ਸਲੋਕ ਮਹਲਾ ੯ ॥ Shalok, Ninth Mehl: ਸਲੋਕ - TopicsExpress



          

ਸਲੋਕ ਮਹਲਾ ੯ ॥ Shalok, Ninth Mehl: ਸਲੋਕ ਨੌਵੀ ਪਾਤਿਸ਼ਾਹੀ। ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ If you do not sing the Praises of the Lord, your life is rendered useless. ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ। ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥ Says Nanak, meditate, vibrate upon the Lord; immerse your mind in Him, like the fish in the water. ||1|| ਗੁਰੂ ਜੀ ਆਖਦੇ ਹਨ, ਤੂੰ ਹੇ ਬੰਦੇ! ਇਸ ਤਰੀਮੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ। ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ Why are you engrossed in sin and corruption? You are not detached, even for a moment! ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ। ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥ Says Nanak, meditate, vibrate upon the Lord, and you shall not be caught in the noose of death. ||2|| ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ। ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ Your youth has passed away like this, and old age has overtaken your body. ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ। ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥ Says Nanak, meditate, vibrate upon the Lord; your life is fleeting away! ||3|| ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ। ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥ You have become old, and you do not understand that death is overtaking you. ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ। ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥ Says Nanak, you are insane! Why do you not remember and meditate on God? ||4|| ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ? ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ Your wealth, spouse, and all the possessions which you claim as your own - ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ। ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥ none of these shall go along with you in the end. O Nanak, know this as true. ||5|| ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ! ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ He is the Saving Grace of sinners, the Destroyer of fear, the Master of the masterless. ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ। ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥ Says Nanak, realize and know Him, who is always with you. ||6|| ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ। ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ He has given you your body and wealth, but you are not in love with Him. ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ। ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥ Says Nanak, you are insane! Why do you now shake and tremble so helplessly? ||7|| ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ? ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥ He has given you your body, wealth, property, peace and beautiful mansions. ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ। ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥ Says Nanak, listen, mind: why dont you remember the Lord in meditation? ||8|| ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?
Posted on: Mon, 24 Nov 2014 03:46:59 +0000

Trending Topics



Recently Viewed Topics




© 2015