ਹੁੱਕਮਨਾਮਾ ਸ਼੍ਰੀ ਦਰਬਾਰ - TopicsExpress



          

ਹੁੱਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਅੱਜ ਦਾ ਮੁੱਖਵਾਕ 1 - 10 -2014 ਬੁੱਧਵਾਰ , 16 ਅਁਸੂ (ਸੰਮਤ ੫੪੬ ਨਾਨਕਸ਼ਾਹੀ) ਸਲੋਕ ਮਃ ੧ ॥ ਹਉ ਵਿਚਿ ਆਇਆ, ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥ ਹਉ ਵਿਚਿ ਦਿਤਾ, ਹਉ ਵਿਚਿ ਲਇਆ ॥ ਹਉ ਵਿਚਿ ਖਟਿਆ, ਹਉ ਵਿਚਿ ਗਇਆ ॥ ਹਉ ਵਿਚਿ ਸਚਿਆਰੁ, ਕੂੜਿਆਰੁ ॥ ਹਉ ਵਿਚਿ, ਪਾਪ ਪੁੰਨ ਵੀਚਾਰੁ ॥ ਹਉ ਵਿਚਿ, ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ, ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ, ਹਉ ਵਿਚਿ ਧੋਵੈ ॥ ਹਉ ਵਿਚਿ, ਜਾਤੀ ਜਿਨਸੀ ਖੋਵੈ ॥ ਹਉ ਵਿਚਿ ਮੂਰਖੁ, ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ, ਸਾਰ ਨ ਜਾਣਾ ॥ ਹਉ ਵਿਚਿ ਮਾਇਆ, ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ, ਜੰਤ ਉਪਾਇਆ ॥ ਹਉਮੈ ਬੂਝੈ, ਤਾ ਦਰੁ ਸੂਝੈ ॥ ਗਿਆਨ ਵਿਹੂਣਾ, ਕਥਿ ਕਥਿ ਲੂਝੈ ॥ ਨਾਨਕ, ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ, ਤੇਹਾ ਵੇਖੁ ॥੧॥ ਮਹਲਾ ੨ ॥ ਹਉਮੈ ਏਹਾ ਜਾਤਿ ਹੈ; ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ; ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ; ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ; ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ, ਸੁਣਹੁ ਜਨਹੁ; ਇਤੁ ਸੰਜਮਿ ਦੁਖ ਜਾਹਿ ॥੨॥ ਪਉੜੀ ॥ ਸੇਵ ਕੀਤੀ ਸੰਤੋਖੀਏ ਜਿਨ੍ਹ੍ਹੀ ਸਚੋ ਸਚੁ ਧਿਆਇਆ ॥ ਓਨ੍ਹ੍ਹੀ ਮੰਦੈ ਪੈਰੁ ਨ ਰਖਿਓ; ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਓਨ੍ਹ੍ਹੀ ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥ ਤੂੰ ਬਖਸੀਸੀ ਅਗਲਾ; ਨਿਤ ਦੇਵਹਿ ਚੜਹਿ ਸਵਾਇਆ ॥ ਵਡਿਆਈ, ਵਡਾ ਪਾਇਆ ॥੭॥(ਅੰਗ 466,467 ) ☬ ਪੰਜਾਬੀ ਵਿਆਖਿਆ :- ☬ ਸਲੋਕ ਪਹਿਲੀ ਪਾਤਸ਼ਾਹੀ। ਹੰਕਾਰ ਅੰਦਰ ਬੰਦਾ ਆਉਂਦਾ ਹੈ। ਹੰਕਾਰ ਅੰਦਰ ਹੀ ਉਹ ਚਲਿਆ ਜਾਂਦਾ ਹੈ। ਹੰਕਾਰ ਅੰਦਰ ਉਹ ਜੰਮਦਾ ਹੈ ਅਤੇ ਹੰਕਾਰ ਅੰਦਰ ਹੀ ਉਹ ਮਰ ਜਾਂਦਾ ਹੈ। ਹੰਕਾਰ ਅੰਦਰ ਉਹ ਦਿੰਦਾ ਹੈ, ਹੰਕਾਰ ਅੰਦਰ ਹੀ ਉਹ ਲੈਂਦਾ ਹੈ। ਹੰਕਾਰ ਅੰਦਰ ਉਹ ਕਮਾਉਂਦਾ ਹੈ, ਹੰਕਾਰ ਅੰਦਰ ਹੀ ਉਹ ਗੁਆ ਲੈਂਦਾ ਹੈ। ਹੰਕਾਰ ਅੰਦਰ ਉਹ ਸੱਚਾ ਜਾਂ ਝੂਠਾ ਹੋ ਜਾਂਦਾ ਹੈ। ਹੰਕਾਰ ਅੰਦਰ ਉਹ ਨੇਕੀ ਜਾਂ ਬਦੀ ਨੂੰ ਸੋਚਦਾ ਹੈ। ਹੰਕਾਰ ਅੰਦਰ ਉਹ ਦੋਜਕ ਜਾਂ ਬਹਿਸ਼ਤ ਵਿੱਚ ਪੈਂਦਾ ਹੈ। ਹੰਕਾਰ ਅੰਦਰ ਉਹ ਹੱਸਦਾ ਹੈ, ਹੰਕਾਰ ਅੰਦਰ ਉਹ ਰੋਂਦਾ ਹੈ। ਹੰਕਾਰ ਅੰਦਰ ਉਹ ਲਿਬੜਦਾ ਹੈ, ਹੰਕਾਰ ਅੰਦਰ ਉਹ ਧੋਤਾ ਜਾਂਦਾ ਹੈ। ਹੰਕਾਰ ਅੰਦਰ ਉਹ ਆਪਣੀ ਜਾਤ ਤੇ ਵੰਨਗੀ ਵੰਞਾ ਲੈਂਦਾ ਹੈ। ਹੰਕਾਰ ਅੰਦਰ ਉਹ ਬੇਸਮਝ ਹੁੰਦਾ ਹੈ ਤੇ ਹੰਕਾਰ ਅੰਦਰ ਹੀ ਅਕਲਮੰਦ। ਉਹ ਮੋਖਸ਼ ਅਤੇ ਕਲਿਆਣ ਦੀ ਕਦਰ ਨੂੰ ਨਹੀਂ ਜਾਣਦਾ। ਹੰਕਾਰ ਅੰਦਰ ਹੀ ਮੋਹਨੀ ਮਾਇਆ ਹੈ ਅਤੇ ਹੰਕਾਰ ਅੰਦਰ ਹੀ ਇਸ ਦੀ ਛਾਂ (ਪ੍ਰਭਾਵ) ਹੇਠਾਂ ਆ ਜਾਂਦਾ ਹੈ। ਹੰਕਾਰ ਕਰਨ ਕਰਕੇ ਜੀਵ ਰਚੇ ਜਾਂਦੇ ਹਨ। ਜੇਕਰ ਹੰਗਤਾ ਨਵਿਰਤ ਹੋ ਜਾਵੇ, ਤਦ ਹੀ ਸਾਹਿਬ ਦਾ ਬੂਹਾ ਦਿਸਦਾ ਹੈ। ਰੱਬੀ ਗਿਆਤ ਦੇ ਬਾਝੋਂ ਬੰਦਾ, ਬਕਦਾ-ਬੋਲਦਾ ਅਤੇ ਝਗੜਦਾ ਹੈ। ਨਾਨਕ ਸਾਈਂ ਦੇ ਹੁਕਮ ਦੁਆਰਾ ਕਿਸਮਤ ਲਿਖੀ ਜਾਂਦੀ ਹੈ। ਜਿਸ ਤਰ੍ਹਾਂ ਬੰਦੇ ਰੱਬ ਨੂੰ ਦੇਖਦੇ ਹਨ, ਓਸੇ ਤਰ੍ਹਾਂ ਹੀ ਰੱਬ ਉਹਨਾਂ ਨੂੰ ਦੇਖਦਾ ਹੈ। ਦੂਜੀ ਪਾਤਸ਼ਾਹੀ। ਹੰਕਾਰ ਦੀ ਖਸਲਤ ਇਹ ਹੈ ਕਿ ਆਦਮੀ ਹੰਕਾਰ ਅੰਦਰ ਆਪਣਾ ਕਾਰ-ਵਿਹਾਰ ਕਰਦਾ ਹੈ। ਹੰਗਤਾ ਦਾ ਏਹੀ ਫੰਧਾ ਹੈ, ਕਿ ਇਨਸਾਨ ਮੁੜ ਮੁੜ ਜੂਨੀਆਂ ਅੰਦਰ ਪੈਂਦਾ ਹੈ। ਗਰੂਰ ਕਿਥੋਂ ਪੈਦਾ ਹੁੰਦਾ ਹੈ ਅਤੇ ਕਿਸ ਜੁਗਤੀ ਦੁਆਰਾ ਇਹ ਦੂਰ ਹੁੰਦਾ ਹੈ? ਸੁਆਮੀ ਦੀ ਰਜਾ ਇਹ ਹੈ ਕਿ ਸਵੈ-ਹੰਗਤਾ ਦੇ ਸਬੱਬ, ਇਨਸਾਨ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਭਟਕਦੇ ਹਨ। ਹੰਕਾਰ ਇੱਕ ਡਾਢੀ ਬਿਮਾਰੀ ਹੈ, ਪਰ ਇਸ ਨੂੰ ਰਾਜੀ ਕਰਨ ਵਾਲੀ ਦਵਾਈ ਭੀ ਹੈ, ਭਾਵ-ਇਹ ਲਾ-ਇਲਾਜ ਨਹੀਂ। ਜੇਕਰ ਸੁਆਮੀ ਆਪਣੀ ਮਿਹਰ ਧਾਰੇ, ਤਦ ਬੰਦਾ ਗੁਰਾਂ ਦੇ ਉਪਦੇਸ਼ ਅਨੁਸਾਰ ਕਰਮ ਕਮਾਉਂਦਾ ਹੈ (ਇਹ ਇਸ ਦਾ ਇਲਾਜ ਹੈ)। ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ! ਇਸ ਜੁਗਤੀ ਦੁਆਰਾ ਇਹ ਰੋਗ ਦੂਰ ਹੋ ਜਾਂਦੇ ਹਨ। ਪਉੜੀ। ਸੰਤੋਖਵਾਨ, ਜੋ ਸੱਚਿਆਰਾਂ ਦੇ ਪਰਮ ਸਚਿਆਰ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਸਲ ਘਾਲ ਕਮਾਉਂਦੇ ਹਨ। ਉਹ ਆਪਣਾ ਪੱਗ ਪਾਪ ਵਿੱਚ ਨਹੀਂ ਟਿਕਾਉਂਦੇ, ਚੰਗੇ ਕਰਮ ਕਮਾਉਂਦੇ, ਅਤੇ ਈਸ਼ਵਰ ਭਗਤੀ ਕਰਦੇ ਹਨ। ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ। ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ। ਵੱਡੇ ਵਾਹਿਗੁਰੂ ਦੇ ਜੱਸ ਦੁਆਰਾ ਬੰਦਾ ਉਸ ਨੂੰ ਪਾ ਲੈਂਦਾ ਹੈ। ☬ENGLISH TRANSLATION :- ☬ Slok 1st Guru. In pride man comes, in pride he departs. In pride he is born, in pride he dies. In pride he gives, in pride he takes. In