ਆਪਾ ਜਿੰਨੇ ਵੱਡੇ ਨਿੰਦਕ ਹਾਂ - TopicsExpress



          

ਆਪਾ ਜਿੰਨੇ ਵੱਡੇ ਨਿੰਦਕ ਹਾਂ ਓਨੇ ਵੱਡੇ ਪ੍ਰਸੰਸਕ ਨਹੀਂ ਹਾਂ। ਅਜੀਤ ਵੈਬ ਟੀ ਵੀ ਲਈ ਪੱਤਰਕਾਰ ਜਸੰਵਤ ਪੁਰਬਾ ਦੁਆਰਾ ਸੂਖ਼ਮ, ਸਾਹਿਤਕ ਗਾਇਕ ਬਲਧੀਰ ਮਾਹਲਾ ਦੀ ਇਸ ਇੰਟਰਵਿਊ ਵਿਚ ਉਸਦੀਆਂ ਅੱਖਾਂ ਵਿਚ ਆਏ ਅੱਥਰੂ ਸ਼ਾਇਦ ਇਹੋ ਜਿਹੇ ਸਵਾਲ ਪਾਉਂਦੇ ਹਨ । ਜਿੱਥੇ ਸਾਨੂੰ ਵਿਆਕਤੀਗਤ ਅਤੇ ਸੰਸਥਾਵਾਂ ਦੇ ਤੌਰ ਸਾਡੇ ਨਿੱਗਰ ਸੱਭਿਆਚਾਰ ਲਈ ਹੋਰ ਸੰਜੀਦਾ ਹੋਣ ਦੀ ਲੋੜ ਹੈ ਉੱਥੇ ਪੰਜਾਬ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਇਹੋ ਜਿਹੇ ਫ਼ਨਕਾਰਾਂ ਲਈ ਸੰਜੀਦਾ ਪਹੁੰਚ ਅਪਣਾਵੇ, ਹੋਰ ਨਹੀਂ ਤਾਂ ਘੱਟੋ-ਘੱਟ ਸਰਕਾਰੀ ਸਕੂਲਾਂ ਵਿਚ ਸੰਗੀਤ ਅਧਿਆਪਕਾਂ ਦੇ ਤੌਰ ਤੇ ਨੌਕਰੀ ਦੇਵੇ ਜਿੱਥੇ ਇਹਨਾਂ ਦੀ ਆਰਥਿਕ ਮਦਦ ਹੋਵੇਗੀ ਉੱਥੇ ਸਾਡੀ ਨਵੀ ਪੀੜ੍ਹੀ ਵੀ ਸੰਗੀਤ ਦੀ ਸਮਝ ਨਾਲ ਨਰੋਏ ਸਮਾਜ ਦਾ ਸੂਖ਼ਮ ਅੰਗ ਬਣੇਗੀ। ਸਾਹਿਤਕ ਸੰਗੀਤ ਦੀ ਬੇਹਤਰੀ ਲਈ ਇਹ ਮੁਲਾਕਤ ਜਰੂਰ ਵੇਖੋ ਤੇ ਆਪਣੇ-ਆਪ ਨੂੰ ਸਵਾਲ ਵੀ ਕਰੋ, ਧੰਨਵਾਦ (ਬਲਜਿੰਦਰ ਸੰਘਾ) https://youtube/watch?v=sNr4-RF5aIk#t=31
Posted on: Fri, 12 Dec 2014 17:12:55 +0000

Trending Topics



Recently Viewed Topics




© 2015