ਦੋਸਤੋ ਇਕ ਵਾਰ ਜਰੁਰ ਪੜੋ ... - TopicsExpress



          

ਦੋਸਤੋ ਇਕ ਵਾਰ ਜਰੁਰ ਪੜੋ ... ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰਗ ਰਿਹਾ ਸੀ . . ਉਹਨੇ ਆਪਣੇ ਅੱਗੇ ਇੱਕ ਹੱਥ ਰੱਖੀਆ ਸੀ ਤੇ ਕੋਲ ਈ ਇੱਕ ਬੋਰਡ ਰੱਖੀਆ ਸੀ , ਜਿਸ ਉਪਰ ਲਿੱਖੀਆ ਸੀ . . ਮੈ ਅੰਨਾਂ ਹਾਂ ਕਿਰਪਾ ਕਰਕੇ ਮੇਰੀ ਮਦਦ ਕਰੋ . . ਆਉਂਦੇ ਜਾਉਂਦੇ ਲੋਕ ਉਸਦਾ ਬੋਰਡ ਪੜਦੇ ਅਤੇ ਚੁਪਚਾਪ ਲੰਘ ਜਾਂਦੇ . ਉਹਦੇ ਹੱਥ ਚ ਅਜ਼ੇ ਮਸਾਂ ਦੋ ਚਾਰ ਰੁਪੀਏ ਈ ਸੀ . ਉਦੋ ਈ ਇੱਕ ਬੰਦਾ ਕੋਲੋ ਲੰਘੀਆ ਤੇ ਉਸਨੇ ਆਪਣੀ ਜੇਬੀ ਚੋ ਕੁੱਝ ਪੈਸੇ ਕੱਡੇ ਤੇ ਮੁੱਡੇ ਦੇ ਹੱਥ ਚ ਰੱਖ ਦਿੱਤੇ . . ਫਿਰ ਉਹਨੇ ਉਹ ਬੋਰਡ ਫੜੀਆ ਅਤੇ ਉਸ ਉੱਤੇ ਕੁੱਝ ਹੋਰ ਈ ਲਿੱਖ ਦਿੱਤਾ ਅਤੇ ਉਥੋ ਚਲਾ ਗਿਆ . . ਹੁਣ ਜਿਹੜਾ ਵੀ ਉਸ ਰਾਹ ਤੋ ਲੰਘਦਾ ਅਤੇ ਬੋਰਡ ਪੜਦਾਂ ਤਾ ਮੁੰਡੇ ਦੇ ਹੱਥ ਚ ਕੁੱਝ ਨਾ ਕੁੱਝ ਰੱਖ ਦਿੰਦਾ . . ਸ਼ਾਮ ਤੱਕ ਮੁੰਡੇ ਦਾ ਹੱਥ ਲੱਬੋ ਲੱਬ ਪੈਸੀਆਂ ਨਾਲ ਭਰ ਗਿਆ . ਸ਼ਾਮ ਨੂੰ ਜਦੋਂ ਉਹ ਬੰਦਾ ਜਿਸਨੇ ਬੋਰਡ ਚ ਕੁੱਝ ਲਿੱਖੀਆ ਸੀ ਉਹ ਉਸੀ ਰਾਹ ਚੋ ਲੰਘੀਆਂ ਤਾਂ ਮੁੰਡੇ ਨੇ ਉਹਦੇ ਪੈਰਾਂ ਦੀ ਅਵਾਜ਼ ਪਛਾਣ ਲਇ ਅਤੇ ਬੰਦੇ ਤੋ ਪੁਛੀਆ . . ਅੰਕਲ ਜੀ ਤੁਸੀ ਬੋਰਡ ਚ ਐਸਾ ਕੀ ਲਿੱਖੀਆ ਕੀ ਰਾਹਗੀਰ ਪੈਸੇ ਦੇਣ ਲਈ ਮਜਬੂਰ ਹੋ ਗਏ ?? . . ਮੈਨੂੰ ਕਦੇ ਪੂਰੇ ਹਫਤੇ ਚ ਇੰਨੇ ਪੈਸੇ ਨਹੀ ਮਿਲੇ ਜਿੰਨੇ ਕੀ ਅੱਜ ਕੱਠੇ ਹੋ ਗਏ ਹਨ . ਉਸ਼ ਬੰਦੇ ਨੇ ਦੱਸੀਆ ਕੀ ਮੈਂ ਤਾਂ ਬਸ ਸੱਚ ਲਿੱਖੀਆ ਸੀ ਜੋ ਤੂੰ ਲਿਖੀਆ ਉਹੀ ਲਿਖੀਆ ਸੀ . ਬੱਸ ਥੋੜਾ ਆਪਣੇ ਅੰਦਾਜ਼ ਚ ਲਿੱਖੀਆ ਸੀ ਕੀ ....... ਵੇਖੋ ਅੱਜ਼ ਮੋਸਮ ਕਿੰਨਾ ਸੋਹਣਾ ਏ , ਤੇ ਤੁਸੀ ਲੋਕ ਕਿੰਨੇ ਖੁਸ਼ਨਸੀਬ ਹੋ ਜੋ ਇਹ ਵੇਖ ਸਕਦੇ ਹੌ........!!!!! . ਕਾਸ਼ ਮੈਂ ਵੀ ਤੁਹਾਡੀ ਜਗਾਂ ਹੁੰਦਾ .... ਤਾਂ ਮੈਂ ਵੀ ਵੇਖ ਸਕਦਾ . ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦੀ ਲੱਗੀ ... story
Posted on: Thu, 21 Nov 2013 07:59:10 +0000

Trending Topics



Recently Viewed Topics




© 2015