jassi sangha j eh gal sach aa tan es to maadi gal ne ho - TopicsExpress



          

jassi sangha j eh gal sach aa tan es to maadi gal ne ho sakdi.. ਗਰਜ ਵਾਲੇ ਮਾਮਲੇ.... ਗਰਜ ਵੀ ਕਾਹਦੀ ਦੋ ਤਾਂ ਰਜਿਸ੍ਟਰ੍ਡ ਮੇੰਬਰ ਆ...ਓਹਦੇ ਚੋ ਇਸ਼ਾਨ ਸ਼ਰਮਾ ਤਾਂ ਲਭਿਆ ਹੀ ਨਹੀਂ....ਸੋ ਜੱਸੀ ਵਾਲੇ ਮਾਮਲੇ ਬਾਰੇ ਅਜੇ ਤੱਕ ਵੀ ਕੁਝ ਸਪਸ਼ਟ ਨਹੀਂ....ਵੈਸੇ ਪੋਸਟਾਂ ਅੱਡ ਅੱਡ ਹੋਣ ਕਾਰਨ ਕਈ ਲੋਕਾਂ ਨੂੰ ਮਾਮਲਾ ਹੀ ਸਪਸ਼ਟ ਨਹੀਂ... ਸੋ ਦੁਬਾਰਾ ਕੋਸ਼ਿਸ਼ ਕਰਦਾਂ ਗੱਲ ਸ਼ੁਰੂ ਤੋਂ ਦੱਸਣ ਦੀ ਤੇ ਬਾਕੀ ਵੀ..... ਵੈਸੇ ਤਾਂ ਜੱਸੀ ਦੇ ਕੰਮਾਂ ਦੀ ਲਿਸਟ ਗਰਜ ਤੋਂ ਕਿਤੇ ਪਹਿਲਾਂ ਦੀ ਸ਼ੁਰੂ ਹੁੰਦੀ ਹੈ ਪਰ ਫੇਰ ਵੀ ਬਹੁਤਾ ਖਿਲਾਰਾ ਨਾ ਪਾਉਂਦੇ ਹੋਏ....ਗੱਲ ਬੱਸ ਹੁਣ ਵਾਲੇ ਮੁੱਦੇ ਦੀ.... ਸੋ ਮੋਟੀ ਜਿਹੀ ਗੱਲ ਇਹ ਆ ਵੀ ਜੱਸੀ ਸੰਘਾ ਨੇ ਕਮਲ ਜੁਨੇਜਾ ਨਾਂ ਦੇ ਬੱਚੇ ਦੇ ਇਲਾਜ ਲਈ ਫੇਸਬੁੱਕ ਤੋਂ ਪੈਸਾ ਕਠਾ ਕੀਤਾ, ਗਰਜ ਨਾਂ ਦੀ ਸੰਸਥਾ ਬਣਾ ਕੇ, ਇਲਾਜ ਹੋਇਆ ਵੀ, ਗੱਲ ਆਈ ਗਈ ਜਿਹੀ ਹੋ ਗਈ.... ਮੇਰਾ ਇੱਕ ਅਜੀਜ਼ ਮਿੱਤਰ ਖੁਸ਼ਹਾਲ ਸਿੰਘ ਜੋ ਨਿਊਜ਼ੀਲੈੰਡ ਵੱਸਦਾ, ਉਹ੍ਨੇੰ ਮੇਰੇ ਮਨਾ ਕਰਨ ਦੇ ਬਾਵਜੂਦ ਲਗਭਗ 49,000 ਰਪੀਆ ਭੇਜਿਆ.... (ਮੇਰੇ ਉਹਨੂੰ ਰੋਕਣ ਦੇ ਕੀ ਕਾਰਣ ਸੀ, ਮੈਨੂੰ ਪਤਾ ਸੀ ਆਹ ਰੌਲਾ ਪੈਣਾ.... ਮੈਨੂੰ ਕਿਵੇਂ ਪਤਾ ਸੀ, ਇਹ ਲੰਮੀ ਕਹਾਣੀ ਹੈ) ਖੈਰ ਖੁਸ਼ਹਾਲ ਨੇ ਮੈਨੂੰ ਕਿਹਾ ਕਹਿੰਦਾ ਨਿੱਕੀ ਨਿੱਕੀ ਗੱਲ ਤੇ ਫੇਸਬੁੱਕ ਤੇ ਫੋਟੋ ਪਾਉਣ ਵਾਲੀ ਜੱਸੀ ਨੇ ਨਾ ਤਾਂ ਕੋਈ ਕਮਲ ਦੇ ਓਪਰੇਸ਼ਨ ਦੀ ਫੋਟੋ ਪਾਈ, ਨਾ ਕੋਈ ਫਾਲੋ ਅੱਪ ਆ....ਇੱਕ ਨਿੱਕੀ ਜਿਹੀ ਪੋਸਟ ਸੀ ਬੱਸ ਵੀ ਓਪਰੇਸ਼ਨ ਹੋ ਗਿਆ....ਮੁੜ ਕੇ ਕੋਈ ਨਹੀਂ ਬੋਲਿਆ..... ਸੋ ਉਹਨੇ ਆਪਣੇ ਤੌਰ ਤੇ ਪੜਤਾਲ ਕਰਨ ਦੀ ਸੋਚੀ.... ਤੇ ਉਹਨੂੰ ਕਮਲ ਦੇ ਪਿਤਾ ਦਾ ਨੰਬਰ ਲੈਂਦੇ, ਗੱਲ ਬਾਤ ਕਰਦੇ ਕਾਫੀ ਸਮਾਂ ਗੁਜ਼ਰ ਗਿਆ....ਤੇ ਜਦ ਗੱਲ ਹੋਈ ਤਾਂ ਮਸਲਾ ਹੋਰ ਨਿਕਲਿਆ... ਜਿਹੜਾ ਖੁਸ਼ਹਾਲ ਨੇ ਆਪਣੀ ਪੋਸਟ ਚ ਲਿਖਿਆ.... ਉਸ ਤੋਂ ਬਾਅਦ ਇੱਕ ਇੱਕ ਕਰਕੇ ਹੋਰ ਕਈ ਖੁਲਾਸੇ ਹੁੰਦੇ ਗਏ...ਤੇ ਪਤਾ ਲੱਗਿਆ ਵੀ ਗੱਲ ਤਾਂ ਖਾਸੀ ਅੱਗੇ ਦੀ ਹੈ.....ਇਸੇ ਦੇ ਚਲਦੇ ਗਰਜ ਦੇ ਇੱਕ ਸਰਗਰਮ ਮੇੰਬਰ ਅੰਤਰਪ੍ਰੀਤ ਨੇ ਵੀ ਇੱਕ ਪੋਸਟ ਪਾਈ ਤੇ ਕਾਫੀ ਕੁਝ ਦੱਸਿਆ ਗਿਆ.... ਸੋ ਉਹਤੋਂ ਬਾਅਦ ਜੱਸੀ ਨੇ ਆਪਣੇ ਵੱਲੋਂ ਇੱਕ ਸਪਸ਼ਟੀਕਰਨ ਲਿਖਿਆ ਜੋ ਨਾਕਾਫੀ ਹੈ( ਵੇਰਵਾ ਅੱਗੇ ਹੈ ), ਤੇ ਬਾਬਾ ਬੇਲੀ ਨੇ ਨਿਰਪਖ ਤੌਰ ਤੇ ਹਿਸਾਬ ਕਿਤਾਬ ਪਰਖ ਕੇ ( ਜਿੰਨਾ ਕੁ ਸੀ ਲਿਖਿਆ) ਵੀ ਸਭ ਦੇ ਸਾਹਮਣੇ ਰਖ ਦਿੱਤਾ.... ਸੋ ਹੁਣ ਇਤਰਾਜ਼ ਕੀ ਨੇ.... ੧. ਬਾਬਾ ਬੇਲੀ ਦਾ ਲਿਖਿਆ ਹਿਸਾਬ ਬੈੰਕ ਖਾਤੇ ਤੇ ਹਸਪਤਾਲ ਖਰਚੇ ਨੂੰ ਦਰਸ਼ਾਉਂਦਾ ਹੈ... ਪਰ ਰੌਲਾ ਓਸੇ ਗੱਲ ਦਾ ਫੇਰ ਵਿਚ ਹੈ...ਹੁਣ ਇਸ ਗੱਲ ਦੇ ਤਿੰਨ ਅੱਡ ਸਮੇਂ ਦੇ ਗਵਾਹ ਨੇ....ਜਿੰਨਾਂ ਨੂੰ ਕੁੱਲ ਇਕਠੀ ਹੋਈ ਰਕਮ ਬਹੁਤ ਵਧ ਦੱਸੀ ਗਈ.... ਅੰਤਰਪ੍ਰੀਤ ਆਪਣੀ ਪੋਸਟ ਚ ਲਿਖਦਾ, ਉਹਨੂੰ ਜੱਸੀ ਨੇ ਆਪਣੇ ਮੂਹੋਂ ਕਿਹਾ ਵੀ 25 ਲਖ ਜਮਾ ਹੋਇਆ, ਜਿਹਨਾਂ ਚੋ 22 ਇਲਾਜ ਤੇ ਲਾਇਆ ਗਿਆ.... ਖੁਸ਼ਹਾਲ ਨੂੰ ਵੀ ਇਹ ਰਕਮ 22 ਦੱਸੀ ਗਈ.... ਮਨਿੰਦਰ ਨੂੰ ਵੀ.... ਜਦ ਕਿ ਬਾਬਾ ਬੇਲੀ ਦਾ ਹਿਸਾਬ 13- 14 ਲਖ ਦੀ ਗੱਲ ਕਰਦਾ..... ੨. ਬਾਬਾ ਬੇਲੀ ਵਾਲਾ ਹਿਸਾਬ ਸਿਰਫ ਬੈੰਕ ਖਾਤੇ ਵਾਲੀ ਗੱਲ ਕਰਦਾ, ਹੁਣ ਹਰੇਕ ਹੀ ਬੰਦਾ ਤਾਂ ਖਾਤੇ ਚ ਜਮਾਂ ਨਹੀਂ ਕਰਵਾਉਂਦਾ....ਤੇ ਜੱਸੀ ਕੋਲ ਕੋਈ ਲਿਖਤੀ ਹਿਸਾਬ ਕਿਤਾਬ ਹੈ ਨਹੀਂ ਕਿਸੇ ਵੀ ਚੀਜ਼ ਦਾ....ਜਿਵੇਂ ਮੈਨੂੰ ਪਤਾ ਲੱਗਿਆ ਸਿੰਗਰ ਜੱਸੀ ਜਸਬੀਰ ਨੇ ਹਥੋ ਹਥ ਵੀ ਕੁਝ ਪੈਸਾ ਦਿੱਤਾ ਇੰਜੇਕਸ਼ਨ ਲਈ.... ੩. ਜੱਸੀ ਦੇ ਸਪਸ਼ਟੀਕਰਨ ਚ ਉਹ ਤਿੰਨ ਜਣਿਆ ਤੋਂ ਗਵਾਹੀ ਪਵਾਉਣ ਦੀ ਗੱਲ ਕਰਦੀ ਹੈ, ਨਵਦੀਪ , ਅਭਿਸ਼ੇਕ ਤੇ ਵਿੱਕੀ ਧੂਰੀ... ਅਭਿਸ਼ੇਕ ਦਾ ਕਹਿਨਾ ਮੈਂ ਸਿਰਫ ਮਦਦ ਕਰ ਰਿਹਾ ਸੀ ਮੈਨੂੰ ਅਸਲ ਹਿਸਾਬ ਦੀ ਕੋਈ ਜਾਣਕਾਰੀ ਨਹੀਂ.... ਵਿੱਕੀ ਨੇ ਵੀ ਇਹੋ ਕਿਹਾ ਕਿ ਟੇਕਸੀ ਚ ਗੁਰ੍ਗਾਓੰ ਗਿਆ, ਮਦਦ ਕੀਤੀ, ਸਗ੍ਗੋੰ ਆਪਣੀ ਟੇਕਸੀ ਦਾ ਖਰਚਾ ਵੀ ਪੱਲਿਓਂ ਕਰਦਾ ਰਿਹਾ ਉਸਤੋਂ ਬਾਅਦ ਗਰਜ ਨਾਲ ਕੋਈ ਸੰਬੰਧ ਨਹੀਂ.... ਨਵਦੀਪ ਦੇ ਅਨੁਸਾਰ ਵੀ ਸਾਰਾ ਹਿਸਾਬ ਕਿਤਾਬ ਜੱਸੀ ਨੂੰ ਹੀ ਪਤਾ, ਕਿਥੋਂ ਆਏ ਕਿਥੇ ਲੱਗੇ....