ਹੁਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀਅੱਜ ਦਾ ਮੁੱਖਵਾਕ 29.12. 2014, ਸੌਮਵਾਰ , 14 ਪੋਹ (ਸੰਮਤ ੫੪੬ ਨਾਨਕਸ਼ਾਹੀ) ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ; ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ; ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ; ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ; ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ; ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ; ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ; ਹਉਮੈ ਭਰਮਿ ਭੁਲਾਇ ॥ ਗੁਰ ਪਰਸਾਦੀ ਭਉ ਪਇਆ; ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ; ਹਉਮੈ ਸਬਦਿ ਜਲਾਇ ॥ ਸਚਿ ਰਤੇ ਸੇ ਨਿਰਮਲੇ; ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ, ਨਾਉ ਪਾਇਆ; ਨਾਨਕ ਸੁਖਿ ਸਮਾਇ ॥੨॥ ਪਉੜੀ ॥ ਏਹ ਭੂਪਤਿ ਰਾਣੇ ਰੰਗ; ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ; ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ; ਸਿਰਿ ਪਾਪ ਲੈ ਜਾਵਣਾ ॥ ਜਾਂ ਪਕੜਿ ਚਲਾਇਆ ਕਾਲਿ; ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ; ਫਿਰਿ ਪਛੁਤਾਵਣਾ ॥੬॥ (ਅੰਗ 644,645) ☬ ਪੰਜਾਬੀ ਵਿਆਖਿਆ :- ☬ ਸਲੋਕ ਤੀਜੀ ਪਾਤਿਸ਼ਾਹੀ। ਫਲਦਾਇਕ ਹੈ ਸੱਚੇ ਗੁਰਾਂ ਦੀ ਘਾਲ, ਜੇਕਰ ਕੋਈ ਜਣਾ ਆਪਣਾ ਮਨ ਲਾ ਕੇ ਇਸ ਨੂੰ ਕਮਾਵੇ। ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ। ਐਸਾ ਪੁਰਸ਼ ਆਪਣੇ ਜੂੜ ਕੱਟ ਸੁੱਟਦਾ ਹੈ, ਮੋਖਸ਼ ਹੋ ਜਾਂਦਾ ਹੈ ਤੇ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ। ਇਸ ਸੰਸਾਰ ਅੰਦਰ ਮੁਸ਼ਕਿਲ ਨਾਲ ਹੱਥ ਲੱਗਣ ਵਾਲਾ ਹੈ ਨਾਮ। ਗੁਰਾਂ ਦੇ ਰਾਹੀਂ ਇਹ ਚਿੱਤ ਵਿੱਚ ਆਕੇ ਟਿਕ ਜਾਂਦਾ ਹੈ। ਨਾਨਕ ਜਿਹੜਾ ਆਪਣੇ ਗੁਰੂ ਦੀ ਟਹਿਲ ਕਮਾਉਂਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਤੀਜੀ ਪਾਤਿਸ਼ਾਹੀ। ਅਧਰਮੀ ਦਾ ਮਨੂਆ ਹੋੜਿਆ ਜਾਣ ਵਾਲਾ ਨਹੀਂ ਉਹ ਹੋਰਸ (ਮਾਇਆ) ਨਾਲ ਜੁੜਿਆ ਹੋਇਆ ਹੈ। ਉਸ ਨੂੰ ਸੁਫਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਹ ਆਪਣਾ ਜੀਵਨ ਡਾਢੇ ਕਸ਼ਟ ਅੰਦਰ ਗੁਜ਼ਾਰਦਾ ਹੈ। ਪੰਡਿਤ ਬੂਹੇ ਬੂਹੇ ਉਤੇ ਪੜ੍ਹਦੇ ਤੇ ਵਾਚਦੇ ਹੋਏ ਅਤੇ ਪੂਰਨ ਪੁਰਸ਼ ਤਾੜੀਆਂ ਲਾ ਕੇ ਹਾਰ ਹੰਭ ਗਏ ਹਨ। ਪ੍ਰਾਣੀ ਧਾਰਮਕ ਸੰਸਕਾਰ ਕਰਦੇ ਥੱਕ ਟੁੱਟ ਗਏ ਹਨ, ਪ੍ਰੰਤੂ ਉਨ੍ਹਾਂ ਦਾ ਇਹ ਮਨ ਕਾਬੂ ਵਿੱਚ ਨਹੀਂ ਆਉਂਦਾ। ਭੇਖੀ ਧਾਰਮਕ ਬਸਤ੍ਰ ਪਹਿਨ ਅਤੇ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਕੇ ਹੰਭ ਗਏ ਹਨ। ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਹੰਗਤਾ ਦੇ ਸੰਦੇਹ ਨੇ ਗੁੰਮਰਾਹ ਕੀਤਾ ਹੋਇਆ ਹੈ। ਗੁਰਾਂ ਦੀ ਦਇਆ ਦੁਆਰਾ ਰੱਬ ਦਾ ਡਰ ਪ੍ਰਾਪਤ ਹੁੰਦਾ ਹੈ ਅਤੇ ਪਰਮ ਚੰਗੇ ਭਾਗਾਂ ਦੁਆਰਾ ਰੱਬ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ। ਜਦ ਸਾਈਂ ਦਾ ਡਰ ਪ੍ਰਾਪਤ ਹੋ ਜਾਂਦਾ ਹੈ, ਤਾਂ ਮਨ ਕਾਬੂ ਆ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਹੰਗਤਾ ਸੜ ਬਲ ਜਾਂਦੀ ਹੈ। ਪਵਿੱਤਰ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਨੂਰ ਪਰਮ ਨੂਰ ਵਿੱਚ ਮਿਲ ਜਾਂਦਾ ਹੈ। ਸੱਚੇ ਗੁਰਾਂ ਨੂੰ ਮਿਲ ਕੇ ਪ੍ਰਾਣੀ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸੁੱਖ ਅੰਦਰ ਲੀਨ ਹੋ ਜਾਂਦਾ ਹੈ। ਪਉੜੀ। ਪਾਤਿਸ਼ਾਹਾਂ ਅਤੇ ਰਾਜਿਆਂ ਦੀਆਂ ਇਹ ਰੰਗ ਰਲੀਆਂ ਚਾਰ ਦਿਹਾੜਿਆਂ ਲਈ ਸੁੰਦਰ ਜਾਪਦੀਆਂ ਹਨ। ਧਨ-ਦੌਲਤ ਦੀਆਂ ਇਹ ਬਹਾਰਾਂ ਕਸੁੰਭੇ ਦੇ ਫੁਲ ਦੇ ਰੰਗ ਵਰਗੀਆਂ ਹਨ ਜੋ ਇਕ ਮੁਹਤ ਵਿੱਚ ਉਡੱਪੁੱਡ ਜਾਂਦਾ ਹੈ। ਮਾਇਆ ਚੱਲਦਿਆਂ ਆਦਮੀ ਦੇ ਨਾਲ ਨਹੀਂ ਜਾਂਦੀ। ਉਹ ਗੁਨਾਹਾਂ ਦਾ ਭਾਰ ਆਪਣੇ ਸਿਰ ਉਤੇ ਚੁੱਕ ਕੇ ਲੈ ਜਾਂਦਾ ਹੈ। ਜਦ ਮੌਤ ਉਸ ਨੂੰ ਫੜ ਕੇ ਅੱਗੇ ਨੂੰ ਧੱਕਦੀ ਹੈ ਤਦ ਉਹ ਬਹੁਤਾ ਹੀ ਭਿਆਨਕ ਜਾਪਦਾ ਹੈ। ਉਹ ਵਕਤ, ਮੁੜ ਕੇ ਉਸ ਦੇ ਹੱਥ ਨਹੀਂ ਆਉਂਦਾ ਅਤੇ ਉਹ ਆਖਿਰ ਨੂੰ ਅਫਸੋਸ ਕਰਦਾ ਹੈ। ☬ENGLISH TRANSLATION :- ☬ Slok 3rd Guru. Fruitful is the True Gurus service, if any one performs it by engaging his mind in it. Heart-desired boons are attained and ego departs from within. Such a person breaks his bonds, is emancipated and remains absorbed in the True Lord. The Name in this world in difficult to obtain but through the Guru, it comes to abide in mans mind. Nanak, he who serves his Guru, unto him, I am a sacrifice. 3rd Guru. The mind of an apostate is adamant and is attached to another. He obtains not peace even in dream and passes his life in extreme misery. The Pandits grow weary of reading and reciting from door to door and the adepts of going into trance. The mortals are tired of performing religious rites, but their mind comes not under control. The pseudo-saints grow weary of wearing false dresses and bathing at sixty-eight shrines. They know not the state of their mind and are misled by pride and doubt. By Gurus grace Gods fear is obtained and by great good fortune God comes and abides in the mind. When the Lords fear is obtained, the mind is restrained and, through the Name, ego is burnt down. Pure are they, who are imbued with the True Name and their light merges in the supreme light. Meeting the True Guru, the mortal obtains the Name and is absorbed in bliss. Pauri. These revelments of the monarchs and Kings look pleasing for four days. These enjoyment of wealth are like the colour of safflower, which wears off in a moment. The wealth goes not with the man, when he departs. He carries the load of sins on his head. When death seizes and drives him, on, then extremely dreadful he looks. That time, when he could meditate on God, returns not to mans hand again and he ultimately regrets. WAHEGURU JI KA KHALSA WAHEGURU JI KI FATEH JI..
Posted on: Mon, 29 Dec 2014 03:46:18 +0000

Trending Topics



Recently Viewed Topics




© 2015