[June 3, 2014, Tuesday 04:30 AM. IST] , 21st Jayt’h (Samvat 546 - TopicsExpress



          

[June 3, 2014, Tuesday 04:30 AM. IST] , 21st Jayt’h (Samvat 546 Nanakshahi) TODAYS HUKAMNAMA FROM SRI DARBAR SAHIB SRI AMRITSAR ਸੋਰਠਿ ਮਹਲਾ ੩ ਘਰੁ ੧ ਤਿਤੁਕੀ Sorath, Third Mehl, First House, Ti-Tukas: ਸੋਰਿਠ ਤੀਜੀ ਪਾਤਿਸ਼ਾਹੀ। ਤਿਤੁਕੀ। ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ You always preserve the honour of Your devotees, O Dear Lord; You have protected them from the very beginning of time. ਤੂੰ ਹੇ ਮਹਾਰਾਜ ਸੁਆਮੀ! ਹਮੇਸ਼ਾਂ ਹੀ ਆਪਣੇ ਸੰਤਾਂ ਦੀ ਮਾਨਮਹੱਤਾ ਕਾਇਮ ਰੱਖੀ ਹੈ ਅਤੇ ਐਨ ਆਰੰਭ ਤੋਂ ਉਨ੍ਹਾਂ ਦੀ ਇੱਜ਼ਤ ਬਰਕਰਾਰ ਰੱਖਦਾ ਆਇਆ ਹੈ। ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ You protected Your servant Prahlaad, O Dear Lord, and annihilated Harnaakhash. ਤੂੰ ਹੇ ਪੂਜਨੀਯ ਵਾਹਿਗੁਰੂ! ਆਪਣੇ ਗੋਲੇ ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਬਿਲਕੁਲ ਮਲੀਆਮੇਟ ਕਰ ਦਿੱਤਾ। ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ The Gurmukhs place their faith in the Dear Lord, but the self-willed manmukhs are deluded by doubt. ||1|| ਗੁਰੂ-ਅਨੁਸਾਰੀਆਂ ਦਾ ਤੇਰੇ ਵਿੱਚ ਭਰੋਸਾ ਹੈ, ਪ੍ਰੰਤੂ ਅਧਰਮੀ ਸੰਦੇਹ ਅੰਦਰ ਗੁੰਮਰਾਹ ਹਨ। ਹਰਿ ਜੀ ਏਹ ਤੇਰੀ ਵਡਿਆਈ ॥ O Dear Lord, this is Your Glory. ਹੇ ਮਾਣਨਯ ਵਾਹਿਗੁਰੂ! ਇਹ ਤੇਰੀ ਬਜ਼ੁਰਗੀ ਹੈ। ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ You preserve the honour of Your devotees, O Lord Master; Your devotees seek Your Sanctuary. ||Pause|| ਤੂੰ ਆਪਣੇ ਸ਼ਰਧਾਲੂਆਂ ਦੀ ਇੱਜ਼ਤ-ਆਬਰੂ ਰੱਖਦਾ ਹੈ, ਤੇਰੇ ਸ਼ਰਧਾਲੂ ਤੇਰੀ ਓਟ ਦੀ ਯਾਚਨਾ ਕਰਦੇ ਹਨ, ਹੇ ਪ੍ਰਭੂ! ਠਹਿਰਾਉ। ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ The Messenger of Death cannot touch Your devotees; death cannot even approach them. ਰੱਬ ਦੇ ਗੋਲਿਆਂ ਨੂੰ ਮੌਤ ਦਾ ਦੂਤ ਛੂਹ ਨਹੀਂ ਸਕਦਾ, ਅਤੇ ਨਾਂ ਹੀ ਮੌਤ ਉਨ੍ਹਾਂ ਦੇ ਲਾਗੇ ਲੱਗਦੀ ਹੈ। ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ The Name of the Lord alone abides in their minds; through the Naam, the Name of the Lord, they find liberation. ਸਿਰਫ ਸੁਆਮੀ ਦਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਰੱਖਦਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ। ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ Wealth and all the spiritual powers of the Siddhis fall at the feet of the Lords devotees; they obtain peace and poise from the Guru. ||2|| ਧਨ-ਸੰਪਤਾ ਅਤੇ ਕਰਾਮਾਤੀ ਸ਼ਕਤੀਆਂ ਸਮੂਹ ਸੰਤਾਂ ਦੇ ਪੈਰੀ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਗੁਰਾਂ ਨੇ ਅਡੋਲਤਾ ਤੇ ਸ੍ਰੇਸ਼ਟ ਸ਼ਰਧਾ ਪ੍ਰਾਦਨ ਕੀਤੀ ਹੋਈ ਹੈ। ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ The self-willed manmukhs have no faith; they are filled with greed and self-interest. ਪ੍ਰਤੀਕੂਲਾਂ ਦਾ ਗੁਰਾਂ ਵਿੱਚ ਭਰੋਸਾ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਤੇ ਸਵੈ-ਮਨੋਰਥ ਹੈ। ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ They are not Gurmukh - they do not understand the Word of the Shabad in their hearts; they do not love the Naam, the Name of the Lord. ਗੁਰਾਂ ਦੇ ਰਾਹੀਂ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਅਨੁਭਵ ਨਹੀਂ ਕਰਦੇ, ਨਾਂ ਹੀ ਉਹ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ। ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥ Their masks of falsehood and hypocrisy shall fall off; the self-willed manmukhs speak with insipid words. ||3|| ਝੂਠ ਅਤੇ ਪਾਖੰਡ ਦਾ ਮੁਲੰਮਾ ਉਤਰ ਜਾਊਗਾ। ਅਧਰਮੀ ਸਦਾ ਹੀ ਰੁੱਖਾ ਬੋਲਦਾ ਹੈ। Ang 637 SGGS
Posted on: Tue, 03 Jun 2014 05:08:18 +0000

Trending Topics



Recently Viewed Topics




© 2015