ਵਿਦੇਸ਼ ਯਾਤਰਾ ਤੇ ਭਾਰਤ ਦਾ - TopicsExpress



          

ਵਿਦੇਸ਼ ਯਾਤਰਾ ਤੇ ਭਾਰਤ ਦਾ ਪ੍ਰਧਾਨ ਮੰਤਰੀ ਜਾਂ ਆਰ.ਐਸ.ਐਸ. ਦਾ ਪ੍ਰਚਾਰਕ ਜਾਂ ਗੁਜਰਾਤ ਦਾ ਪ੍ਰਧਾਨ ਮੰਤਰੀ? ਜਦ ਦੇਸ਼ ਦੇ ਲੋਕਾਂ ਵਲੋਂ ਦਿਤੇ ਅਰਬਾਂ ਦੇ ਟੈਕਸਾਂ ਚੋਂ ਪੈਸਾ ਖ਼ਰਚ ਕਰ ਕੇ, ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ, ਵਿਦੇਸ਼ ਯਾਤਰਾ ਤੇ ਜਾਂਦਾ ਹੈ ਤਾਂ ਕੁਦਰਤੀ ਤੌਰ ਤੇ, ਹਰ ਦੇਸ਼-ਵਾਸੀ ਚਾਹੁੰਦਾ ਹੈ ਕਿ ਉਹ ਵਿਦੇਸ਼ ਵਿਚ ਜਾ ਕੇ, ਅਪਣੀ ਨਿਜੀ ਸ਼ੋਹਰਤ, ਨਿਜੀ ਵਿਚਾਰਾਂ ਤੇ ਨਿਜੀ ਗੱਲਾਂ ਵਲ ਧਿਆਨ ਨਾ ਦੇ ਕੇ, ਅਪਣੇ ਆਪ ਨੂੰ ਇਸ ²ਤਰ੍ਹਾਂ ਪੇਸ਼ ਕਰੇ ਜਿਵੇਂ ਉਹ ਵੱਖ ਵੱਖ ਧਰਮਾਂ, ਸਭਿਆਚਾਰਾਂ ਤੇ ਭਾਸ਼ਾਵਾਂ ਵਾਲੇ ਵਿਸ਼ਾਲ ਦੇਸ਼ ਭਾਰਤ ਦਾ ਪ੍ਰਤੀਨਿਧ ਬਣ ਕੇ ਆਇਆ ਹੋਵੇ। ਪਰ ਬਦਕਿਸਮਤੀ ਨਾਲ ਪਹਿਲੇ ਤਿੰਨ ਦਿਨਾਂ ਦੀ ਸਰਕਾਰੀ ਯਾਤਰਾ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਪ੍ਰਭਾਵ ਦੇਣੋਂ ਇਕ ਮਿੰਟ ਲਈ ਵੀ ਨਾ ਹਟੇ ਕਿ ਅਮਰੀਕਨ ਅਖ਼ਬਾਰਾਂ ਅਗਰ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਵੀ ਦੇ ਰਹੀਆਂ ਤਾਂ ਕੋਈ ਗੱਲ ਨਹੀਂ, ਉਹ ਅਪਣੇ ਆਰ.ਐਸ.ਐਸ. ਦੇ ਟੱਬਰ ਕੋਲੋਂ ਵਾਹਵਾ ਕਰਵਾ ਲੈਣਗੇ। ਪ੍ਰਸਿੱਧ ਪੱਤਰਕਾਰ ਤੇ ਹਿੰਦੁਸਤਾਨ ਟਾਈਮਜ਼ ਦੇ ਸਾਬਕਾ ਐਡੀਟਰ ਬੀ.ਜੀ. ਵਰਘੀਜ਼ ਨੇ ਲਿਖਿਆ ਹੈ ਕਿ ਅਮਰੀਕਾ ਵਿਚ ਜਿਥੇ ਵੀ ਮੋਦੀ ਜਾਂਦੇ ਹਨ, ਉਥੇ ਅਮਰੀਕਾ ਵਿਚ ਰਹਿੰਦੇ ਆਰ.ਐਸ.