ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 7 - 8-2014 ਵੀਰਵਾਰ , 23 ਸਾਵਣ (ਸੰਮਤ ੫੪੬ ਨਾਨਕਸ਼ਾਹੀ) ਵਡਹੰਸੁ ਮਹਲਾ ੩ ॥ ਏ ਮਨ ਮੇਰਿਆ! ਆਵਾ ਗਉਣੁ ਸੰਸਾਰੁ ਹੈ; ਅੰਤਿ ਸਚਿ ਨਿਬੇੜਾ ਰਾਮ ॥ ਆਪੇ ਸਚਾ ਬਖਸਿ ਲਏ; ਫਿਰਿ ਹੋਇ ਨ ਫੇਰਾ ਰਾਮ ॥ ਫਿਰਿ ਹੋਇ ਨ ਫੇਰਾ, ਅੰਤਿ ਸਚਿ ਨਿਬੇੜਾ; ਗੁਰਮੁਖਿ ਮਿਲੈ ਵਡਿਆਈ ॥ ਸਾਚੈ ਰੰਗਿ ਰਾਤੇ, ਸਹਜੇ ਮਾਤੇ; ਸਹਜੇ ਰਹੇ ਸਮਾਈ ॥ ਸਚਾ ਮਨਿ ਭਾਇਆ, ਸਚੁ ਵਸਾਇਆ; ਸਬਦਿ ਰਤੇ ਅੰਤਿ ਨਿਬੇਰਾ ॥ ਨਾਨਕ ਨਾਮਿ ਰਤੇ, ਸੇ ਸਚਿ ਸਮਾਣੇ; ਬਹੁਰਿ ਨ ਭਵਜਲਿ ਫੇਰਾ ॥੧॥ ਮਾਇਆ ਮੋਹੁ ਸਭੁ ਬਰਲੁ ਹੈ; ਦੂਜੈ ਭਾਇ ਖੁਆਈ ਰਾਮ ॥ ਮਾਤਾ ਪਿਤਾ ਸਭੁ ਹੇਤੁ ਹੈ; ਹੇਤੇ ਪਲਚਾਈ ਰਾਮ ॥ ਹੇਤੇ ਪਲਚਾਈ, ਪੁਰਬਿ ਕਮਾਈ; ਮੇਟਿ ਨ ਸਕੈ ਕੋਈ ॥ ਜਿਨਿ ਸ੍ਰਿਸਟਿ ਸਾਜੀ, ਸੋ ਕਰਿ ਵੇਖੈ; ਤਿਸੁ ਜੇਵਡ ਅਵਰੁ ਨ ਕੋਈ ॥ ਮਨਮੁਖਿ ਅੰਧਾ ਤਪਿ ਤਪਿ ਖਪੈ; ਬਿਨੁ ਸਬਦੈ ਸਾਂਤਿ ਨ ਆਈ ॥ ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ; ਮਾਇਆ ਮੋਹਿ ਖੁਆਈ ॥੨॥ ਏਹੁ ਜਗੁ ਜਲਤਾ ਦੇਖਿ ਕੈ; ਭਜਿ ਪਏ ਹਰਿ ਸਰਣਾਈ ਰਾਮ ॥ ਅਰਦਾਸਿ ਕਰਂ‍ੀ ਗੁਰ ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥ ਰਖਿ ਲੇਵਹੁ ਸਰਣਾਈ, ਹਰਿ ਨਾਮੁ ਵਡਾਈ; ਤੁਧੁ ਜੇਵਡੁ ਅਵਰੁ ਨ ਦਾਤਾ ॥ ਸੇਵਾ ਲਾਗੇ, ਸੇ ਵਡਭਾਗੇ; ਜੁਗਿ ਜੁਗਿ ਏਕੋ ਜਾਤਾ ॥ ਜਤੁ ਸਤੁ ਸੰਜਮੁ ਕਰਮ ਕਮਾਵੈ; ਬਿਨੁ ਗੁਰ ਗਤਿ ਨਹੀ ਪਾਈ ॥ ਨਾਨਕ ਤਿਸ ਨੋ ਸਬਦੁ ਬੁਝਾਏ; ਜੋ ਜਾਇ ਪਵੈ ਹਰਿ ਸਰਣਾਈ ॥੩॥ ਜੋ ਹਰਿ ਮਤਿ ਦੇਇ, ਸਾ ਊਪਜੈ; ਹੋਰ ਮਤਿ ਨ ਕਾਈ ਰਾਮ ॥ ਅੰਤਰਿ ਬਾਹਰਿ ਏਕੁ ਤੂ; ਆਪੇ ਦੇਹਿ ਬੁਝਾਈ ਰਾਮ ॥ ਆਪੇ ਦੇਹਿ ਬੁਝਾਈ, ਅਵਰ ਨ ਭਾਈ; ਗੁਰਮੁਖਿ ਹਰਿ ਰਸੁ ਚਾਖਿਆ ॥ ਦਰਿ ਸਾਚੈ, ਸਦਾ ਹੈ ਸਾਚਾ; ਸਾਚੈ ਸਬਦਿ ਸੁਭਾਖਿਆ ॥ ਘਰ ਮਹਿ ਨਿਜ ਘਰੁ ਪਾਇਆ; ਸਤਿਗੁਰੁ ਦੇਇ ਵਡਾਈ ॥ ਨਾਨਕ ਜੋ ਨਾਮਿ ਰਤੇ, ਸੇਈ ਮਹਲੁ ਪਾਇਨਿ; ਮਤਿ ਪਰਵਾਣੁ ਸਚੁ ਸਾਈ ॥੪॥੬॥ (ਅੰਗ 571,572) ☬ ਪੰਜਾਬੀ ਵਿਆਖਿਆ :- ☬ ਵਡਹੰਸ ਤੀਜੀ ਪਾਤਿਸ਼ਾਹੀ। ਹੇ ਮੇਰੀ ਜਿੰਦੇ! ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਕੇਵਲ ਸੱਚਾ ਨਾਮ ਹੀ ਅਖੀਰ ਨੂੰ ਉਸ ਨੂੰ ਬੰਦ ਖਲਾਸੀ ਕਰਦਾ ਹੈ। ਜਦ ਸੱਚਾ ਸਾਹਿਬ ਖੁਦ ਮਾਫ ਕਰ ਦਿੰਦਾ ਹੈ ਉਹ ਮੁੜ ਕੇ ਚੱਕਰ ਵਿੱਚ ਨਹੀਂ ਪੈਦਾ। ਉਹ ਮੁੜ ਚੱਕਰ ਵਿੱਚ ਨਹੀਂ ਪੈਦਾ, ਓੜਕ ਨੂੰ ਸੱਚੇ ਨਾਮ ਦੇ ਰਾਹੀਂ ਬੰਦ-ਖਲਾਸ ਹੋ ਜਾਂਦਾ ਹੈ ਅਤੇ ਗੁਰਾਂ ਰਾਹੀਂ ਇੱਜ਼ਤ ਆਬਰੂ ਪਾਉਂਦਾ ਹੈ। ਸੱਚੇ ਨਾਮ ਦੇ ਪ੍ਰੇਮ ਨਾਲ ਰੰਗੀਜ ਕੇ ਉਹ ਬੈਕੁੰਠੀ ਆਨੰਦ ਨਾਲ ਖੀਵਾ ਹੋ ਜਾਂਦਾ ਹੈ ਅਤੇ ਪਾਰਬ੍ਰਹਮ ਅੰਦਰ ਲੀਨ ਰਹਿੰਦਾ ਹੈ। ਸੱਚਾ ਸੁਆਮੀ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ, ਕਿ ਸੱਚੇ ਸੁਆਮੀ ਨੂੰ ਉਹ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ ਅਤੇ ਨਾਮ ਨਾਲ ਰੰਗੀਜਣ ਕਰ ਕੇ ਉਹ ਅਖੀਰ ਨੂੰ ਖਲਾਸੀ ਪਾ ਜਾਂਦਾ ਹੈ। ਨਾਨਕ, ਜੋ ਨਾਮ ਨਾਲ ਰੰਗੇ ਹਨ, ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੇ ਹਨ ਅਤੇ ਮੁੜ ਕੇ ਭਿਆਨਕ, ਸੰਸਾਰ ਸਮੁੰਦਰ ਦੇ ਗੇੜੇ ਵਿੱਚ ਨਹੀਂ ਪੈਦੇ। ਧਨ ਸੰਪਦਾ ਦੀ ਮੁਹੱਬਤ ਸਮੂਹ ਪਾਗਲਪਣਾ ਹੈ। ਦਵੈਤ ਭਾਵ ਦੇ ਰਾਹੀਂ ਪ੍ਰਾਣੀ ਬਰਬਾਦ ਹੋ ਜਾਂਦਾ ਹੈ। ਮਾਂ, ਪਿਉ ਅਤੇ ਹੋਰ ਸਾਰੇ ਇਹ ਮੋਹ ਦੇ ਅਧੀਨ ਅਨ ਅਤੇ ਇੋ ਮੋਹ ਵਿੱਚ ਹੀ ਉਲਝੇ ਹੋਏ ਹਨ। ਪੂਰਬਲੇ ਕਰਮਾਂ ਦੇ ਅਨੁਸਾਰ ਉਹ ਮੌਹ ਵਿੰਚ ਖੱਚਤ ਹੋਏ ਹੋਏ ਹਨ। ਕੋਈ ਭੀ ਉਨ੍ਹਾਂ ਨੂੰ ਮੇਟ ਨਹੀਂ ਸਕਦਾ। ਜਿਸ ਨੇ ਸੰਸਾਰ ਰੱਚਿਆ ਹੋਇਆ ਹੈ, ਉਹ ਰੱਚ ਕੇ ਇਸ ਦੀ ਸੰਭਾਲ ਕਰਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ। ਅੰਨ੍ਹਾਂ ਅਧਰਮੀ (ਮਨਮੱਤੀਆ) ਰੋਹ ਨਾਲ ਸੜ ਕੇ ਤਬਾਹ ਹੋ ਜਾਂਦਾ ਹੈ ਤੇ ਨਾਮ ਦੇ ਬਾਝੋਂ ਉਸ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ। ਨਾਨਕ ਨਾਮ ਦੇ ਬਗੈਰ ਸਾਰੇ ਕੁਰਾਹੇ ਪਏ ਹੋਏ ਹਨ ਅਤੇ ਧਨ-ਸੰਪਦਾ ਦੀ ਮਮਤਾ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਜਹਾਨ ਨੂੰ ਸੜਦਾ ਵੇਖ ਕੇ ਮੈਂ ਦੌੜ ਕੇ ਸੁਆਮੀ ਦੀ ਪਨਾਹ ਲਈ ਹੈ। ਮੈਂ ਆਪਣੇ ਪੂਰਨ ਗੁਰਾਂ ਮੂਹਰੇ ਬਿਨੇ ਕਰਦਾ ਹਾਂ, ਹੇ ਸਾਈਂ! ਮੇਰੀ ਰੱਖਿਆ ਕਰ ਤੇ ਮੈਨੂੰ ਆਪਣੇ ਨਾਮ ਦੀ ਬਜੁਰਗੀ ਬਖਸ਼। ਮੇਰੇ ਗੁਰਦੇਵ ਜੀ, ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਹੋਰ ਕੋਈ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ। ਭਾਰੇ ਭਾਗਾਂ ਵਾਲੇ ਹਨ ਉਹ, ਜੋ ਤੇਰੀ ਚਾਕਰੀ ਅੰਦਰ ਜੁੱਟਦੇ ਹਨ। ਸਾਰਿਆਂ ਜੁੱਗਾ ਅੰਦਰ ਉਹ ਇੱਕ ਪ੍ਰਭੂ ਨੂੰ ਹੀ ਜਾਣਦੇ ਹਨ। ਇਨਸਾਨ ਬ੍ਰਹਿਮ-ਚਰਜ, ਸੱਚ, ਸਵੈ-ਰਿਆਜ਼ਤ (ਜ਼ਬਤ) ਅਤੇ ਕਰਮ-ਕਾਂਡ ਕਮਾਉਂਦਾ ਹੈ, ਪਰੰਤੂ ਗੁਰਾਂ ਦੇ ਬਾਝੋਂ ਉਸ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਨਾਨਕ ਗੁਰੂ ਜੀ ਉਸ ਨੂੰ ਨਾਮ ਦਰਸਾਉਂਦੇ ਹਨ, ਜੋ ਜਾ ਕੇ ਪ੍ਰਭੂ ਦੀ ਪਨਾਹ ਲੈਦਾ ਹੈ। ਸਮਝ ਜਿਹੜੀ ਸੁਆਮੀ ਪ੍ਰਦਾਨ ਕਰਦਾ ਹੈ, ਕੇਵਲ ਉਹੀ ਬੰਦੇ ਵਿੱਚ ਉਤਪੰਨ ਹੁੰਦੀ ਹੈ। ਹੋਰ ਕੋਈ ਸਿਆਣਪ ਹੈ ਹੀ ਨਹੀਂ। ਅੰਦਰ ਤੇ ਬਾਹਰ ਕੇਵਲ ਤੂੰ ਹੀ ਹੈਂ ਹੇ ਸਾਹਿਬ! ਤੂੰ ਖੁਦ ਹੀ ਇਨਸਾਨ ਨੂੰ ਇਹ ਗੱਲ ਅਨੁਭਵ ਕਰਾਉਂਦਾ ਹੈ। ਜਿਸਨੂੰ ਤੂੰ ਇਹ ਅਨੁਭਵ ਕਰਾਉਂਦਾ ਹੈ, ਉਹ ਹੋਰਸ ਨੂੰ ਪਿਆਰ ਨਹੀਂ ਕਰਦਾ ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਚਖਦਾ ਹੈ। ਸੱਚੇ ਦਰਬਾਰ ਅੰਦਰ ਉਹ ਸਦੀਵ ਹੀ ਸੁਰਖਰੂ ਹੁੰਦਾ ਹੈ ਅਤੇ ਸੱਚੇ ਨਾਮ ਨੂੰ ਉਹ ਪ੍ਰੇਮ ਨਾਲ ਉਚਾਰਨ ਕਰਦਾ ਹੈ। ਆਪਣੇ ਗ੍ਰਿਹ ਅੰਦਰ ਹੀ ਉਹ ਆਪਣਾ ਨਿੱਜ ਦਾ ਗ੍ਰਿਹ ਪਾ ਲੈਦਾ ਹੈ ਤੇ ਸੱਚੇ ਗੁਰੂ ਨਾਲ ਇੱਜ਼ਤ ਆਬਰੂ ਬਖਸ਼ਦੇ ਹਨ। ਨਾਨਕ ਜਿਹੜੇ ਨਾਮ ਨਾਲ ਰੰਗੇ ਹਨ, ਉਹ ਪ੍ਰਭੂ ਦੇ ਮੰਦਰ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਕਬੂਲ ਪੈ ਜਾਂਦੀ ਹੈ ਉਨ੍ਹਾਂ ਦੀ ਸੱਚੀ ਅਕਲ। ☬ENGLISH TRANSLATION :- ☬ Wadhans 3rd Guru. O my soul, the mortal continues to come and go. Only the True Name shall emancipate him in the end. When the True Lord Himself grants pardon, he goes not in the round, again. He goes not in the round again, is ultimately emancipated through the True Name and through the Guru obtains honour. Imbued with the True Names love, he is inerbriated with celestial bliss and remains absorbed in the Supreme Lord. The True Lord is pleasing to his mind, the True Lord he enshrines in his mind and being imbued with the Name, he is delivered in the end. Nanak, they who are imbued with the Name, merge into the True Lord and again go not in the whirlpool of the terrible world ocean. The love of riches is all madness and through the love of another the mortal is ruined. The mother, father and all others are subject to this love and in this love they are entangled. They are enmeshed in