ਪਟੇਲ ਕਾਲਜ ਦੇ ਅਧਿਆਪਕਾ ਨੇ - TopicsExpress



          

ਪਟੇਲ ਕਾਲਜ ਦੇ ਅਧਿਆਪਕਾ ਨੇ ਰੋਸ ਧਰਨਾ ਦੇ ਕੇ ਕੀਤੀ ਡਾਈਰੈਕਟਰ ਖਿਲਾਫ ਨਾਰੇਬਾਜੀ ਰਾਜਪੁਰਾ ੨੦ ਸਤੰਬਰ (ਜਗਨੰਦਨ ਗੁਪਤਾ) ਰਾਜਪੁਰਾ ਵਿਖੇ ਸਥਿਤ ਪਟੇਲ ਕਾਲਜ ਦੇ ਸਾਰੇ ਸਟਾਫ (ਅਧਿਆਪਕਾ) ਅਤੇ ਵਿਦਿਆਰਥੀਆ ਨੇ ਆਪਣੇ ਨਾਲ ਹੋ ਰਹੇ ਧੱਕੇਸਾਹੀ ਵਿਰੁੱਧ ਆਈ.ਟੀ.ਆਈ. ਚੌਂਕ ਤੇ ਰੋਸ਼ ਧਰਨਾ ਦੇ ਕੇ ਕਾਲਜ ਦੇ ਡਾਇਰੈਕਟ ਅਤੇ ਪ੍ਰਬੰਧਕਾ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ।ਇਸ ਮੋਕੇ ਆਵਾਜਾਈ ਠੱਪ ਹੋ ਜਾਣ ਕਾਰਨ ਲੋਕਾ ਨੂੰ ਬਹੁਤ ਵੱਡੀ ਪਰੇਸਾਨੀ ਦਾ ਸਾਹਮਣਾ ਕਰਨਾ ਪਿਆ।ਇਸ ਮੋਕੇ ਰਾਜਪੁਰਾ ਦੇ ਤਹਿਸੀਲ ਦਾਰ ਜੋਗਿੰਦਰ ਪਾਲ ਅਤੇ ਸਿਟੀ ਥਾਣੇ ਦੇ ਮੁੱਖੀ ਸੰਜੀਵ ਸਿੰਗਲਾਂ ਨੇ ਅਧਿਆਪਕਾ ਤੋ ਮੰਗ ਪੱਤਰ ਲੈ ਕੇ ਉਨਾ ਨੂੰ ਭਰੋਸਾ ਦਵਾਇਆ ਕੇ ਉਨਾ ਦਾ ਇਹ ਮੰਗ ਪੱਤਰ ਜਲਦ ਤੋ ਜਲਦ ਡੀ.ਸੀ. ਪਟਿਆਲਾ ਕੋਲ ਭੇਜ ਦਿੱਤਾ ਜਾਵੇਗਾ।ਜਿਸ ਦੋਰਾਨ ਧਰਨਾਕਾਰੀਆ ਨੇ ਆਪਣਾ ਰੋਸ ਧਰਨਾ ਚੁੱਕ ਲਿਆ। ਅੱਜ ਰਾਜਪੁਰਾ ਦੇ ਪਟੇਲ ਕਾਲਜ ਦੇ ਸਟਾਫ ਨੇ ਕਾਲਜ ਦੇ ਡਾਇਰੈਕਟਰ ਡਾ ਐਨ.ਐਨ ਗੁਪਤਾ ਅਤੇ ਪ੍ਰਬੰਧਕਾ ਦੁਆਰਾ ਰੋਜ ਰੋਜ ਉਨਾ ਨੂੰ ਤੰਗ ਕਰਨ ਤੋ ਪਰੇਸਾਨ ਹੋ ਕੇ ਉਨਾ ਖਿਲਾਫ ਸਾਰੇ ਅਧਿਆਪਕਾ ਅਤੇ ਵਿਦਿਆਤਥੀਆ ਨੇ ਕਾਲਜ ਦੇ ਗੇਟ ਅੱਗੋ ਰੋਸ ਮਾਰਚ ਕੱਢਿਆ ਆਈ.ਟੀ.ਆਈ ਚੌਂਕ ਤੇ ਰੋਸ ਧਰਨਾ ਲਾ ਕੇ ਡਾਇਰੈਕਟਰ ਅਤੇ ਪ੍ਰਬਂੰਧਕਾ ਖਿਲਾਫ ਜਮ ਕੇ ਨਾਰੇਬਾਜੀ ਕੀਤੀ। ਇਸ ਮੋਕੇ ਹੀਨਾ ਗੁਪਤਾ,ਮਨਦੀਪ ਕੌਰ, ਹਰਕੀਰਤ ਕੌਰ, ਕੁਲਵਿੰਦਰ ਕੌਰ,ਪ੍ਰੋ ਸੰਧੂ, ਪ੍ਰੋ ਟਿਵਾਣਾ, ਪ੍ਰੋ: ਬਲਜਿੰਦਰ ਗਿੱਲ, ਪ੍ਰੋ ਅਮਰਜੀਤ ਟਿਵਾਣਾ, ਰਿੰਕੀ, ਵਰਸ਼ਾ ਵਗੇਰਾ ਨੇ ਦੱਸਿਆ ਕਿ ਉਹ ਕਈ ਸਾਲਾ ਤੋ ਕਾਲਜ ਵਿਚ ਨੌਕਰੀ ਕਰ ਰਹੇ ਹਨ ਉਨਾ ਨੂੰ ਕਦੇ ਵੀ ਅਜਿਹੀ ਪਰੇਸਾਨੀ ਦਾ ਸਾਹਮਣਾ ਨਹੀ ਕਰਨਾ ਪਿਆ , ਉਨਾ ਕਿਹਾ ਕਿ ਜਦੋ ਤੋ ਕਾਲਜ ਦੇ ਡਾਇਰੈਕਟਰ ਡਾ ਐਮ.ਐਮ ਗੁਪਤਾ ਬਣਾਇਆ ਗਿਆ ਹੈ ਉਸ ਟਾਇਮ ਤੋ ਹੀ ਸਾਰੇ ਸਟਾਫ ਨਾਲ ਧੱਕੇਸਾਹੀ ਹੋ ਰਹੀ ਹੈ ਉਨਾ ਦੱਸਿਆ ਕਿ ਕਾਲਜ ਵੱਲੋ ਇਕ ਨੋਟਿਸ ਕੱਢਿਆ ਗਿਆ ਜਿਸ ਵਿਚ ਲਿਖਿਆ ਹੈ ਕਿ ਸਟਾਫ ਦੇ ਸਾਰੇ ਮੈਂਬਰ ਆਪਣੇ ਅਸਲ ਸਰਟੀਫਿਕੇਟ ਜਾ ਹੋਰ ਕਾਗਜਾਤ ਕਾਲਜ ਕੋਲ ਜਮਾਂ ਕਰਵਾ ਦਿਉ ਤਾ ਜੋ ਤੁਹਾਡੇ ਸਰਟੀਫਿਕੇਟਾ ਨੂੰ ਸਬੰਧਤ ਯੂਨੀਵਰਸਟੀ ਤੋ ਇਨਕੁਆਰੀ ਕੀਤੀ ਜਾਵੇਗੀ।ਉਨਾ ਨੇ ਇਸ ਦਾ ਨੋਟਿਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਦੋ ਉਹ ਪਹਿਲਾਂ ਹੀ ਅਸਲ ਸਰਟੀਫਿਕੇਟ ਵਿਖਾ ਚੁੱਕੇ ਹਨ ਅਤੇ ਸਰਟੀਫਿਕੈਟਾ ਦਾ ਤਕਸੀਦ ਸੁਦਾ ਫੋਟੋ ਕਾਪੀਆ ਕਾਲਜ ਕੋਲ ਜਮਾ ਕਰ ਚੁੱਕੇ ਹਨ ਤਾ ਫਿਰ ਹੁਣ ਦੁਬਾਰਾ ਉਨਾ ਤੋ ਅਸਲ ਸਰਟੀਫਿਕੈਟ ਕਿਉ ਮੰਗੇ ਜਾ ਰਹੇ ਹਨ। ਉਨਾ ਨੇ ਕਿਹਾ ਕਿ ਅੱਜ ਕਾਲਜ ਦੇ ਸਟਾਫ ਅਤੇ ਵਿਦਿਆਰਥੀਆ ਨੇ ਮਿਲ ਕੇ ਰੋਸ ਧਰਨਾ ਦਿੱਤਾ ਹੈ ਜਿਸ ਤੋ ਸਿੱਧ ਹੁੰਦਾ ਹੈ ਕਿ ਕਾਲਜ ਦੇ ਪ੍ਰਬੰਧਕ ਅਤੇ ਡਾਇਰੈਕਟਰ ਕਾਲਜ ਸਫਲਤਾ ਪੂਰਵਕ ਚਲਾਉਣ ਵਿਚ ਅਸਮੱਰਥ ਹਨ ਉਨਾ ਕਿਹਾ ਕਿ ਪਹਿਲਾਂ ਮੋਜੂਦਾ ਪ੍ਰਬੰਧਕ ਐਸ.