AJ DA HUKAMNAMA, SRI DARBAR SAHIB, AMSR (16-08-2013) Dhanasri M - TopicsExpress



          

AJ DA HUKAMNAMA, SRI DARBAR SAHIB, AMSR (16-08-2013) Dhanasri M 5 ਅੱਜ ਦਾ ਮੁੱਖਵਾਕ 16.8.2013, ਸ਼ੁਕਰਵਾਰ , ੧ ਭਾਦੌ (ਸੰਮਤ ੫੪੫ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਜਨ ਕੇ ਪੂਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ang 682 ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ।੧।ਰਹਾਉ। ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ। ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ।੧। Dhanasri M 5 Jan ke pooran hoi kaam. Kalli kaal maha bikhia meh laza raakhi Ram. Rahao. Simar simar Suaami, Prabh apuna nikat na aawe jam. Mukat baikunth saadh ki sangat, jan paaio Har ka dhaam. Waheguru ji. Ang. 682 Meaning: All the affairs of the Lord’s humble servant are perfectly resolved. Even in the utterly poisonous Dark Age of Kali Yuga, the Lord preserves and protects his honor. Pause. Remembering, remembering God, his Lord and Master in meditation, the Messenger of Death does not approach him (one does not fear from death). Liberation and heaven are found in the Saadh Sangat, the Company of the Holy; his humble servant finds the home of the Lord. Waheguru ji ka khalsa Waheguru ji ki fateh; Have a blissful day with loads of Love Serenity & Peace around You. PL. DO SHARE THE HUKAMNAMA ON UR WALLS/MOBILES, E-MAILS ETC., AN HUMBLE REQUEST.
Posted on: Fri, 16 Aug 2013 05:30:26 +0000

Trending Topics



Recently Viewed Topics




© 2015