ਗੁਰਦੁਆਰਾ ਸਿੰਘ ਸਭਾ, - TopicsExpress



          

ਗੁਰਦੁਆਰਾ ਸਿੰਘ ਸਭਾ, ਅਮਰਕੋਟ ਦਾ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪਿਆ ਅੰਮ੍ਰਿਤਸਰ ੧੫ ਜੁਲਾਈ- ਗੁਰਦੁਆਰਾ ਸਿੰਘ ਸਭਾ ਅਬਾਦੀ ਅਮਰਕੋਟ ਦਾ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ ਹੈ। ਜੂਨ ਮਹੀਨੇ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ) ਅਬਾਦੀ ਅਮਰਕੋਟ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਅੰਮ੍ਰਿਤਬਾਣੀ ਪੋਥੀ, ਪਾਲਕੀ ਸਾਹਿਬ ਆਦਿ ਅਗਨ ਭੇਟ ਹੋ ਗਏ ਸਨ, ਜਿਸ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਤੋਂ ਅਸਮਰੱਥਾ ਪ੍ਰਗਟਾਏ ਜਾਣ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ੧੬ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਸਰਬਸੰਮਤੀ ਨਾਲ ਸੌਂਪ ਦਿੱਤਾ ਗਿਆ ਹੈ। ਪ੍ਰਬੰਧ ਸੰਭਾਲਣ ਉਪਰੰਤ ਸਮੁੱਚੀ ਗੁਰਦੁਆਰਾ ਕਮੇਟੀ ਨੂੰ ਸ.ਦਿਲਜੀਤ ਸਿੰਘ ਬੇਦੀ ਸਕੱਤਰ ਤੇ ਸ.ਪ੍ਰਤਾਪ ਸਿੰਘ ਮੈਨੇਜਰ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਮੇਟੀ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸ.ਬੇਦੀ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਲੋਕਲ ਸੰਗਤਾਂ ਦੇ ਸਹਿਯੋਗ ਨਾਲ ਵਧੀਆ ਨਿਭਾਈ ਹੈ। ਕੰਮ ਕਰਦਿਆਂ ਕਈ ਵਾਰ ਅਛੋਪਲੇ ਹੀ ਗਲਤੀ ਹੋ ਜਾਂਦੀ ਹੈ, ਗੁਰੂ ਬਖਸ਼ਣਹਾਰ ਹੈ। ਇਹ ਪ੍ਰਬੰਧ ਗੁਰਦੁਆਰਾ ਕਮੇਟੀ ਦੇ ਮੈਂਬਰ ਸ.ਕੁਲਦੀਪ ਸਿੰਘ, ਸ.ਹਰਜੀਤ ਸਿੰਘ ਸੋਢੀ, ਸ.ਜੀਤ ਸਿੰਘ, ਸ.ਗੁਰਬਖਸ ਸਿੰਘ ਮੱਲ੍ਹੀ, ਸ.ਗੁਰਚਰਨ ਸਿੰਘ ਵਾਲੀਆ, ਬੀਬੀ ਗੁਰਮੁਖ ਕੌਰ, ਸ.ਹਰਦੇਵ ਸਿੰਘ ਬੇਦੀ, ਸ.ਮਹਿੰਦਰ ਸਿੰਘ ਰੰਧਾਵਾ, ਸ.ਗੁਰਚਰਨ ਸਿੰਘ ਸੋਢੀ ਅਤੇ ਹੋਰ ਮੈਂਬਰਾਂ ਵੱਲੋਂ ਲਿਖਤੀ ਰੂਪ ਵਿੱਚ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਪੁਰਦ ਕਰ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਉਸ ਸਮੇਂ ਗ੍ਰੰਥੀ ਸਿੰਘ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਕੇ ਗੁਰਦੁਆਰਾ ਸਾਹਿਬ ਦੀ ਮਰਯਾਦਾ ਨੂੰ ਬਹਾਲ ਰੱਖਦੇ ਹੋਏ ਲੋੜੀਦੇ ਪ੍ਰਬੰਧ ਕਰ ਦਿੱਤੇ ਗਏ ਹਨ। ਇਸ ਮੌਕੇ ਸ.ਜਗਤਾਰ ਸਿੰਘ ਤੇ ਸ.ਗੁਰਾ ਸਿੰਘ ਮੀਤ ਮੈਨੇਜਰ, ਸ.ਜੱਸਾ ਸਿੰਘ ਗੁਰਦੁਆਰਾ ਇੰਸਪੈਕਟਰ ਤੇ ਸ.ਤਰਸੇਮ ਸਿੰਘ ਸੁਪਰਵਾਈਜਰ ਵੀ ਹਾਜ਼ਰ ਸਨ। To Listen Live Kirtan, Recorded Kirtan from last 5 Years, Read & Listen Previous Mukhwaks along with Manji Sahib Katha go to new.sgpc.net
Posted on: Tue, 15 Jul 2014 10:24:01 +0000

Trending Topics



Recently Viewed Topics




© 2015