ਚਲੋਂ ਦੱਸੋ ਜੀ ਹੁਣ ਚੇਯਰਮੈਨ - TopicsExpress



          

ਚਲੋਂ ਦੱਸੋ ਜੀ ਹੁਣ ਚੇਯਰਮੈਨ ਸਾਹਬ...ਇੰਟਰਵਿਯੂ ਦਾ ਰਿਜਲਟ ਕੀ ਕਢਣਾ ਆਪਾਂ? ਵੈਸੇ ਉਹ ਗੋਲ੍ਡ ਮੇਡਾਲਿਸਟ ਕੈੰਡੀਡੇਟ ਹੈ ਤਾਂ ਇਕਦਮ ਢੁਕਵਾਂ ਇਸ ਜੋਬ ਵਾਸਤੇ..ਚੰਗਾ ਤਜਰਬਾ ਹੈ ਉਸ ਕੋਲੋਂ ਤੇ ਨਾਲੇ ਉਸਦਾ ਪੜ੍ਹਾਉਣ ਦਾ ਢੰਗ ਕਿਨ੍ਹਾ ਨਿਵੇਕਲਾ ਹੈ !! ਮੇਰੀ ਰਾਯ ਵਿਚ ਤਾਂ ਉਸੇ ਨੂੰ ਕਰੋ ਜੀ ਫਾਇਨਲ !! --ਓ ਪ੍ਰਿੰਸੀਪਲ ਸਾਹਬ ..ਤੁਸੀਂ ਤਾਂ ਜੀ ਹਰ ਲੰਡੀ ਬੁੱਚੀ ਦੀ ਹਿਮਾਯਤ ਕਰਨ ਲੱਗ ਜਾਂਦੇ ਹੋ !!! ਭਲਾ ਉਹ ਸੇਕੋੰਡ ਲਾਸਟ ਕੈੰਡੀਡੇਟ ਕਿਵੇਂ ਭੁੱਲ ਗਿਆ ਥੋਨੂ ਜਿਸਦਾ ਸਗਾ ਮਾਮਾ ਆਪਨੇ ਐਮ.ਐਲ.ਏ ਸਾਹਬ ਦਾ ਪੀ.ਏ. ਹੈ. ..ਮਾਮੇ ਦੀ ਬਦੌਲਤ ਆਪਾਂ ਨੂੰ ਘਟੋਂ ਘੱਟ ਪੰਜ-ਸੱਤ ਲਖ੍ਹ ਦੀ ਸਰਕਾਰੀ ਗ੍ਰਾੰਟ ਦਾ ਜੁਗਾੜ ਤਾਂ ਲਵਾਂ ਹੀ ਦਉਗਾ..ਨਾਲੇ ਜਿਥੇ ਇਹ ਜੋਬ ਕਰਦਾ ਸੀ ਪਿਛਲੇ ਸਾਲ, ਉਥੇ ਇਸਨੇ ਕਦੇ ਫ਼ੇਸ਼ਨ ਸ਼ੋ ਤੇ ਕਦੇ ਪੰਜਾਬੀ ਫਿਲਮਾਂ ਦੇ ਕਲਾਕਾਰ ਸੱਦ ਕੇ ਅਜਿਹਾ ਸ੍ਭਿਯਾਚਾਰਕ ਮਾਹੋਲ ਉਸਾਰਿਆ..ਮਖਾ ਅੱਜ ਵੀ ਉਥੋਂ ਦੇ ਸਟੂਡੇੰਟ ਅਸ਼੍ਹ ਅਸ਼੍ਹ ਕਰਦੇ ਫਿਰਦੇ ਨੇ ... ਨਾਲੇ ਆਪਾਂ ਚੱਟਣਾ ਇਹਨਾ ਗੋਲ੍ਡ ਮੇਡਾਲਿਸਟ ਅਧਿਯਾਪ੍ਕਾ ਨੂੰ.. ਐਵੇਂ ਮਾਹੌਲ ਖਰਾਬ ਕਰਦੇ ਫਿਰਨਗੇ ਸਾਰੇ ਕਾਲਜ ਦਾ.. ਆਪਾਂ ਕਿਹੜਾ ਆਕ੍ਸਫੋਰਡ ਯੂਨਿਵਰਸਿਟੀ ਨਾਲ ਰੀਸ ਕਰਨੀ ਐਂ....ਹਾ ਹਾ ਹਾ !!!
Posted on: Fri, 16 Aug 2013 15:38:48 +0000

Recently Viewed Topics




© 2015