ਡੀ.ਐਮ ਅਤੇ ਕਾਲਜ ਦੇ ਡਾਇਰੇਕਟਰ ਐਮ ਐਮ ਗੁਪਤਾ ਨੇ ਕਦੇ ਵੀ ਸਟਾਫ ਦੀਆ ਮੰਗਾਂ ਅਤੇ ਮੁਸਕਿਲਾਂ ਵੱਲ ਧਿਆਨ ਦੇਣ ਦੀ ਵਜਾਏ ਉਨਾ ਵਿਚ ਵੱਧਾ ਹੀ ਕੀਤਾ ਹੈ। ਉਨਾ ਨੇ ਕਿਹਾ ਕਿ ਕਾਲਜ ਦਾ ਸੁਪਰਡੈਂਟ ਰਾਜ ਕੁਮਾਰ ਅਤੇ ਗੁਪਤਾ ਦਾ ਹੱਥ ਠੋਖਾ ਬਣ ਕੇ ਵਿਦਿਆਰਥੀਆ ਅਤੇ ਕਾਲਜ ਦੇ ਸਾਰੇ ਸਟਾਫ ਨੂੰ ਮਾਨਸਿਕ ਤੋਰ ਤੇ ਪਰੇਸਾਨ ਕਰ ਰਿਹਾ ਹੈ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਉਨਾ ਕਿਹਾ ਕਿ ਜਦੋ ਵਿਦਿਆਰਥੀ ਤੋ ਸਾਰੇ ਦੀ ਫੀਸ਼ ਲਈ ਜਾਦੀ ਹੈ ਤਾ ਫਿਰ ਅਧਿਆਪਣ ਸਟਾਫ ਦੀਆ ਦੋ ਦੋ ਮਹੀਨਿਆ ਦੀਆਂ ਤਨਖਾਹਾਂ ਕਿਊ ਕੱਟੀਆ ਜਾ ਰਹੀਆ ਹਨ ਜਦ ਕਿ ਉਨਾ ਨੇ ਸਾਰਾ ਸਾਲ ਕੰਮ ਕੀਤਾ ਹੈ ਅਤੇ ਉਨਾ ਦੀਆ ਹਾਜਰੀਆ ਵੀ ਹਾਜਰੀ ਰਜਿਸਟਰ ਵਿਚ ਦਰਜ ਹਨ । ਜਿਨਾ ਹਾਜਰੀ ਰਜਿਸਟਰਾਂ ਨੂੰ ਸੁਪਰਡੈਂਟ ਅਤੇ ਡਾਇਰੈਕਟਰ ਨੇ ਮਿਲੀ ਭੁਕਤ ਨਾਲ ਇਧਰ ਉਧਰ ਕਰ ਦਿੱਤਾ ਹੈ।ਕਾਲਜ ਦੇ ਸਟਾਫ ਅਤੇ ਵਿਦਿਆਰਥੀਆ ਨੇ ਮੰਗ ਕੀਤੀ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਬਹਾਲ ਕੀਤਾ ਜਾਵੇ ਕਿਉਕਿ ਹਰ ਛੋਟੇ ਮੋਟੇ ਕੰਮ ਲਈ ਉਨਾ ਨੂੰ ਪ੍ਰਬੰਧਕ ਜਾ ਡਾਇਰੈਕਟਰ ਕੋਲ ਜਾਣਾ ਪੈਦਾ ਹੈ।ਉਨਾ ਮੰਗ ਕੀਤੀ ਕਿ ਕਾਲਜ ਦੇ ਡਾਇਰੈਕਟਰ ਐਮ ਐਮ ਗੁਪਤਾ ਅਤੇ ਸੁਪਰੀਡੈਂਟ ਰਾਜਕੁਮਾਰ ਨੂੰ ਨੋਕਰੀ ਤੋ ਕੱਢਿਆ ਜਾਵੇ।