News of 1st day of hunger strike. S. Partap Singh Bajwa,President - TopicsExpress



          

News of 1st day of hunger strike. S. Partap Singh Bajwa,President PPCC sat on fast. ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਦਿਆਂ ਬਾਜਵਾ ਨੇ ਲੜੀਵਾਰ ਭੁੱਖ ਹੜ•ਤਾਲ ਦੀ ਸ਼ੁਰੂਆਤ ਕੀਤੀ ਕਿਹਾ, ਮਜੀਠੀਆ ਦੀ ਗ੍ਰਿਫਤਾਰੀ ਲਈ ਅੰਦੋਲਨ ਤੇਜ਼ ਕਰੇਗੀ ਕਾਂਗਰਸ ਚੰਡੀਗੜ•, 19 ਜਨਵਰੀ: ਬਹੁਕਰੋੜੀ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਅਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਹੇਠ ਦਬਾਅ ਵਧਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਆਗੂਆਂ ਦੇ ਪਹਿਲੇ ਬੈਚ ਨਾਲ ਅੱਜ ਕਾਂਗਰਸ ਭਵਨ ਵਿਖੇ ਭੁੱਖ ਹੜ•ਤਾਲ ਦੀ ਸ਼ੁਰੂਆਤ ਕਰ ਦਿੱਤੀ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸੀ.ਬੀ.ਆਈ ਜਾਂਚ ਦਾ ਆਦੇਸ਼ ਨਾ ਦਿੱਤੇ ਜਾਣ ਤੋਂ ਕਾਂਗਰਸ ਪਾਰਟੀ ਇਸ ਅੰਦੋਲਨ ਨੂੰ ਹੋਰ ਤੇਜ਼ ਕਰੇਗੀ। ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਮੀਰ ਨੂੰ ਜਗਾਉਣ ਲਈ ਕਾਂਗਰਸ ਸ਼ਾਂਤੀਪੂਰਨ ਤੇ ਲੋਕਤਾਂਤਰਿਕ ਤਰੀਕਿਆਂ ਦਾ ਪ੍ਰਯੋਗ ਕਰ ਰਹੀ ਹੈ, ਜਿਹੜੇ ਨਜਦੀਕੀ ਪਰਿਵਾਰਿਕ ਰਿਸ਼ਤਿਆਂ ਕਾਰਨ ਮਜੀਠੀਆ ਨੂੰ ਸ਼ੈਅ ਦੇ ਰਹੇ ਹਨ। ਉਨ•ਾਂ ਨੇ ਕਿਹਾ ਕਿ ਹਾਲੇ ਹੀ ਚ 8 ਜਨਵਰੀ ਨੂੰ ਉਨ•ਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿੱਖ ਕੇ ਮਜੀਠੀਆ ਤੇ ਦੋ ਹੋਰਨਾਂ ਮੰਤਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਨ•ਾਂ ਤੇ ਨਸ਼ਾ ਤਸਕਰੀ ਚ ਸ਼ਾਮਿਲ ਹੋਣ ਦਾ ਸ਼ੱਕ ਹੈ। ਬਾਜਵਾ ਨੇ ਕਿਹਾ ਕਿ ਡਰੱਗ ਰੈਕੇਟ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੇ ਮਜੀਠੀਆ ਖਿਲਾਫ ਗੰਭੀਰ ਦੋਸ਼ ਲਗਾਏ ਹਨ ਅਤੇ ਉਸਨੂੰ ਡਰੱਗ ਰੈਕੇਟ ਦਾ ਮੁੱਖ ਸਰਗਨਾ ਦੱਸਿਆ ਹੈ। ਉਨ•ਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮਨਿੰਦਰ ਸਿੰਘ ਔਲਖ ਤੇ ਜਗਦੀਸ਼ ਸਿੰਘ ਚਾਹਲ ਵੀ ਮਜੀਠੀਆ ਦੇ ਨਜ਼ਦੀਕੀ ਅਤੇ ਯੂਥ ਅਕਾਲੀ ਦਲ ਜਨਰਲ ਸਕੱਤਰ ਸਨ। ਪੁਲਿਸ ਨੇ ਜਗਦੀਸ਼ ਭੋਲਾ ਵੱਲੋਂ ਕੀਤੇ ਗਏ ਖੁਲਾਸੇ ਦੇ ਅਧਾਰ ਤੇ 50 ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਪਰ ਹੁਣ ਮਜੀਠੀਆ ਦੇ ਮਾਮਲੇ ਚ ਵੱਖਰਾ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸਦਾ ਨਾਂ ਵੀ ਭੋਲਾ ਨੇ ਲਿਆ ਹੈ। ਉਨ•ਾਂ ਨੇ ਕਿਹਾ ਕਿ ਮਜੀਠੀਆ ਨਸ਼ਾ ਤੇ ਸ਼ਰਾਬ ਮਾਫੀਆ ਅਤੇ ਰੇਤ ਖੁਦਾਈ ਮਾਫੀਆ ਚ ਸ਼ਾਮਿਲ ਹੈ, ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸਾਲਾ ਹੋਣ ਕਾਰਨ ਉਸ ਸਿਰ ਤੇ ਬਾਦਲ ਪਰਿਵਾਰ ਦਾ ਪੂਰਾ ਹੱਥ ਹੈ। ਮਜੀਠੀਆ ਨੇ ਲੋਕਤਾਂਤਰਿਕ ਪ੍ਰਣਾਲੀ ਦਾ ਕਤਲ ਕੀਤਾ ਹੈ; ਯੂਥ ਅਕਾਲੀ ਦਲ ਦੇ ਲੀਡਰ ਰਣਜੀਤ ਸਿੰਘ ਰਾਣਾ ਨੇ ਹੀ ਅੰਮ੍ਰਿਤਸਰ ਚ ਆਪਣੀ ਬੇਟੀ ਦੀ ਇਜੱਤ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਏ.ਐਸ.ਆਈ ਰਵਿੰਦਰਪਾਲ ਸਿੰਘ ਦੀ ਹੱਤਿਆ ਕੀਤੀ ਸੀ। ਮਜੀਠੀਆ ਦੀ ਅਗਵਾਈ ਵਾਲੇ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਹੀ ਲੁਧਿਆਣਾ ਚ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਨੀਪਾਲ ਤੇ ਐਸ.ਐਸ.ਪੀ ਐਸ.ਐਸ ਮੰਡ ਨਾਲ ਮਾਰਕੁੱਟ ਕੀਤੀ ਸੀ। ਮਜੀਠੀਆ ਨਾ ਸਿਰਫ ਲੋਕਤੰਤਰ ਤੇ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਹਨ, ਬਲਕਿ ਇਕ ਦਿਨ ਬਾਦਲ ਪਰਿਵਾਰ ਦੀ ਸਿਆਸੀ ਵਿਰਾਸਤ ਵਾਸਤੇ ਵੀ ਚੁਣੌਤੀ ਸਾਬਤ ਹੋਣਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਫਸੋਸ ਜਾਹਿਰ ਕੀਤਾ ਕਿ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣ ਅਤੇ ਨਸ਼ਾ ਵਪਾਰ ਦੇ ਮੁੱਖ ਸੰਚਾਲਕਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਬਾਦਲ ਸਰਕਾਰੀ ਮਸ਼ੀਨਰੀ ਦੇ ਕਾਨੂੰਨੀ ਪ੍ਰੀਕ੍ਰਿਆ ਨੂੰ ਮਜੀਠੀਆ ਦਾ ਬਚਾਅ ਕਰਨ ਚ ਇਸਤੇਮਾਲ ਕਰ ਰਹੇ ਹਨ। ਇਸ ਲੜੀ ਹੇਠ ਮਜੀਠੀਆ ਖਿਲਾਫ ਕਾਨੂੰਨੀ ਕਾਰਵਾਈ ਨੂੰ ਰੋਕਣ ਖਾਤਿਰ ਸੂਬਾ ਪੁਲਿਸ ਨੇ ਜ਼ਲਦਬਾਜੀ ਚ ਭੋਲਾ ਖਿਲਾਫ ਚਲਾਨ ਵੀ ਪੇਸ਼ ਕਰ ਦਿੱਤਾ ਹੈ, ਜਦਕਿ ਡਰੱਗ ਸਕੈਂਡਲ ਦੀ ਜਾਂਚ ਹਾਲੇ ਤੱਕ ਚੱਲ ਰਹੀ ਹੈ। ਬਾਜਵਾ ਨੇ ਬਾਦਲ ਪਰਿਵਾਰ ਤੇ ਪੰਜਾਬ ਦੀ ਜਵਾਨੀ ਤਬਾਹ ਕਰਨ ਦਾ ਦੋਸ਼ ਲਗਾਇਆ ਹੈ। ਜਿਨ•ਾਂ ਨੇ ਇਕ ਤਰੱਕੀਸ਼ੀਲ ਸੂਬੇ ਨੂੰ ਨਸ਼ਾਖੋਰੀ ਚ ਧਕੇਲ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਗਠਜੋੜ ਨੂੰ ਸਬਕ ਸਿਖਾਉਣ ਦਾ ਮੌਕਾ ਮਿਲਿਆ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਇਹ ਲੜੀਵਾਰ ਭੁੱਖ ਹੜ•ਤਾਲ ਡਰੱਗ ਰੈਕੇਟ ਦਾ ਖੁਲਾਸਾ ਹੋਣ ਅਤੇ ਦੋਸ਼ੀਆਂ ਦੇ ਸਲਾਖਾਂ ਪਿੱਛੇ ਜਾਣ ਤੱਕ ਚਲਦੀ ਰਹੇਗੀ। ਇਸ ਦੌਰਾਨ ਪਾਰਟੀ ਅੰਦੋਲਨ ਦਾ ਨਵਾਂ ਪ੍ਰੋਗਰਾਮ ਵੀ ਜ਼ਾਰੀ ਕਰੇਗੀ। ਰੋਜ਼ਾਨਾ ਵਿਧਾਨਕਾਰਾਂ ਤੇ ਜ਼ਿਲ•ਾ ਪ੍ਰਧਾਨਾਂ ਸਮੇਤ ਦੋ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਰਕਰ ਭੁੱਖ ਹੜ•ਤਾਲ ਤੇ ਬੈਠਣਗੇ। ਸ਼ਾਮ ਵੇਲੇ ਚੰਡੀਗੜ• ਵਿਖੇ ਸੈਕਟਰ 17 ਪਲਾਜਾ ਚ ਕੈਂਡਲ ਮਾਰਚ ਕੱਢਿਆ ਜਾਵੇਗਾ। ਉਨ•ਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਦਾ 16 ਜਨਵਰੀ ਦੇ ਚੱਕਾ ਜਾਮ• ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਪੰਜਾਬ ਦੇ ਲੋਕਾਂ, ਸਾਰੇ ਗੈਰ ਸਰਕਾਰੀ ਸੰਗਠਨਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਨਸ਼ਾਖੋਰੀ ਖਿਲਾਫ ਜੰਗ ਚ ਸਾਥ ਦੇਣ ਦੀ ਅਪੀਲ ਕੀਤੀ। ਭੁੱਖ ਹੜ•ਤਾਲ ਚ ਬਾਜਵਾ ਨਾਲ ਪ੍ਰਦੇਸ਼ ਕਾਂਗਰਸ ਦੀ ਸਾਬਕਾ ਪ੍ਰਧਾਨ ਬੀਬੀ ਰਜਿੰਦਰ ਕੌਰ ਭੱਠਲ, ਲਾਲ ਸਿੰਘ, ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ, ਵਿਧਾਨਕਾਰ ਤੇ ਮੀਤ ਪ੍ਰਧਾਨ ਤਰਲੋਚਨ ਸਿੰਘ ਸੂੰਦ, ਜੋਗਿੰਦਰ ਸਿੰਘ ਪੰਜਰਾਈਆਂ, ਗੁਰਕੀਰਤ ਸਿੰਘ ਕੋਟਲੀ, ਗੁਰਚਰਨ ਸਿੰਘ ਬੋਪਾਰਾਏ, ਨਵਤੇਜ਼ ਚੀਮਾ, ਸੁਖਜਿੰਦਰ ਰੰਧਾਵਾ, ਜੀਤ ਮੋਹਿੰਦਰ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ (ਸਾਰੇ ਵਿਧਾਨਕਾਰ) ਵੀ ਸ਼ਾਮਿਲ ਹੋਏ ਅਤੇ ਡਰੱਗ ਮਾਫੀਆ ਦੇ ਖਿਲਾਫ ਜੰਗ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਬਾਜਵਾ ਨਾਲ ਭੁੱਖ ਹੜ•ਤਾਲ ਤੇ ਬੈਠਣ ਵਾਲੇ ਹੋਰਨਾਂ ਆਗੂਆਂ ਚ ਏ.ਆਈ.ਸੀ.ਸੀ ਦੇ ਸਕੱਤਰ ਅਸ਼ਵਨੀ ਸੇਖੜੀ, ਏ.ਆਈ.ਸੀ.ਸੀ ਸਕੱਤਰ ਕੁਲਜੀਤ ਸਿੰਘ ਨਾਗਰਾ, ਵਿਧਾਨਕਾਰ ਤੇ ਪ੍ਰਦੇਸ਼ ਕਾਂਗਰਸ ਸ਼ਾਮਿਲ ਰਹੇ।
Posted on: Mon, 20 Jan 2014 08:07:07 +0000

Trending Topics



Recently Viewed Topics



RT

© 2015