ਦੋਸਤੋ ਗੁਰਦਾਸ ਮਾਨ ਸਾਬ - TopicsExpress



          

ਦੋਸਤੋ ਗੁਰਦਾਸ ਮਾਨ ਸਾਬ ਬਾਰੇ ਵਿਚਾਰ ਦਿਓ ਕਿ ੳੁਹਨਾਂ ਨੂੰ ਪੰਜਾਬੀ ਬੋਲੀ ਦਾ ਅਲੰਬਰਦਾਰ ਬਣਾਇਆ ਗਿਆ ਹੈ ਕਿ ੳੁਹ ਸਚਮੁੱਚ ਦਿਲੋਂ ਪੰਜਾਬੀ ਨੇ?? ਮੈਂ ਚਿੱਕੜ ਨਹੀਂ ਉਛਾਲਣਾ ਚਾਹੁੰਦਾ ਬਸ ਕੁਝ ਗੱਲਾਂ ਰੜਕਦੀਆ ਨੇ.... ਗੁਰਦਾਸ ਮਾਨ ਸਾਬ ਨੇ ਫਿਲਮ "ਦੇਸ ਹੋਇਆ ਪਰਦੇਸ" ਕੇ.ਪੀ.ਐਸ ਗਿੱਲ ਤੋਂ ਕਿਂਓ ਰਿਲੀਜ ਕਰਵਾਈ?? ਕੀ ਗਿੱਲ ਇੱਜ਼ਤਦਾਰ ਸ਼ਖਸ਼ ਹੈ?? ਗਿੱਲ ਕਿੰਨਾ ਘਟੀਆ ਹੈ ਕਿ ਮਾਨ ਸਾਬ ਨੂੰ ਨਹੀਂ ਪਤਾ?? ਕੀ ਮਾਨ ਸਾਹਬ ਨੂੰ ਪੰਜਾਬੀ ਨਾਲ ਹੀ ਪਿਆਰ ਹੈ ਪੰਜਾਬੀ ਸਿੱਖ ਮੁੰਡਿਆ ਨਾਲ ਨਹੀਂ??? ਕੀ ਇਹ ਜਖਮਾਂ ਤੇ ਲੂਣ ਪਾਉਣ ਵਾਲਾ ਕੰਮ ਨਹੀਂ ਹੈ?? ਕਿਹੜੀ ਮਜਬੂਰੀ ਹੈ ਕਿ ਗਿੱਲ ਵਰਗੇ ਕਸਾਈ ਨਾਲ ਸਾਂਝ ਪਾਉਣ ਦੀ ਲੋੜ ਪੈ ਗਈ??? ਕਿਸੇ ਨੇ ਵੀ ਮਾਨ ਸਾਬ ਨੂੰ ਪੁੱਛਿਆ ਨਹੀਂ ਕਿ ਉਹ ਗਿੱਲ ਨਾਲ ਕਿਹੜੀ ਰਿਸ਼ਤੇਦਾਰੀ ਨਿਭਾ ਰਹੇ ਨੇ??? ਕਿ ਅੱਜ ਦੇ ਲੋਕ ਸੱਚ ਪੁੱਛਣ ਨੂੰ ਚਿੱਕੜ ਉਛਾਲਣਾ ਕਹਿੰਦੇ ਨੇ??? ਕਿ ਮਾਨ ਸਾਬ ਕੋਈ ਪੁਰਾਣੀ ਦਿਲਦੀ ਗੱਲ ਕਹਿਣਾ ਚਾਹੁੰਦੇ ਨੇ??? ਕਿ ਉਹ ਇੰਸਾਫ ਪਸੰਦ ਹਨ??? ਚਲੋ ਗੀਤ ਵੇਖੋ "ਸਾਂਈਆਂ ਦੇ ਵੀ ਜਾਂਦੇ ਆਂ ਤੇ ਮਾਈਆਂ ਦੇ ਵੀ ਜਾਂਦੇ ਆਂ.......... ਤੇਰੀ ਹਉਮੇਂ ਵੱਡੀ ਆ ਤਾਂ ਵੱਡੀ ਰਹਿਣ ਦੇ..... ਸਾਡੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ".... ਇਹ ਮਾਨ ਸਾਬ ਕਿਸਨੂੰ ਕਹਿ ਰਹੇ ਨੇ???? ਕਿ ਇਹ ਸ਼ਬਦ ਪੂਰਨ ਗੁਰਸਿੱਖਾਂ ਨੂੰ ਕਹਿ ਰਹੇ ਨੇ??? ਕਿ ਡੇਰਿਆ ਤੇ ਨਾ ਜਾਣ ਵਾਲੇ ਸਾਰੇ ਸਿੱਖ ਹਉਂਮੇ ਦੇ ਸ਼ਿਕਾਰ ਨੇ??? ਮੈਂ ਪੂਰਨ ਸਿੱਖ ਨਹੀਂ ਹਾਂ ਪਰ ਜਵਾਬ ਚਾਹਂਦਾ ਹਾਂ ਕਿ ਕੁੱਝ ਪਤਾ ਵੀ ਚੱਲੇ ਕਿ ਕੌਣ ਕਿਹਨਾ ਨਾਲ ਖੜਾ ਹੈ???? ਕਿਤੇ ਉਹਨਾਂ ਦਾ ਕਿਰਦਾਰ ਵੀ ਦੋਗਲਾ ਤਾਂ ਨਹੀਂ ਜਿਵੇਂ ਕੇ.