ਜੇ ਸਿੱਖੀ ਬਚਾਉਣੀ ਹੈ ਤਾਂ - TopicsExpress



          

ਜੇ ਸਿੱਖੀ ਬਚਾਉਣੀ ਹੈ ਤਾਂ ਹਿੰਦੂ ਦਿਨ-ਤਿਓਹਾਰਾਂ,ਹਿੰਦੂ ਕਰਮ-ਕਾਂਡਾਂ,ਰਸਮਾਂ- ਰਿਵਾਜਾਂ,ਪਰੰਪਰਾਵਾਂ,ਮਰਿਆਦਾਵਾਂ ਤੇ ਹਿੰਦੂ ਧਰਮ-ਸਥਾਨਾਂ,ਹਿੰਦੂ ਬੋਲੀ,ਹਿੰਦੂ ਮੀਡੀਆ ਆਦਿਕ ਹਰ ਉਸ ਚੀਜ ਦਾ ਤਿਆਗ ਕਰਨਾ ਪੈਣਾ ਹੈ ਜੋ ਸਾਨੂੰ ਸਿੱਖ ਵਿਚਾਰਧਾਰਾ ਤੋਂ ਤੋੜਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਸੁਟ ਸਕਦੀ ਹੈ। ਦਸ਼ਮੇਸ਼ ਪਿਤਾ ਨੇ ਸਪੱਸਟ ਹੁਕਮ ਕੀਤਾ ਹੈ ਕਿ ਜੇ ਖਾਲਸੇ ਨੇ ਬ੍ਰਾਹਮਣਵਾਦ ਦਾ ਰਾਹ ਫੜ ਲਿਆ ਤਾਂ ਮੈਂ ਖਾਲਸੇ ਦੀ ਸ਼ਕਲ ਵੀ ਨਹੀ ਦੇਖਣੀ! ਜੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਬ੍ਰਾਹਮਣਵਾਦ ਨੂੰ ਠੋਕ ਵਜਾਕੇ ਰੱਦ ਕਰਨਾ ਪਏਗਾ! ਜੇਹੜੇ ਲੋਕ ਸਾਨੂੰ ਵਰਗਲ਼ਾਕੇ ਬ੍ਰਾਹਮਣਵਾਦ ਦੇ ਰਾਹ ਤੋਰਦੇ ਹੋਣ,ਚਾਹੇ ਉਹ ਕਿਸੇ ਵੀ ਧਰਮ ਜਾਂ ਸਰੂਪ ਵਿਚ ਹੋਣ,ਉਹ ਸਿੱਖੀ ਦੇ ਵੈਰੀ ਹਨ! ਬ੍ਰਾਹਮਣਵਾਦ ਤੋਂ ਬਚਾਅ ਲਈ ਸਿੱਖਾਂ ਨੂੰ ਆਪਣਾ ਕੌਮੀ ਘਰ ਸਿਰਜਣਾ ਹੀ ਪੈਣਾ ਹੈ। ਕਿਉਕਿ ਰਾਜ ਤੋਂ ਬਿਨਾ ਕਿਸੇ ਧਰਮ ਦਾ ਉਹੀ ਹਾਲ ਹੋ ਸਕਦਾ ਹੈ ਜੋ ਅੱਜ ਸਾਡੇ ਧਰਮ ਦਾ ਹੋ ਰਿਹਾ ਹੈ।ਸਿੱਖੀ ਉਤੇ ਹੋ ਰਹੇ ਚੌਤਰਫੀ ਹਮਲਿਆਂ ਦੇ ਬਾਵਜੂਦ ਸਿੱਖ ਵਿਚਾਰਧਾਰਾ ਆਪਣੇ ਪ੍ਰਚੰਡ ਰੂਪ ਵਿਚ ਬੁਲੰਦ ਹੈ।ਆਓ,ਆਪਣਾ ਕੌਮੀ ਫਰਜ਼ ਪਛਾਣੀਏ।ਸਿੱਖ ਹੋਕੇ ਜੀਣ-ਮਰਨ ਦਾ ਅਹਿਦ ਕਰੀਏ। ਹਰ ਸਾਹ ਖਾਲਿਸਤਾਨ ਦੀ ਸਿਰਜਣਾ ਲਈ ਵਾਰੀਏ।ਤੁਸੀ ਭਾਰਤ ਵਿਚ ਜਾਂ ਬਾਹਰ ਜਿਥੇ ਵੀ ਹੋਵੋ,ਪਤਿਤ ਜਾਂ ਸਾਬਤ-ਸੂਰਤ,ਜਿਸ ਵੀ ਸਰੂਪ ਵਿਚ ਹੋਵੋ,ਇਹ ਸਮਝ ਲਵੋ ਕਿ ਤੁਹਾਡਾ ਅੱਜ ਜੇ ਸਿੱਖ ਮਰਿਆਦਾ ਅਨੁਸਾਰ ਨਹੀ ਹੈ ਤਾਂ ਇਸਲਈ ਤੁਸੀ ਘੱਟ ਜਿੰੇਵਾਰ ਹੋ ਪਰ ਹਿੰਦ ਹਕੂਮਤ ਪੂਰੀ ਤਰਾਂ ਜਿੰਮੇਵਾਰ ਹੈ ਕਿਉਂਕਿ ਇਸਦਾ ਸਭ ਤੋਂ ਪ੍ਰਮੁਖ ਕਾਰਨ ਹਿੰਦੂ ਦੀ ਗੁਲਾਮੀ ਹੈ। ਗੁਲਾਮਾਂ ਕੌਮਾਂ ਨੂੰ ਉਨਾਂ ਦੇ ਧਰਮ ਤੋਂ ਡੇਗਣਾ ਹਾਕਮ ਕੌਮਾਂ ਲਈ ਸੌਖਾ ਹੁੰਦਾ ਹੈ! ਜੋ ਹਸ਼ਰ ਸਾਡਾ ਹੋ ਰਿਹਾ ਹੈ,ਸਪਸ਼ਟ ਹੈ ਕਿ ਸਾਨੂੰ ਸਾਡੇ ਧਰਮ, ਸਾਡੇ ਆਦਰਸ਼ਾਂ,ਸਾਡੀ ਮਰਿਆਦਾ ਤੋਂ ਦੂਰ ਕਰਨ ਲਈ ਹਿੰਦ ਹਕੂਮਤ ਹਰ ਵਰ੍ਹੇ ਕਰੋੜਾਂ ਰੁਪਏ ਖਰਚ ਰਹੀ ਹੈ।ਇਸ ਮੁਹਿੰਮ ਤਹਿਤ ਹਰ ਸਿੱਖ ਬੱਚੇ-ਬੱਚੀ ਨੂੰ ਸਿੱਖੀ ਤੋਂ ਪਰੇ ਲਿਜਾਕੇ-ਹਰ ਸਿੱਖ ਬੱਚੇ-ਬੱਚੀ ਦੇ ਦਿਲ-ਦਿਮਾਗ ਵਿਚ ਸਿੱਖ-ਵਿਰੋਧੀ ਖਿਆਲ ਭਰ ਦੇਣੇ ਹਨ।ਇਸ ਮੁਹਿੰਮ ਦਾ ਟਾਕਰਾ ਕਰਨ ਲਈ ਗ੍ਰੁਰੂ ਸਾਹਿਬ ਦਾ ਓਟ ਆਸਰਾ ਲੈਕੇ ਲਾਮਬੰਦ ਹੋਈਏ।ਇਸ ਜੰਗ ਵਿਚ ਹਰ ਸਿੱਖ ਦਾ ਕੋਈ ਨਾ ਕੋਈ ਰੋਲ ਹੈ। ਹਰੇਕ ਕੁਝ ਨਾ ਕੁਝ ਕਰ ਸਕਦਾ ਹੈ।ਕੋਈ ਵਿਚਾਰ ਦੇਵੇ-ਕੋਈ ਕੰਮ ਕਰੇ-ਕੋਈ ਸਾਧਨ ਦੇਵੇ-ਕੋਈ ਦਸਵੰਧ ਦੇਵੇ।ਨਿਸ਼ਾਨਾ ਸਪੱਸ਼ਟ ਹੈ ਕਿ ਸਿੱਖੀ ਵਿਚ ਪਰਪੱਕਤਾ ਤੇ ਖਾਲਿਸਤਾਨ ਦੀ ਸਿਰਜਣਾ! ਆਓ,ਇਕੱਠੇ ਰਹਿਣ ਦੇ ਮੌਕੇ ਲੱਭੀਏ-ਉਹ ਵਿਚਾਰ,ਵਿਅਕਤੀ,ਸੰ ਸਥਾਂਵਾਂ ਦਾ ਤਿਆਂਗ ਕਰੀਏ ਜੋ ਸਾਨੂੰ ਆਪਸ ਵਿਚ ਲੜਾਕੇ ਸਾਡੀ ਕੌਮੀ ਏਕਤਾ ਨੂੰ ਤੋੜਨ ਦੇ ਸਮਰੱਥ ਹਨ।ਸਿਰਫ ਉਹ ਮੁੱਦੇ ਵਿਚਾਰੀਏ ਜੋ ਸਾਨੂੰ ਇਕਮੁਠ ਰੱਖਦੇ ਹੋਣ।ਦੁਸ਼ਮਣ ਸਾਨੂੰ ਉਨਾਂ ਮੁੱਦਿਆਂ ਤੇ ਉਲਝਾ ਰਿਹਾ ਹੈ ਜਿਹੜੇ ਸਾਨੂੰ ਪਾਟੋਧਾੜ ਦੇ ਰਾਹ ਤੋਰਦੇ ਹਨ। ਆਓ,ਕੌਮੀ ਸੰਘਰਸ਼ ਵਿਚ ਯੋਗਦਾਨ ਪਾਈਏ............ @dmin Gagan Bal
Posted on: Thu, 22 Aug 2013 05:27:13 +0000

Trending Topics



Recently Viewed Topics




© 2015