ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 29 - 9-2014 ਸੌਮਵਾਰ , 14 ਅਁਸੂ (ਸੰਮਤ ੫੪੬ ਨਾਨਕਸ਼ਾਹੀ) ਵਡਹੰਸੁ ਮਹਲਾ ੩ ॥ ਰਸਨਾ ਹਰਿ ਸਾਦਿ ਲਗੀ, ਸਹਜਿ ਸੁਭਾਇ ॥ ਮਨੁ ਤ੍ਰਿਪਤਿਆ, ਹਰਿ ਨਾਮੁ ਧਿਆਇ ॥੧॥ ਸਦਾ ਸੁਖੁ, ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ, ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ, ਏਕ ਲਿਵ ਲਾਇ ॥ ਮਨੁ ਸੰਤੋਖਿਆ, ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ, ਸਬਦਿ ਹਰਿ ਨਾਇ ॥ ਨਾਮੁ ਪਰਮਲੁ, ਹਿਰਦੈ ਰਹਿਆ ਸਮਾਇ ॥੩॥ ਨਾਨਕ, ਮਸਤਕਿ ਜਿਸੁ ਵਡਭਾਗੁ ॥ ਗੁਰ ਕੀ ਬਾਣੀ, ਸਹਜ ਬੈਰਾਗੁ ॥੪॥੭॥ (ਅੰਗ 560 ) ☬ ਪੰਜਾਬੀ ਵਿਆਖਿਆ :- ☬ ਵਡਹੰਸ ਤੀਜੀ ਪਾਤਿਸ਼ਾਹੀ। ਮੇਰੀ ਜੀਭਾ ਸੁਭਾਵਕ ਹੀ ਰੱਬੀ ਸੁਆਦ ਨਾਲ ਜੁੜ ਗਈ ਹੈ। ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰੱਜ ਗਈ ਹੈ। ਸੱਚੇ ਨਾਮ ਨੂੰ ਯਾਦ ਕਰਨ ਦੁਆਰਾ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ। ਆਪਣੇ ਸਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਠਹਿਰਾਉ। ਇੱਕ ਪ੍ਰਭੂ ਨਾਲ ਪ੍ਰੀਤ ਪਾ ਕੇ ਮੇਰੇ ਨੇਤ੍ਰ ਸੰਤੁਸ਼ਟ ਹੋ ਗਏ ਹਨ। ਹੋਰਸ ਦੇ ਪਿਆਰ ਨੂੰ ਤਿਆਗ ਕੇ ਮੇਰੇ ਮਨ ਅੰਦਰ ਸਬਰ ਸੰਤੋਖ ਆ ਵਸਿਆ ਹੈ। ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਜਿਸਮ ਦੇ ਢਾਂਚੇ ਅੰਦਰ ਠੰਢ-ਚੈਨ ਵਰਤ ਜਾਂਦੀ ਹੈ। ਨਾਮ ਦੀ ਸੁਗੰਧਤਾ ਮੇਰੇ ਮਨ ਅੰਦਰ ਰਮੀ ਹੋਈ ਹੈ। ਨਾਨਕ ਜਿਸ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹੋਏ ਹਨ, ਉਹ ਗੁਰਬਾਣੀ ਰਾਹੀਂ ਕੁਦਰਤੀ ਤੌਰ ਤੇ ਇੱਛਾ ਰਹਿਤ ਹੋ ਜਾਂਦਾ ਹੈ। ☬ENGLISH TRANSLATION :- ☬ Wadhans 3rd Guru. MY tongue is spontaneously attached to Gods relish. My soul is satiated by meditating on the Gods Name. Eternal peace is obtained by remembering the True Name. Unto my True Guru, I am ever a sacrifice. Pause. Embracing love for the One Lord, mine eyes are content. My soul is propitiated by forsaking the love of another. In the body frame prevails the peace by pondering over the Lord Gods Name. The Names fragrance abides within my mind. Nanak, he on whose brow is writ the great destiny, through Gurus hymns, he naturally becomes desireless. WAHEGURU JI KA KHALSA WAHEGURU JI KI FATEH JI.
Posted on: Mon, 29 Sep 2014 01:22:17 +0000

Trending Topics




© 2015