ਇੱਕ ਰਾਜਾ ਸੀ ਇਕ ਦਿਨ ਉਸ ਨੇ - TopicsExpress



          

ਇੱਕ ਰਾਜਾ ਸੀ ਇਕ ਦਿਨ ਉਸ ਨੇ ਅਪਣੇ 3 ਮੰਤਰੀਆੰ ਨੂੰ ਸਦਿਆੰ ਤੇ ਹੁਕਮ ਦਿੱਤਾ ਕੇ ਬਾਗ ਵਿੱਚ ਜਾਉ ਤੇ ਇੱਕ ਇੱਕ ਥੈਲਾ ਤਾਜੇ ਤੇ ਵਧੀਆ ਫਲ ਭਰ ਕੇ ਲੈ ਆਉ ਤਿੰਨੋ ਮੰਤਰੀ ਥੈਲੇ ਲੈ ਕੇ ਅਲੱਗ ਅਲੱਗ ਬਾਗਾੰ ਵਿੱਚ ਚਲੇ ਗਏ ਪਹਿਲੇ ਮੰਤਰੀ ਨੇ ਰਾਜੇ ਦੀ ਪਸੰਦ ਵਾਲੇ ਤਾਜੇ ਫਲ ਇਕੱਠੇ ਕੀਤੇ ਥੈਲਾ ਭਰ ਲਿਆ ਦੂਜੇ ਮੰਤਰੀ ਨੇ ਸੋਚਿਆ ਕਿ ਰਾਜੇ ਨੇ ਕਿਹੜਾ ਸਾਰੇ ਫਲਾੰ ਦੀ ਜਾੰਚ ਪੜਤਾਲ ਕਰਨੀ ਉਸ ਨੇ ਜਲਦੀ ਜਲਦੀ ਗਲੇ ਸੜੇ ਤੇ ਕੱਝ ਚੰਗੇ ਫਲ ਸਭ ਤੋੰ ਉਪਰ ਥੈਲੇ ਚ ਪਾ ਲਏ ਤੀਸਰੇ ਮੰਤਰੀ ਨੇ ਸੋਚਿਆ ਰਾਜੇ ਨੇ ਤਾੰ ਭਰਿਆ ਥੈਲਾ ਹੀ ਦੇਖਣਾ ਉਸ ਨੇ ਕਿਹੜਾ ਖੋਲ ਕੇ ਦੇਖਣਾ ਉਸ ਨੇ ਜਲਦੀ ਜਲਦੀ ਘਾਹ ਕੱਖ ਪੱਤਿਆੰ ਨਾਲ ਥੈਲਾ ਭਰ ਲਿਆ ਤਿੰਨੋ ਮੰਤਰੀ ਵਾਪਿਸ ਆਪਣੇ ਆਪਣੇ ਘਰ ਚੱਲੇਗਏ ਦੂਸਰੇ ਦਿਨ ਰਾਜੇ ਨੇ ਤਿੰਨਾੰ ਮੰਤਰੀਆੰ ਨੂੰ ਰਾਜ ਦਰਬਾਰ ਵਿੱਚ ਫਲਾੰ ਨਾਲ ਭਰੇ ਥੈਲਿਆੰ ਸਮੇਤ ਸਧਿਆੰਤੇ ਬਿੰਨਾੰ ਥੈਲੇ ਖੋਲੇ ਤਿੰਨਾੰ ਨੂੰ ਥੈਲਿਆ ਸਮੇਤ ਦੂਰ ਇੱਕ ਜੇਲ ਚ ਬੰਦ ਕਰਨ ਦਾ ਹੁਕਮ ਦੇ ਦੀਤਾ ਹੁਣ ਜੇਲ ਵਿੱਚ ਖਾਣ ਨੂੰ ਕੁੱਝ ਵੀ ਨਹੀ ਸੀ ਸਿਵਾਏ ਉਹਨਾੰ ਥੈਲਿਆੰ ਦੇ ਹੁਣ ਜਿਸ ਮੰਤਰੀ ਨੇ ਚੰਗੇ ਤਾਜਾ ਫਲ ਇੱਕਠੇ ਕੀਤੇ ਸੀ ਮਜੇ ਨਾਲ ਖਾੰਦਾੰ ਰਿਹਾ ਤੇ 3 ਮਹੀਨੇ ਅਰਾਮ ਨਾਲ ਗੁਜਰ ਗਏ ਹੁਣ ਦੂਸਰੇ ਮੰਤਰੀ ਨੇ ਜਿਸ ਨੇ ਕੁੱਝ ਤਾਜਾ ਫਲ ਤੇ ਬਾਕੀ ਗਲੇ ਸੜੇ ਕੱਚੇ ਫਲ ਇੱਕਠੇ ਕੁੱਝ ਦਿਨ ਤਾੰ ਗੁਜ਼ਾਰਾ ਚੱਲਿਆ ਪਰ ਬਾਅਦ ਵਿੱਚ ਬਿਮਾਰ ਹੋ ਗਿਆ ਤੇ ਬਹੁਤ ਤਕਲੀਫ ਝੱਲਣੀ ਪਈ ਹੁਣ ਤੀਸਰਾ ਮੰਤਰੀ ਜੋ ਮੇਰੇ ਵਰਗਾ ਚਲਾਕ ਸੀ ਉਸ ਕੋਲ ਕੁੱਝ ਖਾਣ ਨੂੰ ਤਾੰ ਹੈ ਨਹੀ ਸੀ ਭੁੱਖ ਦੀ ਮਾਰ ਨਾ ਝੱਲਦਾ ਹੋਇਆ ਜਲਦੀ ਮਰ ਗਿਆ ......ਹੁਣ ਤੁਸੀੰ ਆਪਣੇ ਆਪ ਨੂੰ ਪੁੱਛੋ ਕੀ ਤੁਸੀੰ ਕੀ ਜਮਾੰ ਇੱਕਠਾ ਕਰ ਰਹੇ ਹੋ...... ਤੁਸੀੰ ਹੁਣ ਜਿੰਦਗੀ ਦੇ ਬਾਗ ਵਿੱਚ ਹੋ ਜਿਥੋੰ ਤੁਸੀ ਚਾਹੋ ਚੰਗੇ ਕਰਮ ਜਮਾ ਕਰ ਸਕਦੇ ਹੋ... ਚਾਹੋ ਮਾੜੇ ਕਰਮ ਜਮਾ ਕਰ ਸਕਦੇ ਹੋ.... ਮਗਰ ਯਾਦ ਰੱਖੋ ਜੋ ਜਮਾ ਕਰੋ ਗੇ ਉਹ ਹੀ ਆਖਰੀ ਸਮੇੰ ਕੰਮ ਆਉਣ ਗੇ ਕਿਉਕਿ ਦੁਨੀਆੰ ਦਾ # ਰਾਜਾ ਤੁਹਾਨੂੰ ਚਾਰੋੰ ਤਰਫੋੰ ਦੇਖ ਰਿਹਾ ਹ.... #Lucky
Posted on: Mon, 06 Oct 2014 04:31:24 +0000

Trending Topics



Recently Viewed Topics




© 2015