ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 13 - 8-2014 ਬੁੱਧਵਾਰ , 29 ਸਾਵਣ (ਸੰਮਤ ੫੪੬ ਨਾਨਕਸ਼ਾਹੀ) ਸਲੋਕ ਮਃ ੩ ॥ ਨਾਨਕ ਗਿਆਨੀ ਜਗੁ ਜੀਤਾ; ਜਗਿ ਜੀਤਾ ਸਭੁ ਕੋਇ ॥ ਨਾਮੇ ਕਾਰਜ ਸਿਧਿ ਹੈ; ਸਹਜੇ ਹੋਇ ਸੁ ਹੋਇ ॥ ਗੁਰਮਤਿ, ਮਤਿ ਅਚਲੁ ਹੈ; ਚਲਾਇ ਨ ਸਕੈ ਕੋਇ ॥ ਭਗਤਾ ਕਾ ਹਰਿ ਅੰਗੀਕਾਰੁ ਕਰੇ; ਕਾਰਜੁ ਸੁਹਾਵਾ ਹੋਇ ॥ ਮਨਮੁਖ ਮੂਲਹੁ ਭੁਲਾਇਅਨੁ; ਵਿਚਿ ਲਬੁ ਲੋਭੁ ਅਹੰਕਾਰੁ ॥ ਝਗੜਾ ਕਰਦਿਆ ਅਨਦਿਨੁ ਗੁਦਰੈ; ਸਬਦਿ ਨ ਕਰੈ ਵੀਚਾਰੁ ॥ ਸੁਧਿ ਮਤਿ ਕਰਤੈ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥ ਦਿਤੈ ਕਿਤੈ ਨ ਸੰਤੋਖੀਅਨਿ; ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥ ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ; ਜਿਨਾ ਮਾਇਆ ਮੋਹਿ ਪਿਆਰੁ ॥੧॥ ਮਃ ੩ ॥ ਤਿਨ੍ਹ੍ਹ ਭਉ ਸੰਸਾ ਕਿਆ ਕਰੇ? ਜਿਨ ਸਤਿਗੁਰੁ ਸਿਰਿ ਕਰਤਾਰੁ ॥ ਧੁਰਿ ਤਿਨ ਕੀ ਪੈਜ ਰਖਦਾ; ਆਪੇ ਰਖਣਹਾਰੁ ॥ ਮਿਲਿ ਪ੍ਰੀਤਮ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥ ਨਾਨਕ ਸੁਖਦਾਤਾ ਸੇਵਿਆ; ਆਪੇ ਪਰਖਣਹਾਰੁ ॥੨॥ ਪਉੜੀ ॥ ਜੀਅ ਜੰਤ ਸਭਿ ਤੇਰਿਆ; ਤੂ ਸਭਨਾ ਰਾਸਿ ॥ ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ ਤੂ ਇਕੋ ਦਾਤਾ ਸਭਸ ਦਾ; ਹਰਿ ਪਹਿ ਅਰਦਾਸਿ ॥ ਜਿਸ ਦੀ ਤੁਧੁ ਭਾਵੈ, ਤਿਸ ਦੀ ਤੂ ਮੰਨਿ ਲੈਹਿ; ਸੋ ਜਨੁ ਸਾਬਾਸਿ ॥ ਸਭੁ ਤੇਰਾ ਚੋਜੁ ਵਰਤਦਾ; ਦੁਖੁ ਸੁਖੁ ਤੁਧੁ ਪਾਸਿ ॥੨॥ (ਅੰਗ 548,549) ☬ ਪੰਜਾਬੀ ਵਿਆਖਿਆ :- ☬ ਸਲੋਕ ਤੀਜੀ ਪਾਤਿਸ਼ਾਹੀ। ਨਾਨਕ, ਬ੍ਰਹਮ ਬੇਤੇ (ਪੁਰਖ) ਨੇ ਸੰਸਾਰ ਨੂੰ ਜਿੱਤ ਲਿਆ ਹੈ, ਪ੍ਰੰਤੂ ਸੰਸਾਰ ਨੇ ਹੋਰ ਸਭਨਾ ਨੂੰ ਜਿੱਤ ਲਿਆ ਹੈ। ਨਾਮ ਦੇ ਰਾਹੀਂ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ। ਜੋ ਕੁੱਛ ਹੁੰਦਾ ਹੈ, ਉਹ ਸਾਹਿਬ ਦੀ ਰਜ਼ਾ ਦੁਆਰਾ ਹੁੰਦਾ ਹੈ। ਗੁਰਾਂ ਦੀ ਸਿੱਖਮਤ ਰਾਹੀਂ ਉਸ ਦਾ ਮਨ ਅਸਥਿਰ ਹੈ। ਕੋਈ ਭੀ ਉਸ ਨੂੰ ਹਿਲਾ ਨਹੀਂ ਸਕਦਾ। ਆਪਣੇ ਸ਼੍ਰਧਾਲੂ ਦਾ ਵਾਹਿਗੁਰੂ ਪੱਖ ਪੂਰਦਾ ਹੈ ਅਤੇ ਸ਼ੋਭਨੀਕ ਹੋ ਵੰਝਦਾ ਹੈ ਉਸ ਦਾ ਕਾਰ-ਵਿਹਾਰ।ਮਨਮੱਤੀਏ ਐਨ ਆਰੰਭ ਤੋਂ ਹੀ ਕੁਰਾਹੇ ਪਾਏ ਹੋਏ ਹਨ। ਉਨ੍ਹਾਂ ਦੇ ਅੰਦਰ ਲਾਲਚ, ਤਮ੍ਹਾ ਅਤੇ ਹੰਗਤਾ ਹੈ। ਉਨ੍ਹਾਂ ਦੀਆਂ ਰਾਤਾ ਅਤੇ ਦਿਹੂੰ ਬਖੇੜੇ ਕਰਦਿਆਂ ਹੀ ਲੰਘ ਜਾਂਦੇ ਹਨ ਤੇ ਉਹ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ। ਸਿਰਜਣਹਾਰ ਨੇ ਉਨ੍ਹਾਂ ਪਾਸੋਂ ਸ਼੍ਰੇਸ਼ਟ ਸਮਝ ਖੋਹ ਲਈ ਹੈ, ਸੋ ਉਨ੍ਹਾਂ ਦੇ ਸਮੂਹ ਬਚਨ-ਬਿਲਾਸ ਪਾਪ ਭਰੇ ਹਨ। ਜਿਨ੍ਹਾਂ ਬਹੁਤਾ ਵੀ ਉਨ੍ਹਾਂ ਨੂੰ ਦੇ ਦਿੱਤਾ ਜਾਵੇ, ਉਹ ਰੱਜਦੇ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਅਤੇ ਆਤਮਿਕ ਬੇਸਮਝੀ ਦਾ ਘੋਰ ਅਨ੍ਹੇਰਾ ਹੈ। ਨਾਨਕ, ਉਹਨਾਂ ਆਪ ਹੁਦਰਿਆਂ ਨਾਲੋਂ ਤਾਂ ਤੋੜ-ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਨੂੰ ਧਨ-ਦੌਲਤ ਦੀ ਪ੍ਰੀਤ ਮਿੱਠੀ ਲਗਦੀ ਹੈ। ਤੀਜੀ ਪਾਤਿਸ਼ਾਹੀ। ਡਰ ਤੇ ਸੰਦੇਹ ਉਨ੍ਹਾਂ ਦਾ ਕੀ ਕਰ ਸਕਦੇ ਹਨ, ਜਿਨ੍ਹਾਂ ਦੇ ਸੀਸ ਉਤੇ ਸਤਿਗੁਰੂ-ਸਿਰਜਣਹਾਰ ਹਨ। ਬਚਾਉਣਹਾਰ, ਵਾਹਿਗੁਰੂ ਖੁਦ ਹੀ ਉਨ੍ਹਾਂ ਦੀ ਇੱਜ਼ਤ ਬਚਾਉਂਦਾ ਹੈ। ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੇ ਹਨ। ਨਾਨਕ ਮੈਂ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਈ ਹੈ ਜੋ ਖੁਦ ਹੀ ਜਾਚ-ਪੜਤਾਲ ਕਰਣਹਾਰ ਹੈ। ਪਉੜੀ। ਸਾਰੇ ਮਨੁੱਖ ਅਤੇ ਨੀਵੀਆਂ ਜੂਨੀਆਂ ਤੈਡੀਆਂ ਹਨ ਅਤੇ ਤੂੰ ਸਭ ਦੀ ਪੂੰਜੀ ਹੈ। ਜਿਸ ਨੂੰ ਤੂੰ ਦਿੰਦਾ ਹੈ ਉਸ ਨੂੰ ਸਭ ਕੁੱਝ ਮਿਲ ਜਾਂਦਾ ਹੈ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ। ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਸੁਆਮੀ ਹੈ। ਮੇਰੀ ਬੇਨਤੀ ਤੇਰੇ ਕੋਲ ਹੈ, ਹੇ ਮਾਲਕ! ਤੂੰ ਉਸ ਦੀ ਅਰਦਾਸ ਕਬੂਲ ਕਰ ਲੈਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੁਬਾਰਕ ਹੈ ਐਹੋ ਜਿਹਾ ਪੁਰਸ਼। ਤੈਡਾ ਅਦਭੁਤ ਕੋਤਕ ਹਰ ਥਾਂ ਜ਼ਾਹਰ ਹੋ ਰਿਹਾ ਹੈ। ਮੇਰੀ ਖੁਸ਼ੀ ਤੇ ਗਮੀ ਤੇਰੇ ਅੱਗੇ ਹੀ ਹੈ। ☬ENGLISH TRANSLATION :- ☬ Slok 3rd Guru. Nanak, the divine has conquered the world but the world has conquered all others. Through the Name his affairs flourish and whatever takes place, that takes place by Lords will. Through the Gurus teaching his mind is steadfast and none can shake it. God takes the side of His devotee and honourable becomes his affair.The perverse are led astray from the very beginning. Within them is avarice, greed and ego. Their nights and days pass in wranglings and they reflect not on the Gurus hymns. The Creator has taken away from them their good understanding, so all their speech is sinful. However much is given to them, they are not sated. within them is avarice and great darkness of spiritual ignorance. Nanak, it is good to break with the perverse, to whom the love of mammon is sweet. 3rd Guru. What can fear and doubt, do unto them, on whose head is the Satguru-Creator? God, the Preserve, Himself preserve their honour. Reflecting over the True Name they meet with their Beloved and obtain peace. Nanak I have served the peace giving Lord, who Himself is the Assayer. Pauri. All men and lower animals are Thine and Thou art the capital of all. He, whom Thou givest, obtains everything. There is no other rival of Thine. Thou alone art the Beneficent Lord of all. My prayer is to Thee, O Master. Thou acceptest the prayer of him, with whom Thou art pleased. Blessed is such a person. Thy wondrous play is manifest everywhere and my weal and woe are before Thee. WAHEGURU JI KA KHALSA WAHEGURU JI KI FATEH JI.
Posted on: Wed, 13 Aug 2014 02:39:20 +0000

Trending Topics



Recently Viewed Topics




© 2015