ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 24 -10-2014 ਸ਼ੁਕਰਵਾਰ , 8 ਕੱਤਕ (ਸੰਮਤ ੫੪੬ ਨਾਨਕਸ਼ਾਹੀ) ਸੋਰਠਿ ਮਹਲਾ ੩ ॥ ਸੋ ਸਿਖੁ ਸਦਾ ਬੰਧਪੁ ਹੈ ਭਾਈ; ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ! ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ, ਸੁਖੁ ਕਦੇ ਨ ਪਾਵੈ ਭਾਈ! ਫਿਰਿ ਫਿਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ਜਨਮ ਜਨਮ ਕੇ ਕਿਲਬਿਖ ਦੁਖ ਕਾਟੇ; ਆਪੇ ਮੇਲਿ ਮਿਲਾਈ ॥ ਰਹਾਉ ॥ ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ! ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ; ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ, ਗੁਰ ਸਬਦੁ ਨ ਪਛਾਣਹਿ; ਮਰਿ ਜਨਮਹਿ ਵਾਰੋ ਵਾਰਾ ॥੨॥ ਹਉ ਮੇਰਾ ਜਗੁ ਪਲਚਿ ਰਹਿਆ ਭਾਈ! ਕੋਇ ਨ ਕਿਸ ਹੀ ਕੇਰਾ ॥ ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ; ਨਿਜ ਘਰਿ ਹੋਇ ਬਸੇਰਾ ॥ ਐਥੈ ਬੂਝੈ ਸੁ ਆਪੁ ਪਛਾਣੈ; ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥ ਸਤਿਗੁਰੂ ਸਦਾ ਦਇਆਲੁ ਹੈ ਭਾਈ! ਵਿਣੁ ਭਾਗਾ ਕਿਆ ਪਾਈਐ? ॥ ਏਕ ਨਦਰਿ ਕਰਿ ਵੇਖੈ ਸਭ ਊਪਰਿ; ਜੇਹਾ ਭਾਉ, ਤੇਹਾ ਫਲੁ ਪਾਈਐ ॥ ਨਾਨਕ ਨਾਮੁ ਵਸੈ ਮਨ ਅੰਤਰਿ; ਵਿਚਹੁ ਆਪੁ ਗਵਾਈਐ ॥੪॥੬॥ (ਅੰਗ 601,602 ) ☬ ਪੰਜਾਬੀ ਵਿਆਖਿਆ :- ☬ ਸੋਰਠਿ ਤੀਜੀ ਪਾਤਿਸ਼ਾਹੀ। ਨਾਮ ਨਾਲ ਰੰਗੇ ਅਤੇ ਪਰਮ ਅਨੰਦ ਨਾਲ ਮਤਵਾਲੇ ਹੋਏ ਹੋਏ ਰੈਣ ਦਿਹੁੰ ਉਹ ਹਰੀ ਦਾ ਜੱਸ ਗਾਇਨ ਕਰਦੇ ਹਨ। ਕੇਵਲ ਓਹੀ ਸੱਚਾ ਮੁਰੀਦ, ਮਿੱਤ੍ਰ, ਸਨਬੰਧੀ ਅਤੇ ਭਰਾ ਹੈ, ਜਿਹੜਾ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ। ਜਿਹੜਾ ਆਪਣੀ ਨਿੱਜ ਦੀ ਮਰਜੀ ਅਨੁਸਾਰ ਟੁਰਦਾ ਹੈ, ਹੇ ਭਰਾ ਉਹ ਸੁਆਮੀ ਨਾਲੋਂ ਵੱਖਰਾ ਹੋ ਜਾਂਦਾ ਤੇ ਸੱਟਾਂ ਸਹਾਰਦਾ ਹੈ। ਸੱਚੇ ਗੁਰਾਂ ਦੇ ਬਾਝੋਂ ਉਸ ਨੂੰ ਕਦਾਚਿਤ ਆਰਾਮ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਪਸਚਾਤਾਪ ਕਰਦਾ ਹੈ, ਹੇ ਵੀਰ! ਖੁਸ਼ ਪ੍ਰਸੰਨ ਹਨ ਵਾਹਿਗੁਰੂ ਦੇ ਸੇਵਕ, ਹੇ ਵੀਰ! ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਤੇ ਦੁੱਖੜੇ ਸਾਈਂ ਮੇਟ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਠਹਿਰਾਉ। ਇਹ ਸਾਰੇ ਸਨਬੰਧੀ ਆਤਮਾ ਲਈ ਜੰਜੀਰਾਂ ਦੀ ਮਾਨੰਦ ਹਨ, ਹੇ ਵੀਰ! ਦੁਨੀਆਂ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ। ਗੁਰਾਂ ਦੇ ਬਗੈਰ ਜੂੜ ਵੱਢੇ ਨਹੀਂ ਜਾਂਦੇ। ਗੁਰਾਂ ਦੇ ਰਾਹੀਂ ਕਲਿਆਣ, ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਜੋ ਕਰਮ-ਕਾਂਡ ਕਰਦਾ ਹੈ ਅਤੇ ਗੁਰਾਂ ਦੀ ਕਲਾਮ ਨੂੰ ਨਹੀਂ ਜਾਣਦਾ, ਉਹ ਮੁੜ ਮੁੜ ਕੇ ਮਰਦਾ ਜੰਮਦਾ ਰਹਿੰਦਾ ਹੈ। ਖੁਦੀ ਅਤੇ ਅਪਣੱਤ ਅੰਦਰ ਸੰਸਾਰ ਉਲਝਿਆ ਹੋਇਆ ਹੈ। ਪ੍ਰੰਤੂ ਕੋਈ ਭੀ ਕਿਸੇ ਦਾ ਨਹੀਂ, ਹੇ ਵੀਰ! ਨੇਕ ਪੁਰਸ਼ ਹਰੀ ਦਾ ਜੱਸ ਗਾਉਂਦੇ ਹਨ, ਉਸ ਦੀ ਹਜ਼ੂਰੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਆਪਣੇ ਨਿੱਜ ਧਾਮ ਵਿੱਚ ਟਿਕਾਣਾ ਪਾਉਂਦੇ ਹਨ। ਜੋ ਏਥੇ ਆਪਣੇ ਆਪ ਨੂੰ ਸੁਧਾਰ ਲੈਂਦਾ ਹੈ ਉਹ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤੇ ਸੁਆਮੀ ਮਾਲਕ ਉਸ ਦਾ ਹੋ ਜਾਂਦਾ ਹੈ। ਸੱਚੇ ਗੁਰੂ ਜੀ ਹਮੇਸ਼ਾਂ ਹੀ ਮਿਹਰਬਾਨ ਹਨ, ਹੇ ਭਰਾਵਾਂ! ਪਰ ਪ੍ਰਾਲਭਧ ਦੇ ਬਾਝੋਂ ਪ੍ਰਾਣੀ ਕੀ ਪ੍ਰਾਪਤ ਕਰ ਸਕਦਾ ਹੈ? ਉਹ ਸਾਰਿਆਂ ਉਤੇ ਇਕੋ ਜਿਹੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ, ਪਰ ਜੇਹੋ ਜਿਹਾ ਬੰਦੇ ਦਾ ਉਸ ਲਈ ਪ੍ਰੇਮ ਹੈ, ਉਹੋ ਜੇਹਾ ਫਲ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ। ਨਾਨਕ ਜਦ ਬੰਦੇ ਦੇ ਚਿੱਤ ਵਿੱਚ ਨਾਮ ਟਿਕ ਜਾਂਦਾ ਹੈ ਤਦ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ। ☬ENGLISH TRANSLATION :- ☬ Sorath 3rd Guru. Imbued with the name and inebriated with supreme bliss night and day, they sing Gods praise. He alone is the True disciple, friend, kinsman and brother, who walks in the Gurus will. He who walks according to his own will, O brother is separated from the Lord and bears blows. Without the True Guru, he never obtains peace, O brother and repents over and over again. Happy are the servants of God, O brother.Their sins and sorrows of myriads of births, the Lord eradicates and unites them in His union. Pause. All these kinsmen are like bonds for the soul, O brother, Thee world is gone astray in doubt. Without the Guru, the bonds are broken not. Through the Guru, the door of emancipation is obtained. He, who performs rituals and knows not Gurus world, dies and is born again and again. In egotism and egoism the world is entangled but no one belongs to another, O brother. The holy sing Gods praise, attain His presence and secure an abode in their himself here. Realises his ownself and to him, belongs the Lord Master. The True Guru is ever merciful, O brother, but without destiny what can one attain? He looks with his eye of grace on all alike, but as is ones love for Him, so is the fruit he obtains. Nanak, when the name takes and abode in mans mind, from within him, his self-conceit is eradicated. WAHEGURU JI KA KHALSA WAHEGURU JI KI FATEH JI.
Posted on: Fri, 24 Oct 2014 03:07:30 +0000

Trending Topics



Recently Viewed Topics




© 2015