this love, on account of their past actions which none can erase. He, who has created the world, after creation, takes care of it. As great as He, there is no other. The blind apostate is consumed by burning in rage and without the Name obtains not peace. Nanak, without the Name, all are gone astray, and are ruined by the love of riches. Seeing this world on fire, I have hastened to the Lords refuge. I pray before my perfect Guru: Save me and bless me with the glory of thy Name, O Lord. O My Lord, keep me in Thy sanctuary and bless me with the greatness of Thy Name. None else is as great a donor as art Thou. Very fortunate are they who are engaged in Thy service, All the ages(yugas) through, they know the One Lord. Thou may practise celibacy, truth, self-mortification and rituals, but without the Guru, thou art emancipated not. Nanak, the Guru brings home the Name unto him who goes and seeks the Lords protection. The understanding that the Lord imparts, that alone grows in man and there is no other wisdom. Within and Without Thou alone art, O Lord and Thou Thyself makest the man realise this. He, to whom Thou makest realise this, love not another and through the Guru, tastes Gods elixir. In the True Court, he is ever exonerated and the True Name, he lovingly utters.Within his mind-home, he finds his own Home(God) and the True Guru blesses him with honour. Nanak, they who are dyed with the Name, mount the Lords mansion and approved becomes their true intellect. WAHEGURU JI KA KHALSA WAHEGURU JI KI FATEH JI.
Posted on: Thu, 07 Aug 2014 02:52:35 +0000

Trending Topics




© 2015