Plz read it ਕੋਈ ਵੀ ਇਨਸਾਨ Perfect - TopicsExpress



          

Plz read it ਕੋਈ ਵੀ ਇਨਸਾਨ Perfect ਨਹੀਂ ਹੁੰਦਾ ਪਰ ਹਰ ਇੱਕ ਇਨਸਾਨ ਆਪਣੇ ਆਪ ਵਿੱਚ Perfect ਹੁੰਦਾ ਵੀ ਹੈ, ਕਿਉਂਕਿ ਓਹ ਜਿਸ ਤਰਾਂ ਦਾ ਹੈ, ਸੋਚ ਪੱਖੋਂ, ਸਰੀਰ ਪੱਖੋਂ, ਉਸ ਤਰਾਂ ਦੇ ਇਨਸਾਨ ਦੀ ਕੋਈ ਦੁੱਜੀ Copy ਦੁਨੀਆ ਤੇ ਨਹੀਂ ਮਿਲ ਸਕਦੀ, ਓਹ ਆਪਣੇ ਆਪ ਵਿੱਚ Unique ਹੈ, ਅਨੋਖਾ ਹੈ... ਜੇ ਤੁਸੀਂ ਪਤਲੇ ਹੋ ਜਾਂ ਮੋਟੇ ਹੋ, Height ਛੋਟੀ ਹੈ ਜਾਂ ਲੰਬੀ ਹੈ, ਰੰਗ ਸਾਫ਼ ਹੈ ਜਾਂ Dark ਹੈ, ਇਸ ਵਿੱਚ ਤੁਹਾਡਾ ਕਦੇ ਦੋਸ਼ ਨਹੀਂ ਹੁੰਦਾ, ਇਹ ਸਭ ਚੀਜ਼ਾਂ ਇਨਸਾਨ ਨੂੰ ਆਪਣੇ Parents ਦੇ ਜੀਨਜ਼ ਵਿਚੋਂ ਮਿਲਦੀਆਂ ਹਨ, ਦੁੱਜਾ ਇਸਦਾ ਕਾਰਨ Area ਵੀ ਹੁੰਦਾ ਹੈ, ਤੁਸੀਂ ਕਿਸ ਖੇਤਰ ਨੂੰ Belong ਕਰਦੇ ਹੋ, ਓਹ Area ਗਰਮ ਹੈ ਜਾਂ ਠੰਡਾ, ਫ਼ਸਲ ਕਿਹੜੀ ਖਾਂਦੇ ਹੋ, ਵਗੈਰਾ... ਹਰ ਇੱਕ ਇਨਸਾਨ ਆਪਣੇ ਆਪ ਵਿੱਚ ਖ਼ੂਬਸੂਰਤ ਹੈ, ਜੇ ਕੋਈ ਕਿਸੇ ਵਿੱਚ ਸਰੀਰਿਕ ਬਦਸੂਰਤੀ ਭਾਲਦਾ ਹੈ ਤਾਂ ਉਸਦੀਆਂ ਨਜ਼ਰਾਂ ਬਦਸੂਰਤ ਨੇ, ਇਨਸਾਨ ਨਹੀਂ, ਕਿਉਂਕਿ ਜੇ ਬਿਹਾਰ ਦਾ ਆਦਮੀ ਪੰਜਾਬ ਦੇ ਖੇਤਾਂ ਵਿੱਚ ਕੰਮ ਕਰਦਾ ਕਿਸੇ ਬਿਹਾਰ ਦੀ ਕੁੜੀ ਨਾਲ ਪਿਆਰ ਪਾ ਲਵੇ ਤਾਂ, ਉਸ ਲਈ ਓਹ ਕੁੜੀ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਹੋਵੇਗੀ, ਤੇ ਓਹੀ ਬਿਹਾਰ ਦੀ ਕੁੜੀ ਕਿਸੇ ਪੰਜਾਬੀ ਦੀਆਂ ਨਜ਼ਰਾਂ ਵਿੱਚ ਸ਼ਾਇਦ ਇੰਨੀ ਸੋਹਣੀ ਨਾ ਹੋਵੇ... ਇਹੀ ਨਜ਼ਰਾਂ ਦਾ ਫ਼ਰਕ ਨਫ਼ਰਤ ਦਾ ਕਾਰਨ ਬਣਦਾ ਜਾ ਰਿਹਾ ਹੈ... ਇਸ ਲਈ ਤੁਸੀਂ ਕਿਸ ਤਰਾਂ ਦੇ ਹੋ ? ਕੋਈ ਕਿਸ ਤਰਾਂ ਦਾ ਹੈ ? ਇਹਨਾਂ ਨੀਵੀਆਂ ਚੀਜ਼ਾਂ ਵਿਚੋਂ ਬਾਹਰ ਨਿਕਲਕੇ ਆਪਣੇ ਆਪ ਨੂੰ ਪਿਆਰ ਕਰੋ ਤੇ ਦੁੱਜਿਆਂ ਨੂੰ ਵੀ ਪਿਆਰ ਕਰੋ, ਆਪਣੇ ਆਪ ਨੂੰ ਕਦੇ ਵੀ ਕਿਸੇ ਦੂਸਰੇ ਇਨਸਾਨ ਨਾਲ Compare ਨਾ ਕਰੋ, ਜਦ ਤੁਸੀਂ Compare ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਤੁਹਾਨੂੰ Negative ਬਣਾ ਦੇਵੇਗਾ... ਕਿਉਂਕਿ ਤੁਸੀਂ ਵੀ Perfect ਨਹੀਂ ਹੋ ਤੇ ਅਗਲਾ ਵੀ ਨਹੀਂ, ਪਰ ਤੁਸੀਂ ਵੀ Unique ਹੋ ਤੇ ਅਗਲਾ ਵੀ ਹੈ... ਨਾ ਤੁਹਾਡੇ ਵਰਗਾ ਕੋਈ ਦੂਸਰਾ ਹੈ ਇਸ ਦੁਨੀਆ ਤੇ ਤੇ ਨਾ ਹੀ ਅਗਲੇ ਵਰਗਾ..
Posted on: Thu, 04 Dec 2014 02:03:14 +0000

Trending Topics



Recently Viewed Topics




© 2015