ਹਰਿਆਣਾ ਦੇ ਸਿੱਖਾਂ ਨੂੰ - TopicsExpress



          

ਹਰਿਆਣਾ ਦੇ ਸਿੱਖਾਂ ਨੂੰ ਬਾਦਲ ਦੀ ਕਠਪੁਤਲੀ ਪੁਜਾਰੀਆਂ ਨੂੰ ਨਜ਼ਰ-ਅੰਦਾਜ਼ ਕਰਨਾ ਚਾਹੀਦਾ ਹੈ & Haryana government should file a case against Gurbachan Singh priest for issuing fatwa to create obstacles on the way of implementation of law. ਹਰਿਆਣਾ ਦੇ ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਪੁਜਾਰੀਆਂ ਦੇ ਅਖੌਤੀ ਹੁਕਮਾਂ ਦੀ ਪਰਵਾਹ ਨਾ ਕਰਨ। ਇਹ ਪੁਜਾਰੀ ਹੁਣ ਬਿਲਕੁਲ ਬੇਨਕਾਬ ਹੋ ਚੁਕੇ ਹਨ ਤੇ ਦੇਸ਼ ਵਿਦੇਸ਼ ਵਿਚ ਸਾਰਾ ਪੰਥ ਇਨ੍ਹਾਂ ਨੂੰ ਰੱਦ ਕਰ ਚੁਕਾ ਹੈ। ਇਨ੍ਹਾਂ ਦਾ ਅਜ ਐਤਵਾਰ ਦਾ ਅਖੌਤੀ ਹੁਕਮ, ਜਿਸ ਰਾਹੀਂ ਉਨ੍ਹਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਉਨ੍ਹਾਂ ਦਾ ਬਾਦਲ ਭਗਤ ਹੋਣ ਦਾ ਸ਼ਰੇਆਮ ਐਲਾਨ-ਨਾਮਾ ਹੈ ਉਥੇ ਇਕ ਪੰਥ ਵਿਰੋਧੀ ਹਰਕਤ ਵੀ ਹੈ। ਜੇ ਹੁਣ ਵੀ ਹਰਿਆਣਾ ਵਾਲਿਆਂ ਨੇ ਇਸ ਪੁਜਾਰੀ ਦੇ ਬਿਆਨ ਨੂੰ ਅਕਾਲ ਤਖ਼ਤ ਦਾ ਹੁਕਮ ਸਮਝਿਆ ਤਾਂ ਉਹ ਲੋਕਾਂ ਵਿਚ ਆਪਣੀ ਇਜ਼ਤ ਗੁਆ ਬੈਠਣਗੇ। ਮੈਂ ਇਸ ਸਬੰਧੀ ਅੱਜ ਜਗਦੀਸ਼ ਸਿੰਘ ਝੀਂਡਾ, ਪਰਮਜੀਤ ਸਿੰਘ ਸਰਨਾ ਤੇ ਦੀਦਾਰ ਸਿੰਘ ਨਲਨੀ ਨੂੰ ਫ਼ੋਨ ਕਰ ਕੇ ਸਮਝਾ ਵੀ ਦਿੱਤਾ ਹੈ। ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਪੁਜਾਰੀਆਂ ਦੀ ਤਾਰੀਫ਼ ਵਿਚ ਦਿੱਤੇ ਬਿਆਨਾਂ ਨਾਲ ਪੁਜਾਰੀਆਂ ਨੂੰ ਸ਼ਹਿ ਮਿਲੀ ਹੈ ਅਤੇ ਇਹੋ ਜਿਹੇ ਬਚਕਾਣਾ ਬਿਆਨ ਜਿਥੇ ਪੁਜਾਰੀਆਂ ਦੀ ਚਾਪਲੂਸੀ ਦਾ ਇਜ਼ਹਾਰ ਹਨ ਉਥੇ ਪੰਥਕ ਹਿਤਾਂ ਦਾ ਨੁਕਸਾਨ ਵੀ ਕਰਦੇ ਹਨ। ਸਰਨਾ ਭਰਾਵਾਂ ਨੇ ਐਤਵਾਰ ਤੇ ਸੋਮਵਾਰ ਦੀਆਂ ਕਨਵੈਨਸ਼ਨਾਂ ਰੋਕਣ ਸਬੰਧੀ ਪੁਜਾਰੀਆਂ ਦੀ ਤਾਰੀਫ਼ ਕੀਤੀ ਸੀ; ਜਦ ਕਿ ਪੁਜਾਰੀਆਂ ਨੇ ਉਹ ਕਾਰਵਾਈ ਬਾਦਲ ਨੂੰ ਉਸ ਦੀ ਦਿਸਦੀ ਹਾਰ ਤੇ ਉਸ ਦੀ ਬੇਇਜ਼ਤੀ ਬਚਾਉਣ ਵਾਸਤੇ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲੈਣਾ ਚਾਹੀਦਾ ਹੈ ਤੇ ਪੁਜਾਰੀਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਭਲਕੇ ਇਹ ਪੁਜਾਰੀ ਤਾਂ ਸਿੱਖਾਂ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਵੀ ਰੋਕ ਦੇਣਗੇ। ਇਹ ਪੁਜਾਰੀ ਪੰਥ ਦੇ ਮੱਥੇ ‘ਤੇ ਕਲੰਕ ਹਨ ਤੇ ਤਵਾਰੀਖ਼ ਵਿਚ ਇਨ੍ਹਾਂ ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। (ਡਾ: ਹਰਜਿੰਦਰ ਸਿੰਘ ਦਿਲਗੀਰ)
Posted on: Sun, 27 Jul 2014 18:13:30 +0000

Trending Topics



Recently Viewed Topics




© 2015