Shame on Badal and Chamcha Jathedar! ਤਾਜਾ ਤੇ - TopicsExpress



          

Shame on Badal and Chamcha Jathedar! ਤਾਜਾ ਤੇ ਅਹਿਮ ਖਬਰ ਹਰਿਆਣਾ ਦੇ ਸਿੱਖਾਂ ਨੁੰ ਪੰਥ ਚੋ ਛੇਕਣ ਦੀ ਤਿਆਰੀ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੀਤ ਕੌਰ ਨੇ ਬਾਦਲ ਪੱਖ ਨੂੰ ਸੁਣਾਈਆਂ ਖਰੀਆਂ ਖਰੀਆਂ ਅੱਜ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਤਿੰਨ ਸਿੱਖਾਂ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ, ਹਰਮੋਹਿੰਦਰ ਸਿੰਘ ਚੱਠਾ ਨੂੰ ਸ੍ਰੀ ਅਕਾਲ ਤਖਤ ਵਲੋਂ ਛੇਕਣ ਦੀ ਸਿਫਾਰਸ ਸ੍ਰੀ ਅਕਾਲ ਤਖਤ ਕੋਲ ਕਰ ਦਿਤੀ ਹੈ, ਪਰ ਇਥੇ ਹੀ ਬੜੀ ਕਮਾਲ ਦੀ ਗੱਲ ਹੋਈ ਇਸ ਸਮੇਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੀਤ ਕੌਰ ਨੇ ਉਠ ਕੇ ਆਪਣਾ ਪੱਖ ਰਖਿਆ। ਤੇ ਕੁਝ ਗੱਲਾਂ ਇਸ ਤਰ੍ਹਾਂ ਕਹੀਆਂ ਜੋ ਵਿਚਾਰਨਯੋਗ ਹਨ 1. ਜਦੋਂ ਕਦੇ ਵੀ ਸਾਡਾ ਐਸ ਜੀ ਪੀ ਸੀ ਮੈਂਬਰਾਂ ਦਾ ਜਨਰਲ ਇਜ਼ਲਾਸ ਹੁੰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੁੰਦਾ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਨਹੀਂ ਹੈ 2. ਤੁਹਾਡਾ ਐਸ ਜੀ ਪੀ ਸੀ ਦੇ ਆਗੂਆਂ ਦਾ ਧੰਨਵਾਦ ਹੈ ਕਿ ਸਾਨੁੰ ਤਿੰਨ ਸਾਲਾਂ ਵਿਚ ਪਹਿਲੀ ਵਾਰ ਇਥੇ ਬੁਲਾਇਆ ਹੈ ਕੋਈ ਵਿਚਾਰ ਰੱਖਣ ਲਈ?? ਪਰ ਕਿਸੇ ਦੇ ਵਿਚਾਰ ਸੁਣੇ ਨਹੀਂ ਗਏ?? 3. ਜਦੋ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਿਆਂ ਦੀ ਸੰਭਾਲ ਲਈ ਕਾਰਜ ਕਰਨ ਦਾ ਵਿਧਾਨ ਰਖਿਆ ਸੀ ਤਾਂ ਫਿਰ ਹੁਣ ਅਕਾਲੀ ਦਲ ਕਿਉਂ ਨਹੀਂ ਲੜ ਰਿਹਾ ਇਸ ਮਾਮਲੇ ਤੇ 4. ਇਹ ਮੰਦਭਾਗੀ ਘਟਨਾ ਹੈ ਕਿ ਹਰਿਆਣਾ ਵਿਚ ਵੱਖਰੀ ਕਮੇਟੀ ਬਣੀ ਹੈ ਪਰ ਇਸ ਵਿਚ ਸ੍ਰੀ ਅਕਾਲ ਤਖਤ ਨੂੰ ਨਹੀਂ ਲਿਆਉਣਾ ਚਾਹੀਦਾ 5. ਜਦੋਂ ਸ੍ਰੀ ਅਕਾਲ ਤਖਤ ਨੂੰ ਪਿਛਲੇ ਸਮੇਂ ਵਿਚ ਹਰਿਆਣਾ ਦੇ ਸਿੱਖ ਮਿਲੇ ਸਨ ਤਾਂ ਉਸ ਵੇਲੇ ਸ੍ਰੀ ਅਕਾਲ ਤਖਤ ਨੇ ਕੀ ਫੈਸਲਾ ਕੀਤਾ ਉਸ ਬਾਰੇ ਵੀ ਪੜਤਾਲ ਕੀਤੀ ਜਾਵੇ ਤਾਂ ਸਹੀ ਹੈ ਕਿਉਂਕਿ ਉਹ ਵੀ ਆਖਰ ਆਪਣਾ ਹੀ ਸਿੱਖ ਭਾਈਚਾਰਾ ਹੈ ਇਹ ਵਿਚਾਰ ਜਦੋਂ ਬੀਬੀ ਨੇ ਇਜਾਜਤ ਲੈਕੇ ਰੱਖੇ ਤਾਂ ਜੋ ਮੈਂਬਰ ਐਸ ਜੀ ਪੀ ਸੀ ਹਰਿਆਣਾ ਦੇ ਸਿੱਖਾਂ ਨੂੰ ਪੰਥ ਚੋਂ ਛੇਕਣ ਲਈ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਚੁੱਕੇ ਸਨ ਤਾਂ ਉਨ੍ਹਾਂ ਦੇ ਚੇਹਰੇ ਸ਼ਰਮਸ਼ਾਰ ਸਨ। ਬਹੁਤ ਸਾਰੇ ਮੈਂਬਰਾਂ ਨੇ ਕਿਹਾ ਕਿ ਬੀਬੀ ਨੇ ਮਾਸਟਰ ਤਾਰਾ ਸਿੰਘ ਦੇ ਖੂਨ ਦੀ ਲਾਜ ਰੱਖ ਲਈ। ਕਿਹਾ ਜਾ ਰਿਹਾ ਸੀ ਕਿ ਸ੍ਰੀ ਅਕਾਲੀ ਤਖਤ ਨੂੰ ਇਹ ਸਿਆਸੀ ਲੋਕ ਸਿਰਫ ਪੰਜਾਬ ਦੇ ਕੁਝ ਸਿੱਖਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ??? Reporter
Posted on: Wed, 16 Jul 2014 16:13:19 +0000

Recently Viewed Topics




© 2015