ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 13-7-2014 ਐਤਵਾਰ , 29 ਹਾੜ (ਸੰਮਤ ੫੪੬ ਨਾਨਕਸ਼ਾਹੀ) ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ, ਰਤਨੁ ਨਾਮੁ ਹਰਿ ਬਸਿਆ; ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ, ਕਿਲਬਿਖ ਦੁਖ ਉਤਰੇ; ਗੁਰਿ ਨਾਮੁ ਦੀਓ, ਰਿਨੁ ਲਾਥਾ ॥੧॥ ਮੇਰੇ ਮਨ! ਭਜੁ ਰਾਮ ਨਾਮੁ, ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ; ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ; ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ; ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ; ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ; ਕਿਉ ਚਾਲਹ ਮਾਰਗਿ ਪੰਥਾ? ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ; ਜਨ ਨਾਨਕ ਚਲਹ ਮਿਲੰਥਾ ॥੪॥੧॥ (ਅੰਗ 696) ☬ ਪੰਜਾਬੀ ਵਿਆਖਿਆ :- ☬ ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ। ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ। ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ। ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ। ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੰਚ ਹਮੇਸ਼ਾਂ ਲਈ ਘੱਸ ਗਏ ਹਨ। ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ। ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ। ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ। ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ? ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ। ☬ENGLISH TRANSLATION :- ☬ Jaitsari 4th Guru. Chaupadas. There is but One God. By True Gurus grace is He obtained. In my mind is enshrined the jewel of Gods Name, and the Guru has placed his hand on my brow. My sins and suffering of many births are washed off. The Guru has blessed me with the Name and my debt is paid off. O my soul, remember thou the Lords Name and thine affairs shall all be resolved. The Perfect Guru has implanted the Gods Name, in me Vain is the life without the name. Pause. Without the Guru, the apostates are stark ignorant and they are ever ensnared in the love of riches. They serve not the saints feet ever and useless is their entire life. They, who serve the saints, feet, yea saints feet, fruitful is their life and they belong to the Lord. O Lord of world, show mercy unto me and make me the slave of the slave of Thine slaves. I am blind, ignorant and without gnosis. How can I tread Thine path and way. O Guru, let me, the blind one, hold thy skirt, so that slave Nanak may walk in harmony with thee. WAHEGURU JI KA KHALSA WAHEGURU JI KI FATEH JI.
Posted on: Sun, 13 Jul 2014 02:20:00 +0000

Trending Topics



" style="min-height:30px;">
Your Qualification does not guarantee you your Career. Having a
The four ecological relationships and the four friends 1.
Brooklyn Tropic Bloom 22-inch Square Indoor/ Outdoor Ottoman
We are on our way to banning fracking and extreme oil extraction
Go back and watch any documentary on 911. Profficial or not, watch

© 2015