ਐਸ. ਵਰਕਰਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਹਨ ਕਿ ਮੋਦੀ ਦੀ ਹਰ ਤਕਰੀਰ ਦੌਰਾਨ ਮੋਦੀ ਮੋਦੀ ਕਰਨ ਤੇ ਹਰ ਫ਼ਿਕਰੇ ਮਗਰੋਂ ਤਾੜੀਆਂ ਮਾਰਨ ਤੇ ਹੂ ਹੂ ਕਰਨ ਜਿਸ ਤਰ੍ਹਾਂ ਉਹ ਮਈ ਦੀਆਂ ਪਾਰਲੀਮੈਂਟਰੀ ਚੋਣਾਂ ਵਿਚ, ਮੋਦੀ ਦੇ ਜਲਸਿਆਂ ਵਿਚ ਕਰਿਆ ਕਰਦੇ ਸਨ। ਨਤੀਜੇ ਵਜੋਂ, ਹਰ ਤਕਰੀਰ ਵਿਚ ਮੋਦੀ ਦਾ ਧਿਆਨ, ਆਰ.ਐਸ.ਐਸ. ਦਾ ਪ੍ਰਚਾਰਕ ਬਣੇ ਰਹਿਣ ਵਿਚ ਹੀ ਲੱਗਾ ਰਹਿੰਦਾ ਹੈ। ਅਪਣੇ ਯੂ.ਐਨ.ਓ. ਵਾਲੇ ਭਾ²ਸਨ ਵਿਚ ਆਰ.ਐਸ.ਐਸ. ਦੇ ਸਾਬਕਾ ਪ੍ਰਚਾਰਕ ਨਰਿੰਦਰ ਮੋਦੀ ਨੇ ਗੋਲਮੋਲ ਗੱਲਾਂ ਹੀ ਕੀਤੀਆਂ (ਜੋ ਕਿ ਸਾਰੇ ਹੀ ਕਰਦੇ ਹਨ) ਤੇ ਉਨ੍ਹਾਂ ਦਾ ਕੋਈ ਖ਼ਾਸ ਮਹੱਤਵ ਵੀ ਨਹੀਂ ਹੈ ਪਰ ਇਸ ਤਕਰੀਰ ਵਿਚ ਉਹ ਇਹ ਪ੍ਰਭਾਵ ਦੇਣੋਂ ਵੀ ਨਾ ਚੂਕੇ ਕਿ ਉਹ ਪ੍ਰਧਾਨ ਮੰਤਰੀ ਹੋਣ ਦੀ ਬਜਾਏ, ਅੱਜ ਵੀ ਆਰ.ਐਸ.ਐਸ. ਦੇ ਪ੍ਰਚਾਰਕ ਜ਼ਿਆਦਾ ਹਨ। ਇਹ ਨਹੀਂ ਕਿ ਅਮਰੀਕਨ ਲੋਕ ਸੱਚ ਬਾਰੇ ਜਾਣੂ ਨਹੀਂ ਪਰ ਸਿਆਸੀ ਸ਼ਿਸ਼ਟਾਚਾਰ ਉੁਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰਦਾ ਹੈ। ਦੂਜਾ, ਉਹ ਚੁੱਪ ਇਸ ਲਈ ਵੀ ਰਹਿੰਦੇ ਹਨ ਕਿ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਦੇਣਾ ਬਹੁਤ ਘੱਟ ਹੈ ਤੇ ਉਹਨਾਂ ਕੋਲੋਂ ਖੋਹਣਾ ਬਹੁਤ ਜ਼ਿਆਦਾ ਹੈ। ਖੋਹਣ ਲਈ ਸ਼ਿਸ਼ਤ ਲਾ ਕੇ ਬੈਠਾ ਸ਼ਿਕਾਰੀ, ਆਵਾਜ਼ ਨਹੀਂ ਨਿਕਲਣ ਦੇਂਦਾ ਅਤੇ ਸਾਹ ਖਿੱਚ ਕੇ ਬੈਠਾ ਰਹਿੰਦਾ ਹੈ ਪਰ ਵਕਤ ਪੈਣ ਤੇ, ਝਪਟਾ ਬੜੀ ਜ਼ੋਰ ਦੀ ਮਾਰਦਾ ਹੈ। ਇਹ ਤਾਂ ਕਲ ਹੀ ਪਤਾ ਲੱਗੇਗਾ ਕਿ ਨਰਿੰਦਰ ਮੋਦੀ ਅਮਰੀਕਾ ਕੋਲੋਂ ਅਪਣੇ ਦੇਸ਼ ਲਈ ਕੀ ਲਿਆ ਸਕਦੇ ਹਨ ਪਰ ਹੁਣ ਤਕ ਦੀ ਉੁਨ੍ਹਾਂ ਦੀ ਅਮਰੀਕਨ ਫੇਰੀ ਨੇ ਸਾਫ਼ ਕਰ ਦਿਤਾ ਹੈ ਕਿ ਉਹ ਅਮਰੀਕੀ ਸ਼ਹਿਰੀਆਂ ਸਾਹਮਣੇ ਭਾਰਤ ਦੇ ਪ੍ਰਧਾਨ ਮੰਤਰੀ ਨਾਲੋਂ ਜ਼ਿਆਦਾ, ਗੁਜਰਾਤ ਦੇ ਪ੍ਰਧਾਨ ਮੰਤਰੀ ਤੇ ਆਰ.