Manpreet Singh 5 hours ago · ਹਾਏ ਨਿੰਦਿਆ - TopicsExpress



          

Manpreet Singh 5 hours ago · ਹਾਏ ਨਿੰਦਿਆ ,ਹਾਏ ਨਿੰਦਿਆ ,, ਜਦੋ ਅਸੀਂ ,ਕਿਸੇ ਦੀ ਸਚਾਈ ,ਲੋਕਾ ਨੂੰ ਦਸਣ ਲਈ ਕੋਈ ਪੋਸਟ ਪਾਉਂਦੇ ਹਾਂ ,,ਇਹ ਕਈ ਅੰਧਵਿਸ਼ਵਾਸੀ ,ਸਾਧਾ ਦੇ ਚੇਲੇ ,ਜਾ ਇਹ ਕਹਿ ਲਓ ,,ਕਈ ਜਾਨ ਬੁਝ ਕੇ ਬੋਲਦੇ ਹਨ ,,ਕਿਓਕੀ ਡੇਰੇ ਬੰਦ ਨਾ ਹੋ ਜਾਨ,ਸਚਾਈ ਕਿਸੇ ਦੀ ਸਾਹਮਣੇ ਨਾ ਆ ਜਾਵੈ ,,,,,ਤੇ ਕਈ ਚੱਲ ਰਹੀ ਵਿਚਾਰ ਵਿਚ ਖਲੜ ਇਵੇ ਪਾਉਣ ਆਉਂਦੇ ਹਨ ,ਜਿਵੇ ਕੁਕੜੀ ਖੰਘਾਰ ਨੂੰ ਪੈਦੀ ਹੈ ,,ਇਵੇ ਮੇਰੀ ਕਈ ਪੋਸਟਾ ਨੂੰ ਪੈਂਦੇ ਹਨ ,,, ਗੱਲ ਨਿੰਦਿਆ ਦੀ ਕਰ ਰਹੇ ਸੀ ,,ਇਹ ਨਿੰਦਿਆ ਹੁੰਦੀ ਕੀ ਹੈ ????ਪਹਿਲਾ ਮੇਰਾ ਸਵਾਲ ਨਿੰਦਿਆ ਨਿੰਦਿਆ ਕਰਨ ਵਾਲਿਆ ਨੂੰ ਹੈ ,,,ਕਿ ਜੇ ਕਿਸੇ ਦੀ ਨਿੰਦਾ ਮਨਾ ਹੈ ,ਤੇ ਤੁਸੀਂ ਉਸਤਤ ਦੇ ਪੜੁੱਲ ਕਿਉ ਬੰਨਦੇ ਜੇ ,,ਕਿਸੇ ਦੀ ਉਸਤਤ ਕਿਓ ਕਰਦੇ ਜੇ ,??? ਅਖੇ ਗੁਰਬਾਣੀ ਵਿਚ ਮਨਾ ਕੀਤਾ ਹੈ ,,,ਹੁਣ ਗੁਰਬਾਣੀ ਨਿੰਦਿਆ ਕਿਸ ਨੂੰ ਕਹਿੰਦੀ ਹੈ ,,ਇਹ ਨਹੀ ਕਿਸੇ ਨੂੰ ਪਤਾ, ਬਸ ਜੀ ਗੁਰਬਾਣੀ ਕਹਿੰਦੀ ਹੈ ,,ਇਸ ਕਰਕੇ ਨਹੀ ਕਰਣੀ ,,ਹੁਣ ਮੇਰਾ ਸਵਾਲ ਨਿੰਦਿਆ ਨਿੰਦਿਆ ਕਰਨ ਵਾਲਿਆ ਨੂੰ ਹੈ ,,ਕਿ ਗੁਰਬਾਣੀ ਤੇ ਉਸਤਤ ਤੋ ਵੀ ਰੋਕਦੀ ਹੈ ,,ਤੁਸੀ ਕਿਓ ਕਿਸੇ ਸਾਧ ਦੀ ,ਜਥੇਦਾਰਾ ਦੀ ,ਉਸਤਤ ਕਰਦੇ ਜੇ ,,ਆਹ ਵੇਖਲੋ ਗੁਰਬਾਣੀ ਕਹਿੰਦੀ ਹੈ ,, ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਪੰਨਾ -੨੧੯ , ਭਗਤ ਕਬੀਰ ਵੀ ਕਹਿੰਦੇ ਹਨ ,, ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ ਪੰਨਾ -੧੧੨੩ ਦੋਨੇ ਚੀਜਾ ਛਡਣ ਨੂੰ ਕਿਹਾ ਹੈ ,, ਪਰ ਤੁਸੀਂ ਲੋਕ ਧੰਨ ਧੰਨ ਬਾਬਾ ਬਾਬਾ ਨੰਦ ਸਿੰਘ ਜੀ ,,ਈਸ਼ਰ ਸਿੰਘ ਜੀ ,,ਪੱਤਾ ਨਹੀ ਕਿਹੜੇ ਕਿਹੜੇ ਲਫਜ਼ ਤੁਸੀਂ ਇਹਨਾ ਨੂੰ ਦੇ ਦਿਤੇ ,,ਕਿੰਨੀ ਉਸਤਤ ਕਰਦੇ ਜੇ ,,ਪਰ ਗੁਰਬਾਣੀ ਆ ਉਸਤਤ ਕਰਨ ਤੋ ਵੀ ਰੋਕਦੀ ਹੈ ,ਤੁਸੀਂ ਕਿਓ ਕਰਦੇ ਜੇ ??