.. ਜਦੋਂ ਮੈਂ ਨਵਾਂ ਨਵਾਂ Canada - TopicsExpress



          

.. ਜਦੋਂ ਮੈਂ ਨਵਾਂ ਨਵਾਂ Canada ਆਇਆ ਉਦੋਂ ਮੇਰੇ ਗੱਲ ਦੁਆਲੇ ਚੇਨ ਵਿਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲਾ ਲਾਕੇਟ ਹੁੰਦਾ ਸੀ...ਕੈਲਗਰੀ ਮੈਂ ਲੋਕਲ ਟ੍ਰੇਨ ਵਿਚ ਬੈਠਾ ਤਾਂ ਇੱਕ ਬਜੁਰਗ ਗੋਰੇ ਨੇ ਗੁਰੂ ਜੀ ਦੀ ਫੋਟੋ ਵੱਲ ਇਸ਼ਾਰਾ ਕਰਕੇ ਪੁੱਛਿਆ : ਆਹ ਕੌਣ ਹੈ ?..ਮੈਂ ਕਿਹਾ ਮੇਰਾ ਗੁਰੂ ਹੈ..ਉਹਨੇ ਕਿਹਾ ,ਮਤਲਬ Master ਜਾਂ ਉਸਤਾਦ..?? ਹਾਂਜੀ, ਮੈਂ ਕਿਹਾ.... ਕੀ ਸਿੱਖਿਆ ਆਪਣੇ ਉਸਤਾਦ ਤੋਂ ਅੱਜ ਤੱਕ?..ਬੜਾ ਅਜੀਬ ਸਵਾਲ ਕਰ ਰਿਹਾ ਸੀ ਇੱਕ ਗੈਰ-ਸਿੱਖ ਮੈਨੂੰ.... ਪੈਂਦੀ ਸੱਟੇ ਈ ਇੱਕ ਹੋਰ ਸਵਾਲ: ਕੀ ਲੋੜ ਪੈਣ ਤੇ ਤੂੰ ਆਹ ਸੋਨੇ ਦਾ ਲਾਕੇਟ ਵੇਚਕੇ ਚਾਰ ਭੁੱਖੇ ਗਰੀਬ ਬੰਦਿਆਂ ਨੂੰ ਰੋਟੀ ਖੁਆ ਸਕਦਾਂ ?? ਮੈਂ ਉਹਦੇ ਦੁਆਲੇ ਨਿਗਾਹ ਘੁਮਾਈ, ਉਹ ਰੱਜਿਆ ਪੁੱਜਿਆ ਸੂਟ ਤੇ ਟਾਈ ਵਿਚ ਕਿਸੇ ਯੂਨੀਵਰਸਟੀ ਦਾ ਪ੍ਰੋਫੈਸਰ ਜਾਂ ਕਿਸੇ ਤੇਲ ਕੰਪਨੀ ਦਾ ਆੱਲਾ ਅਫਸਰ ਲੱਗਦਾ ਸੀ..... ਮੈਂ ਸੋਚਿਆ ਸਿੱਖੀ ਦਾ ਇਮਤਿਹਾਨ ਲੈ ਰਿਹਾ ਹੈ...ਤੇ ਜੋਸ਼ ਵਿਚ ਆਕੇ ਕਿਹਾ : ਮੈਂ ਖੁਆ ਸਕਦਾਂ ਥੋੜੀ ਜਿਹੀ ਤੈੱਸ਼ ਵਿਚ ਆਕੇ ਉਹ ਕਹਿੰਦਾ : ਯਾਰ ਤੇਰੇ ਕੋਲ ਸੱਤਰ ਸਾਲ ਦੀ ਬੁੜੀ ਪੂਰੇ ਪੰਜ ਮਿੰਟ ਖੜੀ ਰਹੀ ਤੈਥੋਂ ਉਹਨੂੰ ਆਪਣੀ ਸੀਟ ਤਾਂ ਛੱਡ ਨੀ ਹੋਈ...! ਜੇ ਗੁਰੂ ਨਾਨਕ ਦੇ ਚੇਲੇ ਬਣਨਾ ਹੈ ਤਾਂ ਉਹਦੇ ਵਰਗੇ ਦਿੱਸਣ ਦੀ ਜ਼ਰੂਰਤ ਨਹੀਂ....