ਐਸ.ਐਸ. ਪ੍ਰਚਾਰਕ ਵਜੋਂ ਵਿਚਰਦੇ ਰਹੇ ਹਨ। ਮਿਸਾਲ ਵਜੋਂ : n ਯੂ.ਐਨ. ਵਿਚਲੇ ਅਪਣੇ ਭਾਸ਼ਣ ਵਿਚ ਉੁਨ੍ਹਾਂ ਨੇ ਹਿੰਦੂਤਵਾ ਦੀ ਪਿਠ ਠੋਕਦਿਆਂ ਇਕ ਸੰਸਕ੍ਰਿਤ ਸਲੋਕ ਪੜ੍ਹਿਆ ਜਿਸ ਦਾ ਅਰਥ ਹੈ ਕਿ ਅਸੀ ਸਾਰੇ ਜਗਤ ਨੂੰ ਇਕ ਕੁਟੁੰਬ (ਟੱਬਰ) ਵਾਂਗ ਸਮਝਦੇ ਹਾਂ। ਹਾਂ, ਪਰ ਇਹ ਕਹਿਣ ਦੇ ਬਾਅਦ, ਬੁਧ ਧਰਮ ਨੂੰ ਨਿਰਦਈ ਢੰਗ ਨਾਲ ਮਾਰਿਆ ਤੇ ਦੇਸ਼ ਚੋਂ ਬਾਹਰ ਕੱਢ ਦਿਤਾ ਸੀ ਤੇ ਮੁਸਲਮਾਨਾਂ ਨੂੰ ਹਮੇਸ਼ਾ ਹੀ ਮਲੇਛ ਤੇ ਦਲਿਤਾਂ ਨੂੰ ਅਛੂਤ ਹੀ ਮੰਨਿਆ ਹੈ। ਸਿੱਖਾਂ ਨਾਲ 1947 ਮਗਰੋਂ ਤੇ ਫਿਰ 1984 ਵਿਚ ਜੋ ਹੋਈ ਹੈ, ਉਸ ਨੂੰ ਵੇਖ ਕੇ ਇਸ ਸੰਸਕ੍ਰਿਤ ਸਲੋਕ ਦਾ ਕੋਈ ਮੁਲ ਰਹਿ ਜਾਂਦਾ ਹੈ? ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ ਵੇਲੇ ਜਦ ਕੁੱਝ ਹਿੰਦੂਤਵਾ ਪ੍ਰਚਾਰਕਾਂ ਨੇ ਦਾਅਵਾ ਕੀਤਾ ਕਿ ਇੰਡੋਨੇਸ਼ੀਆ ਵਿਚ ਵੀ ਰਾਮਾਇਣ ਦੀ ਬੜੀ ਮਾਨਤਾ ਹੈ ਤੇ ਇੰਡੋਨੇਸ਼ੀਆ ਵੀ ਕਿਸੇ ਵੇਲੇ ਭਾਰਤ ਦਾ ਹਿੱਸਾ ਹੁੰਦਾ ਸੀ -- ਤਾਂ ਇੰਡੋਨੇਸ਼ੀਆ ਨੇ ਰਾਮਾਇਣ ਨਾਲ ਲਿਮਦੇ ਜੁਲਦੇ ਨਾਟਕਾਂ ਉਤੇ ਮੁਕੰਮਲ ਪਾਬੰਦੀ ਲਗਾ ਦਿਤੀ ਤੇ ਕਿਹਾ ਕਿ ਇਹੋ ਜਹੀਆਂ ਗੱਲਾਂ ਕਰਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। n ਮੈਡੀਸਨ ਸੁਕੇਅਰ ਵਿਚ 19000 ਭਾਰਤੀਆਂ ਚੋਂ ਸਾਰੇ ਹੀ ਗੁਜਰਾਤੀ ਸਨ। ਸਾਰਾ ਭਾਸ਼ਨ ਇਹ ਦੱਸਣ ਤਕ ਹੀ ਮਹਿਦੂਦ ਸੀ ਕਿ ਅਸੀ ਬੜੇ ਮਹਾਨ ਲੋਕ ਹਾਂ ਤੇ ਸਦਾ ਤੋਂ ਹੀ ਮਹਾਨ ਰਹੇ ਹਾਂ। ਐਨ.