ਸਹਾਰਨਪੁਰ ਵਿਚ ਵਾਪਰੀ ਘਟਨਾ - TopicsExpress



          

ਸਹਾਰਨਪੁਰ ਵਿਚ ਵਾਪਰੀ ਘਟਨਾ ਦੇ ਪਿਛੇ ਸਚਾਈ ਕੀ ਹੈ ? ਗੁਰਦਵਾਰੇ ਵਲੋਂ ਖਰੀਦੀ ਗਈ ਜਮੀਨ ਤੇ ਹੁੰਦੀ ਉਸਾਰੀ ਨੂੰ ਲੈ ਕੇ ਝਗੜਾ ਕਿਉਂ ਹੋਇਆ ? ਸਿੱਖ ਅਤੇ ਮੁਸਲਮਾਨ ਦੇਵੇਂ ਘੱਟ ਗਿਣਤੀਆਂ, ਫਿਰ ਵੀ ਆਪਸ ਵਿਚ ਕਿਉਂ ? UP ਵਿਚ ਬਾਦਲਾਂ ਦੇ ਚਹੇਤੇ-ਯਾਦਵ ਅਤੇ ਦਿੱਲੀ ਵਿਚ ਭਾਜਪਾ ਦੇ ਹੁੰਦਿਆਂ, ਸਿੱਖ-ਗੁਰਧਾਮਾਂ ਪ੍ਰਤੀ ਇਹ ਰਵਈਆ, ਕਿਹੜੀ Policy ਵੱਲ ਸੰਕੇਤ ਕਰ ਰਿਹਾ ਹੈ ? ਹਾਹ, ਸਿੱਖਾਂ ਦੀਆਂ ਦੁਕਾਨਾਂ ਦੀ ਹੋ ਰਹੀ ਲੁੱਟ-ਮਾਰ ਅਤੇ ਪ੍ਰਸ਼ਾਸਨ ਦੀ ਗੈਰਹਾਜਰੀ, ਕੀ ਸਮਝਾ ਰਹੀ ਹੈ ? ਕਿਤੇ ਇਹ ਸਭ ਕੁਝ, ਸਮੁਚੇ ਭਾਰਤ ਦੇ ਸਿੱਖ-ਗੁਰਧਾਮਾਂ ਨੂੰ, ਇੱਕ ਕਨੂੰਨ ਦੇ ਰੱਸੇ ਨਾਲ ਬੰਨ ਕੇ, ਬਾਦਲਾਂ ਹੱਥ ਦੇਣ ਵਾਸਤੇ ਤਾਂ ਨਹੀਂ ਹੋ ਰਿਹਾ ? ਕੁਝ ਨਾਂ ਕੁਝ ਤਾਂ ਜਰੂਰ ਹੋਵੇਗਾ ? ਨਹੀਂ ਤਾਂ, ਬਾਦਲਾਂ ਦੇ ਥਾਪੜੇ ਤੋਂ ਬਿਨਾਂ, ਗੁਰਬਚਨ ਸਿਉਂ ਦੀ ਇੰਨੀ ਹਿੰਮਤ ਕਿਥੇ ਹੋ ਸਕਦੀ ਹੈ ਕਿ ਕਾਨਫਰੰਸਾਂ ਤੇ ਰੋਕ ਲਗਾਵੇ ? ਸੂਝਵਾਨ ਸਿੱਖਾਂ ਨੂੰ ਕਾਹਲੀ ਵਿੱਚ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੀਦਾ ! ਸੰਭਵ ਹੈ ਕਿ ਇਹ ਸਭ ਕੁਝ, ਆਪਣੇ ਖਾਸ ਟੀਚੇ ਦੀ ਪ੍ਰਾਪਤੀ ਵਾਸਤੇ, ਕਿਸੇ ਬਹਾਨੇ ਦੀ ਭਾਲ ਵਾਸਤੇ ਕੀਤਾ ਜਾ ਰਿਹਾ ਹੋਵੇ ! ਅਤੇ ਦਿਲਗੀਰ ਜੀ ਦੀ ਸਟੇਟਮੈਂਟ ਵਾਂਗ, ਸਾਡੇ ਵਿਦਵਾਨਾਂ ਕੋਲੋਂ ਹੀ ਅਖਵਾ ਲਿਆ ਜਾਵੇ ਕਿ ਇਸ Act ਦੀ ਜਰੂਰਤ ਹੈ ! ਇਹ ਮੇਰਾ ਆਪਣਾ ਖਿਆਲ ਹੈ ! ਬਾਕੀ ਤੁਸੀਂ ਸਾਰੇ ਸਿਆਣੇ ਓ ! ਜਰਾ ਸੋਚ-ਵਿਚਾਰ ਕੇ ! ਹਰਨੇਕ ਸਿੰਘ ਨਿਉਜੀਲੈੰਡ
Posted on: Sat, 26 Jul 2014 20:42:48 +0000

Recently Viewed Topics




© 2015