉਤਸੁਕਤਾ ਨਾਲ ਬਾਕੀ ਆਉਣ ਵਾਲੀ ਅਮਰੀਕੀ ਫ਼ੌਜ ਦਾ ਇੰਤਜ਼ਾਰ ਕਰ ਰਿਹਾ ਹੈ | ਇਸ ਤੋਂ ਬਾਅਦ ਇਹ ਅੱਤਵਾਦੀ ਸੀਰੀਆ ਦੇ 18 ਵਿਅਕਤੀ ਜਿਨ੍ਹਾਂ ਨੂੰ ਸੀਰੀਆ ਦੇ ਫ਼ੌਜੀ ਅਧਿਕਾਰੀ ਦੱਸਿਆ ਗਿਆ, ਵੱਲ ਜਾਂਦੇ ਹਨ ਤੇ ਉਨ੍ਹਾਂ ਨੂੰ ਗੋਡਿਆਂ ਭਾਰ ਬਿਠਾ ਕੇ ਉਨ੍ਹਾਂ ਦੇ ਸਿਰ ਕਲਮ ਕਰ ਦਿੰਦੇ ਹਨ | ਵਿਦੇਸ਼ੀ ਪੱਤਰਕਾਰਾਂ ਦੇ ਸਿਰ ਕਲਮ ਕਰਨ ਵਾਲਾ \ਜੇਹਾਦੀ ਜਾਨ\ ਹਵਾਈ ਹਮਲਿਆਂ \ਚ ਜ਼ਖ਼ਮੀ ਲੰਡਨ-ਬਿ੍ਟੇਨ ਦੀ ਸਰਕਾਰ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਦੇ ਪੱਤਰਕਾਰਾਂ ਦਾ ਸਿਰ ਕਲਮ ਕਰਨ ਵਾਲਾ ਜੇਹਾਦੀ ਜਾਨ ਹਮਲਿਆਂ \ਚ ਜ਼ਖ਼ਮੀ ਹੋ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਨਕਾਬਪੋਸ਼ ਅੱਤਵਾਦੀ ਸੀਰੀਆ ਨਾਲ ਲਗਦੀ ਇਰਾਕੀ ਸਰਹੱਦ ਦੇ ਨੇੜੇ ਆਈ. ਐਸ. ਨੇਤਾਵਾਂ ਦੀ ਇਕ ਬੈਠਕ \ਚ ਜ਼ਖ਼ਮੀ ਹੋ ਗਿਆ ਹੈ | ਇਸ ਬੈਠਕ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਨੇ ਹਮਲਾ ਕੀਤਾ ਸੀ | ਇਸ ਹਮਲੇ \ਚ ਆਈ.ਐਸ. ਦੇ 10 ਕਮਾਂਡਰਾਂ ਤੋਂ ਇਲਾਵਾ 40 ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ |
Posted on: Sun, 16 Nov 2014 22:23:20 +0000

Trending Topics



Recently Viewed Topics




© 2015