ਇਸ ਮੋਕੇ ਕਾਰਜਕਾਰੀ ਮਜਿਸਟਰੈਟ ਜੋਗਿੰਦਰ ਪਾਲ ਨੇ ਧਰਨਾ ਕਾਰੀਆ ਤੋ ਮੰਗ ਪੱਤਰ ਲੈ ਕੇ ਉਨਾ ਭਰੋਸਾ ਦਵਾਇਆ ਕਿ ਉਹ ਅੱਜ ਹੀ ਉਨਾ ਦਾ ਮੰਗ ਪੱਤਰ ਡੀ.ਸੀ. ਪਟਿਆਲਾ ਕੋਲ ਪਹੁੰਚਾ ਦੇਣਗੇ। ਜਦੋ ਇਸ ਸਬੰਧੀ ਐਸ.ਡੀ.ਐਮ ਜੇ.ਕੇ. ਜੈਨ ਨਾਲ ਗੱਲਬਾਤ ਕੀਤੀ ਤਾ ਉਨਾ ਕਿਹਾ ਕਿ ਕਾਲਜ ਦੇ ਅਧਿਆਪਕਾ ਨੇ ਆਪਣੀਆ ਮੰਗਾਂ ਜਾ ਇਤਰਾਜਾ ਸੰਬੰਧੀ ਉਨਾ ਕੋਲ ਕਦੇ ਕੋਈ ਪਹੁੰਚ ਨਹੀ ਕੀਤੀ।ਮੈਂ ਕਾਨੂੰਨ ਅਨੁਸਾਰ ਕੰਮ ਕਰ ਰਿਹਾ ਹਾਂ ਅਤੇ ਕਾਲਜ ਦਾ ਸਾਰਾ ਕੰਮ ਕਾਜ ਵੀ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੀਤਾ ਜਾਵੇਗਾ। ਕਿਸੇ ਵੀ ਰਾਜਸੀ ਦਬਾਅ ਤਹਿਤ ਕਿਸੇ ਦਾ ਕੋਈ ਕੰਮ ਨਹੀ ਕੀਤਾ ਜਾਵੇਗਾ ਜਦੋ ਇਸ ਸੰਬੰਧੀ ਕਾਲਜ ਦੇ ਪ੍ਰਿਸੀਪਲ ਹਰਦੀਪ ਸਿੰਘ ਤੇਜਾ ਨਾਲ ਸੰਪਰਕ ਕੀਤਾ ਗਿਆ ਤਾ ਉਨਾ ਕਿਹਾ ਕਿ ਕਾਲਜ ਦੇ ਪ੍ਰਬੰਧਕ ਐਸ.ਡੀ.ਐਮ ਜੇ.ਕੇ. ਜੈਨ ਹਨ ਉਨਾ ਨੇ ਧਰਨਾ ਕਾਰੀ ਅਧਿਆਪਕਾ ਤੋ ਮੰਗ ਪੱਤਰ ਲਿਆ ਹੋਇਆ ਹੈ ਉਨਾ ਨੇ ਕਿਹਾ ਕਿ ਸੋਮਵਾਰ ਕਾਲਜ ਦੇ ਪ੍ਰਬੰਧਕ ਐਸ.ਡੀ.ਐਮ ਜੇ.ਕੇ. ਜੈਨ ਦੀ ਪ੍ਰਧਾਨਗੀ ਵਿਚ ਉਕਤ ਮਸਲੇ ਦੇ ਹੱਲ ਲਈ ਮੀਟਿੰਗ ਸੱਦੀ ਜਾਵੇਗੀ ਜਿਸ ਵਿਚ ਅਧਿਆਪਕਾ ਦੇ ਨੁਮਾਇੰਦੇ ਵੀ ਸਾਮਲ ਕੀਤੇ ਜਾਣਗੇ। ਅਤੇ ਮਸਲੇ ਸ਼ਾਤੀ ਪੂਰਵਕ ਤਰੀਕੇ ਨਾਲ ਹੱਲ ਕਰ ਲਿਆ ਜਾਵੇਗਾ।
Posted on: Sun, 21 Sep 2014 02:56:21 +0000

Trending Topics



Recently Viewed Topics




© 2015