ਪਿੰੰਡ ਚਕਰ ਦੇ - TopicsExpress



          

ਪਿੰੰਡ ਚਕਰ ਦੇ ਵਾਸੀ-ਪ੍ਰਵਾਸੀਆਂ ਨੇ ਆਪਸੀ ਸਾਂਝ ਪਿਆਰ ਮਿਲਵਰਤਣ ਦੀ ਬਦੌਲਤ ਜੋ ਪਿੰਡ ਦਾ ਅਜੋਕਾ ਨਕਸ਼ਾ ਦੁਨੀਆਂ ਸਾਹਮਣੇ ਲਿਆ ਰੱਖਿਆ ਹੈ ਉਸਦੀ ਸਿਫ਼ਤ ਹਰ ਜਗ੍ਹਾ ਹੋ ਰਹੀ ਹੈ। ਇਹ ਸਾਡੀ ਖੁਸ਼ਕਿਸਮਤੀ ਰਹੀ ਕਿ ਚਕਰ ਨੂੰ ਸੇਧ ਦੇਣ ਵਾਲੇ ਬੜੇ ਸੂਝਵਾਨ ਵਿਅਕਤੀ ਮਿਲੇ। ਕਹਿੰਦੇ ਨੇ ਕਿ ਜਵਾਨੀ ਚ ਅਥਾਹ ਸ਼ਕਤੀ ਹੈ ਚੰਗੇ ਪਾਸੇ ਲੱਗੇ ਤਾਂ ਅਸੰਭਵ ਨੂੰ ਵੀ ਸੰਭਵ ਬਣਾ ਦੇਵੇ ਤੇ ਉੱਪਰੋਂ ਬਜੁਰਗਾਂ ਵਾਲੀ ਸਿਆਣਪ ਹੋਵੇ ਤਾਂ ਦੁਨੀਆ ਲਈ ਰੋਲ ਮਾਡਲ ਬਣ ਜਾਵੇ, ਉਸੇ ਤਰ੍ਹਾਂ ਹੀ ਚਕਰ ਅੱਜ ਦੁਨੀਆ ਲਈ ਉਹ ਚਿਰਾਗ ਬਣਿਆ ਹੈ ਜੋ ਹੋਰਾਂ ਨੂੰ ਆਪਸੀ ਮੇਲਜੋਲ, ਲਗਨ, ਇੱਕ-ਜੁੱਟਤਾ ਤੇ ਭਰੋਸੇ ਨਾਲ ਹੁੰਦੇ ਵਿਕਾਸ ਦਾ ਰਸਤਾ ਸਾਫ ਸਾਫ ਦਿਖਾ ਰਿਹਾ ਹੈ...
Posted on: Tue, 06 Jan 2015 01:34:39 +0000

Recently Viewed Topics




© 2015