pride he earns, in pride he losses. In pride he becomes true or false. In pride he reflects on virtue or vice. In pride he falls in hell or heaven. In pride he laughs, in pride he weeps. In pride he is soiled, in pride he is washed off. In pride, he loses he castes and kind. In pride, he is ignorant, in pride he is wise. He knows not the worth of salvation and emancipation. In pride he loves mammon and in pride he is shadowed by it. By taking pride the beings are created. If ego is stilled, then is the Gods gate seen. Without divine knowledge man prattles, prattles and wrangles. Nanak, by Lords order the destiny is recorded. As men see Themselves, so God does see Them. 2nd Guru. The nature of ego is this, that man goes about his business in pride. The trammel of ego is this that man, again and again, enters into existences. Where is ego born from and by what way is it removed? This is the Lords will that on account of ego men wander according to their past acts. Ego is a chronic disease, but it has also its curing medicine. If the Lord bestows His grace, then man acts according to Gurus instruction (And this is the cure for ago.) Says Nanak, hear, O ye people in this way the trouble departs. Pauri. Only those do the real service who being contented, meditate on God, the truest of the true.They place not their foot in sin, do good deeds and practise piety. They burn (break) the worldly bonds and live on paltry corn and water. Thou art a great Bestower and Ever, givest, which increase day by day. By the praise of the Great God, man attains to Him. WAHEGURU JI KA KHALSA WAHEGURU JI KI FATEH JI.
Posted on: Wed, 01 Oct 2014 00:51:19 +0000

Trending Topics



Recently Viewed Topics




© 2015