ਸਾਸ ਗ੍ਰਾਸ ਕੋ ਦਾਤੋ ਠਾਕੁਰੁ - TopicsExpress



          

ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ सास ग्रास को दातो ठाकुरु सो किउ मनहु बिसारिओ रे ॥ Sās garās ko ḏāṯo ṯẖākur so ki▫o manhu bisāri▫o re. Your Lord and Master has given you the breath of life and food to sustain you; Oh, why have you forgotten Him? ਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ? ਸਾਸ = ਸਾਹ, ਸੁਆਸ, ਜਿੰਦ। ਗ੍ਰਾਸ = ਗ੍ਰਾਹੀ, ਰੋਜ਼ੀ। ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ? ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥ हीरा लालु अमोलु जनमु है कउडी बदलै हारिओ रे ॥१॥ रहाउ ॥ Hīrā lāl amol janam hai ka▫udī baḏlai hāri▫o re. ||1|| rahā▫o. Human birth is a priceless jewel, which has been squandered in exchange for a worthless shell. ||1||Pause|| ਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ। ਕਉਡੀ ਬਦਲੈ = ਕੌਡੀ ਦੀ ਖ਼ਾਤਰ। ਹਾਰਿਓ = ਗੰਵਾ ਦਿੱਤਾ ॥੧॥ ਰਹਾਉ ॥ ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ
Posted on: Sat, 06 Dec 2014 16:11:36 +0000

Trending Topics



Recently Viewed Topics




© 2015