ਨਵਦੀਪ ਨੇ ਆਪਣੇ ਕੋਲੋਂ ਡੇਢ ਲਖ ਕਠਾ ਕਰਕੇ ਦਿੱਤਾ, ਓਹਨੂੰ ਨਹੀਂ ਪਤਾ ਓਹ ਕਿਵੇਂ ਵਰਤਿਆ ਗਿਆ...ਜਿਥੇ ਜੱਸੀ ਨੇ ਲਾਇਆ ਜੱਸੀ ਜਾਣੇ... ਤੇ ਇਹਦੇ ਨਾਲ ਹੀ ਨਵਦੀਪ ਆਵਦੀ ਗੱਡੀ ਦਾ ਖਰਚਾ ਪੱਲਿਓਂ ਕਰਦਾ ਰਿਹਾ..... ਤੇ ਓਪਰੇਸ਼ਨ ਹੁੰਦੇ ਹੀ ਗਰਜ ਨਾਲੋਂ ਸਾਰੇ ਸੰਬੰਧ ਤੋੜ ਲਏ.... ਇਸ ਸੰਬੰਧੀ ਕੱਲ੍ਹ ਜੱਸੀ ਦਾ ਇੱਕ ਬੜਾ ਅਜੀਬ ਕਮੇੰਟ ਹੈ.... Dhillon Amandeep- Navdeep nu puchho ohne mere account vichch kyun pwaya jdon oh us bache de ghar jaake khud Donations de ke aunda c.. Dhillon kehn nu hun jo mrzi kahi jaawe,,, main tan pahilan vi likhya ki hun sab palla jhaad jaange.. I knew it... ਜੇ ਸਭ ਸਹੀ ਹੈ ਤਾਂ ਸਾਰੇ ਪੱਲਾ ਕਿਉਂ ਝਾੜਨਗੇ, ਕੋਈ ਜੁਰਮ ਥੋੜ੍ਹਾ ਕੀਤਾ, ਬੱਚੇ ਦਾ ਇਲਾਜ ਕਰਵਾਇਆ..... ਜੇ ਕੁਝ ਗਲਤ ਹੈ ਤਾਂ ਹੀ ਦੂਰ ਹੋ ਰਹੇ.... ਤੇ ਇਹ ਗੱਲ ਓਥੋਂ ਤੱਕ ਸੀਮਿਤ ਨਹੀਂ....