ਜਲ ਸੈਨਾ ਨੂੰ ਮਿਲਿਆ ਸੱਭ ਤੋਂ - TopicsExpress



          

ਜਲ ਸੈਨਾ ਨੂੰ ਮਿਲਿਆ ਸੱਭ ਤੋਂ ਵੱਡਾ ਦੇਸੀ ਜੰਗੀ ਜਹਾਜ਼ ਮੁੰਬਈ, 16 ਅਗੱਸਤ: ਦੇਸ਼ ਦੇ ਸੱਭ ਤੋਂ ਵੱਡੇ ਦੇਸੀ ਜੰਗੀ ਜਹਾਜ਼, ਆਈਐਨਐਸ ਕੋਲਕਾਤਾ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਦੇਸ਼ ਦੀਆਂ ਫ਼ੌਜਾਂ ਦਾ ਆਧੁਨਿਕੀਕਰਨ ਕੀਤਾ ਜਾਵਗਾ ਤਾਕਿ ਕੋਈ ਵੀ ਕੋਈ ਵੀ ਸਾਨੂੰ ਚੁਨੌਤੀ ਦੇਣ ਦੀ ਹਿੰਮਤ ਨਾ ਕਰ ਸਕੇ। ਮੋਦੀ ਨੇ ਕਿਹਾ, ਯੁੱਧ ਲੜਨਾ ਤੇ ਜਿਤਣਾ ਹੁਣ ਜ਼ਿਆਦਾ ਮੁਸ਼ਕਲ ਨਹੀਂ ਹੈ ਪਰ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਆਧੁਨਿਕ ਫ਼ੌਜ ਹੀ ਯੁੱਧ ਵਿਰੁਧ ਗਾਰੰਟੀ ਹੈ। ਜਦ ਅਸੀਂ ਸਮਰੱਥ ਹੋਵਾਂਗੇ, ਕੋਈ ਸਾਨੂੰ ਚੁਨੌਤੀ ਦੇਣ ਦੀ ਹਿੰਮਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ਜਦੋਂ ਲੋਕ ਸਾਡੀ ਫ਼ੌਜੀ ਸਮਰੱਥਾ ਜਾਣਨਗੇ ਤਾਂ ਕੋਈ ਸਾਡੇ ਦੇਸ਼ ਤੇ ਬੁਰੀ ਨਜ਼ਰ ਰਖਣ ਦੀ ਹਿੰਮਤ ਨਹੀਂ ਕਰ ਸਕੇਗਾ। ਇਹ ਦੇਸੀ ਤਕਨੀਕ ਨਾਲ ਬਣਿਆ ਸੱਭ ਤੋਂ ਵੱਡਾ ਜੰਗੀ ਜਹਾਜ਼ ਹੈ ਜੋ ਦੁਸ਼ਮਣ ਦੀ ਰਾਡਾਰ ਵਿਚ ਵੀ ਨਹੀਂ ਆ ਸਕੇਗਾ। 6800 ਟਨ ਵਜ਼ਨੀ ਇਸ ਜੰਗੀ ਜਹਾਜ਼ ਤੇ 2600 ਕਰੋੜ ਦੀ ਲਾਗਤ ਆਈ ਹੈ। ਇਸ ਚ ਬਰਾਕ ਮਿਜ਼ਾਇਲਾਂ ਅਤੇ ਤੋਪਾਂ ਵੀ ਮੌਜੂਦ ਹਨ। ਵਿਸ਼ਵ ਵਪਾਰ ਤੇ ਵਣਜ ਨੂੰ ਤੇਜੀ ਨਾਲ ਵਧਾਉਣ ਲਈ ਸੁੰਮਦਰੀ ਸੁਰੱਖਿਆ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਾਲ ਸਮੁੰਦਰੀ ਤਟ ਹੋਣ ਕਾਰਨ ਭਾਰਤ ਇਸ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ, ਆਉਣ ਵਾਲੇ ਦਿਨਾਂ ਵਿਚ ਆਈਐੈਨਐਸ ਕੋਲਕਾਤਾ ਸਮੰੁੰਦਰੀ ਕਾਰੋਬਾਰ ਵਿਚ ਸ਼ਾਮਲ ਲੋਕਾਂ ਵਿਚ ਭਰੋਸਾ ਜਗਾਏਗਾ। ਉਨ੍ਹਾਂ ਕਿਹਾ ਕਿ ਸਰਕਾਰ ਸੁਰੱਖਿਆ ਬਲਾਂ ਦੇ ਆਧੁਨਿਕੀਕਰਨ ਲਈ ਵਚਨਬੱਧ ਹੈ ਤਾਕਿ ਸਾਡੇ ਜਵਾਨਾਂ ਨੂੰ ਇਹ ਨਾ ਲੱਗੇ ਕਿ ਕਿਸੇ ਕਮੀ ਕਾਰਨ ਉਹ ਦੇਸ਼ ਦੀ ਸੁਰੱਖਿਆ ਵਿਚ ਪਿਛੇ ਰਹਿ ਰਹੇ ਹਨ। ਰਖਿਆ ਖੇਤਰ ਵਿਚ 49 ਫ਼ੀ ਸਦੀ ਐਫ਼ਡੀਆਈ ਦੀ ਆਗਿਆ ਦੇਣ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਸਰਕਾਰ ਨੇ ਬਜਟ ਵਿਚ ਕੁਝ ਅਹਿਮ ਫ਼ੈਸਲੇ ਕੀਤੇ ਹਨ। ਮੋਦੀ ਨੇ ਕਿਹਾ, ਛੋਟੀਆਂ ਚੀਜਾਂ (ਫੌਜ ਹਾਰਡਵੇਅਰ) ਦਾ ਅਯਾਤ ਕਰਨ ਦੀ ਥਾਂ ਅਸੀਂ ਚਾਹੁੰਦੇ ਹਾਂ ਕਿ ਅਗਲੇ ਕੁੱਝ ਸਾਲਾਂ ਵਿਚ ਭਾਰਤ ਇਨ੍ਹਾਂ ਉਪਕਰਨਾਂ ਨੂੰ ਨਿਰਯਾਤ ਕਰਨ ਵਾਲਾ ਬਣੇ। (ਪੀਟੀਆਈ)
Posted on: Sun, 17 Aug 2014 09:47:03 +0000

Trending Topics



Recently Viewed Topics




© 2015