ਸ੍ਰੀ ਦਸਮ ਗਰੰਥ ਵਿਚ ਮੁੰਡ ਦੀ - TopicsExpress



          

ਸ੍ਰੀ ਦਸਮ ਗਰੰਥ ਵਿਚ ਮੁੰਡ ਦੀ ਮਾਲ ਵੀਰ ਜਿਓਂ, ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ। ਆਪ ਨੇ ਕੇਹਾ ਹੈ ਕੇ ਕਾਲ ਪੁਰਖ ਦੇ ਸਰਗੁਨ ਸਰੂਪ ਦਾ ਵਰਨਨ ਸ੍ਰੀ ਦਸਮ ਗਰੰਥ ਵਿਚ ਮੁੰਡ ਦੀ ਮਾਲ ਪਾ ਕੇ ਕੀਤਾ ਗਯਾ ਹੈ। ਵੀਰ ਜੀਓ ਜੇ ਆਪ ਸੋਚਦੇ ਹੋ ਤਾਂ ਸਰਗੁਨ ਸਰੀਰ ਤੇ ਇਹਨਾ ਦੁਨਿਆਵੀ ਨੇਤਰਾਂ ਨਾਲ ਦਿਖਣ ਵਾਲੀ ਚੀਜ਼ ਹੁੰਦੀ ਹੈ, ਸੋ ਫਿਰ ਤਾਂ ਇਹ ਮਹਾਂ ਕਾਲ ਦਾ ਰੂਪ ਦਿਖਦਾ ਵੀ ਹੋਵੇਗਾ? ਫਿਰ ਤੇ ਆਪ ਜੀ ਧਨ ਸਿਰੀ ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਦੇ ਸਰੂਪ ਬਾਰੇ ਵੀ ਕੁਛ ਏਦਾਂ ਦੇ ਹੀ ਵੀਚਾਰ ਰਖਦੇ ਹੋਵੋਗੇ ਕਿਓਂ ਕੇ ਪਾਤਸ਼ਾਹ ਫੁਰਮਾਂਦੇ ਨੇ " ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪ ਜਮੁ ਡਰਿਓ, ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ॥ " ਏਸ ਸ਼ਬਦ ਵਿਚ ਅਗੇ ਜਾ ਕੇ ਨਰਸਿੰਘ ਰੂਪ ਦਾ ਵੀ ਵਰਨਨ ਕੀਤਾ ਹੈ ਜਿਸ ਨੂ ਗੁਰਬਾਣੀ ਵਿਚ ਭਿਆਨਕ ਰੂਪ ਵਿਚ ਦਰਸਾਯ ਗਯਾ ਹੈ ਤੇ ਓਸ ਦੀਆਂ ਦਾੜਾਂ ਵੀ ਗੁਰਬਾਣੀ ਵਿਚ ਇਕ ਸ਼ਬਦ ਵਿਚ ਵਿਖਾਯੀਆਂ ਗਈਆਂ ਨੇ " ਧਰਣੀਧਰ ਈਸ ਨਰਸਿੰਘ ਨਾਰਾੲਿਣ ਦਾੜਾਂ ਅਗੇ ਪਿ੍ਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥" ਹੁਣ ਇਸ ਸ਼ਬਦ ਵਿਚ ਆਪ ਮੁਤਾਬਿਕ ਤਾਂ ਵਾਹੇਗੁਰੁ ਦੇ ਦਾੜਾਂ, ਗਲ ਵਿਚ ਮਾਲਾ( ਮੋਤੀਆਂ ਦੀ ਮਾਲਾ ਤੇ ਹੋ ਨਹੀਂ ਸਕਦੀ ਫਿਰ ਇਹ ਕੇਹਰੀ ਮਾਲਾ ਜਿਨੂ ਦੇਖ ਕੇ ਜਮ ਵੀ ਡਰ ਜਾਂਦਾ ਹੈ) ਹਥ ਵਿਚ ਚਕ੍ਰ, ਸੰਖ ਤੇ ਮਥੇ ਤੇ ਤਿਲਕ( ਫਿਰ ਤਾਂ ਇਹ ਪੱਕਾ ਹੀ ਬ੍ਰਾਹਮਣ ਹੋਣਾ ਹੈ ਆਪ ਮੁਤਾਬਿਕ ਕਿਓਂ ਕੇ ਮੈਂ ਤੇ ਕਿਸੇ ਗੁਰਸਿਖ ਨੂ ਤਿਲਕ ਲਗਾ ਨਹੀਂ ਦੇਖ੍ਯਾ ) , ਹਾਂ ਇਕ ਹੋਰ ਗਲ, ਇਸ ਸ਼ਬਦ ਵਿਚ ਤੇ ਅਕਾਲਪੁਰਖ ਨੂ ਬਾਵਨ ਅਵਤਾਰ ਵੀ ਬਣਾ ਦਿਤਾ ਗਯਾ ਹੈ, ਫਿਰ ਤਾਂ ਇਹ ਅਵਤਾਰ ਪੂਜਾ ਹੋ ਗਈ ਆਪ ਜੀ ਮੁਤਾਬਿਕ, ਫਿਰ ਇਸ ਨੂ ਗੁਰਬਾਣੀ ਕਿਦਾਂ ਕਹੋਗੇ ਕਿਓਂ ਕੇ ਇਹ ਤਾਂ ਹਿੰਦੁਆਂ ਦੇ ਗ੍ਰੰਥਾਂ ਵਿਚ ਵੀ ਲਿਖਿਯਾ ਹੈ। ਜੇ ਤੁਸੀਂ ਧਯਾਨ ਨਾਲ ਪਾਰਿਯਾ ਹੁੰਦਾ ਤਾਂ ਪਤਾ ਲਗਦਾ ਤੇ ਗੁਰੂ ਗਰੰਥ ਸਾਹਿਬ ਵਿਚ ਤੇ ਸ੍ਰੀ ਦਸਮ ਗਰੰਥ ਅਕਾਲ ਪੁਰਖ ਦੇ ਨਿਰਗੁਨ ਸਰੂਪ ਦੀ ਹੀ ਗਲ ਕੀਤੀ ਗਈ ਹੈ ਤੇ ਜਿਥੇ ਕੀਤੇ ਦੋਨਾ ਵਿਚ ਸਰਗੁਨ ਦੀ ਗਲ ਹੋਯੀ ਹੈ, ਓਥੇ ਓਸ ਨੂ ਕੁਦਰਤ ਦੇ ਰੂਪ ਵਿਚ ਬਿਆਨ ਕੀਤਾ ਗਯਾ ਹੈ। ਫਿਰ ਤਾਂ ਆਪ ਜੀ ਮੁਤਾਬਿਕ ਅਕਾਲਪੁਰਖ ਵਿਸ਼ਨੂ ਦਾ ਰੂਪ ਧਾਰ ਕੇ ਗਰੂਰ ਦੀ ਸਵਾਰੀ ਕਰਦਾ ਹੋਯਾ ਭਗਤ ਨਾਮ ਦੇਵ ਜੀ ਦੀ ਮਦਦ ਲੈ ਆਂਦਾ ਹੈ। ਪਾਖੰਤਣ ਬਾਜ ਬਜਾਇਲਾ॥ਗਰੁੜ ਚੜੇ ਗੋਬਿੰਦ ਆਇਲਾ॥ ਅਪਨੇ ਭਗਤ ਪਰਿ ਕੀ ਪ੍ਤਿਪਾਲ ॥ ਗਰੁੜ ਚੜੇ ਆਏ ਗੋਪਾਲ॥ ਇਕ ਹੋਰ ਗਲ ਧਯਾਨ ਯੋਗ ਹੈ ਕੇ ਪ੍ਰੋਫ਼ ਦਰਸ਼ਨ ਸਿੰਘ ਜੀ ਮੁਤਾਬਿਕ ਭਗਤ ਨਾਮ ਦੇਵ ਜੀ ਪੇਹ੍ਲਾਂ ਰਾਮ ਜੀ ਦੇ ਭਗਤ ਸੀ, ਫਿਰ ਓਹਨਾ ਨੂ ਜਦੋਂ ਸੋਜੀ ਆਈ ਓਹ ਅਕਾਲਪੁਰਖ ਦੀ ਭਗਤ ਬਣ ਗਏ, ਸੋ ਆਪ ਜੀ ਇਹ ਵੀ ਦਸਣਾ ਕੇ ਓਹਨਾ ਨੇ ਫਿਰ ਵਿਸ਼ਨੂ ਦੀ ਭਗਤੀ ਕਦੋਂ ਕੀਤੀ ਸੀ । ਜੇ ਬਚਿਤਰ ਨਾਟਕ ਦਾ ਪਹਲਾ ਅਧਿਏ ਪਢ਼ ਕੇ ਇਨੀ ਸਮਜ ਨਹੀਂ ਆਯੀ ਕੇ ਕਾਲ ਪੁਰਖ ਦਾ ਸਰੂਪ ਹੀ ਕੋਈ ਨਹੀਂ ਹੈ ਤਾਂ ਅੱਗੇ ਦੀ ਗਲ ਤੋਹਾਣੁ ਕਿਦਾਂ ਸਮਜ ਆ ਸਕਦੀ ਹੈ। ਜੇ ਜਾਪੁ ਸਾਹਿਬ ਦਾ ਪਹਲਾ ਸਲੋਕ ਪਢ਼ ਕੇ ਹੀ ਸਮਾਜ ਨਹੀਂ ਆਯੀ ਕੇ ਗਲ ਅਕਾਲ ਪੁਰਖ ਦੇ ਕਿਰਤਮ ਨਾਮ ਦੀ ਹੋ ਰਹੀ ਹੈ ਤਾਂ ਫਿਰ ਅਗੇ ਕੀ ਦਸਿਆ ਜਾ ਸਕਦਾ ਹੈ। ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥ च्क्र चिहन अरु बरन जाति अरु पाति नहिन जिह ॥ He who is without mark or sign, He who is without caste or line. ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥ रूप रंग अरु रेख भेख कोऊ कहि न सकति किह ॥ He who is without colour or form, and without any distinctive norm. ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥ अचल मूरति अनभउ प्रकास अमितोजि कहिजै ॥ He who is without limit and motion, All effulgence, non-descript Ocean. ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥ कोटि इंद्र इंद्राणि साहु साहाणि गणिजै ॥ The Lord of millions of Indras and kings, the Master of all worlds and beings. ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥ त्रिभवण महीप सुर नर असुर नेति नेति बन त्रिण कहत ॥ Each twig of the foliage proclaims: "Not this Thou art. ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥ त्व सरब नाम कथै कवन करम नाम बरणत सुमति ॥१॥ All Thy Names cannot be told. One doth impart Thy Action-Name with benign heart.1 ਏਸ ਅਖੀਰਲੀ ਤੁਕ ਵਿਚ ਸਾਹਿਬਾਂ ਨੇ ਸਾਰੀ ਕਹਾਨੀ ਖੋਲ ਕੇ ਦਸ ਦਿਤੀ ਹੈ। ਜੇ ਅਜੇ ਵੀ ਸਮਜ ਨਹੀ ਆਈ ਤਾਂ ਕਦੇ ਵੀ ਨਹੀਂ ਆਣੀ। (Dr.kawaljit Singh)
Posted on: Fri, 30 Aug 2013 10:43:28 +0000

Trending Topics



Recently Viewed Topics




© 2015