ਆਰ.ਆਈਜ਼ ਨੂੰ ਸੰਬੋਧਨ ਕਰਦਿਆਂ, ਨਰਿੰਦਰ ਮੋਦੀ ਨੇ ਕਿਹਾ, ਪਿਛਲੀ ਵਾਰ ਤੁਸੀ ਦਿੱਲੀ ਆਏ ਸੀ, ਇਸ ਵਾਰ ਅਹਿਮਦਾਬਾਦ (ਗੁਜਰਾਤ) ਵਿਚ ਐਨ.ਆਰ.ਆਈ. ਸੰਮੇਲਨ ਬੁਲਾਵਾਂਗੇ ਉਥੇ ਆਉਣਾ। n ਪ੍ਰਧਾਨ ਮੰਤਰੀ ਨੇ ਕੇਵਲ ਹਿੰਦੂ ਧਰਮ ਬਾਰੇ ਹੀ ਗੱਲ ਕੀਤੀ ਤੇ ਹਿੰਦੂ ਕਿਤਾਬਾਂ ਹੀ ਭੇਟ ਕੀਤੀਆਂ ਪਰ ਦੂਜੇ ਕਿਸੇ ਧਰਮ ਦੀ ਮਹਾਨਤਾ ਜਾਂ ਦੇਸ਼ ਦੇ ਇਤਿਹਾਸ ਵਿਚ ਉਸ ਦੇ ਹਿੱਸੇ ਦਾ ਜ਼ਿਕਰ ਵੀ ਨਾ ਕੀਤਾ। n ਮੋਦੀ ਨੇ ਯੂ.ਐਨ. ਵਿਚ ਯੋਗਾ ਦਾ ਢੰਡੋਰਾ ਵੀ ਫੇਰਿਆ ਜਦਕਿ ਸੱਚ ਇਹ ਹੈ ਕਿ ਭਾਰਤ ਵਿਚ ਇਕ ਸਮਾਂ ਉਹ ਵੀ ਆਇਆ ਸੀ ਜਦ 75 ਫ਼ੀ ਸਦੀ ਭਾਰਤੀ ਯੋਗਾ ਕਰਦੇ ਸਨ। ਇਸ ਨਾਲ ਉੁਨ੍ਹਾਂ ਦੀ ਸਿਹਤ ਕਮਜ਼ੋਰ ਪੈ ਗਈ ਸੀ ਤੇ ਉਮਰਾਂ ਘੱਟ ਗਈਆਂ ਸਨ। ਯੋਗਾ ਕੁੱਝ ਕਸਰਤਾਂ ਦਾ ਨਾਂ ਹੈ ਤੇ ਇਸ ਵਿਚ ਖੋਜ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਪਰ ਹਿੰਦੂਤਵਾ ਦੇ ਭਾਗ ਵਜੋਂ ਇਸ ਨੂੰ ਵਧਾ ਚੜ੍ਹਾ ਕੇ ਪ੍ਰਚਾਰਿਆ ਜਾਂਦਾ ਹੈ। ਹਿੰਦੁਸਤਾਨ ਦੇ ਵੱਖ ਵੱਖ ਧਰਮਾਂ, ਪ੍ਰਾਂਤਾਂ, ਸਭਿਆਚਾਰਾਂ ਵਾਲੇ ਲੋਕ ਚਾਹੁਣਗੇ ਕਿ ਦੇਸ਼ ਦਾ ਪ੍ਰਧਾਨ ਮੰਤਰੀ, ਵਿਦੇਸ਼ ਵਿਚ ਜਾ ਕੇ ਤਾਂ ਅਪਣੇ ਆਪ ਨੂੰ ਇਕ ਧਰਮ ਦੇ ਪ੍ਰਚਾਰਕ ਵਜੋਂ ਪੇਸ਼ ਨਾ ਕਰੋ ਸਗੋਂ ਸਮੁੱਚੇ ਦੇਸ਼ ਦਾ ਪ੍ਰਤੀਨਿਧ ਆਗੂ ਹੋਣ ਦਾ ਪ੍ਰਭਾਵ ਦੇਣ ਦੇ ਯਤਨ ਵੀ ਕਰੋ।
Posted on: Wed, 01 Oct 2014 07:45:32 +0000

Trending Topics



Recently Viewed Topics




© 2015