LAO G VEKH LAO HUN AKALI LEADER DA BIANE Punjab: Akali leader - TopicsExpress



          

LAO G VEKH LAO HUN AKALI LEADER DA BIANE Punjab: Akali leader Charanjit Singh Atwal praises Aam Aadmi Party ਪੰਜਾਬ ਦੀ ਰਾਜਨੀਤੀ ਚ ਇਨ੍ਹੀ ਦਿਨੀ ਕਾਫੀ ਉਥਲ-ਪੁਥਲ ਮਚੀ ਹੋਈ ਹੈ.....ਲੋਕ ਸਭਾ ਚੋਣਾ ਚ ਸੱਤਾ ਧਿਰ ਅਕਾਲੀ-ਬੀਜੇਪੀ ਤੇ ਵਿਰੋਧੀ ਧਿਰ ਕਾਂਗਰਸ ਨੂੰ ਆਪ ਨੇ ਕਰੜੀ ਟੱਕਰ ਦਿੱਤੀ ਹੈ...ਹੁਣ ਅਕਾਲੀ ਨੇਤਾ ਵੀ ਆਮ ਆਦਮੀ ਨੂੰ ਚੁਣੌਤੀ ਮੰਨ ਰਹੇ ਨੇ...ਅਕਾਲੀ ਨੇਤਾ ਤੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਅਟਵਾਲ ਨੇ ਕਿਹਾ ਕਿ ਉਹ ਪੰਜਾਬ ਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਚੁਣੌਤੀ ਮੰਨਦੇ ਨੇ..ਅਟਵਾਲ ਦਾ ਕਹਿਣਾ ਹੈ ਕਿ ਪੰਜਾਬ ਚ ਬਿਨਾ ਸ਼ਰਾਬ ਤੇ ਪੈਸੈ ਦੇ 4 ਸੀਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰ ਦਿੱਤਾ ਕਿ ਬਿਨਾ ਨਸ਼ੇ ਜਾਂ ਪੈਸੇ ਦੇ ਲਾਲਚ ਤੋਂ ਵੀ ਸਿਆਸਤ ਕੀਤੀ ਜਾ ਸਕਦੀ ਹੈ..ਸੋ ਇੱਕ ਪਾਸੇ ਜਿੱਥੇ ਅਟਵਾਲ ਦਾ ਇਹ ਬਿਆਨ ਇਹ ਸਾਫ ਕਰਦਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚ ਬਿਨਾ ਪੈਸੇ ਜਾਂ ਸ਼ਰਾਬ ਦੇ ਚੋਣ ਜਿੱਤੀ ਹੈ ਉੱਥੇ ਨਾਲ ਹੀ ਇਹ ਵੀ ਜ਼ਾਹਿਰ ਹੈ ਕਿ ਪੰਜਾਬ ਚ ਇਨਾ ਦੋਹਾਂ ਚੀਜ਼ਾਂ ਦਾ ਸਹਾਰਾ ਲੈ ਕੇ ਹੀ ਚੋਣਾ ਲੜੀਆਂ ਜਾਂਦੀਆਂ ਨੇ..ਸੋ ਬੇਸ਼ੱਕ ਸੂਬੇ ਦੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਪ ਦੇ ਚੁਣੌਤੀ ਹੋਣ ਦੀ ਗੱਲ ਨੂੰ ਨਕਾਰਿਆਂ ਜਾਂਦਾ ਰਿਹਾ ਪਰ ਪਾਰਟੀ ਨੂੰ ਮਿਲੀਆਂ ਚਾਰ ਸੀਟਾਂ ਨੇ ਅਕਾਲੀ ਨੇਤਾਵਾਂ ਨੂੰ ਤਾਰੀਫ ਕਰਨ ਦੇ ਲਈ ਮਜ਼ਬੂਰ ਕਰ ਦਿੱਤਾ ਹੈ ਜਿਸਦੀ ਮਿਸਾਲ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਬਿਆਨ ਬਣ ਗਿਆ ਹੈ..
Posted on: Tue, 27 May 2014 12:40:50 +0000

Trending Topics



Recently Viewed Topics




© 2015