ਪਤਾ ਨਹੀ ਕੀ ਸਮਝਦਾ ਹੈ ਵੱਡਾ - TopicsExpress



          

ਪਤਾ ਨਹੀ ਕੀ ਸਮਝਦਾ ਹੈ ਵੱਡਾ ਸਾਹਬ ਆਪਣੇ ਆਪ ਨੂੰ...ਜਦ ਵੇਖੋ ਬਿਨਾ ਗੱਲੋਂ ਐਵੇਂ ਨੁਕਸ ਲ੍ਭ੍ਹਦਾ ਰਹੰਦਾ ਹੈ ... ਕੀ ਹੋਇਆ ਜੇ ਅਸੀਂ ਅਜੇ ਕੱਚੇ ਹਾਂ ਨੌਕਰੀ ਤੇ . ਬਸ ਬਹੁਤ ਹੋ ਗਿਆ. ਮਿਹਨਤ ਕਰਕੇ ਖਾਣੇ ਹਾਂ ਦੋ ਡੰਗ ਦੀ..ਕੋਈ ਘਾਟਾ ਥੋੜੀ ਹੇਗਾ ਕੰਮ ਦਾ!! ਇਥ੍ਹੇ ਨਹੀ ਤਾਂ ਕੀਤੇ ਹੋਰ ਸਹੀ...ਆਖਰ ਸਵੈ-ਮਾਨ ਵੀ ਕੋਈ ਚੀਜ਼ ਹੈ.. ....ਪਰ... .....ਜੇ ਵੱਡੇ ਸਾਹਬ ਨੇ ਆਪਣੀ ਅੰਨੀ ਤਾਕ਼ਤ ਨਾਲ ਕੁਛ ਵਾਧਾ ਘਾਟਾ ਕਰ ਦਿੱਤਾ ਤਾਂ ਸ਼ਾਮ ਨੂੰ ਭੁਖ ਨਾਲ ਵਿਲਕਦੇ ਜਵਾਕਾਂ ਲਈ ਰੋਟੀ ਟੁੱਕ ਦਾ ਇੰਤਜ਼ਾਮ ਕਿਵੇਂ ਕਰਾਂਗਾ..ਤੇ ਜੇਕਰ ਦੂਜੀ ਥਾਂ ਵੀ ਏਹੋ ਜਿਹਾ ਟਕਰ ਗਿਆ ਤਾਂ ਫਿਰ ਕੀ ਬਣੂੰ......ਅੱਜਕਲ ਜਮਾਨਾ ਵੀ ਤਾਂ ਇਹਨਾ ਵਰਗੇ ਬ੍ਘਿਯਾੜਾ ਦਾ ਹੀ ਹੈ !! ਸੋਚਦੇ ਸੋਚਦੇ ਉਸਨੇ ਵੱਡੇ ਸਾਹਬ ਦੇ ਦਫਤਰ ਵੜਨ ਦੀ ਆਵਾਜ਼ ਸੁਣੀ ਤੇ ਫਿਰ ਤੋ ਗਾਲਾਂ ਤੇ ਲਾਂਨਤਾ ਸੁਣ ਕੇ ਸਬਰ ਦਾ ਘੁੱਟ ਭਰਨ ਲਈ ਮਨ ਹੀ ਮਨ ਆਪਣੇ ਸਵੈ-ਮਾਨ ਨੂੰ ਮਨਾਉਣ ਲੱਗ ਗਿਆ .. ---ਅਜੇ ਖੋਸਲਾ
Posted on: Mon, 12 Aug 2013 13:58:00 +0000

Trending Topics



Recently Viewed Topics




© 2015