ਪੀ ਗਿੱਲ ਨੂੰ “ਸੁਪਰ ਕੋਪ” ਦਾ ਅਵਾਰਡ ਦੇਣ ਵਾਲੇ "ਧਰਮਿੰਦਰ "ਦਾ ਹੈ ਜਾਂ ਜਿਵੇਂ "ਅਮਿਤਾਬ ਬੱਚਨ " ਮੁਜ਼ਰਮ ਹੈ ਹਜ਼ਾਰਾਂ ਕਾਤਲਾਂ ਦਾ ਤੇ ਲੋਕੀ ਉਸਨੂੰ ਸੁਪਰਸਟਾਰ ਕਹਿੰਦੇ ਨੇ.....ਜਾਂ ਉਹ ਵੀ "ਦਾਰਾ ਸਿੰਘ"ਵਾਂਗੂ ਇੰਦਰਾਂ ਗਾਂਧੀ ਨੂੰ ਬਲਿਊਸਟਾਰ ਆਪਰੇਸ਼ਨ ਦੀ ਵਧਾਈ ਦੇਣ ਵਾਲਿਆ ਚੋਂ ਨੇ...??? ਜਿਹਨਾਂ ਜਿਹਨਾਂ ਮਾਂਵਾ ਦੇ ਪੁੱਤ ਇਹ "ਕੇ.ਪੀ ਗਿੱਲ ਰੂਪੀ ਹਰਾਮੀ ਧੋਖੇ ਨਾਲ ਮਾਰਕੇ ਲਾਸ਼ਾ ਤੱਕ ਖਪਾ ਗਿਆ ਕਿ ਉਹਨਾਂ ਮਾਂਵਾ ਨੇ ਇਸ ਸ਼ਰਾਬੀ, ਕਬਾਬੀ ਨੂੰ ਮਾਫ ਕਰ ਦਿੱਤਾ ਜਿਹੜਾ ਮਾਨ ਸਾਬ ਲਈ ਇਹ ਇੰਨਾ ਚਹੇਤਾ ਹੈ??? ਚਲੋ ਮੇਰੇ ਅਰਗਾ ਬੰਦਾ ਤਾਂ ਨਾ ਤਿੰਨਾਂ ਚ ਨਾ ਤੇਰਾਂ ਚ ਤੇ ਗੁਰਦਾਸ ਮਾਨ ਸਾਬ ਕਿਂਓ ਮਿਲੇ ਰੁਤਬੇ ਨੂੰ ਖਰਾਬ ਕਰੀ ਜਾਂਦੇ ਆ??// ਹੁਣ ਤਾਂ ਬਾਬਾ ਗੁਰਦਾਸ ਮਾਨ ਕਿਹਾ ਜਾਂਦਾ ਹੈ ਪਰ ਬਾਬੇ ਤਾਂ ਇੱਡੇ ਗਿੱਲ ਵਰਗੇ ਮੱਕਾਰ ਦਾ ਸਾਥ ਕਦੇ ਵੀ ਨਾ ਦੇਣ.....??? ਜੇ "ਪ੍ਹ ਰਾਓ" ਨੇ ਉਹਨਾਂ ਦੇ ਗੀਤ" ਘਰਦੀ ਸ਼ਰਾਬ ਲਈ "ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਸੀ ਤਾਂ ਉਹਨਾਂ ਦਾ ਕੋਈ ਪ੍ਤੀਕਰਮ ਨਹੀਂ ਦਿਸਿਆ ਫਿਰ" ਹਉਂਮੇ "ਵਾਲਾ ਬੰਦਾ ਕੌਣ ਹੋਇਆ ਜਿਹੜਾ ਉਹ ਗੀਤ ਵਿੱਚ ਕਹਿੰਦੇ ਨੇ?/?????? ਹੋਰ ਭਾਈ ਮੈਨੂੰ ਜੋ ਲੱਗਿਆ ਲਿਖ ਦਿੱਤਾ.....ਆਪਾ ਉਹਨਾਂ ਦੇ ਯੋਗਦਾਨ ਨੂੰ ਅੱਖੋਂ ਉਹਲੇ ਨਹੀਂ ਕਰਦੇ.....ਆਖਰ ਚ "ਦੇਬੀ" ਸਾਬ ਦਾ ਸ਼ੇਅਰ ਯਾਦ ਆ ਗਿਆ...... "ਹੁਨਰ ਉਹਦੇ ਨੂੰ ਦੇਬੀ ਆਪਾਂ ਮੱਥਾ ਟੇਕੀਏ,ਸੁਭਾਅ ਉਹਦੇ ਨੂੰ ਦੂਰੋਂ ਨਮਸਕਾਰ ਕਰਦੇ ਆਂ".... # Sardar WaheguruPal Singh
Posted on: Tue, 02 Jul 2013 05:07:23 +0000

Trending Topics



Recently Viewed Topics




© 2015