ਜੇ ਨਿੰਦਾ ਮਨਾ ਹੈ ਤੇ ਉਸਤਤ ਵੀ ਮਨਾ ਹੈ ...ਕਿਓ ਕਰਦੇ ਜੇ ??? ਦੂਜੀ ਗੱਲ - ਜੇ ਸਚਾਈ ਕਹਿਣੀ ਨਿੰਦਿਆ ਹੈ ,, ਤੇ ਬਾਬੇ ਨਾਨਕ ਨੇ ਇਹ ਨਿੰਦਿਆ ਕੀਤੀ , ਹਿੰਦੂ ਅੰਨਾ ,ਤੁਰਕੂ ਕਾਣਾ ,?? ਨਾਮਦੇਵ ਜੀ ਨੇ ਨਿੰਦਿਆ ਕੀਤੀ ,,, ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥??? ਹੁਣ ਮੈ ਨਿੰਦਿਆ ਨਿੰਦਿਆ ਕਰਨ ਵਾਲਿਆ ਨੂੰ ਸਵਾਲ ਕਰਦਾ ਹਾ ,,ਤੁਸੀਂ ਜਵਾਬ ਦਿਓ ਇਹਨਾ ਗੱਲਾ ਦੇ ,, ੧,,,ਜਿਵੇ ਸਕੂਲ ਵਿਚ ਬਚਾ ਟਾਈਮ ਸਿਰ ਨਾ ਜਾਵੈ ,ਪੜੇ ਘੱਟ ਕਲਾਸ ਵਿਚ ,,ਗੱਲਾ ਵਲ ਸ਼ਰਾਰਤਾ ਵੱਲ ਧਿਆਨ ਜਿਆਦਾ ਹੋਵੈ ,ਟੀਚਰ ਬਚੇ ਨੂੰ ਖੜੇ ਕਰਕੇ ,ਕਹੇ ,ਤੂੰ ਬੜਾ ਸ਼ਰਾਰਤੀ ਹੈ ,,ਨਲਾਇਕ ਹੈ ,,ਆਪ ਤੇ ਪੜਨਾ ਨਹੀ ,,ਨਾਲਦੇ ਬਚਿਆਂ ਨੂੰ ਖਰਾਬ ਕਰਦਾ ਹੈ ,,ਕੀ ਟੀਚਰ ਦੀ ਇਹ ਗੱਲ ਕਹਿਣੀ ,ਬਚੇ ਦੀ ਨਿੰਦਿਆ ਹੈ ??ਕੀ ਟੀਚਰ ਬਚੇ ਦੀ ਨਿੰਦਿਆ ਕਰ ਰਿਹਾ ਹੈ ,,???ਅੱਗੇ ਬਚਾ ਬੋਲ ਪਏ ਮਾਸਟਰ ਜੀ,, ਤੁਸੀਂ ਮੇਰੀ ਨਿੰਦਿਆ ਕਿਓ ਕਰ ਰਹੇ ਜੇ ,,ਫਿਰ ??? ੨,ਨੂਹ ਨੂੰ ਘਰ ਵਿਚ ਸਬਜ਼ੀ ਨਾ ਬਨਾਉਣੀ ਆਉਂਦੀ ਹੋਵੈ ,ਆਟਾ ਨਾ ਗੁੰਨਣਾ ਆਉਂਦਾ ਹੋਵੈ ,ਰੋਟੀ ਨਾ ਪਕਾਉਣੀ ਆਉਂਦੀ ਹੋਵੈ ,,ਪਰਿਵਾਰ ਵਿਚ ਬੋਲਣਾ ਕਿਵੇ ਹੈ ,ਇਹ ਨਾ ਆਉਂਦਾ ਹੋਵੈ ,ਸੱਸ ਨੂਹ ਨੂੰ ਬੁਲਾ ਕੇ ਕਹੇ ,, ਤੇਨੂੰ ਕੁਝ ਨਹੀ ਆਉਂਦਾ ,,ਤੇਰੀ ਮਾਂ ਨੇ ਲਗਦਾ ਤੇਨੂੰ ਕੁਝ ਨਹੀ ਸਿਖਾਇਆ ,,ਬਸ ਵਿਹਲੀ ਖਾਨ ਪੇਕੇ ਘਰ ਵਿਚ ਗਿਜੀ ਸੀ ,,ਹੁਣ ਤੁਸੀਂ ਆਪ ਅੰਦਾਜਾ ਲਾਉ ,ਕੀ ਇਹ ਸਚਾਈ ਦਸਣੀ ਨੂਹ ਦੀ ਨਿੰਦਿਆ ਹੈ ???