ਗਰਜ ਨੇ ਜਿੰਨੇ ਬੰਦੇ ਭਰਤੀ ਕਿਤੇ ਸਭ ਹੀ ਛਡ ਕੇ ਚਲੇ ਗਏ? ਕਿਉਂ ? ਕੋਈ ਰੌਲਾ ਤਾਂ ਹੋਣਾ ? ਖੈਰ ੪. ਆਪਣੇ ਸਪਸ਼ਟੀਕਰਨ ਚ ਜੱਸੀ ਸੰਘਾ ਕਹਿੰਦੀ ਹੈ ਵੀ ਬੱਚੇ ਦਾ ਪਿਤਾ ਇਲਾਜ ਹੋਣ ਤੋਂ ਬਾਅਦ ਵੀ ਪੈਸੇ ਲਈ ਮੰਗ ਕਰ ਰਿਹਾ ਸੀ ਤਾਂ ਕਰਕੇ ਉਹ੍ਨੇੰ ਮੁੜਕੇ ਓਹਦੇ ਨਾਲ ਕੋਈ ਰਾਬਤਾ ਨਹੀਂ ਕੀਤਾ...ਇਸਦੇ ਸਬੂਤ ਵੱਜੋਂ ਇੱਕ ਅਖਬਾਰ ਦੀ ਖਬਰ ਪੇਸ਼ ਕੀਤੀ ਗਈ ਜੋ ਜਨਵਰੀ ੨੦੧੩ ਦੀ ਹੈ, ਸ਼ਾਇਦ ਜੱਸੀ ਭੁੱਲ ਗਈ ਇਸੇ ਸਮੇਂ ਹੀ ਤਾਂ ਗਰਜ ਵੀ ਪੈਸੇ ਜੋੜ ਰਹੀ ਸੀ ਤੇ ਓਪਰੇਸ਼ਨ ਜੂਨ ਚ ਹੋਇਆ..... ਦੂਜੇ ਪਾਸੇ ਮਨੋਹਰ ਲਾਲ ਕਮਲ ਦੇ ਪਿਤਾ ਦਾ ਕਹਿਣਾ ਹੈ ਕਿ ਜੱਸੀ ਨੇ ਉਹਨਾਂ ਦਾ ਫੋਨ ਵੀ ਚੱਕਣਾ ਬੰਦਾ ਕਰ ਦਿੱਤਾ ਸੀ ਬਾਅਦ ਚ...... ੫. ਗਰਜ ਦੇ ਰਜਿਸਟਰ ਹੋਣ ਸੰਬੰਧੀ ਇਕ਼ਬਾਲ ਧਨੌਲਾ ਕਹਿੰਦਾ ਵੀ ਜੋ ਵੀ ਪੋਸਟਾਂ ਤੋਂ ਪਤਾ ਲੱਗਿਆ ਲੱਗਦਾ ਵੀ ਗਰਜ ਦੇ ਅੱਜ ਸਿਰਫ ਦੋ ਹੀ ਰਜਿਸ੍ਟਰ੍ਡ ਮੇੰਬਰ ਨੇ ਜੱਸੀ ਸੰਘਾ ਤੇ ਇਸ਼ਾਨ ਸ਼ਰਮਾ... ਤਾਂ ਦੋ ਬੰਦਿਆ ਵਾਲੀ ਸੰਸਥਾ ਰਜਿਸ੍ਟਰ੍ਡ ਕਿਵੇਂ ਰਿਹ ਸਕਦੀ ਹੈ..... ਵਰਨਣਯੋਗ ਹੈ ਕਿ ਜਦ ਇਹ ਗੱਲ ਹੋਣੀ ਸ਼ੁਰੂ ਹੋਈ ਗਰਜ ਨਾਲ ਜੁੜਿਆ ਹਰੇਕ ਮੇੰਬਰ ਕਹਿ ਚੁੱਕਾ ਮੈਂ ਅਸਤੀਫਾ ਦੇ ਦਿੱਤਾ ਸੀ....ਇਥੋਂ ਤੱਕ ਕਿ ਇੱਕ ਮੇੰਬਰ ਤਾਬਿਸ਼ ਨਕਵੀ ਆਪ ਮੰਨਿਆ ਵੀ ਮੈਂ ਅਸਤੀਫਾ ਦੇ ਦਿੱਤਾ ਜਦ ਕਿ ਜੱਸੀ ਕਹਿੰਦੀ ਉਹ੍ਨੇੰ ਪ੍ਰਵਾਨ ਨਹੀਂ ਸੀ ਕੀਤਾ.... ਪਰ ਮੇਰੇ ਪੁਛਣ ਤੇ ਤਾਬਿਸ਼ ਨੇ ਕਿਹਾ ਵੀ ਗੱਲ ਜਿਹੀ ਨਹੀਂ ਸੀ ਬਣ ਰਹੀ ਤਾਂ ਅਸਤੀਫਾ ਦੇ ਦਿੱਤਾ..... ਹੁਣ ਸੋਚਣ ਵਾਲੀ ਗੱਲ ਹੈ ਵੀ ਕਿ ਚੱਲ ਰਿਹਾ ਓਸ ਸੰਸਥਾ ਚ ਜਿਥੇ ਸਾਲ ਬਾਅਦ ਸਾਰੇ ਮੇੰਬਰ ਹੀ ਅਸਤੀਫਾ ਦੇ ਗਏ ??? ੬. ਗੱਲ ਇਥੇ ਮੁੱਕ ਨਹੀਂ ਜਾਂਦੀ.... ਉਸਤੋਂ ਬਾਅਦ ਉਤ੍ਤਰਾਖੰਡ ਦੇ ਹੜ੍ਹਾਂ ਸਮੇਂ ਫੇਰ ਜੱਸੀ (ਜਾਂ ਗਰਜ ) ਵੱਲੋਂ ਪੈਸੇ ਤੇ ਨਾਲ ਨਾਲ ਰਾਹਤ ਸਮੱਗਰੀ ਜਮਾਂ ਕੀਤੀ ਗਈ.... ਪੈਸੇ ਕਿੰਨੇ ਆਏ ਕਿੰਨੇ ਗਏ ਜੱਸੀ ਨੂੰ ਹੀ ਪਤਾ...ਹਾਂ ਮੇਰੇ ਕੋਲ ਕੁਝ ਗਵਾਹ ਜਰੁਰ ਹੈਗੇ ਜਿਹਨਾਂ ਨੇ ਓਦੋਂ ਹਥੀਂ ਕਾਫੀ ਵੱਡੀਆਂ ਰਕਮਾਂ ਦਿੱਤੀਆਂ....ਖੈਰ ਉਸ ਪੈਸੇ ਚੋ ਸਿਰਫ ੨੦,੦੦੦ ਦਾ ਹਿਸਾਬ ਜਨਤਕ ਹੋਇਆ. ( ਜੋ ਇੱਕ ਲੜਕੀ ਦੇ ਓਪਰੇਸ਼ਨ ਤੇ ਲੱਗਿਆ, ਬਾਕੀ ਜੱਸੀ ਹੀ ਦੱਸ ਸਕਦੀ ਹੈ) ੭. ਰਾਹਤ ਸਮਗਰੀ ਬਹੁਤ ਸਮਾਂ ਹਰਜੋਤ ਕੋਲ ਮੋਹਾਲੀ ਤੇ ਅੰਤਰ ਕੋਲ ਧਨੌਲੇ ਰੁਲਦੇ ਰਹੇ...ਫੇਰ ਓਹਨਾਂ ਨੇ ਆਪ ਹੀ ਵੰਡ ਵੁੰਡ ਦਿੱਤੇ ਜਦ ਜੱਸੀ ਨੇ ਕੁਝ ਨਾ ਕੀਤਾ ਤਾਂ.... according to Antar....... harjot de pind wala smaan ohna ne agge daan karta c .. par mere pind peya hoya smaan Jassi ne mere ghron chakk k apne kise dost de ghar rakhwa leya c te usto baad ki kita, kise nu nhi pta .. mere puchn utte Jassi keha kardi c k os smaan vich jo theek hoya, ohnu vech k paise lai lwange .. kina vecheya, kina kmaaya te kithe kharcheya, ehda hisaab Jassi kol ae! ੮. ਉਸਤੋਂ ਬਾਅਦ ਕੁੜੀਆਂ ਦੀਆਂ ਫੀਸਾਂ, ਖਿਡਾਰੀਆਂ ਲਈ ਜੋ ਫੰਡ ਜਮਾਂ ਕਿਤੇ ਗਏ ਉਹਨਾਂ ਚ ਵੀ ਬਹੁਤ ਇਤਰਾਜ਼ ਉਠ ਰਹੇ ਨੇ.... ਸੋ ਮੁੱਕਦੀ ਗੱਲ ਇਹ ਮੈਂ ਬਹੁਤ ਮੋਟਾ ਮੋਟਾ ਲਿਖਿਆ ...ਬਰੀਕੀ ਚ ਬਹੁਤ ਹੋਰ ਗੱਲਾਂ ਨੇ.... ਸੋ ਦੁਬਾਰੇ ਜੱਸੀ ਨੂੰ ਬੇਨਤੀ ਹੈ ਸਾਰਾ ਹਿਸਾਬ ਲੋਕਾਂ ਅੱਗੇ ਰਖਿਆ ਜਾਵੇ.... ਤੇ ਇੱਕ ਖਾਸ ਨੋਟ ਜੱਸੀ ਦੇ ਚਮਚਿਆਂ, ਇਮੋਸ਼ਨਲ ਹਮੈਤੀਆਂ , ਉਹਦੇ ਕੁਝ ਲਗਦਿਆਂ ਲਈ....ਹਰ ਪੋਸਟ ਤੇ ਆਵਦੀ ਸ਼ਾਹਦੀ ਨਾ ਦੇਣ ਬੀਹ ਜਾਇਆ ਕਰੋ ਵੀ ਜੱਸੀ ਆਹ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ.... ਮੈਂ ਕਿਸੇ ਦੀ ਨਿੱਜੀ ਜਿੰਦਗੀ ਚ ਨਹੀਂ ਜਾਣਾ ਚਾਹੁੰਦਾ ਪਰ ਜੇ ਤੁਸੀਂ ਹਟੇ ਹੀ ਨਾ ਮੈਂ ਸਬੂਤਾਂ ਸਮੇਤ ਦੱਸ ਸਕਦਾਂ ਫੇਰ ਕ਼ੀ ਹੋ ਰਿਹਾ ਤੇ ਕ਼ੀ ਕਰ ਸਕਦੀ ਆ ਜੱਸੀ... ਸੋ ਆਹ ਗਰਜ ਵਾਲਾ ਮਸਲਾ ਨਬੇੜ ਲਓ ਤਾਂ ਬਿਹਤਰ ਆ..ਕਿਉਂਕੇ ਜੇ ਗੱਲ ਉਹਨਾਂ ਗੱਲਾਂ ਤੇ ਆ ਗਈ ਫੇਰ ਤੁਹਾਨੂੰ ਰਾਹ ਨਹੀਂ ਲਭਣਾ ਵੀ ਮੁੰਹ ਕਿਥੇ ਲ੍ਕੋਈਏ... ਗੱਲ ਤਰਕ ਦੀ ਹੀ ਕਰੋ ਤਾਂ ਚੰਗਾ.... ਚੱਲਦਾ.... `ਅਮਨ
Posted on: Tue, 29 Jul 2014 07:40:13 +0000

Trending Topics



Recently Viewed Topics




© 2015