AJ DA HUKAMNAMA, SRI DARBAR SAHIB, AMSR (29-09-2013) Ramkali M - TopicsExpress



          

AJ DA HUKAMNAMA, SRI DARBAR SAHIB, AMSR (29-09-2013) Ramkali M 5 Tere kaaz na greh raj maal. Terai kaaz na bikhe janjaal. Eisht meet jaan sabh chhallai. Har Har naam sang tere challe. Ram naam gunn gai le meeta, Har simrat teri laaz rahe. Har simrat jamm kachhu na kahai. Rahao. Waheguru ji; Ang 889 Meaning; Your corrupt worldly entanglements of ur home, power & wealth will be of no spiritual use to u. All ur friends are fake. Only the Name of the Lord, Har Har will go along with u. So sing the glorious praise so of the Lord’s name; remembering in mediation, ur honor shall be saved & the Messenger of Death will not afraid u. Waheguru ji ka khalsa Waheguru ji ki fateh; Sat Sri Akal; Good morning; Have a blissful day with loads of Love Serenity & Peace around You. PL. DO SHARE THE HUKAMNAMA ON UR WALLS/MOBILES, E-MAILS ETC., AN HUMBLE REQUEST. ਅੱਜ ਦਾ ਮੁੱਖਵਾਕ 29.9.2013, ਐਤਵਾਰ , ੧੪ ਅੱਸੂ (ਸੰਮਤ ੫੪੫ ਨਾਨਕਸ਼ਾਹੀ) ਰਾਮਕਲੀ ਮਹਲਾ ੫ ॥ ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥ ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ ang 889 ਪੰਜਾਬੀ ਵਿਚ ਵਿਆਖਿਆ : ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ। ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ। ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ। ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ।੧। ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ। ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ।੧।ਰਹਾਉ।
Posted on: Sun, 29 Sep 2013 04:56:14 +0000

Trending Topics



1.

Recently Viewed Topics




© 2015