ਅਗੋ ਨੂਹ ਕਹੇ ,ਸੱਸ ਮਾਤਾ ਕਿਓ ਮੇਰੀ ਨਿੰਦਾ ਕਰ ਰਹੀ ਹੈ ,ਫਿਰ ?? ੩,ਕੱਲ ਨੂੰ ਕੋਈ ਵਕੀਲ ਕਿਸੇ ਚੋਰ ਨੂੰ ਜਾ ਠੱਗ ਨੂੰ ਸਜਾ ਦਿਵਾਉਣ ਲਈ ,ਅਦਾਲਤ ਵਿਚ ਜਾਵੈ ,,ਤੇ ਅੱਗੇ ਠੱਗ , ਚੋਰ ਦੀ ਪੂਰੀ ਸਚਾਈ ਬਿਆਨ ਕਰੇ ,,ਕਿ ਇਹ ਚੋਰ ਹੈ ,ਲੋਕਾ ਨੂੰ ਲੁਟਦਾ ਹੈ ,ਜੇਬਾ ਕਟਦਾ ਹੈ ,,ਪਰਸ ਖੁਹਂਦਾ ਹੈ ,ਤੇ ਅਗਿਓ ਚੋਰ ਕਹਿ ਦੇਵੇ ਜੱਜ ਨੂੰ ,,ਜੱਜ ਸਾਹਿਬ ,ਇਹ ਵਕੀਲ ਮੇਰੇ ਨਿੰਦਿਆ ਕਰ ਰਿਹਾ ਹੈ ,,ਫਿਰ ?? ੪,ਅਸੀਂ ਪਿਛੇ ਜਿਹੇ ਟਾਈਟਲਰ ਨੂੰ ਸਜਾ ਚੋ ਬਰੀ ਹੋਣ ਤੇ ਕਿੰਨੀਆ ਗਾਲਾ ਕਢੀਆ ਸੀ ,,ਜੇ ਭਲਾ ਟਾਈਲਰ ਅਗੋ ਪੂਛ ਹੀ ਲਵੇ ,,ਤੁਸੀਂ ਮੇਰੀ ਨਿੰਦਾ ਕਿਓ ਕਰੀ ਜਾਂਦੇ ਜੇ ,,ਫਿਰ ,,??ਕੀ ਟਾਈਟਲਰ ਨੂੰ ਗਾਲਾ ਕਢਨੀਆ ਨਿੰਦਾ ਨਹੀ ??? ੫,ਕੱਲ ਦਾ ਸਾਡੇ ਇੰਡੀਆ ਦੀ ਜੰਨਤਾ ਪਾਕੀਸੰਤਾਨ ਮੁਰਦਾਬਾਦ ਕਹੀ ਜਾਂਦੀ ਹੈ ,,ਕੀ ਇਹ ਸਾਰੇ ਹੀ ਪਾਕਿਸੰਤਾਨ ਦੀ ਨਿੰਦਾ ਨਹੀ ਕਰ ਰਹੇ ???ਕੱਤੀ ਅਗਸਤ ਨੂੰ ਅਸੀਂ ਇੰਦਰਾ ਗਾਂਧੀ ਨੂੰ ਰਜ਼ ਕੇ ਛਿਤਰ ਤੇ ਕੁਤੇਖਾਣੀ ਕਰਨੀ ਹੈ ,,ਕੀ ਭਲਾ ਅਸੀਂ ਨਿੰਦਿਆ ਤੇ ਨਹੀ ਕਰਦੇ ਇੰਦਰਾ ਗਾਂਧੀ ਦੀ ,,???ਬਾਦਲ ਨੂੰ ਗਾਲਾ ਕਢ ਕੇ ,,ਅਸੀਂ ਬਾਦਲ ਦੀ ਨਿੰਦਿਆ ਨਹੀ ਕਰ ਰਹੇ ???ਸਿੰਗਰਾ ਨੂੰ ਗਾਲਾ ਕਢ ਕੇ ,ਕੀ ਅਸੀਂ ਸਿੰਗਰਾ ਦੀ ਨਿੰਦਿਆ ਨਹੀ ਕਰ ਰਹੇ ,? ਸਰਹੰਦ ਵਿਚ ਛੋਟੇ ਸਾਹਿਬ ਜਾਦਿਆ ਦੀਆ ਸਾਖੀਆਂ ਵਿਚ ,ਜਦੋ ਅਸੀਂ ,ਵਜੀਰ ਖਾਂ ਨੂੰ ਪਾਪੀ ਕਹਿੰਦੇ ਹਾਂ ,,ਜਾਲਮ ਕਹਿੰਦੇ ਹਾਂ ,,ਕੀ ਇਹ ਵਜੀਰ ਖਾਂ ਦੀ ਨਿੰਦਿਆ ਨਹੀ ਕਰਦੇ ਅਸੀਂ ??? ਜਵਾਬ ਦਿਓ ਜੀ ,,
Posted on: Thu, 08 Aug 2013 09:43:35 +0000

Trending Topics



Recently Viewed Topics




© 2015