ਅੱਜ ਦਾ ਵਿਚਾਰ ਦੋਸ਼ੀ - TopicsExpress



          

ਅੱਜ ਦਾ ਵਿਚਾਰ ਦੋਸ਼ੀ ਕੌਣ..........? ਦਿੱਲੀ ਦੇ ਦੰਗਿਆ ਬਾਰੇ ਇਹ ਸਿਆਸੀ ਘਾਘ ਲੋਕ ਬਹੁਤ ਹੀ ਰੌਲਾ ਪਾਉਂਦੇ ਹਨ .( ਅਸਲ ਵਿੱਚ ਇਹ ਦੰਗੇ ਨਹੀ ਸਨ ਦੰਗੇ ਉਹ ਹੁੰਦੇ ਹਨ ਜੋ ਕੁੱਛ ਲੋਕ ਬਰਾਬਰ ਦੇ ਹਥਿਆਰ ਲੈ ਕੇ ਇੱਕ ਦੂਸਰੇ ਦੀ ਮਾਰਾ ਮਾਰੀ ਕਰਦੇ ਹਨ ਪਰੰਤੂ ਇਥੇ ਤਾਂ ਗੂੰਡਾਗਰਦੀ ਦੇ ਸ਼ਿਕਾਰ ਇੱਕ ਖਾਸ ਦਿੱਖ ਵਾਲੇ ਲੋਕ ਅਨਭੋਲ ਹੀ ਮਾਰੇ ਗਏ) ਪਰੰਤੂ ਰੌਲਾ ਪਾਂਉਣ ਵਾਲੇ ਝੂਠੇ ਲੋਕ ਇਹਨਾਂ ਅਖੌਤੀ ਦੰਗਿਆ ਦਾ ਕਾਰਨ ਨਹੀ ਦੱਸਦੇ. ਕੋਈ ਬਾਡੀਗਾਰਡ ਜੋ ਤੁਸੀਂ ਆਪਣੀ ਰੱਖਿਆ ਲਈ ਰੱਖਿਆ ਹੈ ਜੇ ਉਹੀ ਬਾਡੀਗਾਰਡ ਤੁਹਾਨੂੰ ਗੋਲੀ ਮਾਰ ਦੇਵੇ ..? . ਫਿਰ.........? ਇ੍ਹਨਾਂ ਕੋਲ ਦਲੀਲ ਇਹ ਹੈ ਇੰਦਰਾਂ ਨੇ ਦਰਬਾਰ ਸਾਹਿਬ ਤੇ ਫੌਜ਼ ਚਾਹੜੀ ਤੇ ਸਿੱਖਾ ਨੇ ਭਾਜੀ ਮੋੜ ਕੇ ਉਸ ਨੂੰ ਸਜਾਂ ਦਿੱਤੀ. ਦਰਬਾਰ ਸਾਹਿਬ ਤੇ ਫੌਜ਼ ਚਾਹੜੀ ਕਿਉਂ ? ਇਹ ਵੀ ਨਹੀ ਦਸਦੇ .....ਤੇ ਬਹੁਤ ਸਾਰੀਆਂ ਇੰਦਰਾ ਗਾਂਧੀ ਦੇ ਕਤਲ ਦੇ ਹੱਕ ਵਿੱਚ ੳੇਧਾਰਨਾ ਦਿੰਦੇ ਹਨ. ਮਸਲਨ ਜਿਸ ਕਿਸੇ ਨੇ ਵੀ ਸਿੱਖਾ ਬਨਾਮ ਹਰਮੰਦਰ ਸਾਹਿਬ ਤੇ ਹਮਲਾ ਕੀਤਾਂ 52 ਜਾਂ 57 ਦਿਨਾ ਵਿੱਚ ਸੋਧ ਦਿੱਤਾ ਜਾਂਦਾਂ ਹੈ. ਤੇ ਜਦੋਂ ਇੰਦਰਾਂ ਗਾਧੀ ਮਰੀ ਅਗ਼ਲਿਆ 52 ਘੰਟੇ ਵੀ ਨਹੀ ਲਾਏ ਬਦਲਾ ਲੈਣ ਲਈ ਹਜ਼ਾਰਾ ਹੀ ਘਰ ਤਬਾਹ ਹੋ ਗਏ 52 ਘੰਟਿਆ ਵਿੱਚ. 52 ਘੰਟੇ ਪਹਿਲਾਂ ਦਿੱਲੀ ਵਿੱਚ ਘੁੱਘ ਵਸਦੇ ਹਜ਼ਾਰਾਂ ਮਸੂੰਮ ਸਿੱਖਾ ਨੂੰ ਇਹ ਵਹਿਮੋ ਗੁਮਾਨ ਵੀ ਨਹੀ ਸੀ ਕਿ ਉਹਨਾ ਦੀ ਮੌਤ ਦਾ ਪੜੂੱਲ ਬੰਨ ਦਿੱਤਾ ਗਿਆ ਹੈ ਸ਼ਰਾਰਤੀ ਅੰਸਰਾਂ ਨੇ. ਇੱਕ ਬੁੱਢੀ ਔਰਤ ਦੀ ਜਾਨ ਦੀ ਕੀਮਤ ਹਜ਼ਾਰਾਂ ਸਿੱਖਾ ਦੀ ਮੌਤ ਤੇ ਲੱਖਾ ਦਾ ਉਜਾੜਾ ਇਹ ਕਿਹੜੀ ਸਿਆਸਤ ਹੈ.......? ਇੰਦਰਾਂ ਦਾ ਕਤਲ ਕਰਨ ਵਾਲੇ ਹੀ ਦਿੱਲੀ ਦੇ ਘੁੱਗ ਵਸਦੇ ਸਿੱਖਾ ਦੇ ਕਾਤਲ ਹਨ.
Posted on: Thu, 31 Oct 2013 22:03:52 +0000

Recently Viewed Topics




© 2015