ਉਹਦੀ ਫਿਲਾਸਫੀ ਨੂੰ ਹਰ ਰੋਜ਼ ਪੜਨ ਦੀ ਵੀ ਨਹੀਂ, ਉਹਦੀ ਫਿਲਾਸਫੀ ਨੂੰ ਵਰਤੋਂ ਵਿੱਚ ਲਿਆ....! ਮੇਰੀ ਅਕਲ ਟਿਕਾਣੇ ਆਈ ਤੇ ਉਹਨੂੰ ਪੁੱਛਿਆ,ਕੀ ਕੀ ਹੋਰ ਕਰਾਂ..?..ਹੱਸਕੇ ਕਹਿੰਦਾ :ਲੱਗਦਾ ਤੇਰੀ ਨੀਯਤ ਸਾਫ਼ ਹੈ, ਨਹੀਂ ਤਾਂ ਮੇਰੇ ਕੋਲ ਇਹ ਅਕਸਰ ਨਹੀਂ ਹੁੰਦੇ.. ਤੇ ਜਪੁਜੀ ਸਾਹਿਬ ਦੇ ਵੱਖ ਵੱਖ ਪੱਖਾਂ ਅਤੇ ਰੂਪਾਂ ਵਿਚ ਅੰਗ੍ਰੇਜ਼ੀ ਅਨੁਵਾਦ ਦੇ ਸੱਠ ਪੰਨੇ ਮੈਨੂੰ ਫੜਾਕੇ ਤੁਰਨ ਲੱਗਿਆ....ਮੈਂ ਕਿਹਾ, ਜੇ ਫੇਰ ਕਦੇ ਤੁਹਾਡੀ ਲੋੜ ਪਈ ਇਸ ਲਈ ਆਪਣਾ ਫੋਨ ਨੰਬਰ ਤਾਂ ਦਿੰਦੇ ਜਾਓ..! ਕਹਿੰਦਾ:ਜੇ ਇਹਨੂੰ ਪੜਕੇ ,ਸਮਝਕੇ ਇਹਦੇ ਤੇ ਵੱਧ ਤੋਂ ਵੱਧ ਤੇ ਰੋਜ਼ ਅਮਲ ਕਰੇਂਗਾ ਤਾਂ ਮੇਰੀ ਲੋੜ ਨੀਂ ਪੈਣੀ.... **** ਅੱਜ ਲੱਗਦਾ ਹੈ ਕੇ ਸੱਚ ਮੁੱਚ ਹੀ ਮੇਰਾ ਸਤਿਗੁਰ ਰਖਵਾਲਾ ਹੋਆ ..ਭਾਵੇਂ ਬਿਮਾਰੀਆਂ,ਸੱਟਾਂ-ਫੇਟਾਂ ਤੇ ਪੈਸੇ ਵੱਲੋਂ ਮਾੜੇ ਚੰਗੇ ਦਿਨ ਆਉਂਦੇ ਜਾਂਦੇ ਹੀ ਰਹੇ ਨੇ, ਪਰ ਮਨ ਦੀ ਸ਼ਾਂਤੀ ਲਈ ਮੈਨੂੰ ਕਿਸੇ ਮੰਦਿਰ,ਗੁਰਦਵਾਰੇ ਜਾਂ ਮੜੀ-ਮਸੀਤੀਂ ਜਾਣ ਦੀ ਲੋੜ ਨਹੀਂ ਪਈ...****. @@ ENJOY GURUs BLESSINGS THROUGH DAILY PRACTICING OF HIS TEACHINGS !@@ ^^^^^^^^ ਪਖੰਡ ਅਤੇ ਧਾਰਮਿਕ ਨੌਸਰਬਾਜ਼ਾਂ ਤੋਂ ਦੂਰ ਹੀ ਰੱਖੇ ਕਿਸਮਤ ਤੁਹਾਨੂੰ ਦੋਸਤੋ, ਇਹੀ ਦੁਆ ਹੈ... ਇੱਕ ਨਹੀਂ ਹਰ ਦਿਨ ਹੀ ਬਾਬੇ ਨਾਨਕ ਦੇ ਜਨਮ ਦਿਨ ਨੂੰ ਮਨਾਉ ^^^^^^^^
Posted on: Thu, 06 Nov 2014 01:53:27 +0000

Trending Topics



Recently Viewed Topics




© 2015