ਇੱਕ ਦਿਨ ਮੈਂ ਕਿਸੇ - TopicsExpress



          

ਇੱਕ ਦਿਨ ਮੈਂ ਕਿਸੇ ਰਿਸ਼ਤੇਦਾਰੀ ਵਿੱਚ ਫੋਨ ਲਾਇਆ ! ਰਿਸ਼ਤੇ ਵਿੱਚ ਲੱਗਦੀ ਭਰਜਾਈ ਨੇ ਫੋਨ ਚੱਕਿਆ ! ਮੈਂ ਕਿਹਾ ਸਾਸਰੀ ਕਾਲ ਭਰਜਾਈ ਜੀ ਕੀ ਕਰਦੇ ਸੀ ? ਕਹਿੰਦੇ ਕੁਝ ਨਹੀਂ ਭਾਜੀ ਨੂਰ ਨੂੰ ਰੋਟੀ ਖਵਾ ਰਹੀ ਸੀ ! ਫਿਰ ਬੋਲੇ ਵੇ ਖੜ ਜਾ ਤੇਰੇ ਲਾਵਾਂ ਦੋ ਕੰਨਾਂ ਤੇ ! ਮੈਂ ਕਿਹਾ ਹੈਂ ਮੇਰੇ ਕਾਹਤੇ ਲਾਉਣੀਆਂ ਕੰਨਾਂ ਤੇ ? ੳ ਨਹੀਂ ਭਾਜੀ ਤੁਹਾਨੂੰ ਨਹੀਂ ਨੂਰ ਨੂੰ ਕਹਿ ਰਹੀ ਸੀ ! ਇੱਕ ਬੁਰਕੀ ਮੂੰਹ ਚ ਪਾਈ , ਉਹ ਵੀ ਬਾਹਰ ਸੁੱਟ ਦਿੱਤੀ ਆ ! ਭਾਜੀ ਤੁਸੀਂ ਜਰਾ ਫੋਨ ਕੱਿਟਉ ਮੈਂ ਦੱਸਦੀ ਆਂ ਇਹਨੂੰ ਪਤਾ ! ਮੈਂ ਕਿਹਾ ਨਾ ਭਰਜਾਈ ਮਾਰਿਉ ਨਾ ਵਿਚਾਰੇ ਨੂੰ ਇਹ ਤੇ ਬੱਚਾ ਵਾ ! ਨਹੀਂ ਭਾਜੀ ਤੁਸੀ ਫੋਨ ਕੱਟ ਕੇ ਫਿਰ ਲਾ ਲਿਉ ! ਮੈਂ ਸੋਚਿਆ ਐਵੇਂ ਨਿਆਣੇ ਨੂੰ ਕੁੁੱਟਣ ਨਾ, ਮੈਂ ਕਿਹਾ ਕੋਈ ਨਾ ਤੁਸੀਂ ਹੋਲਡ ਰੱਖ ਕੇ ਰੋਟੀ ਖਵਾ ਲਉ ਨੂਰ ਨੂੰ ! ਕਹਿੰਦੇ ਨਹੀਂ ਭਾਜੀ ਤੁਹਾਨੰੂ ਫੋਨ ਕੱਟਣਾ ਪੈਣਾਂ ! ਮੈਂ ਕਿਹਾ ੳਕੇ ਪਰ ਕਿਉਂ ? ਕਹਿੰਦੇ ਮੈਂ ਿੲਹਨੂੰ you tube ਤੇ ਕੋਈ ਵੀਡੀਉ ਲਾ ਕੇ ਦੇਵਾਂਗੀ , ਫਿਰ ਇਹਨੇ ਸਾਰੀ ਰੋਟੀ ਖਾ ਜਾਣੀਂ :;;;;;lolzzzz
Posted on: Wed, 14 Aug 2013 07:30:45 +0000

Trending Topics



Recently Viewed Topics




© 2015