Pls listen all apni apni slah jrur dena sharm anni chiddi va ida - TopicsExpress



          

Pls listen all apni apni slah jrur dena sharm anni chiddi va ida de mundiya nu jo kudiya di ijatt khrabb krde va jdd apni maa bhen nl hunda dukh ta odo lgda va..... . ਤੇਜ਼ਾਬ ਪੀਡ਼ਤ ਲੜਕੀ ਵੱਲੋਂ .... ਚੱਲ ਸੁੱਟ ਦਿੱਤਾ ਸੋ ਸੁੱਟ ਦਿੱਤਾ । ਹੁਣ ਮੇਰਾ ਕਸੂਰ ਤਾਂ ਦੱਸ ਤੇਰਾ ਇਜ਼ਹਾਰ ਸੀ ਮੇਰਾ ਇਨਕਾਰ ਸੀ । ਬੱਸ ਇੰਨੀ ਗੱਲ ਤੇ ਤੂੰ ਫੂਕ ਸੁੱਟਿਆ ਮੇਰਾ ਚਿਹਰਾ । ਗਲਤੀ ਸ਼ਾਇਦ ਮੇਰੀ ਸੀ ਤੇਰੇ ਇੰਨੇ ਜ਼ਿਆਦਾ ਤੇ ਪਾਕ ਪਿਆਰ ਨੂੰ ਮੈਂ ਸਮਝ ਨਾ ਸਕੀ । ਆਪਣੀ ਗਲਤੀ ਮੰਨਦੀ ਹਾਂ । ਕੀ ਹੁਣ ਅਪਣਾਏਂਗਾ ਮੈਨੂੰ ? ਆਪਣਾ ਬਣਾਏਂਗਾ ਮੈਨੂੰ ? ਕੀ ਹੁਣ ਪਲੋਸੇਂਗਾ ਮੇਰਾ ਚਿਹਰਾ ? ਜਿਸ ਤੇ ਹੁਣ ਛਾਲੇ ਹਨ ਕੀ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਦੇਖੇਂਗਾ ? ਜੋ ਅੰਦਰ ਧਸ ਚੁੱਕੀਆਂ ਨੇ ਪਲਕਾਂ ਸੜ ਚੁੱਕੀਆਂ ਨੇ । ਚਲਾਏਂਗਾ ਆਪਣੀਆਂ ਉਂਗਲਾਂ ਮੇਰੀਆਂ ਗੱਲਾਂ ਤੇ ਜਿੱਥੇ ਛਾਲਿਆਂ ਚੋਂ ਪਾਣੀ ਸਿੰਮਦਾ ਹੈ । ਹਾਂ ਸ਼ਾਇਦ ! ਤੂੰ ਕਰ ਲਵੇਗਾ ਕਿਉਂਕਿ ਤੇਰਾ ਪਿਆਰ ਤਾਂ ਸੱਚਾ ਹੈ । ਅੱਛਾ ਇੱਕ ਗੱਲ ਦੱਸ ਤੇਜ਼ਾਬ ਦਾ ਖਿਆਲ ਕਿੱਥੋਂ ਆਇਆ ? ਕਿਸੇ ਨੇ ਦੱਸਿਆ ਕਿ ਤੂੰ ਸੋਚਿਆ ? ਮੈਨੂੰ ਸਾੜ ਕੇ ਕਿੱਦਾਂ ਲਗਦਾ ਗੌਰਵ ਪੂਰਨ ਜਾਂ ਮਰਦਾਊ? ਤੈਨੂੰ ਪਤਾ ਮੇਰਾ ਸਿਰਫ ਚਿਹਰਾ ਸੜਿਆ ਸ਼ਰੀਰ ਅਜੇ ਬਾਕੀ ਹੈ । ਇੱਕ ਸਲਾਹ ਦਿਆਂ ਤੇਜ਼ਾਬ ਦਾ ਤਲਾਅ ਬਣਾ ਉਸ ਚ ਮੈਨੂੰ ਸੁੱਟ ਜਦੋਂ ਮੈਂ ਪੂਰੀ ਜਲ਼ਾਂ, ਫੇਰ ਸ਼ਾਇਦ ਤੇਰਾ ਪਿਆਰ ਸਾਬਤ ਹੋਵੇ । ਇੱਕ ਦੁਆ ਹੈ ਅਗਲੇ ਜਨਮ ਤੇਰੀ ਧੀ ਬਣਾਂ ਤੇਰੇ ਵਰਗਾ ਹੀ ਆਸ਼ਿਕ ਮਿਲੇ । ਫ਼ਿਰ ਸ਼ਾਇਦ ਤੂੰ ਸਮਝੇਂ, ਕਿ ਤੇਰੀ ਇਸ ਹਰਕਤ ਨਾਲ ਕੀ ਸਹਿਣਾ ਪੈ ਰਿਹਾ ਮੈਨੂੰ ਤੇ ਮੇਰੇ ਪਰਿਵਾਰ ਨੂੰ । #Mr.#HeartBroken
Posted on: Thu, 11 Sep 2014 17:44:36 +0000

Trending Topics



Recently Viewed Topics




© 2015